Home >> Ludhiana >> Politics >> ਚੋਣ ਪ੍ਰਚਾਰ ਦੇ ਆਖਰੀ ਦਿਨ ਜੱਸਲ ਹਮਾਇਤੀਆਂ ਵੱਲੋਂ ਵਿਸ਼ਾਲ ਰੋਡ ਸ਼ੋਅ



* ਇਲਾਕਾ ਵਾਸੀ ਕਿਸੇ ਦਬਾਅ ਹੇਠ ਨਾ ਆ ਕੇ ਆਪਣੀ ਜ਼ਮੀਰ ਦੀ ਆਵਾਜ ਮੁਤਾਬਕ ਵੋਟ ਕਰਨ-ਜੱਸਲ

ਲੁਧਿਆਣਾ, 22 ਫਰਵਰੀ (ਸਤਿੰਦਰ ਸਿੰਘ  )- ਵਾਰਡ ਨੰਬਰ 44 ਤੋਂ ਆਜ਼ਾਦ ਉਮੀਦਵਾਰ ਵਜੋਂ ਨਿੱਤਰੇ ਕਾਂਗਰਸ ਦੇ ਬਾਗ਼ੀ ਆਗੂ ਜਸਬੀਰ ਸਿੰਘ ਜੱਸਲ ਨੇ ਚੋਣ ਪ੍ਰਚਾਰ ਦੇ ਆਖਰੀ ਦਿਨ ਇਲਾਕਾ ਵਾਸੀਆਂ ਨੂੰ ਨਾਲ਼ ਲੈ ਕੇ ਵਾਰਡ ਵਿਚ ਵਿਸ਼ਾਲ ਰੋਡ ਕੀਤਾ। ਉਨ•ਾਂ ਇਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ 24 ਫਰਵਰੀ ਨੂੰ ਵੋਟ ਪਾਉਣ ਤੋਂ ਪਹਿਲਾਂ ਆਪਣੀ ਅੰਤਰ-ਆਤਮਾ ਦੀ ਆਵਾਜ ਜਰੂਰ ਸੁਣਨ ਤੇ ਇਲਾਕੇ ਦੀ ਬਿਹਤਰੀ ਲਈ ਬਿਨਾ ਕਿਸੇ ਡਰ ਜਾਂ ਦਬਾਅ ਦੇ ਨਿਰਪੱਖ ਹੋ ਕੇ ਬਾਹਰੋਂ ਥੋਪੇ ਆਗੂਆਂ ਦੀ ਬਜਾਏ ਆਪਣੇ ਗੁਆਂਢ ਰਹਿੰਦੇ ਤੇ ਇਲਾਕਾ ਵਾਸੀਆਂ ਦੇ ਹਰ ਦੁੱਖ ਸੁਖ ਵਿਚ ਸ਼ਰੀਕ ਹੋਣ ਵਾਲੇ ਉਮੀਦਵਾਰ ਦੇ ਹੱਕ ਵਿਚ ਵੋਟ ਪਾਉਣ। 
ਸ: ਜੱਸਲ ਨੇ ਪੱਤਰਕਾਰਾਂ ਨਾਲ਼ ਗੱਲਬਾਤ ਦੌਰਾਨ ਕਿਹਾ ਕਿ ਇਸ ਪੌਸ਼ ਇਲਾਕੇ ਦੇ ਬਹੁਗਿਣਤੀ ਵਸਨੀਕ ਵਿਧਾਇਕ ਵੈਦ ਤੋਂ ਉਪਰਲੇ ਆਗੂਆਂ ਤੱਕ ਸਿੱਧੀ ਪਹੁੰਚ ਰਖਦੇ ਨੇ ਇਸ ਲਈ ਉਹ ਵਿਧਾਇਕ ਦਾ ਕਿਸੇ ਕਿਸਮ ਦਾ ਦਬਾਅ ਨਹੀਂ ਝੱਲਣਗੇ। ਉਨ•ਾਂ ਕਿਹਾ ਕਿ ਲੋਕਾਂ ਵੱਲੋਂ ਮਿਲ ਰਹੇ ਭਰਪੂਰ ਹੁੰਗਾਰੇ ਤੇ ਡਟਵੀਂ ਹਮਾਇਤ ਕਾਰਨ ਚਿੰਤਾ 'ਚ ਪਏ ਵਿਰੋਧੀਆਂ ਨੇ ਇਲਾਕਾ ਵਾਸੀਆਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਹੈ, ਪਰ ਸਾਨੂੰ ਪੂਰਾ ਯਕੀਨ ਹੈ ਇਲਾਕਾ ਵਾਸੀ ਸੱਤਾਧਾਰੀ ਧਿਰ ਦੀ ਇਸ ਧੱਕੇਸ਼ਾਹੀ ਦਾ ਜਵਾਬ ਆਪਣੀਆਂ ਵੋਟਾਂ ਰਾਹੀਂ ਜਰੂਰ ਦੇਣਗੇ। ਇਸ ਮੌਕੇ ਨਾਮਵਰ ਸਮਾਜ ਸੇਵੀ ਨਰਿੰਦਰ ਸਿੰਘ ਜੱਸਲ, ਕੁਲਦੀਪ ਸਿੰਘ ਜੱਸਲ, ਜਸਵਿੰਦਰ ਸਿੰਘ ਚੀਮਾ, ਹਰਵਿੰਦਰ ਸਿੰਘ ਪੱਪੂ ਕਾਲੜਾ, ਮਨਮੋਹਨ ਸਿੰਘ ਬਬਲੀ, ਨਛੱਤਰ ਸਿੰਘ ਗਿੱਲ, ਜਸਵੰਤ ਸਿੰਘ, ਗੁਰਮੀਤ ਸਿੰਘ ਗਿੱਲ, ਅਸ਼ੋਕ ਕੁਮਾਰ, ਚਰਨਜੀਤ ਸਿੰਘ ਚੰਨੀ, ਵਿਵੇਕ ਚੌਹਾਨ ਐਡਵੋਕੇਟ, ਬਿੱਟੂ ਛਾਬੜਾ, ਤਰਸੇਮ ਜਸੂਜਾ, ਸੁਖਵਿੰਦਰ ਸਿੰਘ ਗਿੱਲ ਅਤੇ ਹੋਰ ਇਲਾਕਾ ਵਾਸੀ ਹਾਜ਼ਰ ਸਨ।
ਖ਼ਬਰ ਦੀ ਡੱਬੀ:
ਸ: ਜੱਸਲ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਵਿਰੋਧੀਆਂ ਵੱਲੋਂ ਮੇਰੇ ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੋਂ ਵੀ ਸੁਚੇਤ ਰਹਿਣ ਕਿਉਂਕਿ ਆਪਣੀ ਹਾਰ ਪ੍ਰਤੱਖ ਵੇਖ ਕੇ ਇਹ ਲੋਕ ਕਈ ਤਰਾਂ ਦੀ ਝੂਠੀਆਂ ਅਫ਼ਵਾਹਾਂ ਫੈਲਾ ਰਹੇ ਨੇ।  
 
Top