ਲੁਧਿਆਣਾ, 28 ਮਾਰਚ (ਭਜਨਦੀਪ ਸਿੰਘ)-ਸੀਟੀ ਯੂਨਿਵਰਸਿਟੀ ਦੇ ਸਕੂਲ ਆਫ ਮੈਨਜਮੈਂਟ ਦੇ ਵਿਦਿਆਰਥੀਆਂ ਨੇ ਲੁਧਿਆਣਾ ਦੀ ਵਰਧਮਾਨ ਟੈਕਸਟਾਈਲ ਦਾ ਦੌਰਾ ਕੀਤਾ। ਇਹ ਦੌਰਾ ਉਨਾਂ ਨੇ ਪ੍ਰੈਕਟੀਕਲ ਸਿੱਖਿਆ ਵਧਾਉਣ ਲਈ ਕੀਤਾ। ਇਹ ਦੌਰਾ ਕਰਵਾਉਣ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਇੰਡਸਟ੍ਰੀ ਦੇ ਪ੍ਰਤੀ ਵੱਧ ਰਹੀ ਮੰਗ ਦੇ ਅਨੁਸਾਰ ਜਾਣੂ ਕਰਵਾਉਣਾ ਹੈ। ਲੁਧਿਆਣਾ ਅਜਿਹਾ ਸ਼ਹਿਰ ਹੈ ਜਿੱਥੇ ਭਾਰਤ ਦੀਆਂ ਟੈਕਸਟਾਈਲ ਕੰਪਨੀਆਂ ਵੱਸੀਆ ਹੋਈਆਂ ਹਨ। ਇਸ ਦੌਰੇ ਵਿੱਚ ਵਿਦਿਆਰਥੀਆਂ ਨੇ ਕਪਾਹ ਨੂੰ ਧਾਗੇ ਵਿੱਚ ਪਰਿਵਰਤਿਤ ਹੁੰਦੇ ਹੋਏ ਦੇਖਿਆ। ਨਾਲ ਹੀ ਉਨਾਂ ਧਾਗੇ ਬਣਾਉਣ ਵਾਲੀਆਂ ਨਵੀਆਂ ਮਸ਼ੀਨਾ ਬਾਰੇ ਜਾਣਕਾਰੀ ਹਾਸਲ ਕੀਤੀ। ਬੀਕਾਮ ਆਨਰਸ ਦੀ ਪਲਕ ਨੇ ਕਿਹਾ ਕਿ ਇਹ ਦੌਰਾ ਉਨਾਂ ਲਈ ਬਹੁਤ ਜਾਣਕਾਰੀ ਭਰਿਆ ਸੀ ਅਤੇ ਇਹ ਦੌਰਾ ਕਾਫੀ ਸਿੱਖਿਆ ਭਰਿਆ ਸੀ। ਸਕੂਲ ਆਫ ਮੈਨੇਜਮੈਂਟ ਦੇ ਮੁੱਖੀ ਸ਼੍ਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਵਿਜ਼ਿਟ ਨਾਲ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿੱਖਿਆ ਬਾਰੇ ਗਿਆਨ ਹੋਇਆ ਹੈ ਅਤੇ ਕਿਤਾਬੀ ਸਿੱਖਿਆ ਤੋਂ ਉਪਰ ਉਠ ਕੇ ਉਦਯੋਗਿਕ ਸਿੱਖਿਆ ਹਾਸਲ ਕੀਤੀ। ਸੀਟੀ ਯੂਨਿਵਰਸਿਟੀ ਦੇ ਪ੍ਰੋ: ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਕਿਹਾ ਕਿ ਸੀਟੀ ਗਰੁੱਪ ਵਿਦਿਆਰਥੀਆਂ ਨੂੰ ਕਿਤਾਬੀ ਸਿੱਖਿਆ ਦੇ ਨਾਲ ਨਾਲ ਪ੍ਰੈਕਟੀਕਲ ਸਿੱਖਿਆ ਦੇਣ ਵਿੱਚ ਵਿਸ਼ਵਾਸ਼ ਰੱਖਦਾ ਹੈ।