Home >> Education >> Hardik kumar >> Ludhiana >> Main >> Politics >> Recent >> ਸੂਬੇ 'ਚ ਹਰੇਕ ਉਦਯੋਗ ਦੀ ਲੋੜ ਅਨੁਸਾਰ ਸਕਿੱਲ ਸੈਂਟਰ ਖੋਲੇ ਜਾਣਗੇ-ਤਕਨੀਕੀ ਸਿੱਖਿਆ ਅਤੇ ਸਿਖ਼ਲਾਈ ਮੰਤਰੀ -ਉਦਯੋਗਾਂ ਦੀ ਲੋੜ ਮੁਤਾਬਿਕ ਆਈ.ਟੀ.ਆਈਜ਼ ਦੇ ਸਿਲੇਬਸ ਨੂੰ ਅਪਗ੍ਰੇਡ ਕੀਤਾ ਜਾਵੇਗਾ-ਚਰਨਜੀਤ ਸਿੰਘ ਚੰਨੀ -ਮੈਗਾ ਰੋਜ਼ਗਾਰ ਮੇਲੇ ਵਿੱਚ 73 ਨਾਮੀਂ ਉਦਯੋਗਿਕ ਇਕਾਈਆਂ ਨੇ ਭਾਗ ਲਿਆ ਅਤੇ 1680 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ


-ਚੰਨੀ ਵੱਲੋਂ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਦੇ ਉੱਦਮ ਦੀ ਸ਼ਲਾਘਾ ਅਤੇ ਹੋਰਨਾਂ ਐਸੋਸੀਏਸ਼ਨਾਂ ਨੂੰ ਵੀ ਅਜਿਹੇ ਰੋਜ਼ਗਾਰ ਮੇਲੇ ਲਗਾਉਣ ਦੀ ਅਪੀਲ
ਲੁਧਿਆਣਾ, 15 ਮਈ ( ਹਾਰਦਿਕ ਕੁਮਾਰ)-ਤਕਨੀਕੀ ਸਿੱਖਿਆ ਅਤੇ ਸਨਅਤੀ ਸਿਖ਼ਲਾਈ ਮੰਤਰੀ ਪੰਜਾਬ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਮਾਹਿਰ ਅਤੇ ਪੂਰੀ ਤਰਾਂ ਸਕਿੱਲਡ ਕਾਮੇ ਪੈਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਜਲਦੀ ਹੀ ਹਰੇਕ ਉਦਯੋਗ ਦੀ ਲੋੜ ਅਨੁਸਾਰ ਨਵੇਂ ਸਕਿੱਲ ਡਿਵੈੱਲਪਮੈਂਟ ਸੈਂਟਰ ਖੋਲੇ ਜਾਣਗੇ ਤਾਂ ਜੋ ਉਦਯੋਗਾਂ ਲਈ ਕਾਮਿਆਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ ਅਤੇ ਨੌਜਵਾਨਾਂ ਨੂੰ ਚੰਗੇ ਤਨਖਾਹ ਪੈਕੇਜ਼ ਮਿਲ ਸਕਣ 
ਸ੍ਰੀ ਚੰਨੀ ਨੇ ਅੱਜ ਇੱਥੇ ਮੈਗਾ ਜਾਬ ਫੇਅਰ ਦਾ ਉਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕੀਤਾਇਸ ਰੋਜ਼ਗਾਰ ਮੇਲੇ ਵਿੱਚ 73 ਨਾਮੀਂ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਅਤੇ 3800 ਤੋਂ ਵੱਧ ਨੌਜਵਾਨਾਂ ਨੇ ਆਪਣੇ ਆਪ ਨੂੰ ਰਜਿਸਟਰਡ ਕੀਤਾ, ਜਿਨਾਂ ਵਿੱਚੋਂ 1680 ਤੋਂ ਵੱਧ ਨੌਜਵਾਨਾਂ ਨੂੰ ਵੱਖ-ਵੱਖ ਟਰੇਡਾਂ ਵਿੱਚ ਨਿਯੁਕਤੀ ਪੱਤਰ ਦਿੱਤੇ ਗਏਇਹਨਾਂ ਵਿੱਚ ਵੈਲਡਰ, ਫਿੱਟਰ, ਇਲੈਕਟ੍ਰੀਸ਼ੀਅਨ, ਕੰਪਿਊਟਰ ਓਪਰੇਟਰ, ਸੇਲਜ਼ ਐਸੋਸੀਏਟ, ਟਰਨਰ, ਅਕਾਊਟਸ ਅਤੇ ਹੋਰ ਦੂਸਰੇ ਟਰੇਡ ਸ਼ਾਮਿਲ ਸਨ 
ਸ੍ਰੀ ਚੰਨੀ ਨੇ ਦੱਸਿਆ ਕਿ ਨਵੇਂ ਸਕਿੱਲ ਡਿਵੈੱਲਪਮੈਂਟ ਸੈਂਟਰਾਂ ਵਿੱਚ ਨੌਜਵਾਨਾਂ ਨੂੰ ਪੂਰੀ ਤਰਾਂ ਮਾਹਿਰ ਬਣਾਉਣ ਲਈ ਵੱਖ-ਵੱਖ ਟਰੇਡਜ਼ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀਉਹਨਾਂ ਦੱਸਿਆ ਕਿ ਟਰੇਨਿੰਗ ਉਪਰੰਤ ਨੌਜਵਾਨਾਂ ਨੂੰ ਜਿੱਥੇ ਵਧੀਆ ਤਨਖਾਹ ਪੈਕੇਜ਼ ਮਿਲੇਗਾ, ਉਥੇ ਕੰਪਨੀਆਂ ਨੂੰ ਪੂਰੀ ਤਰਾਂ ਨਿਪੁੰਨ ਕਾਮਾ ਮਿਲ ਸਕੇਗਾਜਲਦੀ ਹੀ ਸੂਬੇ ਦੀਆਂ ਆਈ.ਟੀ.ਆਈਜ਼ ਦੇ ਸਿਲੇਬਸ ਨੂੰ ਉਦਯੋਗਾਂ ਦੀ ਲੋੜ ਮੁਤਾਬਿਕ ਅਪਗ੍ਰੇਡ ਕੀਤਾ ਜਾਵੇਗਾ 
ਸ੍ਰੀ ਚੰਨੀ ਨੇ ਪਿਛਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ 'ਤੇ ਚੋਟ ਕਰਦਿਆਂ ਕਿਹਾ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਸੂਬੇ ਵਿੱਚ ਨੌਕਰੀਆਂ ਪੈਦਾ ਕਰਨ ਲਈ ਕੋਈ ਯਤਨ ਨਹੀਂ ਕੀਤਾ ਗਿਆ ਅਤੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਜਾਂਦੇ ਰਹੇ ਹਨਪ੍ਰੰਤੂ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਬੇਰੋਜਗਾਰ ਨੌਜਵਾਨਾਂ ਨੂੰ ਨੌਕਰੀ ਦੇਣ ਲਈ ਗੰਭੀਰਤਾ ਨਾਲ ਯਤਨ ਕੀਤੇ ਜਾ ਰਹੇ ਹਨ ਅਤੇ ਪਿਛਲੇ ਸਾਲ ਦੌਰਾਨ ਸੂਬੇ ਦੇ ਨੌਜਵਾਨਾਂ ਨੂੰ 1.62 ਲੱਖ ਨੌਕਰੀਆਂ ਮੁਹੱਈਆ ਕਰਵਾਈਆਂ ਗਈਆਂ ਹਨ 
ਸ੍ਰ. ਚੰਨੀ ਨੇ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰਨਾਂ ਐਸੋਸੀਏਸ਼ਨਾਂ ਨੂੰ ਵੀ ਅਜਿਹੇ ਰੋਜਗਾਰ ਮੇਲੇ ਆਯੋਜਿਤ ਕਰਨੇ ਚਾਹੀਦੇ ਹਨ ਤਾਂ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾ ਸਕੇਇਸ ਮੌਕੇ ਮੰਤਰੀ ਵੱਲੋਂ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ ਸੀਸੂ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾਇਸ ਮੌਕੇ ਸੀਸੂ ਦੀ ਸਮੂਹ ਕਾਰਜਕਰਨੀ ਵੱਲੋਂ ਸ੍ਰੀ ਚੰਨੀ ਦਾ ਸਨਮਾਨ ਵੀ ਕੀਤਾ ਗਿਆ 
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਐਮ.ਪੀ. ਸਿੰਘ ਵਧੀਕ ਮੁੱਖ ਸਕੱਤਰ ਤਕਨੀਕੀ ਸਿੱਖਿਆ ਅਤੇ ਇੰਡਸਟਰੀਅਲ ਟ੍ਰੇਨਿੰਗ, ਸ੍ਰੀਮਤੀ ਦਲਜੀਤ ਕੌਰ ਵਧੀਕ ਡਾਇਰੈਕਟਰ, ਸ੍ਰੀ ਓਪਕਾਰ ਸਿੰਘ ਆਹੂਜਾ ਪ੍ਰਧਾਨ ਸੀਸੂ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ, ਉਹਨਾਂ ਨਾਲ ਮੈਡਮ ਦਮਨਦੀਪ ਕੌਰ ਡਿਪਟੀ ਡਾਇਰੈਕਟਰ, ਪ੍ਰਿੰਸੀਪਲ ਬਲਜਿੰਦਰ ਸਿੰਘ, ਚਰਨਜੀਤ ਸਿੰਘ ਵਿਸ਼ਵਕਰਮਾ,ਕੁਲਵੰਤ ਸਿੰਘ  ਵੀ ਹਾਜ਼ਰ ਸਨ 


 
Top