ਕਾਂਗਰਸ ਦੀ ਗੁੰਡਾਗਰਦੀ ਨਹੀਂ ਹੋਵੇਗੀ ਅਮਨ ਅਰੋੜਾ
ਲੁਧਿਆਣਾ , ਫਰਵਰੀ(ਅਮਨਦੀਪ ਸਿੰਘ)-
ਆਮ
ਆਦਮੀ ਪਾਰਟੀ ਦੇ ਪ੍ਧਾਨ ਅਤੇ ਅੈਮ ਪੀ ਭਗਵੰਤ ਮਾਨ ਨੇ ਕਾਂਗਰਸ ਅਤੇ ਅਕਾਲੀ
-ਬੀਜੇਪੀ ਤੇ ਤਿੱਖੇ ਹਮਲੇ ਕਰਦੇ ਕਿਹਾ ਕਿ ਇਹ ਲੋਕ ਪੰਜਾਬ ਦੀ ਬਰਬਾਦੀ ਲਈ
ਜਿੰਮੇਵਾਰ ਹਨ । ਉਨ੍ਹਾਂ ਲੁਧਿਆਣਾ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਨਗਰ ਨਿਗਮ
ਚੋਣਾਂ ਵਿਚ ਇਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਅਤੇ ਨਗਰ ਨਿਗਮ ਦੇ ਭਿ੍ਸ਼ਟ
ਪ੍ਰਬੰਧ ਨੂੰ ਸੁਧਾਰਨ ਲਈ ਆਪ-ਲਿੱਪ ਗਠਜੋੜ ਦੇ ਉਮੀਦਵਾਰਾਂ ਨੁੰ ਜਿਤਾਉਣ।
ਸ.
ਮਾਨ ਅਤੇ ਸਹਿ ਪ੍ਰਧਾਨ ਅਮਨ ਅਰੋੜਾ ਨੇ ਪਾਰਟੀ ਦੇ ਉਮੀਦਵਾਰਾਂ ਵਾਰਡ 80 ਤੋਂ
ਸੋਨੂ ਕਲਿਆਣ, 77 ਤੋਂ ਬਲਜੀਤ ਕੌਰ ,78 ਤੋਂ ਦੇਵੀ ਲਾਲ ਚੌਟਾਲਾ, 81 ਰਾਜਰਾਣੀ
ਚੋਪੜਾ, 91 ਵਾਰਡ ਚ ਨਵਨੀਤ ਕੌਰ, 60 ਵਾਰਡ ਚ ਮਨੋਜ ਭਾਟੀਆ ,71 ਵਾਰਡ ਚ ਗੁਰਪ੍ਰੀਤ
ਕੌਰ ਸਿੱਧੂ ਅਤੇ 72 ਵਾਰਡ ਚ ਪਵਨਦੀਪ ਸਿੰਘ ਸਹਿਗਲ ਦੇ ਇਲਾਕਿਆਂ ਚ ਰੋਡ ਸ਼ੋ ਅਤੇ
ਭਰਵੀਆਂ ਚੋਣ ਸਭਾਵਾ ਨੂੰ ਸੰਬੋਧਨ ਕੀਤਾ। ਉਨਾਂ ਕਿਹਾ ਕਿ ਸੂਬੇ ਦੀ ਕਾਂਗਰਸ
ਸਰਕਾਰ ਨੇ ਚੋਣਾਂ ਦੌਰਾਨ ਕੀਤੇ ਸਾਰੇ ਵਾਅਦਿਆਂ ਤੋਂ ਮੁਕਰ ਕੇ ਲੋਕਾਂ ਨਾਲ ਧੋਖਾ
ਕੀਤਾ ਹੈ ਅਤੇ ਸਹਿਰੀ ਵਸੋਂ ਨੂੰ ਚੰਗੀਆਂ ਸਹੂਲਤਾਂ ਦੇਣ ਵਿਚ ਬੁਰੀ ਤਰਾਂ ਫੇਲ
ਹੋਈ ਹੈ । ਉਨਾਂ ਕਿਹਾ ਕਿ ਹੁਣ ਫਿਰ ਨਗਰ ਨਿਗਮ ਚੋਣਾਂ ਵਿਚ ਝੂਠੇ ਲਾਰੇ ਲਾ ਕੇ
ਗੰਮਰਾਹ ਕਰਨ ਦੇ ਯਤਨ ਵਿਚ ਹਨ। ਸ. ਮਾਨ ਨੇ ਕਿਹਾ ਕਿ ਬੈੰਸ ਤੇ ਹਮਲਾ ਕਰਕੇ
ਕਾਂਗਰਸ ਨੇ ਚੋਣਾਂ ਵਿਚ ਗੰਡਾਗਰਦੀ ਦੀ ਸ਼ੁਰੂਆਤ ਕਰ ਦਿੱਤੀ ਹੈ, ਪ੍ਰੰਤੂ ਗਠਜੋੜ ਕਿਸੇ
ਵੀ ਕੀਮਤ ਤੇ ਇਸ ਨੁੰ ਬਰਦਾਸ਼ਤ ਨਹੀਂ ਕਰੇਗੀ। ਸ. ਮਾਨ ਨੇ ਹਿੰਸਾ ਦੀਆਂ ਸੰਭਾਵਨਾਵਾਂ
ਨੂੰ ਦੇਖਦੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਚੋਣਾਂ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ
ਕੀਤੇ ਜਾਣ ਅਤੇ ਸੀਸੀਟੀਵੀ ਕੈਮਰੇ ਲਗਾਏ ਜਾਣ, ਤਾਂ ਕਿ ਸ਼ਾਂਤੀ ਪੂਰਵਕ ਚੋਣਾਂ ਹੋ
ਸਕਣ। ਉਨ੍ਹਾਂ ਕਿਹਾ ਕਿ ਪਹਿਲਾਂ 10 ਸਾਲ ਅਕਾਲੀ -ਬੀਜੇਪੀ ਨੇ ਪੰਜਾਬ ਨੂੰ ਲੁਟਿਆ
ਅਤੇ ਹੁਣ ਇਕ ਸਾਲ ਤੋਂ ਕਾਂਗਰਸ ਉਨ੍ਹਾਂ ਤੋਂ ਵੀ ਵਧੇਰੇ ਲੁੱਟ ਮਚਾ ਰਹੀ ਹੈ। ਸ.
ਮਾਨ ਨੇ ਵੋਟਰਾਂ ਨੂੰ ਸ਼ਹਿਰ ਦੀ ਨਗਰ ਨਿਗਮ ਦੇ ਭਿ੍ਸ਼ਟ ਪ੍ਰਬੰਧ ਨੂੰ ਸੁਧਾਰ ਕਰਕੇ
ਸ਼ਾਨਦਾਰ ਸ਼ਹਿਰੀ ਸਹੂਲਤਾਂ ਯਕੀਨੀ ਬਣਾਉਣ ਲਈ ਆਪ- ਲਿੱਪ ਗ ਉਮੀਦਵਾਰਾਂ ਨੂੰ ਪੂਰਾ
ਸਮੱਰਥਨ ਦੇਣ ਦੀ ਅਪੀਲ ਕੀਤੀ ।
ਸਮਾਗਮਾਂ ਨੂੰ ਸੰਬੋਧਨ
ਕਰਦੇ ਅਮਨ ਅਰੋੜਾ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਦੇਸ਼ ਨੂ ਦੀਮਕ ਦੀ ਤਰ੍ਹਾਂ
ਖੋਖਲਾ ਕਰ ਛੱਡਿਆ। ਉਨਾ ਕਿਹਾ ਕਿ ਲੁਧਿਆਣਾ ਨਗਰ ਨਿਗਮ ਵਿਚ ਹਰ ਸਾਲ 700 ਕਰੋੜ
ਵਧੇਰੇ ਦੀ ਲੁੱਟ ਕੀਤੀ ਜਾਂਦੀ ਹੈ ਅਤੇ ਸਹ੍ਯਿਰੀਆਂ ਨੂੰ ਨਕਾਰਾ ਸਹੂਲਤਾਂ ਨਸੀਬ
ਹਁਦੀਆਂ ਨੇ ਸ਼੍ਰੀ ਅਰੋੜਾ ਨੇ ਕਿਹਾ ਕਿ ਇਸ ਵਾਰ ਆਪ-ਲਿਪ ਦੇ ਉਮੀਦਵਾਰਾਂ ਨੂੰ ਜਿਤਾਓ
ਤਾਂ ਕਿ ਭ੍ਰਿਸ਼ਟ ਪ੍ਰਸਾਸ਼ਨ ਦਾ ਖਾਤਮਾ ਹੋ ਸਕੇ।
ਇਸ ਸਮੇਂ
ਹੋਰਨਾਂ ਤੋਂ ਇਲਾਵਾ ਵਿਰੋਧੀ ਧਿਰ ਦੀ ਨੇਤਾ ਸਰਵਜੀਤ ਕੌਰ ਮਾਣੂਕੇ, ਜਗਦੇਵ ਸਿੰਘ
ਕਮਾਲੂ, ਪਿਰਮਲ ਸਿੰਘ ਸਿੰਘ ਭਦੌੜ (ਸਾਰੇ ਵਧਾਇਕ), ਅਹਿਬਾਬ ਸਿੰਘ ਗਰੇਵਾਲ , ਦਰਸ਼ਨ
ਸਿੰਘ ਸ਼ੰਕਰ, ਰਜਿੰਦਰਪਾਲ ਕੌਰ, ਗੁਰਜੀਤ ਸਿੰਘ ਗਿੱਲ, ਸੁਰੇਸ਼ ਗੋਇਲ , ਪੁਨੀਤ
ਸਾਹਨੀ, ਹਰਜੀਤ ਸਿੰਘ ਵੀ ਹਾਜਿਰ ਸਨ।