Home >> Ludhiana >> Municipal Corporation >> National >> Politics >> Recent >> ਹਲਕਾ ਆਤਮ ਨਗਰ ਵਿੱਚ 6.99 ਕਰੋੜ ਰੁਪਏ ਦੇ ਵਿਕਾਸ ਕਾਰਜ ਸ਼ੁਰੂ -ਵਿਕਾਸ ਦੀ ਹਨੇਰੀ ਹੁਣ ਰੁਕਣ ਵਾਲੀ ਨਹੀਂ-ਰਵਨੀਤ ਸਿੰਘ ਬਿੱਟੂ -ਅਕਾਲੀਆਂ 'ਤੇ ਸਿੱਖ ਇਤਿਹਾਸ ਨੂੰ ਮਜ਼ਬੂਤ ਕਰਨ ਦੀ ਬਿਜਾਏ 'ਬਾਦਲਾਂ' ਅਤੇ 'ਮਜੀਠੀਆ' ਦਾ ਇਤਿਹਾਸ ਬਣਾਉਣ 'ਤੇ ਜ਼ੋਰ ਦੇਣ ਦਾ ਦੋਸ਼



ਲੁਧਿਆਣਾ, 11 ਮਈ ( ਅਮਨਦੀਪ ਸਿੰਘ )-''ਨਗਰ ਨਿਗਮ ਦੀ ਨਵੀਂ ਟੀਮ ਦੇ ਗਠਨ ਉਪਰੰਤ ਸ਼ਹਿਰ ਲੁਧਿਆਣਾ ਦੇ ਵਿਕਾਸ ਕਾਰਜ ਤੇਜ਼ ਗਤੀ ਨਾਲ ਚਾਲੂ ਕਰ ਦਿੱਤੇ ਗਏ ਹਨ, ਜੋ ਕਿ ਹੁਣ ਰੁਕਣ ਵਾਲੇ ਨਹੀਂ'' ਇਨਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਅੱਜ ਹਲਕਾ ਆਤਮ ਨਗਰ ਵਿਖੇ 6 ਕਰੋੜ 99 ਲੱਖ 19 ਹਜ਼ਾਰ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜ ਸ਼ੁਰੂ ਕਰਾਉਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ 
ਅੱਜ ਸ਼ੁਰੂ ਹੋਏ ਵਿਕਾਸ ਕਾਰਜਾਂ ਵਿੱਚ ਡੀ-ਬਲਾਕ ਵਿੱਚ 77 ਲੱਖ ਦੀ ਲਾਗਤ ਨਾਲ ਸੜਕ ਦੀ ਮੁਰੰਮਤ, ਗੁਰਦੁਆਰਾ ਸੰਤੋਖ਼ਸਰ ਸਾਹਿਬ ਨੇ 86 ਲੱਖ ਰੁਪਏ ਦੀ ਲਾਗਤ ਨਾਲ, ਨਿਰਮਲ ਨਗਰ ਵਿਖੇ 84.34 ਲੱਖ ਰੁਪਏ ਦੀ ਲਾਗਤ ਨਾਲ, ਦੁੱਗਰੀ ਮੁੱਖ ਮਾਰਕੀਟ ਫੇਜ਼-1 ਅਤੇ 2 ਵਿਖੇ 84.92 ਲੱਖ ਰੁਪਏ ਲਾਗਤ ਨਾਲ, ਜਵੱਦੀ ਤੋਂ ਪੱਖੋਵਾਲ ਸੜਕ 1.56 ਕਰੋੜ ਰੁਪਏ ਲਾਗਤ ਨਾਲ, ਪੰਜਾਬੀ ਬਾਗ ਵਿਖੇ 70 ਲੱਖ ਰੁਪਏ ਦੀ ਲਾਗਤ ਨਾਲ, ਗੁਰੂ ਨਾਨਕ ਕਲੋਨੀ ਵਿਖੇ 55.83 ਲੱਖ ਰੁਪਏ ਦੀ ਲਾਗਤ ਨਾਲ, ਚੇਤ ਸਿੰਘ ਨਗਰ ਵਿਖੇ 54.10 ਲੱਖ ਰੁਪਏ ਲਾਗਤ ਨਾਲ, ਗਿੱਲ ਚੌਕ ਤੋਂ ਧੂਰੀ ਰੇਲਵੇ ਲਾਈਨ ਦੋਵੇਂ ਪਾਸੇ 31 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਦੀ ਮੁਰੰਮਤ ਅਤੇ ਹੋਰ ਵਿਕਾਸ ਕਾਰਜ ਸ਼ਾਮਿਲ ਹਨ, ਜਿਨਾਂ ਦੀ ਸ਼ੁਰੂਆਤ ਸ੍ਰ. ਬਿੱਟੂ ਨੇ ਕਰਵਾਈ।   
ਸ੍ਰ. ਬਿੱਟੂ ਨੇ ਕਿਹਾ ਹੈ ਕਿ ਲੁਧਿਆਣਾ ਨੂੰ ਸੂਬੇ ਦਾ ਸਰਬੋਤਮ ਸੜਕਾਂ ਅਤੇ ਬੁਨਿਆਦੀ ਸਹੂਲਤਾਂ ਵਾਲੇ ਸ਼ਹਿਰ ਵਜੋਂ ਵਿਕਸਤ ਕੀਤਾ ਜਾਵੇਗਾਪੰਜਾਬ ਸਰਕਾਰ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਦ੍ਰਿੜ ਵਚਨਬੱਧ ਹੈਪੰਜਾਬ ਸਰਕਾਰ ਇਸ ਸ਼ਹਿਰ ਨੂੰ ਵਿਕਸਤ ਕਰਨ ਹਰ ਸੰਭਵ ਯਤਨ ਕਰ ਰਹੀ ਹੈਉਨਾਂ ਕਿਹਾ ਕਿ ਇਹ ਵਿਕਾਸ ਕਾਰਜ ਜਲਦ ਹੀ ਮੁਕੰਮਲ ਕੀਤੇ ਜਾਣਗੇਸ਼ਹਿਰ ਦੇ ਵਿਕਾਸ ਲਈ ਬਕਾਇਦਾ ਖਾਕਾ ਤਿਆਰ ਕਰ ਲਿਆ ਗਿਆ ਹੈ, ਜਿਸ ਤਹਿਤ ਸਾਰੇ ਵਿਕਾਸ ਕੰਮ ਪੜਾਅ ਵਾਰ ਮੁਕੰਮਲ ਕੀਤੇ ਜਾਣਗੇ 
ਸ੍ਰ. ਬਿੱਟੂ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਹਲਕਾ ਆਤਮ ਨਗਰ ਅਤੇ ਲੁਧਿਆਣਾ ਦੱਖਣੀ ਨੂੰ ਵਿਕਾਸ ਪੱਖੋਂ ਵੱਡੀ ਮਾਰ ਪਈ ਹੈਇਨਾਂ ਦੋਵੇਂ ਹਲਕਿਆਂ ਦੇ ਵਿਕਾਸ ਨੂੰ ਸ਼ਹਿਰ ਦੇ ਵਿਕਾਸ ਦੇ ਸਮਾਂਤਰ ਲਿਆਉਣ ਲਈ ਸਭ ਤੋਂ ਵਧੇਰੇ ਤਵੱਜੋਂ ਦਿੱਤੀ ਜਾਵੇਗੀਉਨਾਂ ਕਿਹਾ ਕਿ ਇਨਾਂ ਦੋਵੇਂ ਹਲਕਿਆਂ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨਪੰਜਾਬ ਸਰਕਾਰ ਵੱਲੋਂ ਸਮੁੱਚੇ ਸ਼ਹਿਰ ਲੁਧਿਆਣਾ ਦਾ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ 
ਪੰਜਾਬ ਸਰਕਾਰ 'ਤੇ ਸਿੱਖ ਇਤਿਹਾਸ ਨੂੰ ਖ਼ਤਮ ਕਰਨ ਦੇ ਦੋਸ਼ਾਂ ਬਾਰੇ ਪੁੱਛੇ ਜਾਣ 'ਤੇ ਉਨਾਂ ਕਿਹਾ ਕਿ ਅਕਾਲੀਆਂ ਨੇ ਹਮੇਸ਼ਾਂ ਸਿੱਖ ਇਤਿਹਾਸ ਨੂੰ ਮਜ਼ਬੂਤ ਕਰਨ ਦੀ ਬਿਜਾਏ 'ਬਾਦਲ ਪਰਿਵਾਰ' ਅਤੇ 'ਮਜੀਠੀਆ ਪਰਿਵਾਰ' ਨੂੰ ਇਤਿਹਾਸ ਵਿੱਚ ਦਰਜ ਕਰਾਉਣ 'ਤੇ ਜ਼ੋਰ ਦਿੱਤਾ ਹੈਜਿਸ ਕਾਰਨ ਅਕਾਲੀਆਂ ਨੂੰ ਇਸ ਵਿਸ਼ੇ 'ਤੇ ਬੋਲਣ ਦਾ ਕੋਈ ਨੈਤਿਕ ਅਧਿਕਾਰ ਨਹੀਂਇਸ ਪਾਰਟੀ ਨੇ ਸਿੱਖ ਪੰਥ ਦੀ ਬਿਜਾਏ ਬਾਦਲਾਂ ਅਤੇ ਮਜੀਠੀਆ ਦੇ ਪਰਿਵਾਰਾਂ ਨੂੰ ਉਭਾਰਨ ਨੂੰ ਪਹਿਲ ਦਿੱਤੀ ਹੈਇਸ ਮੌਕੇ ਉਨਾਂ ਨਾਲ ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਸੀਨੀਅਰ ਕਾਂਗਰਸੀ ਆਗੂ ਸ੍ਰ. ਕਮਲਜੀਤ ਸਿੰਘ ਕੜਵਲ, ਨਿੱਜੀ ਸਹਾਇਕ ਸ੍ਰ. ਗੁਰਦੀਪ ਸਿੰਘ ਸਰਪੰਚ ਕੋਂਸਲਰ ਪਲਵਿੰਦਰ ਸਿੰਘ ਲੰਪਰਾ, ਬੀਬੀ ਗੁਰਦੀਪ ਕੌਰ ਰੁਪਿੰਦਰ ਸਿੰਘ ਸ਼ੀਲਾ ਦੁਗਰੀ ,ਗੁਰਪ੍ਰੀਤ ਸਿੰਘ ਗੋਪੀ ,ਨਿਰਮਲ ਕੇੜ੍ਹਾ  ,ਜਸਵਿੰਦਰ ਸਿੰਘ ਠੁਕਰਾਲ ,ਸੋਹਣ ਸਿੰਘ ਗੋਗਾ , ਰੁਪਿੰਦਰ ਸਿੰਘ ਰਿੰਕੂ ,ਪਰਮਿੰਦਰ ਸਿੰਘ ਸੋਮਾ ਆਦਿ ਹਾਜ਼ਰ ਸਨ 

 
Top