ਨਗਰ ਨਿਗਮ ਵਾਰਡ 48 ਤੋਂ ਕਾਂਗਰਸ ਦੇ ਉਮੀਦਵਾਰ ਪਰਵਿੰਦਰ ਸਿੰਘ ਲਾਪਰਾਂ ਨੇ ਸਾਥੀਆਂ ਸਮੇਤ ਡਾਕਟਰ ਅੰਬੇਦਕਰ ਨਗਰ ਵਿਖੇ ਘਰ ਘਰ ਜਾ ਕੇ ਕੀਤੇ ਚੋਣ ਪ੍ਰਚਾਰ ਦੌਰਾਨ ਕੀਤੀ ਨੁੱਕੜ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਰਹੇ ਕੌਂਸਲਰ ਨੇ ਗਰੀਬਾਂ ਦੀ ਬਸਤੀ ਦਾ ਵਿਕਾਸ ਨਹੀ ਕਰਾਇਆ, ਜਿਸਤੋਂ ਦੁਖੀ ਲੋਕ ਪਾਰਟੀਬਾਜ਼ੀ ਤੋਂ ਉਪਰ ਉਠਕੇ ਮੈਨੂੰ ਸਮਰਥਨ ਦੇ ਰਹੇ ਹਨ। ਸ: ਲਾਪਰਾਂ ਨੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਚੋਣ ਜਿੱਤਣ ਤੋਂ ਬਾਅਦ ਇਲਾਕੇ ਦੀ ਨੁਹਾਰ ਬਦਲਣ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ, ਕਿਉਂਕਿ ਪਹਿਲਾਂ ਬਣੇ ਕੌਂਸਲਰ ਅਤੇ ਮੌਜੂਦਾ ਵਿਧਾਇਕ ਨੇ ਇਲਾਕੇ ਦੇ ਲੋਕਾਂ ਦੀ ਕਦੀ ਸਾਰ ਨਹੀਂ ਲਈ। ਇਲਾਕਾ ਨਿਵਾਸੀਆਂ ਵਲੋਂ ਸ: ਲਾਪਰਾਂ ਦਾ ਸਨਮਾਨ ਕੀਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਵਿਰੋਧੀਆਂ ਨੂੰ ਕਲੋਨੀ 'ਚ ਕੋਈ ਸਮਰਥਨ ਨਹੀਂ ਦਿੱਤਾ ਜਾਵੇਗਾ। ਇਸ ਮੌਕੇ ਯੂਥ ਕਾਂਗਰਸ ਵਾਰਡ ਪ੍ਰਧਾਨ ਅਮਨ ਕੁਮਾਰ ਪ੍ਰਿੰਸ, ਸ਼ੈਂਪੀ ਭਨੋਹੜ, ਇੰਸ: ਲਖਵੀਰ ਸਿੰਘ, ਮਨੀ ਗਰੇਵਾਲ, ਡਾ: ਸੁਰਜੀਤ ਸਿੰਘ, ਹੈਰੀ ਪੰਡਿਤ, ਪੱਪਲ ਕੁਮਾਰ, ਸਚਿਨ ਕੁਮਾਰ, ਅਮਨ ਕੁਮਾਰ, ਪ੍ਰਧਾਨ ਬਿਸ਼ਨਾ ਸ਼ੁਦਾਈ, ਦੀਪਕ ਜੇਕਸਨ, ਬਲੇਸ਼ਰ ਦੈਤਿਆ, ਗੇਜਾ ਰਾਮ ਵਾਲਮੀਕਿ, ਵਿਜੇ ਚੋਪੜਾ, ਗਿਦਰ ਕੁਮਾਰ, ਕਮਲਦੀਪ ਕਪੂਰ ਸਮੇਤ ਭਾਰੀ ਗਿਣਤੀ 'ਚ ਇਲਾਕਾ ਨਿਵਾਸੀ ਮੌਜੂਦ ਸਨ।
ਡਾਕਟਰ ਅੰਬੇਦਕਰ ਨਗਰ ਦੀ ਨਹਾਰ ਬਦਲੀ ਜਾਵੇਗੀ-ਲਾਪਰਾਂ