ਲੁਧਿਆਣਾ, 24 ਮਈ (ਅਮਨਦੀਪ ਸਿੰਘ )- ਦੇਸ਼ ਵਿਚ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਬਣਨ ਵਾਲੀ ਨਵੀਂ ਸਰਕਾਰ ਸਬੰਧੀ ਦਿੱਲੀ ਦੇ ਆਰਕਬਿਸ਼ਪ ਅਨਿਲ ਕਾਊਟੋ ਵੱਲੋਂ ਸਮਾਜ ਦੇ ਨਾਂਅ ਜਾਰੀ ਬਿਆਨਾਂ ਦੀ ਭਾਰਤ ਦੇ ਕਈ ਸੀਨੀਅਰ ਭਾਜਪਾ ਨੇਤਾਵਾਂ ਵੱਲੋਂ ਕੀਤੀ ਗਈ ਬੇਲੋੜੀ ਅਲੋਚਨਾ ਅਤੇ ਗਲਤ ਵਿਆਖਿਆ ਵਿਰੁੱਧ ਇਕਜੁੱਟਤਾ ਪ੍ਰਗਟਾਉਣ ਅਤੇ ਆਰਕਬਿਸ਼ਪ ਦੇ ਬਿਆਨ ਦਾ ਡਟਵਾਂ ਸਮਰਥਨ ਕਰਨ ਸਬੰਧੀ ਅੱਜ ਇੱਥੇ ਕ੍ਰਿਸ਼ਚੀਅਨ ਯੂਨਾਈਟਿਡ ਫੈਡਰੇਸ਼ਨ (ਰਜਿ:) ਵੱਲੋਂ ਸੂਬਾ ਪੱਧਰੀ ਮੀਟਿੰਗ ਸੱਦੀ ਗਈ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ੍ਰੀ ਅਲਬਰਟ ਦੂਆ ਦੀ ਅਗਵਾਈ ਹੇਠ ਹੋਈ ਇਸ ਪ੍ਰਭਾਵਸ਼ਾਲੀ ਮੀਟਿੰਗ ਦੌਰਾਨ ਸੂਬੇ ਭਰ ਵਿਚੋਂ ਇਸਾਈ ਭਾਈਚਾਰੇ ਨਾਲ ਸਬੰਧਿਤ ਕਈ ਨਾਮਵਰ ਸਮਾਜਿਕ 'ਤੇ ਧਾਰਮਿਕ ਸਖਸ਼ੀਅਤਾਂ ਨੇ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸ੍ਰੀ ਅਲਬਰਟ ਦੂਆ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਦੇਸ਼ ਦੇ ਕਈ ਅਤਿ ਅਹਿਮ ਅਹੁਦਿਆਂ 'ਤੇ ਬੈਠੇ ਸਵਾਰਥੀ ਸਿਆਸਤਦਾਨ ਦੇਸ਼ ਦੇ ਭਲੇ ਲਈ ਕੀਤੀ ਜਾਣ ਵਾਲੀ ਦੂਆ ਨੂੰ ਵੀ ਆਪਣੀ ਕੁਰਸੀ ਲਈ ਖਤਰਾ ਮਹਿਸੂਸ ਕਰਦੇ ਹਨ ਅਤੇ ਕਿਸੇ ਧਾਰਮਿਕ ਆਗੂ ਦੀ ਸਰਸਰੀ ਅਪੀਲ ਨੂੰ ਵੀ ਸਿਆਸੀ ਤੌਰ 'ਤੇ ਵਿਵਾਦਿਤ ਬਣਾਉਣ ਲਈ ਪੂਰੀ ਟਿੱਲ ਲਗਾਉਣ ਤੋਂ ਵੀ ਨਹੀਂ ਝਿਜਕਦੇ। ਉਨਾਂ ਸਪਸ਼ਟ ਕੀਤਾ ਕਿ ਆਰਕਬਿਸ਼ਪ ਜੀ ਵੱਲੋਂ ਸਮੁੱਚੇ ਰਾਸ਼ਟਰ ਦੇ ਹਿੱਤ ਵਿਚ ਕੀਤੀ ਗਈ ਇਹ ਅਪੀਲ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਵਿਸ਼ੇਸ਼ ਰਾਜਨੀਤਿਕ ਦਲ ਦੇ ਵਿਰੁੱਧ ਨਹੀਂ ਹੈ, ਬਲਕਿ ਨਵੀਂ ਸਰਕਾਰ ਚਾਹੇ ਜਿਹੜੀ ਮਰਜ਼ੀ ਸਿਆਸੀ ਪਾਰਟੀ ਦੀ ਬਣੇ, ਉਹ ਭਾਰਤੀ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਨੂੰ ਪੂਰਦੀ ਆਦਰਸ਼ਕ ਸਰਕਾਰ ਹੋਵੇ। ਉਨਾਂ ਹਰੇਕ ਵਰਗ ਦੇ ਭਾਰਤੀ ਲੋਕਾਂ ਸਮੇਤ ਸਮੁੱਚੇ ਇਸਾਈ ਭਾਈਚਾਰੇ ਤੋਂ ਆਰਕਬਿਸ਼ਪ ਦੇ ਬਿਆਨ ਦੇ ਹਿੱਤ ਵਿਚ ਡਟਵਾਂ ਸਮਰਥਨ ਦੇਣ ਦੀ ਅਪੀਲ ਕਰਦਿਆਂ ਇਸਾਈ ਭਾਈਚਾਰੇ ਦੇ ਲੋਕਾਂ ਨੂੰ ਨਵੀਂ ਭਾਰਤ ਸਰਕਾਰ ਦੇ ਆਦਰਸ਼ਕ ਗਠਨ ਲਈ ਹਰ ਰੋਜ਼ ਪ੍ਰਾਰਥਨਾਵਾਂ ਕਰਨ ਅਤੇ ਹਰੇਕ ਸ਼ੁੱਕਰਵਾਰ ਨੂੰ ਵਰਤ ਰੱਖਣ ਦੀ ਅਪੀਲ ਵੀ ਕੀਤੀ। ਸ੍ਰੀ ਅਲਬਰਟ ਦੂਆ ਨੇ ਮਾਣਯੋਗ ਆਰਕਬਿਸ਼ਪ ਜੀ ਦੇ ਬਿਆਨਾਂ ਦੀ ਭਾਜਪਾ ਆਗੂਆਂ ਵਲੋਂ ਕੀਤੀ ਜਾ ਰਹੀ ਬੇਲੋੜੀ ਅਲੋਚਨਾ ਨੂੰ ਚਿੰਤਾਜਨਕ ਤੇ ਨਿੰਦਾਜਨਕ ਕਰਾਰ ਦਿੰਦਿਆਂ ਸਮੁੱਚੇ ਭਾਈਚਾਰੇ ਨੂੰ ਦੇਸ਼ ਦੀ ਏਕਤਾ, ਅਖੰਡਤਾ, ਤਰੱਕੀ, ਖੁਸ਼ਹਾਲੀ, ਬਰਾਬਰਤਾ, ਲੋਕਤੰਤਰ ਦੀ ਬਹਾਲੀ ਲਈ ਆਪਸੀ ਸਦਭਾਵਨਾ ਬਣਾਈ ਰੱਖਣ ਅਤੇ ਸਵਾਰਥੀ ਸਿਆਸਤਦਾਨਾਂ ਦੇ ਗੁੰਮਰਾਹਕੁੰਨ ਬਿਆਨਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ। ਇਸ ਮੌਕੇ ਪਾਸਟਰ ਅਲੀਸ਼ਾ, ਜੌਨਸਨ ਗਿੱਲ, ਪਾਸਟਰ ਤਰਸੇਮ ਮਸੀਹ, ਅਸੀਮ ਲਾਰੇਂਸ, ਵਿਸ਼ਾਲ ਅਰੋੜਾ, ਗਗਨ, ਰਿੱਕੀ ਸਿੰਘ, ਇਸ਼ਾਰ ਭਨੌਟ, ਦੀਪਕ, ਨਿਤਿਨ ਮੁੰਦਰਾ, ਬਲਵਿੰਦਰ ਸਿੰਘ, ਸੁਰਿੰਦਰ ਫਰਾਂਸਿਸ ਸਮੇਤ ਸੀ.ਯੂ.ਐਫ ਦੇ ਸੀਨੀਅਰ ਅਹੁਦੇਦਾਰ ਹਾਜ਼ਰ ਸਨ।
ਸੀ.ਯੂ.ਐਫ਼ ਦੀ ਸੂਬਾ ਪੱਧਰੀ ਮੀਟਿੰਗ ਹੋਈ * ਇਸਾਈ ਭਾਈਚਾਰੇ ਵੱਲੋਂ ਦਿੱਲੀ ਦੇ ਆਰਕਬਿਸ਼ਪ ਦੇ ਬਿਆਨ ਦੇ ਡਟਵੇਂ ਸਮਰਥਨ ਦਾ ਐਲਾਨ- ਅਲਬਰਟ ਦੂਆ