- ਸਮਾਜ ਦੀ ਤਰੱਕੀ ਅਤੇ ਭਾਈਚਾਰੇ 'ਚ ਤੁਹਾਡਾ ਯੋਗਦਾਨ ਸ਼ਲਾਘਾਯੋਗ - ਸੋਸ਼ਲ ਜਸਟੀਸ ਕੌਂਸਲ
ਲੁਧਿਆਣਾ, 17 ਅਪ੍ਰੈਲ (ਜਗਪ੍ਰੀਤ ਸਿੰਘ ਜੱਗੂ ) : ਅੱਜ ਇੱਥੇ ਨੈਸ਼ਨਲ ਹਿਊਮਨ ਰਾਇਟਸ ਸੋਸ਼ਲ ਜਸਟਿਸ ਕੌਂਸਲ ਨਵੀਂ ਦਿੱਲੀ ਦੀ ਪੰਜਾਬ ਇਕਾਈ ਵੱਲੋਂ ਸ਼ਾਹੀ ਇਮਾਮ ਮੌਲਾਨਾ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੂੰ ਲਾਈਫ ਟਾਇਮ ਅਚੀਵਮੇਂਟ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ 'ਤੇ ਕੌਂਸਲ ਦੇ ਚੇਅਰਮੈਨ ਗੋਵਿੰਦ ਸਿੰਘ, ਉਪ ਚੇਅਰਮੈਨ ਨਜੀਰ ਅਹਿਮਦ, ਮੈਂਬਰ ਮੰਸੂਰ ਆਲਮ, ਸਕੱਤਰ ਵਿਨੋਦ ਕੁਮਾਰ, ਜਸਵੰਤ ਸਿੰਘ ਧੰਜਲ, ਮਹਾਸਚਿਵ ਮੁਹੰਮਦ ਅਨਵਰ ਅੰਮ੍ਰਿਤਸਰੀ ਮੌਜੂਦ ਸਨ । ਇਸ ਮੌਕੇ 'ਤੇ ਕੌਂਸਲ ਦੇ ਜਨਰਲ ਸਕੱਤਰ ਮੌਲਾਨਾ ਮੁਹੰਮਦ ਅਨਵਰ ਅੰਮ੍ਰਿਤਸਰੀ ਨੇ ਕਿਹਾ ਕਿ ਪੰਜਾਬ 'ਚ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀਂ ਦੀ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਖੇਤਰਾਂ 'ਚ ਸੇਵਾਵਾਂ ਅਤੇ ਮਾਰਗ ਦਰਸ਼ਨਾਂ ਨੂੰ ਵੇਖਦੇ ਹੋਏ ਕੌਂਸਲ ਵੱਲੋਂ ਇਹ ਲਾਈਫ ਟਾਇਮ ਅਚੀਵਮੇਂਟ ਸਨਮਾਨ ਉਨਾਂ ਨੂੰ ਪ੍ਰਦਾਨ ਕੀਤਾ ਗਿਆ ਹੈ । ਉਨਾਂ ਕਿਹਾ ਕਿ ਭਾਰਤ ਦੀ ਅਜਾਦੀ ਦੀ ਲੜਾਈ 'ਚ ਸ਼ਾਮਿਲ ਰਹੀ ਪਾਰਟੀ ਮਜਲਿਸ ਅਹਿਰਾਰ ਇਸਲਾਮ ਦੀ ਅਗੁਵਾਈ ਕਰ ਰਹੇ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਦਾ ਸਮਾਜ ਦੀ ਤਰੱਕੀ ਅਤੇ ਭਾਈਚਾਰੇ 'ਚ ਬਹੁਤ ਯੋਗਦਾਨ ਹਨ । ਜਿੱਥੇ ਇਸਲਾਮਿਕ ਦੁਨਿਆ 'ਚ ਤੁਸੀ ਪੰਜਾਬ ਦੀ ਪਹਿਚਾਣ ਬਣੇ ਹੋਏ ਹੋ ਉਥੇ ਹੀ 'ਤੇ ਤੁਸੀਂ ਜਰੂਰਤਮੰਦਾਂ ਦੀ ਮਦਦ ਦੇ ਨਾਲ - ਨਾਲ ਸਮਾਜ 'ਚ ਭੇਦ - ਭਾਵ ਨੂੰ ਖਤਮ ਕਰਣ ਲਈ ਮੁੱਖ ਭੂਮਿਕਾ ਨਿਭਾਈ ਹੈ । ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀਂ ਦੀ ਅਗੁਵਾਈ 'ਚ ਵੱਖ-ਵੱਖ ਸੰਸਥਾਵਾਂ ਸਮਾਜ ਸੇਵਾ ਦਾ ਕੰਮ ਬਖੂਬੀ ਨਿਭਾ ਰਹੀਆਂ ਹਨ। ਉਨਾਂ ਕਿਹਾ ਕਿ ਵਿਸ਼ੇਸ਼ ਤੌਰ 'ਤੇ ਸਿੱਖਿਆ ਦੇ ਖੇਤਰ 'ਚ ਸ਼ਾਹੀ ਇਮਾਮ ਨੇ ਮੁਸਲਮਾਨਾਂ ਨੂੰ ਜਾਗਰੂਕ ਕਰਣ 'ਚ ਬਹੁਤ ਕੰਮ ਕੀਤਾ ਹੈ। ਉਨਾਂ ਕਿਹਾ ਕਿ ਇੱਕ ਮਹਾਨ ਅਜਾਦੀ ਘੁਲਾਟੀਏ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀਂ ਦੇਸ਼ ਪ੍ਰੇਮ 'ਚ ਵੀ ਸੱਭ ਤੋਂ ਅੱਗੇ ਨਜ਼ਰ ਆਉਂਦੇ ਹਨ। ਤੁਸੀਂ ਹਮੇਸ਼ਾ ਹੀ ਭਾਰਤ ਵਿਰੋਧੀ ਤਾਕਤਾਂ ਨੂੰ ਨਿਡਰ ਹੋ ਕੇ ਲਲਕਾਰਿਆ ਹੈ । ਉਨਾਂ ਦੱਸਿਆ ਕਿ ਸ਼ਾਹੀ ਇਮਾਮ ਜੀ ਵੱਲੋਂ ਪੰਜਾਬ, ਹਰਿਆਣਾ, ਹਿਮਾਚਲ 'ਚ ਹਿੰਦੂ, ਮੁਸਲਮਾਨ, ਸਿੱਖ ਏਕਤਾ ਨੂੰ ਵਧਾਉਂਦੇ ਹੋਏ ਬੰਦ ਪਈ ਮਸਜਿਦਾਂ ਨੂੰ ਖੁੱਲਵਾਉਣਾ ਉਨਾਂ ਦਾ ਇੱਕ ਅਜਿਹਾ ਕਾਰਜ ਹੈ ਜਿਸਨੂੰ ਲੈ ਕੇ ਸਮੁਦਾਏ 'ਚ ਉਹਨਾਂ ਨੂੰ ਸਨਮਾਨ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ । ਉਨਾਂ ਕਿਹਾ ਕਿ ਪੰਜਾਬ 'ਚ ਮੁਸਲਮਾਨਾਂ ਨੂੰ ਇੱਕਜੁਟ ਕਰਨਾ ਵੀ ਤੁਹਾਡੀ ਇੱਕ ਵੱਡੀ ਕਾਮਯਾਬੀ ਬਣੀ ਹੈ । ਅਨਵਰ ਨੇ ਕਿਹਾ ਕਿ ਇਸ ਮਹਾਨ ਸ਼ਖਸੀਅਤ ਨੂੰ ਸਨਮਾਨਿਤ ਕਰਕੇ ਅਸੀਂ ਆਪਣੇ ਆਪ 'ਤੇ ਮਾਣ ਮਹਿਸੂਸ ਕਰ ਰਹੇ ਹਾਂ ।