ਲੁਧਿਆਣਾ, 22 ਫਰਵਰੀ (ਅਮਨਦੀਪ ਸਿੰਘ )
ਇਟਲੀ ਦੇ ਸ਼ਹਿਰ ਸੂਜਾਰਾ ਵਿੱਚ ਲੋਕ ਇਨਸਾਫ ਪਾਰਟੀ ਇਟਲੀ ਦੀ ਇੱਕ ਅਹਿਮ ਮੀਟਿੰਗ ਸੈਣੀ ਪੈਲਸ ਵਿਖੇ ਹੋਈ ।ਜਿਸ ਵਿਚ ਕੁਲਦੀਪ ਸਿੰਘ ਪੱਡਾ ਮੀਤ ਪ੍ਰਧਾਨ, ਉਵਰਸਿੱਸ ਲੋਕ ਇਨਸਾਫ ਪਾਰਟੀ (ਯੂਰਪ) ਸਪੇਨ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਲੋਕ ਇਨਸਾਫ ਪਾਰਟੀ ਇਟਲੀ ਦੀਆਂ ਨਿਯੁਕਤੀਆਂ ਲੋਕ ਇਨਸਾਫ ਪਾਰਟੀ ਦੇ ਮੁੱਖੀ ਸਿਮਰਜੀਤ ਸਿੰਘ ਬੈਂਸ ਦੀਆਂ ਹਦਾਇਤਾਂ ਮੁਤਾਬਿਕ ਕੀਤੀਆਂ ਗਈਆਂ। ਜਿੰਨਾਂ ਵਿਚ ਜਸਵਿੰਦਰ ਸਿੰਘ ਲਾਟੀ ਪ੍ਰਧਾਨ, ਕਮਲਜੀਤ ਸਿੰਘ ਖਜਾਨਚੀ, ਸਰਬਜੀਤ ਸਿੰਘ ਮੁੱਖ ਬੁਲਾਰਾ, ਮੱਖਣ ਸਿੰਘ ਜਨਰਲ ਸਕੱਤਰ, ਹਰਦੀਪ ਸਿੰਘ ਸ਼ੇਰ ਗਿੱਲ ਮੀਡੀਆ ਸਕੱਤਰ, ਜਤਿੰਦਰ ਬੈਂਸ ਮੀਤ ਪ੍ਰਧਾਨ ਅਤੇ ਬੀਬੀ ਕਮਲਜੀਤ ਕੌਰ ਧਾਲੀਵਾਲ ਪ੍ਰਧਾਨ ਇਸਤਰੀ ਵਿੰਗ ਆਦਿ ਨੂੰ ਅਹੁੱਦੇ ਦਿੱਤੇ ਗਏ ਅਤੇ ਪਾਰਟੀ ਪ੍ਰਤੀ ਜਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਕੁਲਦੀਪ ਸਿੰਘ ਪੱਡਾ ਸਪੇਨ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਕਿਹਾ ਕਿ ਪੰਜਾਬ ਵਿਚ ਮੌਜੂਦਾ ਸਰਕਾਰ ਨੇ ਦਹਿਸ਼ਤ ਤੇ ਵਹਿਸ਼ੀਆਨੇ ਕਾਰੇ ਕਰਕੇ ਲੋਕਤੰਤਰ ਦਾ ਜਨਾਜਾ ਕੱਢ ਦਿੱਤਾ ਹੈ। ਜਿਸ ਦੀ ਤਾਜਾ ਮਿਸਾਲ ਲੋਕ ਇਨਸਾਫ ਪਾਰਟੀ ਦੇ ਨਿਧੱੜਕ ਜਰਨੈਲ ਤੇ ਐਮ ਐਲ ਏ ਸਿਮਰਜੀਤ ਸਿੰਘ ਬੈਂਸ ਉੱਪਰ ਕਾਤਲਾਨਾ ਹਮਲਾ ਕਰਕੇ ਦਿੱਤੀ ਹੈ। ਉਨਾਂ ਕਿਹਾ ਕਿ ਪੰਜਾਬ ਦੀ ਸਰਕਾਰ ਤੇ ਅਕਾਲੀ ਦਲ ਬਾਦਲ–ਭਾਜਪਾ ਰਲ ਕੇ ਪੰਜਾਬ ਦੀ ਅਵਾਮ ਨੂੰ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਧੱਸ ਰਹੇ ਹਨ। ਜਿਸ ਦਾ ਜਵਾਬ ਲੁਧਿਆਣਾ ਦੀਆਂ ਨਗਰ ਨਿਗਮ ਚੋਣਾਂ ਵਿਚ ਉਕਤ ਦਲਾਂ ਨੂੰ ਮੂੰਹ ਦੀ ਹਾਰ ਖਾ ਕੇ ਮਿਲ ਜਾਵੇਗੀ । ਇਸ ਦੌਰਾਨ ਵਿਧਾਇਕ ਅਤੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਆਨਲਾਈਨ ਹੋ ਕੇ ਇਟਲੀ ਟੀਮ ਨੂੰ ਵਧਾਈ ਦਿਤੀ। ਇਸ ਦੌਰਾਨ ਕੁਲਦੀਪ ਸਿੰਘ ਪੱਡਾ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਯੂਰੋਪ ਦੀ ਸਾਰੀ ਲੋਕ ਇਨਸਾਫ ਪਾਰਟੀ ਹਰ ਵਕਤ ਆਪ ਜੀ ਦੇ ਨਾਲ ਖੜੀ ਹੈ ਜੋ ਵੀ ਪਾਰਟੀ ਹੁਕਮ ਕਰੇਗੀ, ਓਹਨਾਂ ਦੇ ਹੁਕਮਾਂ ਤੇ ਫੁੱਲ ਚੜ•ਾਏ ਜਾਣਗੇ। ਇਸ ਦੌਰਾਨ ਨਵ ਨਿਯੁਕਤ ਅਹੁੱਦੇਦਾਰਾਂ ਨੇ ਆਪਣੇ-ਆਪਣੇ ਸੰਬੋਧਨ ਦੌਰਾਨ ਪਾਰਟੀ ਪ੍ਰਤੀ ਸਚਾਰੂ ਢੰਗ ਨਾਲ ਤਨੋ-ਮਨੋ ਸੇਵਾ ਕਰਨ ਦਾ ਪ੍ਰਣ ਕੀਤਾ ਤੇ ਪੰਜਾਬ ਵਿਚ ਰਹਿ ਰਹੇ ਆਪਣੇ-ਆਪਣੇ ਸਾਕ ਸੰਬੰਧੀਆਂ ਸੱਜਣਾਂ ਮਿੱਤਰਾਂ ਨੂੰ ਪਾਰਟੀ ਨਾਲ ਜੋੜਨ ਲਈ ਸੰਪਰਕ ਲਹਿਰ ਤਿਆਰ ਕਰਕੇ ਸ਼ਾਮਿਲ ਹੋਣ ਦਾ ਸੱਦਾ ਦੇਣ ਲਈ ਪ੍ਰੇਰਿਆ। ਇਸ ਮੌਕੇ ਪਾਰਟੀ ਵਲੋਂ ਨਿਯੁਕਤੀ ਪੱਤਰ ਵੀ ਦਿੱਤੇ ਗਏ। ਇਸ ਮੌਕੇ ਤੇ ਜਸਵਿੰਦਰ ਸਿੰਘ ਲਾਟੀ ਪ੍ਰਧਾਨ ਇਟਲੀ ਨੇ ਕਿਹਾ ਕਿ ਆਣ ਵਾਲੇ ਦਿਨਾਂ ਵਿੱਚ ਇਟਲੀ ਵਿੱਚ ਜਿਲ•ਾ ਪੱਧਰ ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ ਅਤੇ ਅੰਤ ਚ ਸਮੂਹ ਮੈਂਬਰਾਂ ਨੇ ਮਤਾ ਪਾਇਆ ਤੇ ਸਿਮਰਜੀਤ ਸਿੰਘ ਬੈਂਸ ਤੇ ਕਾਂਗਰਸ ਸਰਕਾਰ ਵਲੋਂ ਕੀਤੇ ਗਏ ਹਮਲੇ ਦੀ ਸਖ਼ਤ ਸ਼ਬਦਾਂ ਚ ਨਿੰਦਾ ਕੀਤੀ ਤੇ ਕਾਂਗਰਸ ਦੀਆਂ ਇਨ•ਾਂ ਘਟੀਆ ਹਰਕਤਾਂ ਨੂੰ ਲੋਕਤੰਤਰ ਤੇ ਖਤਰਾ ਦੱਸਿਆ। ਜਸਵਿੰਦਰ ਸਿੰਘ ਲਾਟੀ ਨੇ ਸਾਰੀ ਹੀ ਯੂਰੋਪ ਦੀ ਕੋਰ ਕਮੇਟੀ ਦਾ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਦਾ ਦਿਲੋਂ ਧੰਨਵਾਦ ਕੀਤਾ ਤੇ ਪੂਰਾ ਯਕੀਨ ਦਵਾਇਆ ਕਿ ਉਹਨ•ਾਂ ਦੀ ਇਟਲੀ ਦੀ ਟੀਮ ਲੋਕ ਇਨਸਾਫ ਪਾਰਟੀ ਲਈ ਦਿਨ ਰਾਤ ਇਕ ਕਰੇਗੀ ਤੇ ਪੂਰਾ ਤਨੋ, ਮਨੋ ਤੇ ਧਨ ਨਾਲ ਸਾਥ ਦੇਣਗੇ । ਇਟਲੀ ਟੀਮ ਨੇ ਕੁਲਦੀਪ ਸਿੰਘ ਪੱਡਾ ਜੀ ਦਾ ਸਪੇਨ ਤੋਂ ਆਪਣ ਤੇ ਤਹਿ ਦਿਲੋਂ ਧੰਨਵਾਦ ਕੀਤਾ।