- ਨਿਗਮ ਚੋਣਾਂ ਵਿੱਚ ਜਿੱਤ ਲੋਕ ਇਨਸਾਫ ਪਾਰਟੀ ਦੀ ਹੋਵੇਗੀ : ਫਰਾਂਸ ਪ੍ਰਧਾਨ
- ਲੁਧਿਆਣਾ, 21 ਫਰਵਰੀ (ਸਤਿੰਦਰ ਸਿੰਘ )
ਲੋਕ ਇਨਸਾਫ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਦਾ ਉਤਸਾਹ ਇਸ ਗੱਲ ਤੋਂ ਮਿਲ ਰਿਹਾ ਹੈ ਕਿ ਅਨੇਕਾਂ ਬਾਹਰਲਾਂ ਮੁਲਕਾਂ ਤੋਂ ਲਿੱਪ ਅਤੇ ਆਪ ਦੇ ਸਮਰਥਕ ਅਤੇ ਅਹੁਦੇਦਾਰ ਲੁਧਿਆਣਾ ਪੁੱਜ ਚੁੱਕੇ ਹਨ ਅਤੇ ਉਨ•ਾਂ ਵੱਖ ਵੱਖ ਵਾਰਡਾਂ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।
ਇਸ ਦੌਰਾਨ ਦਸਮੇਸ਼ ਨਗਰ ਵਿੱਖੇ ਚੋਣ ਪ੍ਰਚਾਰ ਕਰਦੇ ਹੋਏ ਫਰਾਂਸ ਦੇ ਪ੍ਰਧਾਨ ਕੁਲਵਿੰਦਰ ਸਿੰਘ ਫਰਾਂਸ ਸਮੇਤ ਹੋਰਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਧੱਕੇ ਸ਼ਾਹੀ ਹੀ ਕੀਤੀ ਹੈ, ਜਦੋਂ ਕਿ ਲੁਧਿਆਣਾ ਤੋਂ ਪਹਿਲਾਂ ਪਟਿਆਲਾ, ਜਲੰਧਰ, ਅਮ੍ਰਿਤਸਰ ਵਿੱਚ ਹੀ ਧੱਕੇਸ਼ਾਹੀ ਨਾਲ ਹੀ ਕਾਂਗਰਸ ਨੇ ਜਿੱਤ ਹਾਸਲ ਕੀਤੀ ਜਦੋਂ ਕਿ ਲੁਧਿਆਣਾ ਦੋ ਵੋਟਰ ਕਾਂਗਰਸ ਦੀ ਇਸ ਚਾਲ ਨੂੰ ਸਮਝ ਗਏ ਹਨ ਅਤੇ ਨਿਗਮ ਚੋਣਾਂ ਦੌਰਾਨ ਕਾਂਗਰਸ ਦੀ ਧੱਕੇਸ਼ਾਹੀ ਦਾ ਜਵਾਬ ਦੇਣ ਲਈ ਲੋਕ ਇਨਸਾਫ ਪਾਰਟੀ ਅਤੇ ਆਮ ਆਦਮੀ ਪਾਰਟੀ ਤਿਆਰ ਬਰ ਤਿਆਰ ਹੈ। ਉਨ•ਾਂ ਕਿਹਾ ਕਿ ਨਿਗਮ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਲੋਕ ਮੂੰਹ ਨਹੀਂ ਲਗਾਉਣਗੇ ਅਤੇ ਲੋਕ ਇਨਸਾਫ ਪਾਰਟੀ ਦੀ ਜਿੱਤ ਹੋਵੇਗੀ ਅਤੇ ਮੇਅਰ ਵੀ ਲੋਕ ਇਨਸਾਫ ਪਾਰਟੀ ਦਾ ਹੀ ਬਣੇਗ। ਇਸ ਮੌਕੇ ਤੇ ਡੈਨਮਾਰਕ ਤੋ ਲੋਕ ਇੰਨਸਾਫ ਪਾਰਟੀ ਦੇ ਖਜਾਨਚੀ ਸ੍ਰੀ ਕਿਸ਼ਨ ਲਾਲ, ਸਪੇਨ ਤੋ ਕੋਰ ਕਮੇਟੀ ਦੇ ਮੱੁੱਖ ਸਲਾਹਕਾਰ ਦਵਿੰਦਰ ਸਿੰਘ ਮੱੱਲੀ, ਜਰਮਨੀ ਤੋ ਜਰਨਲ ਸਕੱੱਤਰ ਕੁਲਵਿੰਦਰ ਸਿੰਘ ਨਾਹਲ, ਦਵਿੰਦਰ ਸਿੰਘ ਮੱਲੀ ਸਪੇਨ ਯੂਥ ਦੇ ਕੌਮੀ ਪ੍ਰਧਾਨ ਸੁਰਿੰਦਰ ਗਰੇਵਾਲ, ਰਵਿੰਦਰ ਪਾਲ ਸਿੰਘ ਰਾਜਾ, ਹਰਮਨ ਗੁਰਮ, ਸੁਖਪਾਲ ਸਿੰਘ ਗਰੇਟ, ਰਵਿੰਦਰ ਸਿੰਘ ਰੂਬੀ, ਕਸ਼ਮੀਰਾ ਸਿੰਘ, ਵਿਨੇ ਮਹਾਜਨ, ਬੀਬੀ ਸੁਰਜੀਤ ਕੌਰ, ਅਮ੍ਰਿਤਪਾਲ ਸਿੰਘ, ਮਨਦੀਪ ਸਿੰਘ, ਰਾਕੇਸ਼ ਕੁਮਾਰ, ਅਜੇ ਕੁਮਾਰ, ਪਵਨ ਵਰਮਾ, ਹਰਮੰਦਰ ਸਿੰਘ, ਸੁਖਵਿੰਦਰ ਸਿੰਘ, ਦਿਦਾਰ ਸਿੰਘ, ਪਵਨ ਬਾਂਸਲ, ਰਿੰਕੂ, ਰੰਿਪਾ, ਮੁਕੇਸ਼, ਰਸ਼ਵਿੰਦਰ ਸਿੰਘ, ਸ਼ੈਰੀ ਸਿੰਘ, ਹਰਜੀਤ ਚੀਮਾ, ਟੀਟੂ, ਗੋਲਾ ਤੇ ਹੋਰ ਸ਼ਾਮਲ ਸਨ।