Home >> Ludhiana >> Municipal Corporation >> National >> Politics >> Recent >> ਲੁਧਿਆਣਾ ਬਣੇਗਾ ਸੂਬੇ ਦਾ ਸਰਬੋਤਮ ਸੜਕਾਂ ਅਤੇ ਬੁਨਿਆਦੀ ਸਹੂਲਤਾਂ ਵਾਲਾ ਸ਼ਹਿਰ-ਭਾਰਤ ਭੂਸ਼ਣ ਆਸ਼ੂ


-ਕਿਹਾ! ਪੰਜਾਬ ਸਰਕਾਰ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ
-
ਕੈਬਨਿਟ ਮੰਤਰੀ ਵੱਲੋਂ ਸ਼ਹਿਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ
ਲੁਧਿਆਣਾ, 28 ਅਪ੍ਰੈੱਲ ਅਪ੍ਰੈਲ (ਹਾਰਦਿਕ ਕੁਮਾਰ)-ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਲੁਧਿਆਣਾ ਨੂੰ ਸੂਬੇ ਦਾ ਸਰਬੋਤਮ ਸੜਕਾਂ ਅਤੇ ਬੁਨਿਆਦੀ ਸਹੂਲਤਾਂ ਵਾਲੇ ਸ਼ਹਿਰ ਵਜੋਂ ਵਿਕਸਤ ਕੀਤਾ ਜਾਵੇਗਾਪੰਜਾਬ ਸਰਕਾਰ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਦ੍ਰਿੜ ਵਚਨਬੱਧ ਹੈਉਹ ਕੈਬਨਿਟ ਮੰਤਰੀ ਹੋਣ ਦੇ ਨਾਤੇ ਇਸ ਸ਼ਹਿਰ ਨੂੰ ਵਿਕਸਤ ਕਰਨ ਹਰ ਸੰਭਵ ਯਤਨ ਕਰ ਰਹੇ ਹਨਇਹ ਵਿਚਾਰ ਉਨਾਂ ਨੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ 'ਤੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਾਉਣ ਮੌਕੇ ਪ੍ਰਗਟ ਕੀਤੇਇਸ ਮੌਕੇ ਉਨਾਂ ਨਾਲ ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ ਵੀ ਹਾਜ਼ਰ ਸਨ 
ਕੈਬਨਿਟ ਮੰਤਰੀ ਆਸ਼ੂ ਵੱਲੋਂ ਜਿਨਾਂ ਸੜਕ ਪ੍ਰੋਜੈਕਟਾਂ ਦੇ ਕੰਮ ਸ਼ੁਰੂ ਕਰਵਾਏ ਗਏ, ਉਨਾਂ ਵਿੱਚ ਜੋਸ਼ੀ ਨਗਰ ਸਥਿਤ ਨਾਲਾ ਸੜਕ (ਵਾਰਡ ਨੰਬਰ 81), ਕੋਹਿਨੂਰ ਪਾਰਕ (ਵਾਰਡ ਨੰਬਰ 74) ਅਤੇ ਸ਼ਹੀਦ ਕਰਨੈਲ ਸਿੰਘ ਨਗਰ (ਵਾਰਡ ਨੰਬਰ 70) ਸ਼ਾਮਿਲ ਹਨਵਾਰਡ ਨੰਬਰ 81 ਵਿੱਚ 45 ਲੱਖ ਰੁਪਏ ਦੀ ਲਾਗਤ ਨਾਲ, ਵਾਰਡ ਨੰਬਰ 74 ਵਿੱਚ 42 ਲੱਖ ਰੁਪਏ ਦੀ ਲਾਗਤ ਨਾਲ ਅਤੇ ਵਾਰਡ ਨੰਬਰ 70 ਵਿੱਚ 86 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਦੀ ਮੁਰੰਮਤ ਕੀਤੀ ਜਾ ਰਹੀ ਹੈਸ੍ਰੀ ਆਸ਼ੂ ਨੇ ਕਿਹਾ ਕਿ ਇਹ ਵਿਕਾਸ ਕਾਰਜ ਜਲਦ ਹੀ ਮੁਕੰਮਲ ਕੀਤੇ ਜਾਣਗੇਸ਼ਹਿਰ ਦੇ ਵਿਕਾਸ ਲਈ ਬਕਾਇਦਾ ਖਾਕਾ ਤਿਆਰ ਕਰ ਲਿਆ ਗਿਆ ਹੈ, ਜਿਸ ਤਹਿਤ ਸਾਰੇ ਵਿਕਾਸ ਕੰਮ ਪੜਾਅ ਵਾਰ ਮੁਕੰਮਲ ਕੀਤੇ ਜਾਣਗੇ 
ਇਸ ਮੌਕੇ ਪ੍ਰਭਾਵਸ਼ਾਲੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਆਸ਼ੂ ਨੇ ਕਿਹਾ ਕਿ ਉਨਾਂ ਨੇ ਖੁਦ ਤਿੰਨ ਵਾਰ ਕੌਂਸਲਰ ਬਣਕੇ ਸ਼ਹਿਰਵਾਸੀਆਂ ਦੀ ਸੇਵਾ ਕੀਤੀ ਹੈ ਅਤੇ ਉਨਾਂ ਨੂੰ ਸ਼ਹਿਰਵਾਸੀਆਂ ਦੀ ਲੋੜਾਂ ਦਾ ਬਾਖ਼ੂਬੀ ਪਤਾ ਹੈਪਿਛਲੇ ਦੋ ਦਹਾਕਿਆਂ ਤੋਂ ਉਹ ਸਮਾਜਿਕ ਤੌਰ 'ਤੇ ਸ਼ਹਿਰ ਵਿੱਚ ਵਿਚਰ ਕੇ ਸ਼ਹਿਰ ਦੇ ਵਿਕਾਸ ਲਈ ਯਤਨਸ਼ੀਲ ਹਨਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਕੌਂਸਲਰ ਸ੍ਰੀ ਹੇਮਰਾਜ ਅਗਰਵਾਲ, ਕੌਂਸਲਰ ਸ੍ਰੀਮਤੀ ਰਾਸ਼ੀ ਅਗਰਵਾਲ, ਸ੍ਰੀ ਮਹਾਰਾਜ ਸਿੰਘ ਰਾਜੀ, ਸ੍ਰੀ ਪੰਕਜ ਸ਼ਰਮਾ, ਕੋਂਸਲਰ ਸ੍ਰ. ਦਿਲਰਾਜ ਸਿੰਘ ਇੰਦਰਜੀਤ ਰਾਏਪੁਰ, ਲਵਲੀ ਕਾਲੜਾ,ਬਲਜਿੰਦਰ ਸਿੰਘ ਸੰਧੂ  ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ


 
Top