ਲੁਧਿਆਣਾ, 20 ਫਰਵਰੀ, 2018: ਲੁਧਿਆਣਾ ਦੇ ਸਾਈਕਲ ਉਦਯੋਗ ਨੂੰ ਗਤੀ ਪ੍ਰਦਾਨ ਕਰਨ ਦੇ ਲਈ, ਇੰਡੀਆ ਇੰਟਰਨੈਸ਼ਨਲ ਸਾਈਕਲ, ਫਿਟਨੇਸ ਐਂਡ ਆਊਟਡੋਰ ਸਪੋਰਟਸ ਐਕਸਪੋ (ਸੀਐਫਓਐਸਈ) ਦਾ ਆਯੋਜਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ 'ਚ 23 ਤੋਂ 25 ਫਰਵਰੀ ਦੇ 'ਚ ਕੀਤਾ ਜਾਵੇਗਾ। ਇਸਦੀ ਘੋਸ਼ਣਾ ਮੰਗਲਵਾਰ ਨੂੰ ਹੋਟਲ ਮਹਾਰਾਜਾ ਰੀਜੈਂਸੀ, ਲੁਧਿਆਣਾ 'ਚ ਆਯੋਜਿਤ ਇੱਕ ਪ੍ਰੈਸ ਕਾਨਫਰੰਸ 'ਚ ਕੀਤੀ ਗਈ।
ਸਾਈਕਲ ਵਪਾਰੀਆਂ ਅਤੇ ਨਿਰਮਾਤਾਵਾਂ ਦੇ ਇੱਕ ਵਧੀਆ ਮੰਚ, ਸੀਐਫਓਐਸਈ 'ਚ ਸੰਪੂਰਣ ਭਾਰਤ ਅਤੇ ਵਿਦੇਸ਼ਾਂ ਤੋਂ ਲਗਭਗ 150 ਸਟਾਲ ਲੱਗਣਗੇ। ਚੀਨ, ਤਾਈਵਾਨ, ਮਲੇਸ਼ੀਆ ਅਤੇ ਇੱਥੋਂ ਤੱਕ ਕਿ ਕੁਝ ਯੂਰਪੀ ਦੇਸ਼ਾਂ ਦੀਆਂ ਕੰਪਨੀਆਂ ਵੀ ਐਕਸਪੋ 'ਚ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕਰਨਗੀਆਂ। ਪ੍ਰਦਰਸ਼ਨੀ ਦਾ ਆਯੋਜਨ ਏਨੇਕਸ ਮੀਡੀਆ ਮਾਰਕੀਟਿੰਗ ਨੈਟਵਰਕ ਪ੍ਰਾਈਵੇਟ ਲਿਮਿਟਡ ਵੱਲੋਂ ਕੀਤਾ ਜਾ ਰਿਹਾ ਹੈ।
ਇਹ ਐਕਸਪੋ ਵਪਾਰ ਦੇ ਲਈ ਇੱਕ ਸ਼ਾਨਦਾਰ ਮੌਕਾ ਹੋਵੇਗਾ, ਕਿਉਂਕਿ ਇਸ 'ਚ ਪੂਰੇ ਦੇਸ਼ ਦੇ ਡੀਲਰ ਭਾਗ ਲੈਣਗੇ। ਵਪਾਰਕ ਪਹਿਲੂ ਤੋਂ ਇਲਾਵਾ, ਐਕਸਪੋ 'ਚ ਕਈ ਜਾਗਰੁਕਤਾ ਸੰਬੰਧੀ ਗਤੀਵਿਧੀਆਂ ਵੀ ਹੋਣਗੀਆਂ, ਜਿਨ•ਾਂ ਨਾਲ ਤੰਦਰੁਸਤੀ ਅਤੇ ਫਿਟਨੇਸ ਦੇ ਬਾਰੇ 'ਚ ਜਾਣਕਾਰੀ ਵਧੇਗੀ ਅਤੇ ਨਾਲ ਹੀ ਸਾਈਕਲਿੰਗ ਨਾਲ ਪਰਿਆਵਰਣ ਨੂੰ ਹੋਣ ਵਾਲੇ ਲਾਭਾਂ ਦੇ ਬਾਰੇ 'ਚ ਵੀ ਦੱਸਿਆ ਜਾਵੇਗਾ। ਇਹ ਗਤੀਵਿਧੀਆਂ ਲੁਧਿਆਣਾ ਵਾਸੀਆਂ ਦੇ ਲਈ ਇੱਕ ਵਧੀਆ ਆਕਰਸ਼ਣ ਹੋਣਗੀਆਂ ਅਤੇ ਨਾਲ ਹੀ ਇਸ ਨਾਲ ਬਹੁਤ ਕੁਝ ਸਿੱਖਣ ਨੂੰ ਮਿਲੇਗਾ।