Home >> Ludhiana >> National >> ਵੈਟਨਰੀ ਯੂਨੀਵਰਸਿਟੀ ਦੀ ਅਥਲੈਟਿਕ ਮੀਟ ਖੇੜੇ, ਖੁਸ਼ੀ ਤੇ ਖੇਡ ਭਾਵਨਾ ਨਾਲ ਹੋਈ ਸੰਪੂਰਨ



ਲੁਧਿਆਣਾ-22-ਫਰਵਰੀ-2018 -ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ 12ਵੀਂ ਅਥਲੈਟਿਕ ਮੀਟ ਅੱਜ ਖੇਡ ਭਾਵਨਾ ਦੀ ਚੰਗੀ ਮਿਸਾਲ ਪੇਸ਼ ਕਰਦਿਆਂ ਹੋਇਆਂ ਖੁਸ਼ੀ ਭਰੇ ਮਾਹੌਲ ਵਿੱਚ ਸੰਪੂਰਨ ਹੋਈ।ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਸਥਾਪਿਤ ਤਿੰਨ ਕਾਲਜਾਂ ਵੈਟਨਰੀ ਸਾਇੰਸ ਕਾਲਜ, ਡੇਅਰੀ ਸਾਇੰਸ ਅਤੇ ਟੈਕਨਾਲੋਜੀ ਕਾਲਜ ਅਤੇ ਫਿਸ਼ਰੀਜ ਕਾਲਜ, ਸਕੂਲ ਆਫ ਐਨੀਮਲ ਬਾਇਓਤਕਨਾਲੋਜੀ ਦੇ ਵਿਦਿਆਰਥੀਆਂ ਤੋਂ ਇਲਾਵਾ ਯੂਨੀਵਰਸਿਟੀ ਨਾਲ ਸਬੰਧਤ ਖਾਲਸਾ ਕਾਲਜ ਆਫ ਵੈਟਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ ਅਤੇ ਬਾਬਾ ਹੀਰਾ ਦਾਸ ਜੀ ਵੈਟਨਰੀ ਫਾਰਮੇਸੀ ਕਾਲਜ ਦੇ ਵਿਦਿਆਰਥੀਆਂ ਨੇ ਵੀ ਇਸ ਖੇਡ ਮੇਲੇ ਵਿੱਚ ਆਪਣੇ ਸਰੀਰਕ ਬਲ ਦੇ ਪੂਰੇ ਜੌਹਰ ਵਿਖਾਏ।ਲੜਕੇ ਅਤੇ ਲੜਕੀਆਂ ਨੇ ਅਥਲੈਟਿਕ ਦੀਆਂ ਵਿਭਿੰਨ ਖੇਡਾਂ ਵਿੱਚ ਆਪਣੀ ਬਿਹਤਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਇਨ•ਾਂ ਵਿੱਚ ਆਪਣੀ ਮੁਹਾਰਤ ਸਾਬਤ ਕੀਤੀ। ਅਥਲੈਟਿਕ ਮੀਟ ਦਾ ਉਦਘਾਟਨ ਡਾ. ਅਮਰਜੀਤ ਸਿੰਘ ਨੰਦਾ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਉਨਾ•ਂ ਨੇ ਝੰਡਾ ਲਹਿਰਾਇਆ ਅਤੇ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸਦਾ ਸਿਹਤਮੰਦ ਅਤੇ ਉੱਚ ਗੁਣਾਂ ਵਾਲੀ ਖੇਡ ਭਾਵਨਾ ਦਾ ਮੁਜ਼ਾਹਰਾ ਕੀਤਾ ਹੈ।ਖੇਡ ਮਸ਼ਾਲ ਨੂੰ ਯੂਨੀਵਰਸਿਟੀ ਦੇ ਉੱਘੇ ਖਿਡਾਰੀਆਂ ਨੇ ਰੋਸ਼ਨ ਕੀਤਾ। ਯੂਨੀਵਰਸਿਟੀ ਦੇ ਉੱਘੇ ਖਿਡਾਰੀ ਅਰਸ਼ਦੀਪ ਸਿੰਘ ਕੈਲੇ ਦੇ ਸਹੁੰ ਚੁੱਕਣ ਨਾਲ ਅਥਲੈਟਿਕ ਮੀਟ ਸ਼ੁਰੂ ਹੋਈ।ਉਦਘਾਟਨ ਤੋਂ ਬਾਅਦ ਖਿਡਾਰੀਆਂ ਦਾ ਮਾਰਚ ਪਾਸਟ ਹੋਇਆ।ਖੁਸ਼ਹਾਲੀ ਅਤੇ ਜੋਸ਼ ਦੇ ਚਿੰਨ• ਦੇ ਤੌਰ ਤੇ ਗੁਬਾਰੇ ਵੀ ਹਵਾ ਵਿੱਚ ਛੱਡੇ ਗਏ।ਇਨਾਮ ਵੰਡ ਸਮਾਗਮ ਸਮੇਂ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ, ਆਈ.ਏ.ਐਸ. ਡਿਪਟੀ ਕਮਿਸ਼ਨਰ, ਲੁਧਿਆਣਾ ਬਤੌਰ ਮੁੱਖ ਮਹਿਮਾਨ ਪਧਾਰੇ।ਉਨ•ਾਂ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਵਿੱਚ ਸਵੈ ਵਿਸ਼ਵਾਸ਼ ਦੀ ਭਾਵਨਾ ਨੂੰ ਸੁਗਠਿਤ ਕਰਦੀਆਂ ਹਨ।ਇਸ ਨਾਲ ਜਿੱਥੇ ਸਿਹਤ ਸੁਚੱਜੀ ਹੁੰਦੀ ਹੈ ਉੱਥੇ ਕਈ ਚੰਗੀਆਂ ਆਦਤਾਂ ਅਤੇ ਕਦਰਾਂ ਕੀਮਤਾਂ ਵੀ ਦ੍ਰਿੜ ਹੁੰਦੀਆਂ ਹਨ।ਉਨ•ਾਂ ਨੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਉਨਾ•ਂ ਨੂੰ ਆਪਣੇ ਇਰਾਦਿਆਂ ਨੂੰ ਕਾਮਯਾਬ ਕਰਨ ਵਾਸਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਆ।ਉਨ•ਾਂ ਨੇ ਭਵਿੱਖ ਵਿੱਚ ਵੀ ਪ੍ਰਤੀਯੋਗੀਆਂ ਨੂੰ ਹੋਰ ਉੱਚੀਆਂ ਪ੍ਰਾਪਤੀਆਂ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ।ਓਲੰਪਿਅਨ ਸ. ਗਗਨਅਜੀਤ ਸਿੰਘ, ਡੀ.ਸੀ.ਪੀ, ਲੁਧਿਆਣਾ ਬਤੌਰ ਪਤਵੰਤੇ ਮਹਿਮਾਨ ਅਥਲੈਟਿਕ ਮੀਟ ਵਿਚ ਸ਼ਾਮਿਲ ਹੋਏ।ਡਾ. ਅਮਰਜੀਤ ਸਿੰਘ ਨੰਦਾ, ਉਪ ਕੁਲਪਤੀ ਨੇ ਪ੍ਰਬੰਧਕੀ ਟੀਮ ਦੀ ਪ੍ਰਸੰਸਾ ਕੀਤੀ ਜਿਨ•ਾਂ ਨੇ ਪੂਰੀ ਸ਼ਾਨ ਅਤੇ ਉੱਚ ਕਦਰਾਂ-ਕੀਮਤਾਂ ਨਾਲ ਅਥਲੈਟਿਕ ਮੀਟ ਨੂੰ ਕਰਾਉਣ ਵਿੱਚ ਯੋਗਦਾਨ ਪਾਇਆ।ਉਨ•ਾਂ ਦੱਸਿਆ ਕਿ ਵੈਟਨਰੀ ਯੂਨੀਵਰਸਿਟੀ ਸਰਵ ਭਾਰਤੀ ਅੰਤਰ ਵਰਸਿਟੀ ਖੇਡ ਮੁਕਾਬਲਿਆਂ ਵਿਚ ਬਹੁਤ ਜ਼ਿਕਰਯੋਗ ਪ੍ਰਾਪਤੀਆਂ ਕਰ ਰਹੀ ਹੈ।ਲੜਕਿਆਂ ਵਿੱਚੋਂ ਅਰਸ਼ਦੀਪ ਸਿੰਘ ਕੈਲੇ ਤੇ ਲੜਕੀਆਂ ਵਿੱਚੋਂ ਗੁਨੀਤ ਚਾਹਲ ਨੂੰ ਸਰਵਉੱਤਮ ਅਥਲੀਟ ਐਲਾਨਿਆ ਗਿਆ। ਕਾਲਜ ਆਫ ਵੈਟਨਰੀ ਸਾਇੰਸ ਨੇ ਓਵਰਆਲ ਟਰਾਫੀ ਤੇ ਕਬਜ਼ਾ ਕੀਤਾ।ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਖੇਡਾਂ ਸਬੰਧੀ ਸਾਲਾਨਾ ਰਿਪੋਰਟ ਪੇਸ਼ ਕੀਤੀ।ਖਾਲਸਾ ਕਾਲਜ ਆਫ ਵੈਟਨਰੀ ਐਂਡ ਐਨੀਮਲ ਸਾਇੰਸਜ਼ ਅੰਮ੍ਰਿਤਸਰ ਨੇ ਰਨਰਜ਼ ਅਪ ਟਰਾਫੀ ਜਿੱਤੀ।ਵਿਦਿਆਰਥੀਆਂ ਨੇ ਦਿੱਲਖਿੱਚਵੇਂ ਸਭਿਆਚਾਰਕ ਪ੍ਰੋਗਰਾਮ ਦਾ ਵੀ ਪ੍ਰਦਰਸ਼ਨ ਕੀਤਾ। ਇਸ ਮੌਕੇ ਤੇ ਯੂਨੀਵਰਸਿਟੀ ਦੇ ਅਧਿਆਪਕ ਸਹਿਬਾਨ, ਮੁਲਾਜ਼ਮ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਵੱਧ-ਚੜ ਕੇ ਹਾਜ਼ਰੀ ਲਗਵਾਈ ਅਤੇ ਖਿਡਾਰੀਆਂ ਦਾ ਉਤਸ਼ਾਹ ਵਧਾਇਆ. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕ ਤੇ ਮੁਲਾਜ਼ਮ ਸਾਹਿਬਾਨ ਵੀ ਇਸ ਮੌਕੇ ਤੇ ਸ਼ਾਮਿਲ ਹੋਏ। ਡਾ. ਪ੍ਰਕਾਸ਼ ਸਿੰਘ ਬਰਾੜ, ਡੀਨ ਵੈਟਨਰੀ ਸਾਇੰਸ ਕਾਲਜ  ਨੇ ਵੈਟਨਰੀ ਯੂਨੀਵਰਸਿਟੀ ਦੇ ਸਾਰੇ ਪਰਿਵਾਰ ਦਾ ਇਸ ਮੌਕੇ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ਅਤੇ ਜੇਤੂਆਂ ਨੂੰ ਵਧਾਈ ਦਿੱਤੀ।
 
Top