Home >> Amandeep Singh >> Ludhiana >> Politics >> Recent >> ਜ਼ਿਲਾ ਲੁਧਿਆਣਾ ਵਿੱਚ 3430 ਕਿਸਾਨਾਂ ਨੂੰ 20.99 ਕਰੋੜ ਦੇ ਕਰਜ਼ਾ ਰਾਹਤ ਸਰਟੀਫਿਕੇਟ ਵੰਡੇ -ਹੁਣ ਤੱਕ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ 27804 ਕਿਸਾਨਾਂ ਦਾ 160 ਕਰੋੜ ਰੁਪਏ ਦਾ ਕਰਜ਼ਾ ਮੁਆਫ਼ -ਪੰਜਾਬ ਸਰਕਾਰ ਭਵਿੱਖ ਵਿੱਚ ਵੀ ਇਤਿਹਾਸਕ ਕਾਰਜ ਜਾਰੀ ਰੱਖੇਗੀ-ਰਵਨੀਤ ਸਿੰਘ ਬਿੱਟੂ



ਲੁਧਿਆਣਾ, 30 ਮਈ (ਅਮਨਦੀਪ ਸਿੰਘ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਚੋਣ ਵਾਅਦਾ ਪੂਰਾ ਕਰਦਿਆਂ ਜ਼ਿਲਾ ਲੁਧਿਆਣਾ ਦੇ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ 27804 ਕਿਸਾਨਾਂ (ਸੀਮਾਂਤ ਕਿਸਾਨ) ਦਾ 160.03 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰ ਦਿੱਤਾ ਹੈਕਰਜ਼ਾ ਰਾਹਤ ਸਰਟੀਫਿਕੇਟ ਵੰਡਣ ਦੀ ਸ਼ੁਰੂ ਕੀਤੀ ਲੜੀ ਤਹਿਤ ਅੱਜ ਜ਼ਿਲਾ ਲੁਧਿਆਣਾ ਦੀਆਂ ਵੱਖ-ਵੱਖ ਸਬ ਡਵੀਜ਼ਨਾਂ ਵਿੱਚ ਕੀਤੇ ਗਏ ਸਮਾਗਮਾਂ ਦੌਰਾਨ 3430 ਕਿਸਾਨਾਂ ਨੂੰ 20.99 ਕਰੋੜ ਦੇ ਕਰਜ਼ਾ ਰਾਹਤ ਸਰਟੀਫਿਕੇਟ ਵੰਡੇ ਗਏ 
ਅੱਜ ਪੂਰੇ ਜ਼ਿਲੇ ਵਿੱਚ ਕੀਤੇ ਗਏ 8 ਸਮਾਗਮਾਂ ਤਹਿਤ ਹਲਕਾ ਗਿੱਲ ਵਿੱਚ 372 ਕਿਸਾਨਾਂ ਨੂੰ 1.89 ਕਰੋੜ ਰੁਪਏ, ਦਾਖਾ ਵਿੱਚ 530 ਕਿਸਾਨਾਂ ਨੂੰ 2.81 ਕਰੋੜ ਰੁਪਏ, ਜਗਰਾਂਉ ਹਲਕੇ ਵਿੱਚ 426 ਕਿਸਾਨਾਂ ਨੂੰ 2.30 ਕਰੋੜ ਰੁਪਏ, ਹਲਕਾ ਸਾਹਨੇਵਾਲ ਦੇ 524 ਕਿਸਾਨਾਂ ਨੂੰ 3.86 ਕਰੋੜ ਰੁਪਏ, ਹਲਕਾ ਖੰਨਾ ਦੇ 41 ਕਿਸਾਨਾਂ ਨੂੰ 31 ਲੱਖ ਰੁਪਏ, ਹਲਕਾ ਪਾਇਲ ਦੇ 581 ਕਿਸਾਨਾਂ ਨੂੰ 3.23 ਕਰੋੜ ਰੁਪਏ, ਹਲਕਾ ਰਾਏਕੋਟ ਦੇ 464 ਕਿਸਾਨਾਂ ਨੂੰ 2.54 ਕਰੋੜ ਰੁਪਏ ਅਤੇ ਹਲਕਾ ਸਮਰਾਲਾ ਦੇ 484 ਕਿਸਾਨਾਂ ਦੇ 4.01 ਕਰੋੜ ਰੁਪਏ ਦੇ ਅਤੇ ਜ਼ਿਲੇ ਦੇ ਹੋਰ 8 ਕਿਸਾਨਾਂ ਨੂੰ 0.04 ਕਰੋੜ ਰੁਪਏ ਦੇ ਕਰਜ਼ਾ ਰਾਹਤ ਸਰਟੀਫਿਕੇਟ ਵੰਡੇ ਗਏ 
ਹਲਕਾ ਗਿੱਲ, ਦਾਖਾ ਅਤੇ ਜਗਰਾਂਉ ਦੇ ਸਮਾਗਮਾਂ ਵਿਖੇ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕਰਜ਼ਾ ਰਾਹਤ ਯੋਜਨਾ ਦਾ ਇਹ ਤਾਂ ਹਾਲੇ ਸ਼ੁਰੂਆਤੀ ਗੇੜ ਹੀ ਸੀ, ਜਿਸ ਵਿੱਚ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਗਏ ਹਨ, ਇਸ ਤੋਂ ਬਾਅਦ ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇਉਸ ਤੋਂ ਬਾਅਦ ਵਪਾਰਕ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇਉਨਾਂ ਪਿਛਲੀ ਅਕਾਲੀ ਭਾਜਪਾ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਨਾਂ ਨੇ ਕਿਸਾਨੀ ਨੂੰ ਕਰਜ਼ੇ ਦੇ ਬੋਝ ਹੇਠੋਂ ਕੱਢਣ ਲਈ ਕੁਝ ਵੀ ਨਹੀਂ ਕੀਤਾਉਨਾਂ ਕਿਹਾ ਕਿ ਪੰਜਾਬ ਸਰਕਾਰ ਭਵਿੱਖ ਵਿੱਚ ਵੀ ਇਹ ਇਤਿਹਾਸਕ ਕਾਰਜ ਨੂੰ ਜਾਰੀ ਰੱਖੇਗੀ 
ਇਸ ਤੋਂ ਇਲਾਵਾ ਸਮਰਾਲਾ ਵਿਖੇ ਵਿਧਾਇਕ ਸ੍ਰ. ਅਮਰੀਕ ਸਿੰਘ ਢਿੱਲੋਂ, ਖੰਨਾ ਵਿਖੇ ਸਾਬਕਾ ਮੰਤਰੀ ਸ੍ਰ. ਤੇਜਪ੍ਰਕਾਸ਼ ਸਿੰਘ ਕੋਟਲੀ, ਪਾਇਲ ਵਿਖੇ ਵਿਧਾਇਕ ਸ੍ਰ. ਲਖਬੀਰ ਸਿੰਘ ਲੱਖਾ, ਰਾਏਕੋਟ ਵਿਖੇ ਵਧੀਕ ਡਿਪਟੀ ਕਮਿਸ਼ਨਰ ਜਗਰਾਂਉ ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਕੋਹਾੜਾ ਵਿਖੇ ਉੱਪ ਮੰਡਲ ਮੈਜਿਸਟ੍ਰੇਟ ਸ੍ਰ. ਅਮਰਜੀਤ ਸਿੰਘ ਬੈਂਸ ਨੇ ਕਰਜ਼ਾ ਰਾਹਤ ਸਰਟੀਫਿਕੇਟ ਵੰਡੇਵੱਖ-ਵੱਖ ਸਮਾਗਮਾਂ ਦੌਰਾਨ ਵਿਧਾਇਕ ਸ੍ਰ. ਕੁਲਦੀਪ ਸਿੰਘ ਵੈਦ, ਸਾਬਕਾ ਮੰਤਰੀ ਸ੍ਰ. ਮਲਕੀਤ ਸਿੰਘ ਦਾਖਾ, ਜ਼ਿਲਾ ਕਾਂਗਰਸ ਪ੍ਰਧਾਨ ਸ੍ਰ. ਗੁਰਦੇਵ ਸਿੰਘ ਲਾਪਰਾਂ, ਬੀਬੀ ਗੁਰਦੀਪ ਕੌਰ , ਸੀਨੀਅਰ ਕਾਂਗਰਸੀ ਆਗੂ ਸ੍ਰ. ਮੇਜਰ ਸਿੰਘ ਭੈਣੀ, ਸ੍ਰੀਮਤੀ ਸਤਵਿੰਦਰ ਕੌਰ ਬਿੱਟੀ, ਸ੍ਰ. ਮਨਜੀਤ ਸਿੰਘ ਹੰਬੜਾਂ, ਵੱਖ-ਵੱਖ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।  

 
Top