ਲੁਧਿਆਣਾ, 25 ਮਾਰਚ (ਅਮਨਦੀਪ ਸਿੰਘ)- ਸਾਂਝਾ ਅਧਿਆਪਕ ਮੋਰਚਾ, ਪੰਜਾਬ ਦੇ ਸੱਦੇ 'ਤੇ ਪੰਜਾਬ ਭਰ ਤੋਂ ਪਹੁੰਚੇ ਹਜ਼ਾਰਾਂ ਅਧਿਆਪਕ-ਅਧਿਆਪਕਾਵਾਂ ਨੇ ਪਰਿਵਾਰਾਂ ਸਮੇਤ ਦਾਣਾ ਮੰਡੀ ਲੁਧਿਆਣਾ ਵਿਖੇ ਵਿਸ਼ਾਲ ਚਿਤਾਵਨੀ ਰੈਲੀ ਕੀਤੀ। ਸੂਬਾਈ ਕਨਵੀਨਰਾਂ ਬਲਕਾਰ ਵਲਟੋਹਾ, ਸੁਖਵਿੰਦਰ ਸਿੰਘ ਚਾਹਲ, ਭੁਪਿੰਦਰ ਵੜੈਚ, ਕੁਲਵੰਤ ਗਿੱਲ ਅਤੇ ਬਾਜ ਸਿੰਘ ਖਹਿਰਾ ਨੇ ਅਧਿਆਪਕਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਨ ਦੌਰਾਨ ਪੰਜਾਬ ਸਰਕਾਰ ਨੂੰ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿਚ ਦਰਜ ਵਾਅਦੇ ਯਾਦ ਕਰਾਉਂਦਿਆਂ ਚਿਤਾਵਨੀ ਦਿੱਤੀ ਕਿ ਅੱਜ ਦਾ ਰਿਕਾਰਡ ਤੋੜ ਇਕੱਠ ਇਹ ਦੱਸ ਰਿਹਾ ਹੈ ਕਿ ਅਧਿਆਪਕਾਂ ਦੇ ਸਬਰ ਦਾ ਪਿਆਲਾ ਹੁਣ ਪੂਰੀ ਤਰਾਂ ਭਰ ਚੁੱਕਾ ਹੈ ਤੇ ਜੇਕਰ ਸਰਕਾਰ ਨੇ ਹੁਣ ਵੀ ਟਾਲ਼ ਮਟੋਲ਼ ਦੀ ਨੀਤੀ ਜਾ ਰੱਖੀ ਤਾਂ ਮਜ਼ਬੂਰ ਹੋ ਕੇ ਇਹ ਅਧਿਆਪਕ 'ਕਰੋ ਜਾਂ ਮਰੋ' ਵਾਲ਼ਾ ਸੰਘਰਸ਼ ਸ਼ੁਰੂ ਕਰਨਗੇ। ਆਗੂਆਂ ਨੇ ਕਿਹਾ ਕਿ ਕਾਂਗਰਸ ਨੇ ਵੋਟਾਂ ਲੈਣ ਲਈ ਜਿਹੜੇ ਵਾਅਦੇ ਕੀਤੇ ਸਨ ਉਨਾਂ ਵਿਚ ਸਿੱਖਿਆ ਖੇਤਰ ਨਾਲ਼ ਸਬੰਧਿਤ ਮੁੱਦਿਆਂ ਵਿਚ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਸਕੂਲਾਂ ਰਾਹੀਂ ਮਿਆਰੀ ਸਿੱਖਿਆ ਦੇਣ ਵਾਸਤੇ ਜੀ. ਡੀ. ਪੀ. ਦਾ 6 ਫੀਸਦੀ ਸਿੱਖਿਆ ਦੇ ਵਿਕਾਸ ਅਤੇ ਵਾਧੇ ਲਈ ਖਰਚ ਕਰਨ, ਹਰ ਤਰਾਂ ਦੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ, ਖਾਲੀ ਆਸਾਮੀਆਂ ਭਰਨ, ਸਕੂਲਾਂ 'ਚ ਸਮਾਰਟ ਕਲਾਸ ਰੂਮ ਬਣਾਉਣ, ਡਿਜੀਟਲ ਤਕਨੀਕ ਰਾਹੀਂ ਸਿੱਖਿਆ ਦੇਣ ਲਈ ਬੁਨਿਆਦੀ ਢਾਂਚਾ ਵਿਕਸਤ ਕਰਨ, ਅਧਿਆਪਕਾਂ ਤੋਂ ਗੈਰਵਿਦਅਕ ਕੰਮ ਲੈਣੇ ਬੰਦ ਕਰਨ ਅਤੇ ਅਧਿਆਪਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਆਦਿ ਸ਼ਾਮਿਲ ਸਨ। ਪਰ ਅਫ਼ਸੋਸ ਕਿ ਅਧਿਆਪਕਾਂ ਦੇ ਭਖਵੇਂ ਮਸਲੇ ਇਕ ਸਾਲ ਵਿਚ ਵੀ ਹੱਲ ਕਰਨ ਦੀ ਬਜਾਏ ਸਿੱਖਿਆ ਸੁਧਾਰਾਂ ਦੇ ਬਹਾਨੇ ਹੇਠ ਪੰਜਾਬੀ ਭਾਸ਼ਾ ਦੇ ਨਾਂਅ 'ਤੇ ਬਣੇ ਪੰਜਾਬੀ ਸੂਬੇ ਦੇ ਮਿਡਲ ਸਕੂਲਾਂ ਵਿਚੋਂ ਪੰਜਾਬੀ ਜਾਂ ਰਾਸ਼ਟਰੀ ਭਾਸ਼ਾ ਹਿੰਦੀ ਅਤੇ ਡਰਾਇੰਗ ਜਾਂ ਪੀ. ਟੀ. ਆਈ. ਦੀਆਂ ਆਸਾਮੀਆਂ ਖਤਮ ਕਰਨ, 800 ਪ੍ਰਾਇਮਰੀ ਸਕੂਲ ਬੰਦ ਕਰਨ, ਬੱਚਿਆਂ ਨੂੰ ਕਿਤਾਬਾਂ ਅਤੇ ਵਰਦੀਆਂ ਹੁਣ ਤੱਕ ਵੀ ਨਾ ਦੇਣ ਤੋਂ ਇਲਾਵਾ ਅਧਿਆਪਕਾਂ ਨੂੰ ਗੈਰ ਵਿਦਿਅਕ ਕੰਮਾਂ ਵਿਚ ਉਲਝਾਈ ਰੱਖਣਾ ਜਾਰੀ ਹੈ। ਦੀਦਾਰ ਸਿੰਘ ਮੁੱਦਕੀ, ਗੁਰਵਿੰਦਰ ਸਿੰਘ ਤਰਨ ਤਾਰਨ, ਗੁਰਜਿੰਦਰ ਪਾਲ ਸਿੰਘ, ਡਾ.ਅੰਮ੍ਰਿਤਪਾਲ ਸਿੰਘ ਸਿੱਧੂ, ਸੁਖਰਾਜ ਸਿੰਘ ਕਾਹਲੋਂ, ਇੰਦਰਜੀਤ ਸਿੰਘ, ਹਰਦੀਪ ਟੋਡਰ ਪੁਰ, ਹਰਵਿੰਦਰ ਸਿੰਘ ਬਿਲਗਾ, ਹਾਕਮ ਸਿੰਘ, ਸੁਖਜਿੰਦਰ ਸਿੰਘ ਹਰੀਕਾ, ਜਸਵੰਤ ਸਿੰਘ ਪੰਨੂ, ਸੁਖਰਾਜ ਸਿੰਘ ਅਤੇ ਪ੍ਰਦੀਪ ਮਲੂਕਾ ਨੇ ਹਰ ਤਰਾਂ ਦੇ ਕੱਚੇ (ਐਸ. ਐਸ. ਏ./ਰਮਸਾ, 5178, ਸਿੱਖਿਆ ਪ੍ਰੋਵਾਈਡਰ ਸਮੇਤ ਹੋਰ ਸਕੀਮਾਂ ਤਹਿਤ ਕੰਮ ਕਰਨ ਵਾਲ਼ੇ) ਅਧਿਆਪਕਾਂ ਨੂੰ 10300/- ਮੁੱਢਲ਼ੀ ਤਨਖਾਹ ਦੀ ਬਜਾਏ ਪੂਰੇ ਗਰੇਡ 'ਤੇ ਤੁਰੰਤ ਪੱਕੇ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਸਕੂਲਾਂ ਦੇ 9 ਪੀਰੀਅਡ ਰਖਦਿਆਂ, ਰੈਸ਼ਨੇਲਾਈਜੇਸ਼ਨ 2011 ਦੀ ਨੀਤੀ ਅਨੁਸਾਰ ਕਰਨ, ਸਮਾਜਿਕ ਸਿੱਖਿਆ ਅਤੇ ਹਿੰਦੀ ਨੂੰ ਚੋਣਵੇਂ ਵਿਸ਼ੇ ਬਣਾਉਣ ਦਾ ਫੈਸਲਾ ਵਾਪਸ ਲੈਣ, ਜਨਵਰੀ 2004 ਤੋਂ ਭਰਤੀ ਅਧਿਆਪਕਾਂ 'ਤੇ ਕੰਟਰੀਬਿਊਟਰੀ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਅਧਿਆਪਕ ਆਗੂਆਂ ਨੂੰ ਜਾਰੀ ਕੀਤੇ ਵਿਭਾਗੀ ਨੋਟਿਸ ਵਾਪਸ ਲੈ ਕੇ ਸੰਘਰਸ਼ਾਂ ਦੌਰਾਨ ਦਰਜ ਕੀਤੇ ਕੇਸ ਰੱਦ ਕਰਨ ਦੀ ਮੰਗ ਕੀਤੀ ਗਈ। ਰੈਲੀ ਨੂੰ ਸੁਰਿੰਦਰ ਪੁਆਰੀ, ਚਮਕੌਰ ਸਿੰਘ, ਮਨਿੰਦਰ ਸਿੰਘ, ਜਸਵਿੰਦਰ ਔਜਲਾ, ਅਮਨਦੀਪ ਸ਼ਰਮਾ, ਸੁਖਦੇਵ ਸਿੰਘ ਰਾਣਾ, ਅਮਨਦੀਪ ਮਾਨਸਾ, ਹਰਬੰਸ ਲਾਲ, ਹਰਸੇਵਕ ਸਿੰਘ ਸਾਧੂਵਾਲ, ਕੁਲਦੀਪ ਸਿੰਘ ਦੌੜਕਾ, ਦਵਿੰਦਰ ਪੂਨੀਆ, ਜਗਸੀਰ ਸਹੋਤਾ, ਬਿਕਰਮ ਸਿੰਘ, ਗੁਰਨੈਬ ਸਿੰਘ, ਜਿੰਦਲ ਪਾਇਲਟ, ਵੀਨਾ ਜੰਮੂ, ਨਵਚਰਨ ਕੌਰ ਆਦਿ ਨੇ ਸੰਬੋਧਨ ਕੀਤਾ।
ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਲੁਧਿਆਣਾ ਵਿਖੇ ਵਿਸ਼ਾਲ ਚਿਤਾਵਨੀ ਰੈਲੀ, * ਦੋ ਘੰਟੇ ਠੱਪ ਰੱਖੀ ਜੀ. ਟੀ. ਰੋਡ, * ਹਲਕਾ ਲਾਠੀਚਾਰਜ