Home >> Ludhiana >> Politics >> Recent >> ਜੱਸਲ ਦੇ ਮੁੱਖ ਦਫ਼ਤਰ ਦੇ ਉਦਘਾਟਨ ਮੌਕੇ ਜੁੜੇ ਵਿਸ਼ਾਲ ਇਕੱਠ ਨੇ ਵਿਰੋਧੀਆਂ ਦੀ ਚਿੰਤਾ ਵਧਾਈ



* ਇਲਾਕੇ ਦੇ ਵੱਖ ਵੱਖ ਪਤਵੰਤਿਆਂ ਵੱਲੋਂ ਡਟਵੀਂ ਹਮਾਇਤ ਦਾ ਐਲਾਨ
*ਵਾਰਡ ਨੰਬਰ 44 ਤੋਂ ਆਜ਼ਾਦ ਉਮੀਦਵਾਰ ਵਜੋਂ ਨਿੱਤਰੇ ਕਾਂਗਰਸ ਦੇ ਬਾਗ਼ੀ ਆਗੂ ਜਸਬੀਰ ਸਿੰਘ ਜੱਸਲ ਦੇ ਮੁੱਖ ਦਫ਼ਤਰ ਦੇ ਉਦਘਾਟਨ ਮੌਕੇ ਇਲਾਕਾ ਵਾਸੀਆਂ ਦੇ ਵਿਸ਼ਾਲ ਇਕੱਠ ਨੇ ਜਿੱਤ ਦਾ ਆਸ਼ੀਰਵਾਦ ਦਿੰਦਿਆਂ ਬਾਹਰਲੇ ਇਲਾਕਿਆਂ ਤੋਂ ਆ ਕੇ ਕਾਬਜ਼ ਹੋਣ ਲਈ ਯਤਨਸ਼ੀਲ ਆਗੂਆਂ ਨੂੰ ਮੂੰਹ ਨਾ ਲਾਉਣ ਦਾ ਐਲਾਨ ਕੀਤਾ। ਡਾ: ਅਜੇ ਸ਼ਾਹੀ, ਐਡਵੋਕੇਟ ਸੰਜੀਵ ਮਲਹੋਤਰਾ, ਐਡਵੋਕੇਟ ਨਵੀਨ ਸ਼ਰਮਾ, ਹਰਸ਼ਰਨ ਸਿੰਘ ਲਾਂਬਾ ਅਤੇ ਇਲਾਕੇ ਦੇ ਹੋਰ ਪਤਵੰਤਿਆਂ ਨੇ ਕਾਂਗਰਸ ਦੀ ਧੱਕੇਸ਼ਾਹੀ ਵਿਰੁੱਧ ਰੱਜ ਕੇ ਭੜਾਸ ਕੱਢਦਿਆਂ ਸ: ਜੱਸਲ ਦੀ ਡਟਵੀਂ ਹਮਾਇਤ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਪਿਛਲੇ 10 ਸਾਲ ਤੋਂ ਲਗਾਤਾਰ ਅਕਾਲੀ ਸਰਕਾਰ ਨੇ ਵੀ ਬਾਹਰੋਂ ਉਮੀਦਵਾਰ ਥੋਪੇ ਅਤੇ ਹੁਣ ਕਾਂਗਰਸ ਤੇ ਲੋਕ ਇਨਸਾਫ਼ ਪਾਰਟੀ ਵੀ ਉਸੇ ਰਾਹ 'ਤੇ ਚੱਲ ਪਈਆਂ ਹਨ। ਨਾਮਵਰ ਸਮਾਜ ਸੇਵੀ ਨਰਿੰਦਰ ਸਿੰਘ ਜੱਸਲ ਨੇ ਦਫ਼ਤਰ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਨਾਲ਼ ਸਾਡੇ ਪਰਿਵਾਰ ਦਾ ਪਿਛਲੇ 20 ਸਾਲ ਤੋਂ ਨੇੜਲਾ ਰਿਸ਼ਤਾ ਹੈ ਤੇ ਹਰ ਸਮਾਜਿਕ ਸਮਾਗਮ ਵਿਚ ਵਧ ਚੜ• ਕੇ ਸੇਵਾ ਕਰਦੇ ਰਹੇ ਹਾਂ। ਉਨ•ਾਂ ਕਿਹਾ ਕਿ ਸਾਨੂੰ ਪੂਰਾ ਯਕੀਨ ਹੈ ਇਲਾਕਾ ਵਾਸੀ ਇਨ•ਾਂ ਦੋ ਦਹਾਕੇ ਦੀਆਂ ਸੇਵਾਵਾਂ ਦੇ ਬਦਲੇ ਮਾਣ ਸਤਿਕਾਰ ਜਰੂਰ ਦੇਣਗੇ। ਇਸ ਮੌਕੇ ਜੋਗਿੰਦਰ ਸਿੰਘ ਜੰਗੀ, ਹਰਵਿੰਦਰ ਸਿੰਘ ਪੱਪੂ ਕਾਲੜਾ, ਮਨਮੋਹਨ ਸਿੰਘ ਬਬਲੀ, ਜੱਸੀ ਸੇਖੋਂ, ਸੁਰਿੰਦਰ ਸ਼ਿੰਦਾ, ਤੇਜਵੰਤ ਕਿੱਟੂ, ਡਾ: ਜਸਮਿੰਦਰ ਸਿੰਘ, ਅਜਮੇਰ ਸਿੰਘ ਰੌਣੀ, ਅਮਰਜੀਤ ਸਿੰਘ ਟੋਨੀ ਮੱਕੜ, ਜਸਵਿੰਦਰ ਸਿੰਘ ਚੀਮਾ, ਹਰਮੇਸ਼ ਦੁੱਗਰੀ, ਜਰਨੈਲ ਸਿੰਘ, ਸਤਵੰਤ ਸਿੰਘ, ਨਛੱਤਰ ਸਿੰਘ ਗਿੱਲ, ਕਰਨਲ ਭਾਮ, ਗੁਰਮੀਤ ਸਿੰਘ ਗਿੱਲ, ਅਸ਼ੋਕ ਕੁਮਾਰ, ਚਰਨਜੀਤ ਸਿੰਘ ਚੰਨੀ, ਵਿਵੇਕ ਚੌਹਾਨ ਐਡਵੋਕੇਟ, ਸੌਰਵ ਸਚਦੇਵਾ, ਗੁਰਵਿੰਦਰ ਸਿੰਘ ਸਵੀਟੀ, ਰਾਜਨਬੀਰ ਸਿੰਘ ਛਾਬੜਾ, ਬਿੱਟੂ ਛਾਬੜਾ, ਤਰਸੇਮ ਜਸੂਜਾ ਅਤੇ ਹੋਰ ਇਲਾਕਾ ਵਾਸੀ ਹਾਜ਼ਰ ਸਨ।

 
Top