Home >> Hardik kumar >> Ludhiana >> Politics >> punjab >> Recent >> ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦਾ ਵੈਟਨਰੀ ਯੂਨੀਵਰਸਿਟੀ ਵਿਖੇ ਪਲੇਠਾ ਦੌਰਾ


ਲੁਧਿਆਣਾ, 4 ਮਈ (ਹਾਰਦਿਕ ਕੁਮਾਰ)ਪਸ਼ੂ ਪਾਲਣ ਕਿੱਤੇ ਕਿਸਾਨੀ ਭਾਈਚਾਰੇ ਦੇ ਆਰਥਿਕ ਪੱਧਰ ਨੂੰ ਬਿਹਤਰ ਕਰਨ ਲਈ ਇਕ ਉਸਾਰੂ ਭੂਮਿਕਾ ਅਦਾ ਕਰ ਸਕਦੇ ਹਨਇਹ ਵਿਚਾਰ ਸ. ਬਲਬੀਰ ਸਿੰਘ ਸਿੱਧੂ, ਕੈਬਨਿਟ ਮੰਤਰੀ, ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਵਿਭਾਗ ਨੇ ਅੱਜ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਆਪਣੇ ਪਲੇਠੇ ਦੌਰੇ ਦੌਰਾਨ ਕਹੇਉਹ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਅੱਜ ਪਹਿਲੀ ਵਾਰ ਵੈਟਨਰੀ ਯੂਨੀਵਰਸਿਟੀ ਦੇ ਦੌਰ 'ਤੇ ਆਏ ਸਨਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਅਮਰਜੀਤ ਸਿੰਘ ਨੰਦਾ, ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਵਿਭਾਗ ਮੁਖੀਆਂ ਨਾਲ ਮੀਟਿੰਗ ਕਰਦਿਆਂ ਉਨਾਂ ਬੜੇ ਅਹਿਮ ਮੁੱਦਿਆਂ ਨੂੰ ਵਿਚਾਰਿਆਉਨਾਂ ਕਿਹਾ ਕਿ ਵੈਟਨਰੀ ਡਾਕਟਰਾਂ ਨੂੰ ਜਿਹੜੀ ਪਹਿਲੇ ਤਿੰਨ ਸਾਲ ਸਿਰਫ ਮੁੱਢਲੀ ਤਨਖਾਹ ਦਿੱਤੀ ਜਾ ਰਹੀ ਹੈ ਉਹ ਇਸ ਮਸਲੇ ਨੂੰ ਪਹਿਲ ਦੇ ਆਧਾਰ 'ਤੇ ਵਿਚਾਰ ਅਧੀਨ ਲਿਆਉਣਗੇ ਤਾਂ ਜੋ ਵੈਟਨਰੀ ਡਾਕਟਰਾਂ ਨੂੰ ਵੀ ਮਨੁੱਖੀ ਡਾਕਟਰਾਂ ਵਾਲੀ ਤਰਜ਼ 'ਤੇ ਹੀ ਪੂਰੀ ਤਨਖਾਹ ਮਿਲ ਸਕੇਮੀਟਿੰਗ ਵਿਚ ਡਾ. ਅਮਰਜੀਤ ਸਿੰਘ, ਨਿਰਦੇਸ਼ਕ ਪਸ਼ੂ ਪਾਲਣ ਵਿਭਾਗ, ਸ. ਇੰਦਰਜੀਤ ਸਿੰਘ, ਨਿਰਦੇਸ਼ਕ, ਡੇਅਰੀ ਵਿਕਾਸ ਵਿਭਾਗ ਅਤੇ ਸ਼੍ਰੀ ਮਦਨ ਮੋਹਨ, ਨਿਰਦੇਸ਼ਕ ਅਤੇ ਵਾਰਡਨ, ਮੱਛੀ ਪਾਲਣ ਵਿਭਾਗ ਵੀ ਉਨਾਂ ਦੇ ਨਾਲ ਮੌਜੂਦ ਸਨਸ. ਸਿੱਧੂ ਨੇ ਕਿਹਾ ਕਿ ਸਾਨੂੰ ਕਿਸਾਨਾਂ ਵਿਚ ਹੋਰ ਜਾਗਰੂਕਤਾ ਲਿਆਉਣ ਦੀ ਲੋੜ ਹੈ ਜਿਸ ਨਾਲ ਕਿ ਉਹ ਪਸ਼ੂ ਪਾਲਣ ਕਿੱਤਿਆਂ ਨੂੰ ਬਿਹਤਰ ਢੰਗ ਤੇ ਵਧੇਰੇ ਸ਼ੌਕ ਨਾਲ ਕਰਨ ਇਸ ਲਈ ਉਨਾਂ ਨੇ ਸਿਖਲਾਈ ਪ੍ਰੋਗਰਾਮਾਂ ਨੂੰ ਹੋਰ ਬਿਹਤਰ ਕਰਨ ਅਤੇ ਵਧਾਉਣ ਦਾ ਮਸ਼ਵਰਾ ਦਿੱਤਾਉਨਾਂ ਕਿਹਾ ਕਿ ਸਾਡੇ ਕਿਸਾਨ ਭਾਈਚਾਰੇ ਨੂੰ ਵੀ ਚਾਹੀਦਾ ਹੈ ਕਿ ਉਹ ਹੱਥੀਂ ਕਿਰਤ ਕਰਨ ਦੀ ਲਗਨ ਨੂੰ ਬਣਾਈ ਰੱਖਣਇਸ ਢੰਗ ਨਾਲ ਹੀ ਸਫਲਤਾ ਮਿਲ ਸਕਦੀ ਹੈ
ਡਾ. ਨੰਦਾ ਨੇ ਮੀਟਿੰਗ ਵਿਚ ਯੂਨੀਵਰਸਿਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸਥਾਰ ਵਿਚ ਚਾਨਣਾ ਪਾਇਆਉਨਾਂ ਕਿਹਾ ਕਿ ਡੇਅਰੀ, ਪੋਲਟਰੀ, ਸੂਰ, ਬੱਕਰੀ ਅਤੇ ਮੱਛੀ ਪਾਲਣ ਕਿੱਤਿਆਂ ਵਿਚ ਬਹੁਤ ਵਧੀਆ ਕਮਾਈ ਹੈਯੂਨੀਵਰਸਿਟੀ ਵਲੋਂ ਤਿਆਰ ਕੀਤੀ ਦੁੱਧ ਠੰਡਾ ਕਰਨ ਵਾਲੀ ਮਸ਼ੀਨ ਅਤੇ ਦੁੱਧ ਵਿਚ ਮਿਲਾਵਟ ਦੀ ਜਾਂਚ ਕਰਨ ਵਾਲੀ ਕਿੱਟ ਦੀ ਸ. ਸਿੱਧੂ ਨੇ ਸ਼ਲਾਘਾ ਕੀਤੀ ਕਿ ਇਸ ਤਰਾਂ ਦੇ ਉਪਰਾਲੇ ਕਿਸਾਨਾਂ ਲਈ ਬਹੁਤ ਹਿੱਤਕਾਰੀ ਹਨਯੂਨੀਵਰਸਿਟੀ ਵਲੋਂ ਪਿੰਡ ਦੇ ਛੱਪੜ ਵਿਚ ਮੱਛੀ ਪਾਲਣ ਦੇ ਤਿਆਰ ਕੀਤੇ ਮਾਡਲ ਸੰਬੰਧੀ ਸ. ਸਿੱਧੂ ਨੇ ਕਿਹਾ ਇਸ ਮਾਡਲ ਨੂੰ ਪਿੰਡਾਂ ਵਿਚ ਉਤਸਾਹਿਤ ਕਰਨ ਲਈ ਯਤਨ ਕੀਤੇ ਜਾਣਗੇ ਅਤੇ ਜ਼ਿਲਾ ਪੱਧਰ 'ਤੇ ਇਕ ਅਜਿਹਾ ਨਮੂਨਾ ਛੱਪੜ ਤਿਆਰ ਕੀਤਾ ਜਾਏਗਾ ਜਿਸ ਨੂੰ ਵੇਖ ਕੇ ਕਿਸਾਨ ਪ੍ਰੇਰਨਾ ਲੈਣ 
ਮੀਟਿੰਗ ਤੋਂ ਬਾਅਦ ਉਨਾਂ ਨੇ ਵੈਟਨਰੀ ਸਾਇੰਸ ਕਾਲਜ ਦੇ ਵੱਖ-ਵੱਖ ਵਿਭਾਗਾਂ, ਪਸ਼ੂ ਹਸਪਤਾਲ, ਪੋਲਟਰੀ ਫਾਰਮ, ਡੇਅਰੀ ਫਾਰਮ, ਫਿਸ਼ਰੀਜ਼ ਕਾਲਜ ਅਤੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਦਾ ਦੌਰਾ ਕੀਤਾ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਗੱਲ ਬਾਤ ਵੀ ਕੀਤੀ
 
Top