Home >> Ludhiana >> Recent >> ਭਾਵਾਧਸ ਤੇ ਮਿਊਂਸਿਪਲ ਕਰਮਚਾਰੀ ਦਲ ਵਲੋਂ ਨਵੇਂ ਚੁਣੇ ਗਏ ਵਾਲਮੀਕਿ ਸਮਾਜ ਦੇ ਕੌਂਸਲਰਾਂ ਦਾ ਸਨਮਾਨ

* ਨਿਗਮ ਹਾਊਸ ਵਿਚ ਮੁਲਾਜ਼ਮਾਂ ਦੇ ਖਿਲਾਫ਼ ਬਣਨ ਵਾਲੀਆਂ ਨੀਤੀਆਂ ਬਰਦਾਸ਼ਤ ਨਹੀਂ ਕੀਤੀਆ ਜਾਣਗੀਆਂ-ਵਿਜੈ ਦਾਨਵ
ਲੁਧਿਆਣਾ,  6 ਮਾਰਚ (ਭਜਨਦੀਪ ਸਿੰਘ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਅਤੇ ਮਿਊੁਂਸਿਪਲ ਕਰਮਚਾਰੀ ਦਲ ਵਲੋਂ ਮੁੱਖ ਸੰਚਾਲਕ ਅਤੇ ਚੇਅਰਮੈਨ ਵਿਜੈ ਦਾਨਵ ਦੀ ਅਗਵਾਈ ਵਿਚ ਸੰਸਥਾ ਦੇ ਮੁੱਖ ਦਫ਼ਤਰ ਸਥਾਨਕ ਨਗਰ ਨਿਗਮ ਜੋਨ ਏ ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਨੇਤਾ ਜੀ ਸੌਧੀ, ਮੋਹਨਵੀਰ ਚੌਹਾਨ, ਦੇਵ ਰਾਜ ਅਸੁਰ, ਰਜਿੰਦਰ ਹੰਸ, ਰੋਹਿਤ ਸਹੋਤਾ ਅਤੇ ਲਵ ਦਾਵ੍ਰਿੜ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਇਸ ਮੌਕੇ ਸੰਸਥਾ ਵਲੋਂ ਵਾਰਡ ਨੰ. 1 ਤੋਂ ਨਗਰ ਨਿਗਮ ਚੋਣਾਂ ਵਿਚ ਜੇਤੂ ਕੁਮਾਰੀ ਦਿਵਿਆ ਦਾਨਵ, ਵਾਰਡ ਨੰ. 2 ਤੋਂ ਗੁਰਮੇਲ ਸਿੰਘ ਜੱਜੀ, ਵਾਰਡ ਨੰ. 8 ਤੋਂ ਚੌਧਰੀ ਯਸ਼ਪਾਲ, ਵਾਰਡ ਨੰ. 84 ਤੋਂ ਜੇਤੂ ਲਾਲਾ ਸੁਰਿੰਦਰ ਅਟਵਾਲ ਅਤੇ ਨਿਗਮ ਚੋਣਾਂ ਵਿਚ ਵੱਖ ਵੱਖ ਵਾਰਡਾਂ ਤੋਂ ਦੂਜੇ ਨੰਬਰ ਤੇ ਰਹੇ ਮੋਹਿਤ ਵੀਰ ਚੌਹਾਨ, ਰਾਜੇਸ਼ ਖੋਖਰ, ਸੋਨੂੰ ਕਲਿਆਣ, ਅਮਰਜੀਤ ਸਿੰਘ ਠੇਕੇਦਾਰ ਆਦਿ ਨੂੰ ਸਨਮਾਨਿਤ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਦਾਨਵ ਨੇ ਕਿਹਾ ਕਿ ਜੋ ਸਮਰਥਨ ਉਨ•ਾਂ ਦੇ ਸੰਗਠਨ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀਯ ਜਨਤਾ ਪਾਰਟੀ ਤੇ ਸ਼ਹਿਰ ਦੇ ਲੋਕਾਂ ਨੇ ਦਿੱਤਾ ਹੈ ਉਹ ਇਸ ਲਈ ਉਨ•ਾਂ ਸਭ ਦਾ ਧੰਨਵਾਦ ਕਰਦੇ ਹਾਂ। ਉਨ•ਾਂ ਕਿਹਾ ਕਿ ਭਾਵਾਧਸ ਦੇ ਜਿੱਤੇ ਹੋਏ ਕੌਂਸਲਰ ਆਪਣੇ ਸਮਾਜ ਦੀ ਗੱਲ ਦੇ ਨਾਲ ਨਾਲ ਹਰੇਕ ਵਰਗ ਦੀ ਆਵਾਜ਼ ਨੂੰ ਨਿਗਮ ਹਾਊਸ ਵਿਚ ਚੁੱਕਣਗੇ। ਉਨ•ਾਂ ਕਿਹਾ ਕਿ ਹੁਣ ਤੋਂ ਸਦਨ ਵਿਚ ਅਜਿਹੀ ਕੋਈ ਗੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜੋ ਕਿ ਮੁਲਾਜ਼ਮਾਂ ਦੇ ਖਿਲਾਫ਼ ਹੋਵੇਗੀ ਅਤੇ ਉਨ•ਾਂ ਨੀਤੀਆਂ ਦਾ ਡੱਟਵਾਂ ਵਿਰੋਧ ਕੀਤਾ ਜਾਵੇਗਾ ਜੋ ਮੁਲਾਜ਼ਮਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣਗੀਆਂ। ਇਸ ਮੌਕੇ ਲਵ ਦਾਵ੍ਰਿੜ ਨੇ ਕਿਹਾ ਕਿ ਵਾਲਮੀਕਿ ਸਮਾਜ ਦੇ ਜੋ ਕੌਂਸਲਰ ਬਣੇ ਹਨ ਉਹ ਉਨ•ਾਂ ਤੋਂ ਆਸ ਕਰਦੇ ਹਨ ਕਿ  ਉਹ ਨਿਗਮ ਹਾਊਸ ਵਿਚ ਸਮੂਹ ਕਰਮਚਾਰੀਆਂ ਅਤੇ ਦਰਜਾ ਚਾਰ ਕਰਮਚਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਵਾਉਣਗੇ। ਇਸ ਮੌਕੇ ਅਸ਼ਵਨੀ ਭੀਲ, ਵਿਪਨ ਕਲਿਆਣ, ਸੁਰਿੰਦਰ ਬਾਲੀ, ਧਰਮਵੀਰ ਮਚਲ, ਸੁਨੀਲ ਹੰਸ, ਰੋਬਿਨ ਅਟਵਾਲ, ਬਾਬਾ ਅਸ਼ੋਕ ਸ਼ੂਦਰ, ਆਈ. ਐਸ. ਭਾਰਤੀ, ਟੋਨੀ ਗਹਿਲੋਤ, ਮਹਿਕ ਸਿੰਘ ਚੌਹਾਨ, ਚਰਨਪਾਲ ਸਿੰਘ ਚੰਨਾ, ਸੰਜੀਵ ਗਿੱਲ, ਹੈਪੀ ਅਟਵਾਲ, ਦੀਪੂ ਘਈ, ਸੰਨੀ ਸਭਰਵਾਲ, ਅਜੈ ਸਭਰਵਾਲ, ਨੀਰਜ ਮੂੰਗ, ਕੇਸ਼ਵ ਮੂੰਗ, ਲਾਡੀ ਮੂੰਗ, ਸੁਰਿੰਦਰ ਹੰਸ, ਕੁਸ਼ ਦਾਵ੍ਰਿੜ, ਨਰੇਸ਼ ਕਲਿਆਣ, ਸੰਜੀਵ ਬੰਟੂ, ਸ਼ਾਮ ਬੋਹਤ, ਤਰੁਨ ਨਾਹਰ, ਅਰੁਨ ਘਈ, ਸ਼ਿਵ ਚਰਨ ਆਦਿ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ।
 
Top