ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਅੰਤਰ ਕਾਲਜ ਸੱਭਿਆਚਾਰਕ ਅਤੇ ਕਲਾ ਮੁਕਾਬਲੇ ਕਰਵਾਏ ਗਏ[ ਜਿਸ ਵਿੱਚ ਸ. ਜਸਵੰਤ ਸਿੰਘ, ਪ੍ਰਿੰਸੀਪਲ, ਸਰਕਾਰੀ ਕਾਲਜ, ਕਰਮਸਰ ਸਾਹਿਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ[ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਮੰਜੂ ਸਾਹਨੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ[ਡਾ. ਮੰਜੂ ਸਾਹਨੀ ਨੇ ਪ੍ਰਿੰਸੀਪਲ ਜਸਵੰਤ ਸਿੰਘ ਅਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ[ ਫਾਈਨ ਆਰਟਸ ਵਿਭਾਗ ਵੱਲੋਂ ਆਨ ਦਾ ਸਪੌਟ ਲੈਂਡਸਕੇਪ, ਸਟਿਲ ਲਾਈਫ, ਪੋਟਰੇਟ, ਫਾਈਲ ਮੇਕਿੰਗ, ਪੌਟ ਮੇਕਿੰਗ ਮੁਕਾਬਲੇ ਕਰਵਾਏ ਗਏ[ ਹੋਮ-ਸਾਇੰਸ ਵਿਭਾਗ ਵੱਲੋਂ ਮਹਿੰਦੀ, ਬੁੁਣਾਈ, ਛਿੱਕੂ ਬਣਾਉਣਾ, ਕਰੋਸ਼ੀਆ, ਪੱਖੀ ਬਣਾਉਣਾ, ਇੰਨੂ ਬਣਾਉਣਾ ਮੁਕਾਬਲੇ ਕਰਵਾਏ ਗਏ[ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਵਿਰਾਸਤੀ ਪ੍ਰਸ਼ਨੋਤਰੀ ਮੁਕਾਬਲਾ ਵੀ ਕਰਵਾਇਆ ਗਿਆ[ ਇਹਨਾਂ ਮੁਕਾਬਲਿਆਂ ਵਿੱਚ ਲੁਧਿਆਣਾ ਅਤੇ ਬਾਹਰ ਦੇ ਵੱਖ-ਵੱਖ ਕਾਲਜਾਂ ਨੇ ਹਿੱਸਾ ਲਿਆ[
ਪ੍ਰਿੰਸੀਪਲ ਜਸਵੰਤ ਸਿੰਘ ਜੀ ਨੇ ਆਪਣੇ ਭਾਸ਼ਣ ਵਿੱਚ ਆਖਿਆ ਕਿ ਇਹਨਾਂ ਵਿਰਾਸਤੀ ਕਲਾਵਾਂ ਨੂੰ ਅਸੀਂ ਪਰਿਵਾਰ ਵਿੱਚ ਬੈਠ ਕੇ ਵਿਕਸਿਤ ਕਰ ਸਕਦੇ ਹਾਂ[ਅੱਜ ਦੇ ਯੁੱਗ ਨੇ ਇਹਨਾਂ ਕਲਾਵਾਂ ਢਾਹ ਲਾਈ ਹੈ[ਵਿਰਾਸਤੀ ਕਲਾਵਾਂ ਨੂੰ ਸਾਂਭਣ ਦੀ ਲੋੜ ਹੈ[ਪ੍ਰਿੰਸੀਪਲ ਜਸਵੰਤ ਸਿੰਘ, ਡਾ. ਮੰਜੂ ਸਾਹਨੀ, ਸ਼੍ਰੀਮਤੀ ਪਰਮਜੀਤ ਕੌਰ ਨੇ ਜੇਤੂ ਵਿਦਿਆਰਥੀਆਂ ਨੁੰੂ ਇਨਾਮ ਤਕਸੀਮ ਕੀਤੇ[ ਇਹਨਾਂ ਮੁਕਾਬਲਿਆਂ ਵਿੱਚ ਓਵਰ ਆਲ ਟਰਾਫੀ ਖਾਲਸਾ ਕਾਲਜ ਫਾਰ ਵੂਮੈਨ, ਗੱੁਜਰਖਾਨ ਕੈਂਪਸ, ਲੁਧਿਆਣਾ ਨੇ ਹਾਸਲ ਕੀਤੀ[ਪੰਜਾਬੀ ਵਿਭਾਗ ਦੇ ਮੁਖੀ ਸ਼੍ਰੀਮਤੀ ਪਰਮਜੀਤ ਕੌਰ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ