Home >> Hardik kumar >> Ludhiana >> Recent >> sports >> ਪਰਮਜੀਤ ਵੈਲਫੇਅਰ ਸੁਸਾਇਟੀ ਵੱਲੋਂ ਵੈਟਰਨਜ਼ ਖਿਡਾਰੀਆਂ ਦਾ ਸਨਮਾਨ


ਲੁਧਿਆਣਾ, 13 ਮਈ (ਹਾਰਦਿਕ ਕੁਮਾਰ )-ਡਿਸਟ੍ਰਿਕ ਮਾਸਟਰਜ਼ ਐਥਲੈਟਿਕ ਐਸੋਸੀਏਸ਼ਨ ਦੀ ਇਕ ਮੀਟਿੰਗ ਨਿਰਮਲ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਬਾਰ ਕੌਂਸਲ ਦੇ ਪ੍ਰਧਾਨ ਪਰਉਪਕਾਰ ਸਿੰਘ ਘੁੰਮਣ ਅਤੇ ਕ੍ਰਿਸ਼ਚਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰਧਾਨ ਸ੍ਰੀ ਅਲਬਰਟ ਦੂਆ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏਇਸ ਮੌਕੇ ਪਰਮਜੀਤ ਵੈਲਫੇਅਰ ਸੁਸਾਇਟੀ ਵੱਲੋਂ ਫਰਵਰੀ 2018 ਦੌਰਾਨ ਨਵੀਂ ਦਿੱਲੀ ਵਿਚ ਹੋਈ ਕੌਮੀ ਮਾਸਟਰ ਮੀਟ ਵਿਚ ਜੇਤੂ ਖਿਡਾਰੀਆਂ ਅਤੇ ਖਿਡਾਰਣਾਂ ਜਿਨਾਂ ਨੇ ਜਿੱਤ ਪ੍ਰਾਪਤ ਕੀਤੀ ਦਾ ਸਨਮਾਨ ਕੀਤਾ ਗਿਆਇਸ ਮੌਕੇ ਸ: ਗਰੇਵਾਲ, ਸ੍ਰੀ ਦੂਆ ਅਤੇ ਸ: ਘੁੰਮਣ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾ ਕੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕਦਾ ਹੈਕਿਉਂਕਿ ਖਿਡਾਰੀ ਸਰੀਰਿਕ ਅਤੇ ਮਾਨਸਿਕ ਤੌਰ 'ਤੇ ਸਿਹਮੰਦ ਹੁੰਦੇ ਹਨ, ਜੋ ਸਮਾਜ ਅਤੇ ਦੇਸ਼ ਨੂੰ ਅੱਗੇ ਲਿਜਾਉਣ ਵਿਚ ਸਹਾਈ ਹੁੰਦੇ ਹਨਇਸ ਮੌਕੇ ਐਡਵੋਕੇਟ ਗੀਤਾ ਸ਼ਰਮਾ, ਨਛੱਤਰ ਸਿੰਘ, ਜੇ.ਐਸ. ਖੱਟੜਾ, ਮਨਵਿੰਦਰ ਸਿੰਘ, ਜਸਪਾਲ ਸਿੰਘ, ਚਰਨਜੀਤ ਕੌਰ, ਕੁਲਵੰਤ ਕੌਰ, ਸ਼ਰਨਜੀਤ ਕੌਰ, ਸੁਰਿੰਦਰ ਕੁਮਾਰ, ਰਜਿੰਦਰ ਕੌਰ ਅਤੇ ਸਨੀਤਾ ਰਾਣੀ ਢੰਡ ਦਾ ਸਨਮਾਨ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਨੇ ਕਿਹਾ ਕਿ ਸੁਸਾਇਟੀ ਵੱਲੋਂ ਭਵਿੱਖ ਵਿਚ ਵੀ ਪੰਜਾਬ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੇ ਖਿਡਾਰੀਆਂ ਦਾ ਸਨਮਾਨ ਕਰਨ ਦਾ ਸਿਲਸਿਲਾ ਜਾਰੀ ਰਹੇਗਾਇਸ ਮੌਕੇ ਵਰਿੰਦਰ ਮੋਹਣ ਗੋਗਨਾ, ਪਰਮਜੀਤ ਸਿੰਘ, ਨਵੀਨ ਅਸੀਮ ਆਦਿ ਹਾਜ਼ਰ ਸਨ

 
Top