Home >> Amandeep Singh >> Life & style >> Ludhiana >> punjab >> 'ਨਿਫ਼ਟ' ਵੱਲੋਂ ਫੈਸ਼ਨ ਸ਼ੋਅ 'ਅਨੁ-ਕਾਮਾ 2018' ਦਾ ਆਯੋਜਨ 22 ਨੂੰ -ਸੰਸਥਾ ਦੇ ਵਿਦਿਆਰਥੀਆਂ ਵੱਲੋਂ ਤਿਆਰ ਪਹਿਰਾਵਿਆਂ ਦਾ ਕੀਤਾ ਜਾਵੇਗਾ ਪ੍ਰਦਰਸ਼ਨ -ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਹੋਣਗੇ ਮੁੱਖ ਮਹਿਮਾਨ



ਲੁਧਿਆਣਾ, 21 ਮਈ (ਅਮਨਦੀਪ ਸਿੰਘ)-ਪੰਜਾਬ ਸਰਕਾਰ ਦੇ ਅਦਾਰੇ 'ਨਾਰਦਰਨ ਇੰਡੀਆ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ' (ਨਿਫ਼ਟ) ਦੇ ਲੁਧਿਆਣਾ ਕੇਂਦਰ ਵੱਲੋਂ ਸਾਲਾਨਾ ਫੈਸ਼ਨ ਸ਼ੋਅ 'ਅਨੁ-ਕਾਮਾ 2018' ਦਾ ਆਯੋਜਨ ਮਿਤੀ 22 ਮਈ, 2018 ਦਿਨ ਮੰਗਲਵਾਰ ਨੂੰ ਸ਼ਾਮ 6 ਵਜੇ ਸਥਾਨਕ ਗੁਰੂ ਨਾਨਕ ਦੇਵ ਭਵਨ, ਭਾਰਤ ਨਗਰ ਚੌਕ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ 
ਇਸ ਸੰਬੰਧੀ ਰੱਖੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲਾ ਉਦਯੋਗ ਕੇਂਦਰ, ਲੁਧਿਆਣਾ ਦੇ ਜਨਰਲ ਮੈਨੇਜਰ-ਕਮ-ਕੇਂਦਰ ਇੰਚਾਰਜ ਸ੍ਰੀ ਮਹੇਸ਼ ਖੰਨਾ ਨੇ ਦੱਸਿਆ ਕਿ ਇਸ ਫੈਸ਼ਨ ਸ਼ੋਅ ਦੌਰਾਨ ਆਪਣਾ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ 48 ਪਹਿਰਾਵਿਆਂ ਦਾ ਪ੍ਰਦਰਸ਼ਨ ਦੇਸ਼ ਵਿਦੇਸ਼ ਤੋਂ ਪਹੁੰਚੀਆਂ 30 ਪ੍ਰਸਿੱਧ ਮਾਡਲਾਂ ਵੱਲੋਂ ਕੀਤਾ ਜਾਵੇਗਾਸਮਾਗਮ ਦੌਰਾਨ ਸਨਅਤਾਂ ਅਤੇ ਵਣਜ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਮੁੱਖ ਮਹਿਮਾਨ ਵਜੋਂ ਜਦਕਿ ਪ੍ਰਮੁੱਖ ਸਕੱਤਰ ਸ੍ਰੀ ਰਾਕੇਸ਼ ਕੁਮਾਰ ਵਰਮਾ ਆਈ. ਏ. ਐੱਸ. ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇਇਸ ਤੋਂ ਇਲਾਵਾ ਨਿਰਦੇਸ਼ਕ ਸ੍ਰ. ਡੀ. ਪੀ. ਐੱਸ. ਖਰਬੰਦਾ ਵੀ ਸ਼ਾਮਿਲ ਹੋਣਗੇ
ਉਨਾਂ ਦੱਸਿਆ ਕਿ ਇਹ ਅਦਾਰਾ ਸਾਲ 1994 ਤੋਂ ਲਗਾਤਾਰ ਚੱਲ ਰਿਹਾ ਹੈ ਅਤੇ ਇਸ ਦਾ ਲੁਧਿਆਣਾ ਕੇਂਦਰ ਵੀ ਸਾਲ 2008 ਤੋਂ ਲਗਾਤਾਰ ਸੈਂਕੜੇ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਕਾਬਿਲ ਬਣਾ ਰਿਹਾ ਹੈਉਨਾਂ ਕਿਹਾ ਕਿ ਪੰਜਾਬ ਸਰਕਾਰ ਤੋਂ ਪੂਰੀ ਤਰਾਂ ਮਾਨਤਾ ਪ੍ਰਾਪਤ ਇਸ ਅਦਾਰੇ ਵਿੱਚ ਕੋਰਸ ਕਰਨ ਵਾਲੇ ਵਿਦਿਆਰਥੀਆਂ ਦੀ 100 ਫੀਸਦੀ ਪਲੇਸਮੈਂਟ ਹੋ ਜਾਂਦੀ ਹੈ ਅਤੇ ਜੋ ਵਿਦਿਆਰਥੀ ਨੌਕਰੀ ਨਹੀਂ ਕਰਨਾ ਚਾਹੁੰਦੇ ਤਾਂ ਉਹ ਆਪਣਾ ਕੰਮ ਸ਼ੁਰੂ ਕਰਕੇ ਵਧੀਆ ਕਮਾਈ ਕਰ ਸਕਦੇ ਹਨਇਸ ਮੌਕੇ ਉਨਾਂ ਕੇਂਦਰ ਵਿੱਚ ਅਲੱਗ-ਅਲੱਗ ਕੋਰਸਾਂ ਲਈ ਚੱਲ ਰਹੇ ਦਾਖ਼ਲਿਆਂ ਬਾਰੇ ਵੀ ਜਾਣਕਾਰੀ ਦਿੱਤੀਇਸ ਮੌਕੇ ਕੋਆਰਡੀਨੇਟਰ ਡਾ. ਸਿਮਰਿਤਾ ਸਿੰਘ, ਰਜਿਸਟਰਾਰ ਸ੍ਰ. ਇੰਦਰਜੀਤ ਸਿੰਘ, ਜ਼ਿਲਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ  ਅਤੇ ਹੋਰ ਵੀ ਹਾਜ਼ਰ ਸਨ 


 
Top