ਲੁਧਿਆਣਾ, 29 ਮਈ (ਹਾਰਦਿਕ ਕੁਮਾਰ)- ਸੀ. ਬੀ. ਐਸ. ਈ. ਵੱਲੋਂ ਅੱਜ ਐਲਾਨੇ 10ਵੀਂ ਸ਼੍ਰੇਣੀ ਦੇ ਨਤੀਜੇ ਵਿਚ ਸ਼ਹਿਰ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਬੇਹੱਦ ਸ਼ਾਨਦਾਰ ਰਹੀ ਹੈ। ਇਨਾਂ ਵਿਚੋਂ ਕਈਆਂ ਨੇ ਜ਼ਿਲਾ ਪੱਧਰ 'ਤੇ ਪਹਿਲੇ ਤਿੰਨ ਸਥਾਨ ਹਾਸਲ ਕਰਕੇ ਆਪਣੇ ਸਕੂਲ, ਮਾਪਿਆਂ ਅਤੇ ਜ਼ਿਲੇ ਦਾ ਨਾਂਅ ਰੌਸ਼ਨ ਕੀਤਾ ਹੈ। ਬੀ. ਸੀ. ਐਮ. ਆਰੀਆ ਮਾਡਲ ਸੀਨੀ: ਸੈਕੰ: ਸਕੂਲ ਸ਼ਾਸ਼ਤਰੀ ਨਗਰ ਦੇ ਵਿਦਿਆਰਥੀਆਂ ਨੇ ਜ਼ਿਲੇ ਵਿਚੋਂ ਪਹਿਲੇ ਸਥਾਨ ਹਾਸਲ ਕਰਕੇ ਸਕੂਲ ਦੀਆਂ ਪ੍ਰਾਪਤੀਆਂ ਵਿਚ ਇਕ ਹੋਰ ਵਾਧਾ ਕੀਤਾ ਹੈ। ਪ੍ਰਿੰ: ਡਾ: ਪਰਮਜੀਤ ਕੌਰ ਨੇ ਦੱਸਿਆ ਕਿ ਪੁਲਕਿਤਾ ਪੁਰੀ ਨੇ 98.6 ਫੀਸਦੀ ਅੰਕਾਂ ਨਾਲ ਜ਼ਿਲੇ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਲਈ ਮਾਣਮੱਤੀ ਪ੍ਰਾਪਤੀ ਕੀਤੀ ਹੈ। ਗਗਨਦੀਪ ਸਿੰਘ ਨੇ 96.4 ਨੇ ਦੂਜਾ ਜਦਕਿ ਦੀਪਤੀ ਅਤੇ ਸਮਰਿਧੀ ਮਨਚੰਦਾ ਨੇ 98.2 ਫੀਸਦੀ ਅੰਕਾਂ ਨਾਲ਼ ਸਾਂਝੇ ਰੂਪ ਵਿਜ ਸਕੂਲ ਵਿਚੋਂ ਤੀਜਾ ਸਥਾਨ ਹਾਸਲ ਕੀਤਾ। 15 ਵਿਦਿਆਰਥੀਆਂ ਨੇ ਵੱਖ ਵੱਖ ਵਿਸ਼ਿਆਂ ਵਿਚ 100 ਫੀਸਦੀ ਅੰਕ ਪ੍ਰਾਪਤ ਕਰਕੇ ਰਿਕਾਰਡ ਬਣਾਇਆ ਹੈ।
ਸੀ. ਬੀ. ਐਸ. ਈ. 10ਵੀਂ ਦੇ ਨਤੀਜੇ ਵਿਚ ਵੱਖ ਵੱਖ ਸਕੂਲਾਂ ਦੀ ਕਾਰਗੁਜ਼ਾਰੀ ਬੇਹੱਦ ਸ਼ਾਨਦਾਰ ਰਹੀ