Home >> Ludhiana >> Recent >> ਕਾਂਗਰਸ-ਅਕਾਲੀ ਭਾਜਪਾ ਦੀ ਲੁੱਟ ਨੇ ਕੀਤਾ ਪੰਜਾਬ ਬਰਬਾਦ: ਮਾਨ



ਡੇੜ ਦਰਜਨ ਚੋਣ ਸਭਾਵਾਂ ਨੁੰ  ਕੀਤਾ  ਸੰਬੋਧਨ 
 ਆਪ-ਲਿੱਪ  ਨੂੰ  ਜਿਤਾਉਣ  ਦੀ ਕੀਤੀ ਅਪੀਲ  
ਲੁਧਿਆਣਾ ,  22 ਫਰਵਰੀ- 
ਆਮ  ਆਦਮੀ  ਪਾਰਟੀ  ਦੇ ਪ੍ਧਾਨ ਅਤੇ  ਅੈਮ ਪੀ ਭਗਵੰਤ ਮਾਨ ਅਤੇ  ਸਹਿ ਪ੍ਰਧਾਨ  ਅਮਨ ਅਰੋੜਾ    ਨੇ   ਅੱਜ  ਇਥੇ ਚੋਣ ਪ੍ਰਚਾਰ ਦੇ ਅੰਤਿਮ  ਦਿਨ ਹਲਕਾ ਪੂਰਬੀ  ਵਿਚ ਡੇੜ ਦਰਜਨ  ਵਾਰਡਾਂ ਵਿਚ   ਆਪ - ਲਿੱਪ ਗਠਜੋੜ ਦੇ ਉਮੀਦਵਾਰਾਂ ਦੇ ਹੱਕ ਵਿਚ  ਚੋਣ ਸਭਾਵਾਂ ਨੂੰ  ਸੰਬੋਧਨ  ਕਰਦੇ ਭਾਰੀ ਜਿੱਤ ਦਵਾਉਣ ਦੀ ਅਪੀਲ ਕੀਤੀ ।  ਸ. ਮਾਨ ਨੇ ਕਾਂਗਰਸ  ਅਤੇ  ਅਕਾਲੀ -ਬੀਜੇਪੀ ਤੇ ਤਿੱਖੇ  ਹਮਲੇ  ਕਰਦੇ ਕਿਹਾ ਕਿ ਅੰਦਰੋਂ ਇਹ ਆਪਸ ਵਿਚ ਮਿਲੇ ਹੋਏ ਨੇ, ਪੰਜਾਬ ਵਿਚ ਸਰਕਾਰ ਬਦਲਣ ਨਾਲ ਸਿਰਫ ਪੱਗਾਂ ਦੇ ਰੰਗ ਹੀ ਬਦਲੇ ਨੇ ਪਰ ਲੁੱਟ  ਪਹਿਲਾਂ  ਦੀ ਤਰ੍ਹਾਂ  ਹੀ ਜਾਰੀ ਹੈ।
ਉਨ੍ਹਾਂ   ਨੇ ਪਾਰਟੀ  ਦੇ ਜਿਨ੍ਹਾਂ   ਉਮੀਦਵਾਰਾਂ   ਲਈ  ਚੋਣ ਪ੍ਰਚਾਰ ਕੀਤਾ  ਉਨ੍ਹਾਂ  ਵਿਚ ਅਮਰਜੀਤ ਸਿੰਘ  ਵਾਰਡ 18,  ਤੇਜਿੰਦਰ ਸਿੰਘ   24,   ਮਮਤਾ ਚਾਵਲਾ  13,  ਕੁਲਵਿੰਦਰ  ਕੌਰ  ਵਾਰਡ 19,  ਦਵਿੰਦਰ  ਕੌਰ  ਛਾਬੜਾ 9,  ਬਲਵਿੰਦਰ  ਕੌਰ ਗਰੇਵਾਲ  ਵਾਰਡ 11,  ਨਿਰਮਲ  ਸਿੰਘ  ਵਿੱਕੀ 14, ਬਲਜੀਤ ਕੌਰ ਜੋਤਾ ਵਾਰਡ 7,  ਚਰਨਜੀਤ  ਕੌਰ  ਵਾਰਡ 13, ਧਰਮਿੰਦਰ ਸਿੰਘ  ਫੌਜੀ ਵਾਰਡ  6, ਗੁਲਾਬ ਗੌਤਮ ਵਾਰਡ 4  ਸ਼ਾਮਿਲ ਹਨ ।
ਸ. ਮਾਨ ਨੇ ਕਿਹਾ  ਕਿ ਕਾਂਗਰਸ  ਨੇ ਚੋਣਾਂ  ਦੌਰਾਨ  ਕੀਤੇ  ਸਾਰੇ  ਵਾਅਦਿਆਂ ਤੋਂ  ਮੁਕਰ ਕੇ ਲੋਕਾਂ  ਨਾਲ ਧੋਖਾ  ਕੀਤਾ  ਹੈ ਅਤੇ  ਸਹਿਰੀ ਵਸੋਂ ਨੂੰ  ਚੰਗੀਆਂ  ਸਹੂਲਤਾਂ  ਦੇਣ ਵਿਚ ਬੁਰੀ  ਤਰਾਂ ਫੇਲ ਹੋਈ ਹੈ । ਉਨਾਂ  ਕਿਹਾ ਕਿ   ਹੁਣ ਫਿਰ  ਨਗਰ ਨਿਗਮ ਚੋਣਾਂ  ਵਿਚ  ਝੂਠੇ  ਲਾਰੇ ਲਾ ਕੇ ਗੰਮਰਾਹ ਕਰਨ ਦੇ ਯਤਨ  ਵਿਚ  ਹਨ। ਸ. ਮਾਨ ਨੇ ਕਿਹਾ  ਕਿ ਕਾਂਗਰਸ  ਚੋਣਾਂ  ਵਿਚ ਗੰਡਾਗਰਦੀ ਦੀ ਕੀਤੀ  ਜਾ ਰਹੀ ਦਲ ਹੈ, ਪ੍ਰੰਤੂ  ਗਠਜੋੜ ਕਿਸੇ ਵੀ ਕੀਮਤ ਤੇ ਇਸ ਨੁੰ ਬਰਦਾਸ਼ਤ ਨਹੀਂ  ਕਰੇਗੀ। ਸ. ਮਾਨ ਨੇ ਕਿ ਹਿੰਸਾ ਦੀਆਂ  ਸੰਭਾਵਨਾਵਾਂ ਦੇ ਮੱਦੇਨਜ਼ਰ  ਚੋਣ ਕਮਿਸ਼ਨ ਤੋਂ   ਮੰਗ ਕੀਤੀ ਕਿ  ਚੋਣਾਂ  ਦੌਰਾਨ  ਸਖ਼ਤ  ਸੁਰੱਖਿਆ  ਪ੍ਰਬੰਧ  ਕੀਤੇ  ਜਾਣ ਅਤੇ ਸੀਸੀਟੀਵੀ ਕੈਮਰੇ ਲਗਾਏ ਜਾਣ, ਤਾਂ  ਕਿ ਸ਼ਾਂਤੀ ਪੂਰਵਕ ਚੋਣਾਂ  ਹੋ ਸਕਣ। ਉਨ੍ਹਾਂ  ਕਿਹਾ  ਕਿ ਪਹਿਲਾਂ  10 ਸਾਲ ਅਕਾਲੀ -ਬੀਜੇਪੀ  ਨੇ ਪੰਜਾਬ ਨੂੰ  ਲੁਟਿਆ ਅਤੇ  ਹੁਣ ਇਕ ਸਾਲ ਤੋਂ ਕਾਂਗਰਸ  ਉਨ੍ਹਾਂ  ਤੋਂ  ਵੀ ਵਧੇਰੇ ਲੁੱਟ  ਮਚਾ ਰਹੀ ਹੈ। ਸ. ਮਾਨ ਨੇ ਵੋਟਰਾਂ ਨੂੰ ਸ਼ਹਿਰ ਦੀ ਨਗਰ ਨਿਗਮ ਦੇ ਭਿ੍ਸ਼ਟ ਪ੍ਰਬੰਧ  ਨੂੰ  ਸੁਧਾਰ ਕਰਕੇ ਸ਼ਾਨਦਾਰ ਸ਼ਹਿਰੀ ਸਹੂਲਤਾਂ  ਯਕੀਨੀ  ਬਣਾਉਣ  ਲਈ  ਆਪ- ਲਿੱਪ ਗ ਉਮੀਦਵਾਰਾਂ ਨੂੰ   ਪੂਰਾ  ਸਮੱਰਥਨ ਦੇਣ ਦੀ ਅਪੀਲ ਕੀਤੀ । 
ਸਮਾਗਮਾਂ ਨੂੰ  ਸੰਬੋਧਨ  ਕਰਦੇ ਅਮਨ ਅਰੋੜਾ  ਨੇ  ਕਿਹਾ ਕਿ  ਰਵਾਇਤੀ  ਪਾਰਟੀਆਂ  ਨੇ ਵੱਡੀ ਪੱਧਰ ਤੇ  ਕੁਰੱਪਸ਼ਨ ਕਰਕੇ ਦੇਸ਼ ਨੂੰ ਪੁਰੀ ਤਰ੍ਹਾਂ  ਬਰਬਾਦ  ਕਰ ਛੱਡਿਆ। ਉਨਾ ਕਿਹਾ ਕਿ ਲੁਧਿਆਣਾ  ਨਗਰ ਨਿਗਮ ਵਿਚ  ਹਰ ਸਾਲ 700 ਕਰੋੜ  ਵਧੇਰੇ   ਫੰਡਾਂਦੀ ਲੁੱਟ ਕੀਤੀ  ਜਾਂਦੀ ਹੈ ਅਤੇ  ਸਹ੍ਯਿਰੀਆਂ ਨੂੰ  ਨਕਾਰਾ ਸਹੂਲਤਾਂ  ਨਸੀਬ ਹਁਦੀਆਂ  ਨੇ ਸ਼੍ਰੀ ਅਰੋੜਾ  ਨੇ ਕਿਹਾ ਕਿ ਇਸ ਵਾਰ ਆਪ-ਲਿਪ ਦੇ ਉਮੀਦਵਾਰਾਂ ਨੂੰ  ਜਿਤਾਓ ਤਾਂ  ਕਿ ਭ੍ਰਿਸ਼ਟ  ਪ੍ਰਸਾਸ਼ਨ ਦਾ ਖਾਤਮਾ ਹੋ ਸਕੇ। ਮੀਟਿੰਗਾਂ ਨੂੰ  ਵਿਰੋਧੀ ਧਿਰ ਦੀ ਨੇਤਾ ਸਰਵਜੀਤ ਕੌਰ ਮਾਣੂਕੇ,  ਪਾਰਟੀ  ਬੁਲਾਰੇ ਦਰਸ਼ਨ ਸਿੰਘ  ਸ਼ੰਕਰ, ਨੇ ਵੀ ਸੰਬੋਧਨ ਕੀਤਾ ।
‌ਇਸ ਸਮੇਂ  ਹੋਰਨਾਂ  ਤੋਂ  ਇਲਾਵਾ   ਰਜਿੰਦਰਪਾਲ ਕੌਰ ਛੀਨਾ, ਕੁਲਵਿੰਦਰ ਸਿੰਘ  ਗਰੇਵਾਲ ਅਤੇ   ਹਰਜੀਤ ਸਿੰਘ,   ਵੀ ਹਾਜਿਰ ਸਨ।

 
Top