Home >> Hardik kumar >> Ludhiana >> punjab >> Recent >> ਉਲੰਪੀਅਨ ਬ੍ਰਿਗੇਡੀਅਰ ਲਾਭ ਸਿੰਘ ਦੀ ਸਵੈ ਜੀਵਨੀ ਗੁਰੂ ਨਾਨਕ ਸਟੇਡੀਅਮ ਚ ਲੋਕ ਅਰਪਨ


ਲੁਧਿਆਣਾ, 7 ਮਈ (ਹਾਰਦਿਕ ਕੁਮਾਰ)-ਭਾਰਤ ਦੇ ਧਿਆਨਚੰਦ ਖੇਡ ਰਤਨ ਪੁਰਸਕਾਰ ਵਿਜੇਤਾ ਉਲੰਪੀਅਨ ਅਥਲੀਟ ਬ੍ਰਿਗੇਡੀਅਰ ਲਾਭ ਸਿੰਘ ਦੀ ਸਵੈਜੀਵਨੀ ਗੁਰੂ ਨਾਨਕ ਸਟੈਡੀਅਮ ਕਮੇਟੀ ਰੂਮ ਚ ਸ: ਰਾਜਦੀਪ ਸਿੰਘ ਗਿੱਲ ਡੀ ਜੀ ਪੀ ਰੀਟ:,ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲਯੁਰਿੰਦਰ ਸਿੰਘ ਹੇਅਰ ਆਈ ਜੀ ਪੀ,ਪ੍ਰੋ: ਗੁਰਭਜਨ ਗਿੱਲ ,ਸ: ਤੇਜਾ ਸਿੰਘ ਧਾਲੀਵਾਲ ,ਗੁਰਪ੍ਰੀਤ ਸਿੰਘ ਤੂਰ ਤੇ ਹਰਦੀਪ ਸਿੰਘ ਹਾਕੀ ਉਲੰਪੀਅਨ ਨੇ ਲੋਕ ਅਰਪਨ ਕੀਤੀ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਜਾਣਕਾਰੀ ਦਿੰਦਿਆਂ ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਕਿ 1940 ਚ ਸੰਗਰੂਰ ਜ਼ਿਲ੍ਹੇ ਦੇ ਕਸਬਾ ਸੰਦੌੜ ਚ ਜਨਮੇ ਬ੍ਰਿਗੇਡੀਅਰ ਸਾਹਿਬ ਗੌਰਮਿੰਟ ਕਾਲਜ ਮਲੇਰਕੋਟਲਾ ਚ ਗਰੈਜੂਏਸ਼ਨ ਕਰਕੇ ਅਗਲੇਰੀ ਪੜ੍ਹਾਈ ਲਈ ਗਵਾਲੀਅਰ ਚਲੇ ਗਏ ਸਨਉਥੇ ਉਨ੍ਹਾਂ ਦੇ ਅਧਿਆਪਕ ਤੇ ਕੋਚ ਪ੍ਰੋ: ਕਰਨ ਸਿੰਘ ਨੇ ਸਿਖਲਾਈ ਦੇ ਕੇ ਨਿਖਾਰਿਆ ਉਹ ਆਪ ਵੀ ਪਹਿਲੀਆਂ ਏਸ਼ਿਆਈ ਖੇਡਾਂ ਦੇ ਗੋਲਡ ਮੈਡਲਿਸਟ ਸਨ 1960 ਤੋਂ ਬਾਦ ਉਹ ਅਥਲੈਟਿਕਸ ਦੇ ਅੰਬਰ ਤੇ ਛਾਏ ਰਹੇ ਖੇਡਾਂ ਬ੍ਰਿਗੇਡੀਅਰ ਲਾਭ ਸਿੰਘ ਜੀ ਨੂੰ ਵਿਰਸੇ ਚ ਹੀ ਮਿਲ ਗਈਆਂ ਸਨ ; ਰਾਜਦੀਪ ਸਿੰਘ ਗਿੱਲ ਨੇ ਕਿਹਾ ਕਿ 1963 ਚ ਹੋਈਆਂ ਇੰਟਰ ਵਰਸਿਟੀ ਖੇਡਾਂ ਚਉਨ੍ਹਾਂ ਤੀਹਰੀ ਛਾਲ ਚ ਤੇਰਾਂ ਸਾਲ ਪੁਰਾਣਾ ਰੀਕਾਰਡ ਤੋੜਿਆ ਕਈ ਵਾਰ ਕੌਮੀ ਰੀਕਾਰਡ ਤੋੜਿਆ ਤੇ ਨਵਾਂ ਲਿਖਿਆ 1968 ਚ ਉਹ ਤੀਹਰੀ ਛਾਲ ਚ 16 ਮੀਟਰ ਦੀ ਲਕੀਰ ਪਾਰ ਕਰਨ ਵਾਲੇ ਪਹਿਲੇ ਖਿਡਾਰੀ ਬਣੇ 1964 ਦੀ ਟੋਕੀਓ ਉਲੰਪਿਕਸ,1966 ਦੀਆਂ ਬੈਂਕਾਕ ਏਸ਼ੀਅਨ ਗੇਮਜ਼ ਤੇ 1970 ਦੀਆਂ ਐਡਿਨਬਰਾ ਚ ਹੋਈਆਂ ਕਾਮਨ ਵੈਲਥ ਗੇਮਜ਼ ਵਿੱਚ ਉਹ ਭਾਰਤੀ ਟੀਮ ਦਾ ਹਿੱਸਾ ਸਨ ਅਸ਼ਿਆਈ ਖੇਡਾਂ ਚ ਉਨ੍ਹਾਂ ਤਿਨ ਮੈਡਲ ਜਿੱਤੇ  ਇੱਕ ਸਿਲਵਰ ਮੈਡਲ ਤੇ ਦੋ ਤਾਂਬਾ ਮੈਡਲਇਨ੍ਹਾਂ ਚੋਂ ਇੱਕ ਮੈਡਲ ਲੰਮੀ ਛਾਲ ਵਿੱਚ ਵੀ ਸੀ 1970 ਚ ਤਾਂ ਕਾਮਨਵੈਲਥ ਖੇਡਾਂ ਵੇਲੇ ਤਿਰੰਗਾ ਝੰਡਾ ਵੀ ਇਨ੍ਹਾਂ ਦੇ ਹੱਥ ਚ ਸੀ ਖਾਲਸਾ ਪੰਥ ਦੀ 300 ਸਾਲਾ ਸ਼ਤਾਬਦੀ ਮੌਕੇ  ਉਨ੍ਹਾਂ ਨੂੰ ਅਨੰਦਪੁਰ ਸਾਹਿਬ ਵਿਖੇ ਸਨਮਾਨਿਤ ਕੀਤਾ ਗਿਆ ਖਾਲਸਾ ਖੇਡ ਐਵਾਰਡ ਫਤਹਿਗੜ੍ਹ ਸਾਹਿਬ ਤੋਂ ਬਿਨਾ ਅਨੇਕਾਂ ਪੁਰਸਕਾਰ ਮਿਲੇ ਹਨ ਬ੍ਰਿਗੇਡੀਅਰ  ਸਾਹਿਬ ਨੂੰ 2004 ਚ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਧਿਆਨ ਚੰਦ ਖੇਡ ਪੁਰਸਕਾਰ ਵੀ ਮਿਲ ਚੁਕਾ ਹੈਆਜ਼ਾਦ ਭਾਰਤ ਦੇ ਉਹ ਪਹਿਲੇ ਖਿਡਾਰੀ ਹਨ ਜੋ ਉਲੰਪੀਅਨ ਵੀ ਹਨ ਤੇ ਬ੍ਰਿਗੇਡੀਅਰ ਵੀ2005 ਤੋਂ ਆਪ ਪੰਜਾਬ ਸਰਕਾਰ ਦੇ ਆਨਰੇਰੀ ਖੇਡ ਸਲਾਹਕਾਰ ਹਨਇਹ ਕਿਤਾਬ ਲਿਖਣ ਚ ਉੱਘੇ ਲੇਖਕ ਗੁਰਦੇਵ ਸਿੰਘ ਸੰਦੌੜ ਨੈ ਸਹਾਇਤਾ ਕੀਤੀ ਬ੍ਰਿਗੇਡੀਅਰ ਲਾਭ ਸਿੰਘ ਤੇਪ੍ਰੋ: ਗੁਰਦੇਵ ਸਿੰਘ ਨੇ ਪੁਸਤਕ ਦੀ ਸਿਰਜਣਾ ਤੇ ਤਿਆਰੀ ਬਾਰੇ ਜਾਣਕਾਰੀ ਦਿੱਤੀ


 
Top