Home >> Hardik kumar >> Ludhiana >> National >> Politics >> Protest >> punjab >> ਹਲਕਾ ਆਤਮ ਨਗਰ ਵਿਖੇ ਬਾਵਾ ਦੀ ਅਗਵਾਈ 'ਚ ਮੋਦੀ ਅਤੇ ਅਮਿਤ ਸ਼ਾਹ ਦੇ ਪੁਤਲੇ ਫੂਕ ਕੇ ਕੀਤਾ ਗਿਆ ਰੋਸ਼ ਪ੍ਰਦਰਸ਼ਨ ਭਾਜਪਾ ਲੋਕਤੰਤਰ ਦੀ ਕਾਤਿਲ, ਮੋਦੀ ਤੇ ਅਮਿਤ ਸ਼ਾਹ ਭਾਰਤੀਯ ਲੋਕਤੰਤਰ ਨੂੰ ਕਰ ਰਹੇ ਹਨ ਕਲੰਕਿਤ - ਬਾਵਾ



ਲੁਧਿਆਣਾ 17 ਮਈ ( ਹਾਰਦਿਕ ਕੁਮਾਰ )-ਵਿਧਾਨ ਸਭਾ ਹਲਕਾ ਆਤਮ ਨਗਰ ਵਿਖੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੇ ਪੁਤਲੇ ਫੂਕ ਕੇ ਰੋਸ਼ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਕਰਨਾਟਕਾ ਵਿੱਚ ਲੋਕਤੰਤਰ ਦਾ ਕਤਲ ਕਰਕੇ ਭਾਜਪਾ ਨੇ ਆਪਣੀ ਪਾਰਟੀ ਦਾ ਜਿਹੜੇ ਢੰਗ ਨਾਲ ਮੁੱਖ ਮੰਤਰੀ ਬਣਾਇਆ ਹੈ ਇਸ ਨਾਲ ਲੋਕਤੰਤਰ ਤਾਂ ਕਲੰਕਿਤ ਹੋਈ ਹੈ, ਇਸਦੇ ਨਾਲ ਹੀ ਦੇਸ਼ ਦਾ ਹਰ ਨਾਗਰਿਕ ਸ਼ਰਮਸਾਰ ਹੈ ਬਾਵਾ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਭਾਰਤ ਦੀ ਰਾਜਨੀਤੀ ਦੇ ਇਤਿਹਾਸ ਵਿੱਚ ਕਾਲੇ ਦਿਨ ਵਜੋਂ ਜਾਣਿਆ ਜਾਵੇਗਾ
ਦੇਸ਼ ਨੂੰ ਆਜਾਦ ਕਰਵਾਉਣ ਲਈ ਮਹਾਨ ਦੇਸ਼ ਭਗਤਾਂ ਨੇ ਆਪਣੀਆਂ ਕੁਰਬਾਨੀਆਂ ਦਿੰਦਿਆਂ ਭਾਰਤ ਵਿੱਚ ਲੋਕਤੰਤਰ ਦੀ ਬਹਾਲੀ ਕਰਵਾਈ, ਪਰੰਤੂ ਅੱਜ ਦੀ ਗੰਦੀ ਰਾਜਨੀਤੀ ਦੇ ਕਾਰਨ ਨਿਆਂ ਪ੍ਰਣਾਲੀ ਨੂੰ ਵੀ ਕਚਹਿਰੀ ਵਿੱਚ ਖੜਾ ਕੀਤਾ ਜਾ ਰਿਹਾ ਹੈ ਉਹਨਾ ਨੇ ਕਿਹਾ ਕਿ ਅੱਜ ਮੋਦੀ ਦੇਸ਼ ਦ ਪ੍ਰਧਾਨ ਮੰਤਰੀ ਨਾ ਹੋ ਕੇ ਇਕ ਪਾਰਟੀ ਦੇ ਨੇਤਾ ਅਤੇ ਇਕ ਡਿਕਟੇਟਰ ਬਣ ਕੇ ਰਹਿ ਗਏ ਹਨ ਜਿੱਥੇ ਵੀ ਚੋਣਾਂ ਹੁੰਦੀਆਂ ਹਨ ਉਥੇ ਭਾਜਪਾ ਦੇਸ਼ ਦੇ ਸੰਵਿਧਾਨ ਨੂੰ ਕਿਨਾਰੇ ਕਰਦਿਆਂ ਜਬਰਦਸਤੀ ਆਪਣੀ ਪਾਰਟੀ ਦਾ ਮੁੱਖ ਮੰਤਰੀ ਬਣਾ ਦਿੰਦੀ ਹੈ ਜਿਸ ਨਾਲ ਦੇਸ਼ ਦਾ ਲੋਕਤੰਤਰ ਖਤਰੇ ਵਿਚ ਨਜ਼ਰ ਆ ਰਿਹਾ ਹੈ ਬਾਵਾ ਨੇ ਕਿਹਾ ਕਿ ਮੋਦੀ ਜਿੰਨੀਆਂ ਮਰਜੀ ਚਾਲਾਂ ਚਲਣੀਆਂ ਚੱਲ ਲੈਣ, ਪਰੰਤੂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਸ਼੍ਰੀ ਰਾਹੁਲ ਗਾਂਧੀ ਹੀ ਹੋਣਗੇ ਕਿਉਕਿ ਹੁਣ ਦੇਸ਼ ਦੀ ਜਨਤਾ ਨੇ ਮਨ ਬਣਾ ਲਿਆ ਹੈ ਕਿ ਹੁਣ ਕੇਵਲ ਚੋਣਾਂ ਦਾ ਹੀ ਇੰਤਜਾਰ ਕਰ ਰਹੀ ਹੈ ਇਸ ਰੋਸ਼ ਪ੍ਰਦਰਸ਼ਨ ਵਿੱਚ ਬਲਵੰਤ ਸਿੰਘ ਧਨੋਆ, ਰੇਸ਼ਮ ਸਿੰਘ ਸੱਗੂ, ਜਗਦੀਪ ਸਿੰਘ ਲੋਟੇ, ਇੰਦਰਜੀਤ ਸ਼ਰਮਾ, ਭਗਵਾਨ ਸਿੰਘ ਦਿਓਗਨ, ਬਲਵਿੰਦਰ ਗੋਰਾ, ਇਕਬਾਲ ਸਿੰਘ ਰਿਆਤ, ਜੋਗਿੰਦਰ ਸਿੰਘ ਜੱਗੀ, ਜਗਤਾਰ ਸਿੰਘ ਮੱਕੜ, ਤਰਸੇਮ, ਬੋਨੀ, ਕੁਲਵੰਤ ਸਿੰਘ, ਸਰਵਣ ਕੌਰ ਸੱਗੂ, ਸੀਮਾ ਸਚਦੇਵਾ, ਜਸਵਰਿ ਕੌਰ, ਗੁਰਬਖਸ਼ ਸਿੰਘ, ਪਰਮਜੀਤ ਸਿੰਘ ਪੰਮਾ, ਸੰਦੀਪ ਸਿੰਘ ਬਾਵਾ ਅਤੇ ਪ੍ਰਿੰਸ ਬਾਵਾ ਆਦਿ ਹਾਜ਼ਰ ਸਨ 

 
Top