*ਪਿਛਲੇ ਇੱਕ
ਸਾਲ ਦੌਰਾਨ 2500 ਏਕੜ ਤੋਂ ਵਧੇਰੇ ਰਕਬੇ ਤੋਂ ਹਟਾਏ ਨਜਾਇਜ਼ ਕਬਜ਼ੇ
*ਕਿਸਾਨਾਂ ਦੀ ਕਮਾਈ ਵਿੱਚ ਵਾਧਾ ਕਰਨ ਲਈ ਉਨਾਂ ਨੂੰ ਚੰਦਨ ਦੇ ਪੌਦੇ ਤਿਆਰ ਕਰਕੇ ਦਿੱਤੇ ਜਾਣਗੇ-ਸਾਧੂ ਸਿੰਘ ਧਰਮਸੋਤ
*ਮੱਤੇਵਾੜਾ ਖੇਤਰ ਵਿੱਚ 40 ਹਜ਼ਾਰ ਪੌਦੇ ਲਗਾਉਣ ਦੇ ਕੰਮ ਦੀ ਸ਼ੁਰੂਆਤ
ਲੁਧਿਆਣਾ, 4 ਮਈ (ਹਾਰਦਿਕ ਕੁਮਾਰ)-ਪੰਜਾਬ ਸਰਕਾਰ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਜੰਗਲਾਤ ਅਧੀਨ ਖੇਤਰ ਨੂੰ ਵਧਾਉਣ ਲਈ ਸ਼ੁਰੂ ਕੀਤੇ ਉਪਰਾਲਿਆਂ ਤਹਿਤ ਪਿਛਲੇ ਇੱਕ ਸਾਲ ਦੌਰਾਨ 2500 ਏਕੜ ਤੋਂ ਵਧੇਰੇ ਰਕਬੇ ਵਿੱਚੋਂ ਨਜ਼ਾਇਜ਼ ਕਬਜੇ ਛੁਡਾ ਕੇ ਉਥੇ ਜੰਗਲਾਤ ਵਿਕਸਤ ਕੀਤਾ ਜਾ ਰਿਹਾ ਹੈ, ਜਦਕਿ ਬਾਕੀ ਰਹਿੰਦੇ 7500 ਏਕੜ (ਜਿਨਾਂ ਦਾ ਕੋਈ ਅਦਾਲਤੀ ਮਾਮਲਾ ਨਹੀਂ ਚੱਲ ਰਿਹਾ) ਵਿੱਚੋਂ ਵੀ ਜੂਨ ਮਹੀਨੇ ਤੱਕ ਨਜ਼ਾਇਜ਼ ਕਬਜ਼ੇ ਛੁਡਾਉਣ ਲਈ ਯਤਨ ਕੀਤੇ ਜਾ ਰਹੇ ਹਨ।
ਅੱਜ ਸਥਾਨਕ ਸਰਕਟ ਹਾਊਸ ਵਿਖੇ ਜਾਣਕਾਰੀ ਦਿੰਦਿਆਂ ਸ੍ਰ. ਧਰਮਸੋਤ ਨੇ ਦੱਸਿਆ ਕਿ ਉਨਾਂ ਦੀ ਸਰਕਾਰ ਵੱਲੋਂ ਸੱਤਾ ਸੰਭਾਲਣ ਮੌਕੇ ਸੂਬੇ ਵਿੱਚ ਜੰਗਲਾਤ ਦੇ 31 ਹਜ਼ਾਰ ਏਕੜ 'ਤੇ ਨਜਾਇਜ਼ ਕਬਜ਼ੇ ਸਨ, ਜਿਸ ਵਿੱਚੋਂ 21 ਹਜ਼ਾਰ ਏਕੜ ਰਕਬੇ ਦੇ ਮਾਮਲੇ ਵੱਖ-ਵੱਖ ਅਦਾਲਤਾਂ ਵਿੱਚ ਵਿਚਾਰ ਅਧੀਨ ਹਨ, ਜਦਕਿ ਬਾਕੀ ਰਹਿੰਦੇ 10 ਹਜ਼ਾਰ ਏਕੜ ਰਕਬੇ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਉਣ ਲਈ ਉਪਰਾਲੇ ਸ਼ੁਰੂ ਕੀਤੇ ਗਏ ਹਨ। ਉਨਾਂ ਕਿਹਾ ਕਿ ਪਿਛਲੇ ਇੱਕ ਸਾਲ ਦੌਰਾਨ ਮੱਤੇਵਾੜਾ ਵਿਖੇ ਜੰਗਲਾਤ ਖੇਤਰ ਦੇ 100 ਏਕੜ, ਜਗਰਾਂਉ ਖੇਤਰ ਦੇ 227 ਏਕੜ ਰਕਬੇ ਸਮੇਤ ਪੂਰੇ ਸੂਬੇ ਵਿੱਚੋਂ 2500 ਏਕੜ ਤੋਂ ਵਧੇਰੇ ਰਕਬੇ ਨੂੰ ਨਜ਼ਾਇਜ਼ ਕਬਜ਼ਿਆਂ ਤੋਂ ਮੁਕਤ ਕਰਾਉਣ ਵਿੱਚ ਸਫ਼ਲਤਾ ਮਿਲੀ ਹੈ, ਜਦਕਿ ਬਾਕੀ ਰਹਿੰਦੇ 7500 ਦੇ ਕਰੀਬ ਰਕਬੇ ਵਿੱਚੋਂ ਆਗਾਮੀ ਝੋਨੇ ਦੀ ਲਵਾਈ (ਜੂਨ 2018) ਤੋਂ ਪਹਿਲਾਂ-ਪਹਿਲਾਂ ਇਹ ਕਬਜ਼ੇ ਛੁਡਾ ਲਏ ਜਾਣ ਦੇ ਯਤਨ ਜਾਰੀ ਹਨ।
ਉਨਾਂ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਜਿਨਾਂ ਵੀ ਰਕਬਾ ਛੁਡਾਇਆ ਜਾ ਰਿਹਾ ਹੈ, ਓਨੇ ਰਕਬੇ ਵਿੱਚ ਪੌਦੇ ਲਗਾ ਕੇ ਉਸ ਨੂੰ ਜੰਗਲਾਤ ਅਧੀਨ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪਿਛਲੇ ਸਾਲ ਵਿਭਾਗ ਦਾ ਟੀਚਾ 2 ਕਰੋੜ ਪੌਦੇ ਲਗਾਉਣ ਦਾ ਸੀ, ਜੋ ਕਿ ਇਸ ਸਾਲ ਚਾਰ ਗੁਣਾ ਵਧਾਇਆ ਗਿਆ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਵਿਭਾਗ ਵੱਲੋਂ ਪੰਚਾਇਤਾਂ ਅਤੇ ਹੋਰ ਅਦਾਰਿਆਂ ਦਾ ਸਹਿਯੋਗ ਲਿਆ ਜਾ ਰਿਹਾ ਹੈ। ਵਿਭਾਗ ਵੱਲੋਂ ਪੰਚਾਇਤਾਂ ਨੂੰ ਬੂਟੇ ਤਿਆਰ ਕਰਕੇ ਦਿੱਤੇ ਜਾਣਗੇ, ਜਿਨਾਂ ਨੂੰ ਸੰਭਾਲਣ ਦੀ ਜਿੰਮੇਵਾਰੀ ਵੀ ਪੰਚਾਇਤ ਦੀ ਹੀ ਹੋਵੇਗੀ। ਇਸ ਤੋਂ ਇਲਾਵਾ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਗਮਲਿਆਂ ਵਿੱਚ ਪੌਦੇ ਲਗਾ ਕੇ ਦਿੱਤੇ ਜਾਣਗੇ, ਜਿਨਾਂ ਨੂੰ ਉਹ ਆਪਣੇ ਘਰਾਂ ਅਤੇ ਛੱਤਾਂ 'ਤੇ ਲਗਾ ਕੇ ਖੁਦ ਸੰਭਾਲਣਗੇ।
ਉਨਾਂ ਹੋਰ ਦੱਸਿਆ ਕਿ ਵਿਭਾਗ ਵੱਲੋਂ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਤਹਿਤ ਕਿਸਾਨਾਂ ਨੂੰ ਚੰਦਨ ਦੇ ਪੌਦੇ ਤਿਆਰ ਕਰਕੇ ਦਿੱਤੇ ਜਾ ਰਹੇ ਹਨ, ਜਿਸ ਨਾਲ ਉਹ ਭਵਿੱਖ ਵਿੱਚ ਸੋਹਣੀ ਕਮਾਈ ਵੀ ਕਰ ਸਕਣਗੇ। ਉਨਾਂ ਕਿਹਾ ਕਿ ਅਗਲੇ 10 ਸਾਲਾਂ ਵਿੱਚ ਸੂਬੇ ਵਿੱਚ ਜੰਗਲਾਤ ਅਧੀਨ ਖੇਤਰ ਨੂੰ 7 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰਨ ਦਾ ਟੀਚਾ ਹੈ।
ਉਨਾਂ ਹੋਰ ਕਿਹਾ ਕਿ ਸਰਕਾਰ ਵੱਲੋਂ ਜੰਗਲਾਤ ਖੇਤਰ ਨੂੰ ਵਧਾਉਣ ਲਈ ਇੱਕ ਨੀਤੀ ਤਿਆਰ ਕੀਤੀ ਜਾ ਰਹੀ ਹੈ, ਜਿਸ ਅਨੁਸਾਰ ਜੇਕਰ ਹੁਣ ਕੋਈ ਵਣ ਵਿਭਾਗ ਦੀ ਜ਼ਮੀਨ 'ਤੇ ਆਪਣੇ ਆਪ ਕਬਜ਼ਾ ਛੱਡਣ ਲਈ ਤਿਆਰ ਨਾ ਹੋਇਆ ਤਾਂ ਉਸ ਤੋਂ ਜਦੋਂ ਤੋਂ ਉਹਨਾਂ ਨੇ ਵਣ ਵਿਭਾਗ ਦੀ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਹੈ ਉਸ ਸਮੇਂ ਤੋਂ ਹੁਣ ਤੱਕ ਦਾ ਮੁਆਵਜ਼ਾ/ਜੁਰਮਾਨਾ ਉਸ ਤੋਂ ਵਸੂਲਿਆ ਜਾ ਸਕਦਾ ਹੈ।ਇਸ ਲਈ ਉਹਨਾਂ ਨੇ ਨਜਾਇਜ਼ ਕਬਜ਼ਾਧਾਰੀਆਂ ਨੂੰ ਵਣ ਵਿਭਾਗ ਦੀ ਜ਼ਮੀਨ ਤੁਰੰਤ ਖਾਲੀ ਕਰਨ ਦੀ ਅਪੀਲ ਵੀ ਕੀਤੀ।
ਇਸ ਤੋਂ ਪਹਿਲਾਂ ਸ੍ਰ. ਸਾਧੂ ਸਿੰਘ ਧਰਮਸੋਤ ਨੇ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਾਲ ਮੱਤੇਵਾੜਾ ਦੇ ਜੰਗਲੀ ਖੇਤਰ ਦਾ ਦੌਰਾ ਕੀਤਾ ਅਤੇ ਨਜਾਇਜ਼ ਕਬਜ਼ੇ ਤੋਂ ਮੁਕਤ ਕਰਵਾਏ ਖੇਤਰ ਵਿੱਚ ਰਿਵਾਇਤੀ ਪੌਦੇ (ਪਿੱਪਲ, ਬੋਹੜ, ਨਿੰਮ ਆਦਿ) ਲਗਾਏ। ਵਿਭਾਗ ਵੱਲੋਂ ਇਸ ਖੇਤਰ ਵਿੱਚ 40 ਹਜ਼ਾਰ ਪੌਦੇ ਲਗਾਏ ਜਾਣਗੇ। ਇਸ ਮੌਕੇ ਉਨਾਂ ਸਪੱਸ਼ਟ ਕੀਤਾ ਕਿ ਜੇਕਰ ਵਿਭਾਗ ਦਾ ਕੋਈ ਵੀ ਅਧਿਕਾਰੀ ਜਾਂ ਮੁਲਾਜ਼ਮ ਨਜਾਇਜ਼ ਕਬਜ਼ਿਆਂ ਵਰਗੇ ਮਾਮਲਿਆਂ ਵਿੱਚ ਸ਼ਾਮਿਲ ਪਾਇਆ ਜਾਵੇਗਾ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਵਣ ਵਿਭਾਗ ਦੇ ਪ੍ਰਧਾਨ ਮੁੱਖ ਵਣਪਾਲ ਸ੍ਰੀ ਜਤਿੰਦਰ ਸ਼ਰਮਾ, ਮੁੱਖ ਵਣ ਪਾਲ (ਪਲਾਨਜ਼) ਸ਼੍ਰੀ ਧਰਮਿੰਦਰ ਸ਼ਰਮਾ ਆਈ.ਐਫ.ਐਸ, ਸ਼੍ਰੀਮਤੀ ਸ਼ੈਲੇਂਦਰ ਕੌਰ ਆਈ.ਐਫ.ਐਸ, ਵਣ ਪਾਲ ਸਾਊਥ ਸਰਕਲ, ਪੰਜਾਬ ਪਟਿਆਲਾ ਅਤੇ ਸ੍ਰ. ਚਰਨਜੀਤ ਸਿੰਘ, ਪੀ.ਐਫ.ਐਸ. ਵਣ ਮੰਡਲ ਅਫਸਰ, ਲੁਧਿਆਣਾ ਅਤੇ ਹੋਰ ਸਟਾਫ ਹਾਜ਼ਰ ਸੀ।