ਲੁਧਿਆਣਾ, 12 ਮਈ (ਹਾਰਦਿਕ ਕੁਮਾਰ )-ਨੌਜਵਾਨਾਂ ਵਿਚ ਫੈਸ਼ਨ ਪ੍ਰਤੀ ਵੱਧ ਰਹੇ ਰੁਝਾਨ
ਨੂੰ ਦੇਖਦੇ ਹੋਏ ਰਾਇਲ ਨਵਾਬ (ਪ੍ਰੀਮੀਅਮ ਕਸਟਮ ਮੈਨਜ਼ ਵੇਅਰ) ਦੇ ਸ਼ੋਅਰੂਮ ਮਾਡਲ ਟਾਊਨ ਬ੍ਰੈਂਡ
ਰੋਡ ਵਿਖੇ ਗਰਮੀਆਂ ਲਈ ਪਾਰਟੀ ਵੇਅਰ ਦੀ ਨਵੀਂ ਰੇਂਜ਼ ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ ਨੇ
ਪੇਸ਼ ਕੀਤੀ। ਇਸ ਮੌਕੇ
ਡਿਜਾਇਨਰ ਰੋਬਿਨ ਸਿੰਘ ਤੇ ਭਗਵਿੰਦਰ ਪਾਲ ਸਿੰਘ ਗੋਲਡੀ ਨੇ ਦੱਸਿਆ ਕਿ ਅੱਜ ਦੇ ਫੈਸ਼ਨ ਯੁੱਗ ਨੂੰ
ਦੇਖਦੇ ਹੋਏ ਨੌਜਵਾਨਾਂ ਵਾਸਤੇ ਗਰਮੀਆਂ ਵਿਚ ਪਾਉਣ ਵਾਸਤੇ ਡਿਜਾਇਨਰ ਕੁੜਤਾ ਪਜਾਮਾਂ, ਲੀਨਨ ਫੈਬਰੀਕ
ਨਾਲ ਤਿਆਰ ਕੀਤੇ ਕੋਰਟ ਪੈਂਟ, ਕੋਟਨ ਪੈਂਟ , ਡਿਜਾਇਨਰ
ਕੋਟਨ ਸ਼ਰਟ ਦੀ ਪੂਰੀ ਪਾਰਟੀ ਵੇਅਰ ਰੇਂਜ਼ ਉਪਲਬਧ ਹੈ। ਉਨਾਂ ਦੱਸਿਆ ਗਰਮੀਆਂ ਦੇ ਸੀਜਨ ਵਿਚ ਵਿਆਹ ਵਿੱਚ
ਪਾਉਣ ਵਾਲੇ ਕਪੜਿਆਂ ਦਾ ਵੀ ਖਾਸ ਧਿਆਨ ਰੱਖਿਆ ਹੈ, ਜਿਸ ਤਰਾਂ ਡਿਜਾਇਨਰ ਵੈਸਟਰਨ ਡਰੈਸ ਅਤੇ ਸ਼ੇਰਵਾਨੀ, ਇੰਡੋ ਵੈਸਟਰਨ, ਜੋਧਪੁਰੀ ਸੂਟ
ਦੀ ਵੱਖੋ ਵੱਖ ਨਵੀਂ ਰੇਂਜ਼ ਉਪਲਬਧ ਹਨ। ਰੋਬਿਨ ਸਿੰਘ ਨੇ ਦੱਸਿਆ ਕਿ ਗਾਹਕਾਂ ਦੀ ਇੱਛਾ ਅਨੁਸਾਰ
ਡਿਜਾਇਨ ਪਸੰਦ ਕਰਵਾਕੇ ਕਪੜੇ ਤਿਆਰ ਕੀਤੇ ਜਾਂਦੇ ਹਨ। ਉਨਾਂ ਦੱਸਿਆ ਕਿ ਉਹ ਪਿਛਲੇ 18 ਸਾਲਾਂ ਤੋਂ
ਇਸ ਕਾਰੋਬਾਰ ਨਾਲ ਜੁੜ ਕੇ ਵੱਖ-ਵੱਖ ਡਿਜਾਇਨ ਦੇ ਕੱਪੜੇ ਤਿਆਰ ਕਰਕੇ ਬਜਾਰ ਨਾਲੋਂ ਸਸਤੇ ਰੇਟ ਤੇ
ਉਪਲਬਧ ਕਰਵਾਉਂਦੇ ਹਨ। ਇਸ ਮੌਕੇ ਹਲਕਾ ਆਤਮ ਨਗਰ ਇੰਚਾਰਜ ਕਮਲਜੀਤ ਸਿੰਘ
ਕੜਵਲ, ਕੌਂਸਲਰ ਬਲਜਿੰਦਰ ਸਿੰਘ ਬੰਟੀ, ਨਿਰਮਲ ਕੈੜਾ, ਗੁਰਪ੍ਰੀਤ
ਸਿੰਘ ਮਿੱਢਾ, ਜੁੱਗੀ ਬਰਾੜ, ਗੁਰਦੀਪ ਸਿੰਘ
ਅਤੇ ਆਦਿ ਹਾਜ਼ਰ ਸਨ।
Home
>>
Business
>>
Hardik kumar
>>
Life & style
>>
Ludhiana
>>
Recent
>> ਰਾਇਲ ਨਵਾਬ ਵੱਲੋਂ ਗਰਮੀਆਂ ਲਈ ਤਿਆਰ ਕੀਤੀ ਨਵੀਂ ਰੇਂਜ ਸੰਸਦ ਬਿੱਟੂ ਨੇ ਕੀਤੀ ਪੇਸ਼