Home >> Ludhiana >> National >> Politics >> Recent >> ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਗੈਰਕਾਨੂੰਨੀ ਪ੍ਰਚਾਰ ਸਮੱਗਰੀ ਤੁਰੰਤ ਉਤਾਰਨ ਦੀ ਹਦਾਇਤ -ਲੋਕਾਂ ਦੇ ਪਿਆਰ, ਸਨੇਹ ਅਤੇ ਭਾਵਨਾਵਾਂ ਦਾ ਸਤਿਕਾਰ ਕਰਦਾ ਹਾਂ ਪਰ ਕਾਨੂੰਨ ਦੇ ਦਾਇਰੇ ਵਿੱਚ ਰਹਿਣਾ ਵੀ ਜ਼ਰੂਰੀ-ਭਾਰਤ ਭੂਸ਼ਣ ਆਸ਼ੂ


ਲੁਧਿਆਣਾ, 24 ਅਪ੍ਰੈਲ (ਹਾਰਦਿਕ ਕੁਮਾਰ)-ਨਵੇਂ ਬਣੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਉਨਾਂ ਦੇ ਕੈਬਨਿਟ ਮੰਤਰੀ ਬਣਨ ਦੀ ਖੁਸ਼ੀ ਵਿੱਚ ਸ਼ਹਿਰ ਲੁਧਿਆਣਾ ਵਿੱਚ ਲਗਾਏ ਗਏ ਗੈਰਕਾਨੂੰਨੀ ਹੋਰਡਿੰਗਾਂ ਅਤੇ ਬੈਨਰਾਂ ਨੂੰ ਤੁਰੰਤ ਉਤਾਰਨ ਦੇ ਆਦੇਸ਼ ਦਿੱਤੇ ਹਨ। 
ਇਸ ਸੰਬੰਧੀ ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਨੂੰ ਟੈਲੀਫੋਨ 'ਤੇ ਹਦਾਇਤ ਕਰਦਿਆਂ ਉਨਾਂ ਕਿਹਾ ਕਿ ਉਨਾਂ ਦੇ ਕੈਬਨਿਟ ਮੰਤਰੀ ਬਣਨ ਦੀ ਖੁਸ਼ੀ ਵਿੱਚ ਸ਼ਹਿਰ ਦੇ ਲੋਕਾਂ ਵੱਲੋਂ ਆਪਣੇ ਪੱਧਰ 'ਤੇ ਥਾਂ-ਥਾਂ ਹੋਰਡਿੰਗ, ਬੈਨਰ ਅਤੇ ਹੋਰ ਪ੍ਰਚਾਰ ਸਮੱਗਰੀ ਲਗਾ ਦਿੱਤੀ ਹੈ, ਜੋ ਕਿ ਕਾਨੂੰਨ ਦੇ ਦਾਇਰੇ ਵਿੱਚ ਨਹੀਂ ਆਉਂਦੀ। ਉਨਾਂ ਮੇਅਰ ਨੂੰ ਕਿਹਾ ਕਿ ਉਹ ਤੁਰੰਤ ਨਗਰ ਨਿਗਮ ਦੇ ਸਟਾਫ਼ ਰਾਹੀਂ ਇਹ ਪ੍ਰਚਾਰ ਸਮੱਗਰੀ ਨੂੰ ਉਤਾਰ ਦੇਣ। 
ਸ੍ਰੀ ਆਸ਼ੂ ਨੇ ਕਿਹਾ ਕਿ ਉਹ ਸ਼ਹਿਰ ਲੁਧਿਆਣਾ ਦੇ ਲੋਕਾਂ ਦੇ ਉਨਾਂ (ਭਾਰਤ ਭੂਸ਼ਣ ਆਸ਼ੂ) ਪ੍ਰਤੀ ਪਿਆਰ, ਸਨੇਹ ਅਤੇ ਭਾਵਨਾਵਾਂ ਦਾ ਸਤਿਕਾਰ ਕਰਦੇ ਹਨ ਪਰ ਇਸ ਸਭ ਤੋਂ ਵੀ ਉੱਪਰ ਸ਼ਹਿਰ ਦੀ ਸੁੰਦਰਤਾ ਨੂੰ ਬਰਕਰਾਰ ਰੱਖਣਾ ਅਤੇ ਵਿਕਾਸ ਹੈ। ਇਸ ਤੋਂ ਇਲਾਵਾ ਇਸ ਪ੍ਰਚਾਰ ਸਮੱਗਰੀ ਨਾਲ ਰਾਹਗੀਰਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਰਹੀ ਹੈ, ਜੋ ਕਿ ਨਹੀਂ ਹੋਣੀ ਚਾਹੀਦੀ। 
ਇਸ ਸੰਬੰਧੀ ਗੱਲਬਾਤ ਕਰਦਿਆਂ ਮੇਅਰ ਸ੍ਰ. ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਉਨਾਂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਤੁਰੰਤ ਅਜਿਹੇ ਹੋਰਡਿੰਗਜ਼, ਬੈਨਰ ਅਤੇ ਹੋਰ ਪ੍ਰਚਾਰ ਸਮੱਗਰੀ ਨੂੰ ਉਤਾਰਨ ਦੇ ਆਦੇਸ਼ ਦੇ ਦਿੱਤੇ ਹਨ। ਉਨਾਂ ਕਿਹਾ ਕਿ ਇਹ ਸਾਰੀ ਪ੍ਰਚਾਰ ਸਮੱਗਰੀ ਮਿਤੀ 25 ਅਪ੍ਰੈੱਲ ਦੀ ਸਵੇਰ ਤੱਕ ਉਤਾਰ ਦਿੱਤੀ ਜਾਵੇਗੀ। ਉਨਾਂ ਹੋਰ ਕਿਹਾ ਕਿ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਸਾਈਨ ਬੋਰਡਾਂ ਆਦਿ 'ਤੇ ਭਵਿੱਖ ਵਿੱਚ ਗੈਰਕਾਨੂੰਨੀ ਪ੍ਰਚਾਰ ਸਮੱਗਰੀ ਨਾ ਲੱਗਣ ਦਿੱਤੀ ਜਾਵੇ

 
Top