ਕਾਂਗਰਸ ਦੇ ਸੀਨੀਅਰ ਆਗੂ ਅਤੇ ਤਿੰਨ ਵਾਰ ਕੌਂਸਲਰ ਰਹੇ ਵਾਰਡ ਨੰਬਰ 52 ਤੋਂ ਕਾਂਗਰਸ ਦੀ ਉਮੀਦਵਾਰ ਗੁਰਦੀਪ ਸਿੰਘ ਨੀਟੂ ਨੇ ਅੱਜ ਕਿਦਵਾਈ ਨਗਰ ਵਿੱਖੇ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਇਸ ਦੌਰਾਨ ਇਲਾਕਾ ਵਾਸੀਆਂ ਨੇ ਉਨ•ਾਂ ਨੂੰ ਭਰਪੂਰ ਸਹਿਯੋਗ ਦਿੱਤਾ।
ਇਸ ਦੌਰਾਨ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਗੁਰਦੀਪ ਸਿੰਘ ਨੀਟੂ ਨੇ ਕਿਹਾ ਕਿ ਵਿਧਾਇਕ ਸੁਰਿੰਦਰ ਡਾਬਰ ਦੇ ਯਤਨਾ ਸਦਕਾ ਹੀ ਅਮਰ ਪੁਰਾ ਵਾਲਾ ਗੰਦਾ ਨਾਲ ਛੱਤਿਆ ਗਿਆ ਹੈ ਅਤੇ ਹੁਣ ਵਿਧਾਇਕ ਸੁਰਿੰਦਰ ਡਾਬਰ ਦੇ ਯਤਨਾਂ ਸਦਕਾ ਹੀ ਸ਼ਿਵਾਜੀ ਨਗਰ ਵਾਲੇ ਗੰਦੇ ਨਾਲੇ ਨੂੰ ਢਕਣ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਨੀਟੂ ਨੇ ਲੋਕਾਂ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਚੋਣਾਂ ਦੌਰਾਨ ਹਰ ਵਾਰਡ ਵਿੱਚ ਕਾਂਗਰਸ ਨੂੰ ਜਿਤਾਉਣ ਤਾਂ ਜੋ ਲੁਧਿਆਣਾ ਦਾ ਮੇਅਰ ਵੀ ਕਾਂਗਰਸ ਦਾ ਬਣ ਸਕੇ ਅਤੇ ਰਹਿੰਦੇ ਵਿਕਾਸ ਕੰਮ ਸ਼ੂਰੂ ਕਰਵਾਏ ਜਾ ਸਕਣ। ਇਸ ਦੌਰਾਨ ਕਿਦਵਾਈ ਨਗਰ ਵਾਸੀਆਂ ਨੇ ਗੁਰਦੀਪ ਨੀਟੂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ। ਇਸ ਮੌਕੇ ਤੇ ਰਾਜੂ ਗੁਪਤਾ, ਸਤੀਸ਼ ਜਿੰਦਲ, ਇੰਦਰਪ੍ਰੀਤ ਸਿੰਘ ਰੂਬਲ, ਪਿੰ੍ਰਸਪ੍ਰੀਤ ਪਲਾਈਵੁਡ, ਸਮੀਰ ਵੋਹਰਾ, ਭੁਪਿੰਦਰ ਸਿੰਘ ਐਡਵੋਕੇਟ, ਅੰਕਿਤ ਬੱਤਰਾ, ਮਨਪ੍ਰੀਤ ਸਿੰਘ ਟੈਣੀ, ਅਨੀਤ ਪਾਲ, ਵਰੁਣ ਮੁੰਜਾਲ, ਨੀਟੂ ਬਜਾਜ, ਪੁਨੀਤ ਮਾਟਾ, ਬੌਬੀ, ਮਾਨਵ ਸਰੀਨ, ਰਾਣਾ, ਜਸਬੀਰ ਜੌਨੀ, ਸੁਨੀਲ ਆਰਿਆ, ਸੁਸ਼ੀਲ ਮਲਹੌਤਰਾ, ਜਗਦੀਸ਼ ਰਿੰਕੂ, ਸੋਨੂ ਮਲਹੌਤਰਾ ਤੇ ਹੋਰ ਹਾਜਰ ਸਨ।