Home >> Ludhiana >> Politics >> Recent >> ਲੁਧਿਆਣਾ (ਪੂਰਬੀ) ਹਲਕੇ ਵਿੱਚ ਲੱਗਿਆ ਦਿਵਿਆਂਗ ਵਿਅਕਤੀਆਂ ਦੀ ਰਜਿਸਟਰੇਸ਼ਨ ਲਈ ਵਿਸ਼ੇਸ਼ ਕੈਂਪ -410 ਲੋੜਵੰਦਾਂ ਨੇ ਕਰਵਾਈ ਰਜਿਸਟਰੇਸ਼ਨ -ਕੋਈ ਵੀ ਲੋੜਵੰਦ ਸਹਾਇਕ ਸਮੱਗਰੀ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ-ਰਵਨੀਤ ਬਿੱਟੂ -12 ਜੂਨ ਨੂੰ ਗਿੱਲਜ਼ ਗਾਰਡਨ ਰਿਜ਼ੋਰਟ, ਜੀ. ਐੱਨ. ਈ. ਕਾਲਜ ਦੇ ਪਿੱਛੇ ਲੱਗੇਗਾ ਵਿਸ਼ੇਸ਼ ਕੈਂਪ



ਲੁਧਿਆਣਾ, 11 ਜੂਨ (ਅਮਨਦੀਪ ਸਿੰਘ )-ਲੋਕ ਸਭਾ ਹਲਕਾ ਲੁਧਿਆਣਾ ਵਿੱਚ ਸ਼ੁਰੂ ਹੋਏ ਹਲਕਾਵਾਰ ਵਿਸ਼ੇਸ਼ ਕੈਂਪਾਂ ਤਹਿਤ ਅੱਜ ਹਲਕਾ ਲੁਧਿਆਣਾ (ਪੂਰਬੀ) ਵਿੱਚ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 410 ਦਿਵਿਆਂਗ ਵਿਅਕਤੀਆਂ ਨੇ ਵੱਖ-ਵੱਖ ਸੇਵਾਵਾਂ ਲਈ ਰਜਿਸਟਰੇਸ਼ਨ ਕਰਵਾਈਇਹ ਕੈਂਪ ਗਲਾਡਾ ਕਮਿਊਨਿਟੀ ਸੈਂਟਰ, ਸੈਕਟਰ-39 ਵਿੱਚ ਲਗਾਇਆ ਗਿਆ, ਜਿਸ ਦਾ ਉਦਘਾਟਨ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਕੀਤਾਅੱਜ ਰਜਿਸਟਰੇਸ਼ਨ ਕਰਾਉਣ ਵਾਲੇ ਵਿਅਕਤੀਆਂ ਨੂੰ 34.36 ਲੱਖ ਰੁਪਏ ਦੀ ਸਮੱਗਰੀ ਵੰਡੀ ਜਾਵੇਗੀਇਸ ਮੌਕੇ ਉਨਾਂ ਨਾਲ ਹਲਕਾ ਵਿਧਾਇਕ ਸ੍ਰੀ ਸੰਜੇ ਤਲਵਾੜ ਅਤੇ ਹੋਰ ਵੀ ਹਾਜ਼ਰ ਸਨ
ਕੈਂਪ ਨੂੰ ਸੰਬੋਧਨ ਕਰਦਿਆਂ ਸ੍ਰ. ਬਿੱਟੂ ਨੇ ਕਿਹਾ ਕਿ ਲੋਕ ਸਭਾ ਹਲਕਾ ਲੁਧਿਆਣਾ ਵਿੱਚ ਲਗਾਏ ਜਾ ਰਹੇ ਇਨਾਂ ਕੈਂਪਾਂ ਦੌਰਾਨ ਕੋਈ ਵੀ ਲੋੜਵੰਦ ਵਿਅਕਤੀ ਸਹਾਇਕ ਸਮੱਗਰੀ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾਇਸ ਮੌਕੇ ਉਨਾਂ ਪੰਜਾਬ ਸਰਕਾਰ ਵੱਲੋਂ ਦਿਵਿਆਂਗ ਲੋਕਾਂ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦਾ ਵੀ ਵੇਰਵਾ ਪੇਸ਼ ਕੀਤਾਉਨਾਂ ਲੋੜਵੰਦਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਉਨਾਂ ਨਾਲ ਕਿਸੇ ਵੀ ਵੇਲੇ ਸੰਪਰਕ ਕਰ ਸਕਦੇ ਹਨਦੱਸਣਯੋਗ ਹੈ ਕਿ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਦੇ ਵਿਸ਼ੇਸ਼ ਉੱਦਮ ਨਾਲ ਲਗਾਏ ਜਾ ਰਹੇ ਇਨਾਂ ਕੈਂਪਾਂ ਦੌਰਾਨ ਲੋੜਵੰਦਾਂ ਨੂੰ ਚੱਲਣ ਫਿਰਨ ਵਿੱਚ ਸਹਾਇਕ ਸਮੱਗਰੀ ਅਤੇ ਕੰਨਾਂ ਨਾਲ ਸੁਣਨ ਵਾਲੀਆਂ ਮਸ਼ੀਨਾਂ ਦੀ ਵੰਡ ਕਰਨ ਲਈ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ 
ਸ੍ਰ. ਬਿੱਟੂ ਨੇ ਕਿਹਾ ਕਿ ਇਹ ਕੈਂਪਾਂ ਦੌਰਾਨ ਅਲਿਮਕੋ ਕੰਪਨੀ ਦੇ ਮਾਹਿਰਾਂ ਵੱਲੋਂ ਲੋੜਵੰਦਾਂ ਨੂੰ ਲੋੜੀਂਦੇ ਬਨਾਉਟੀ ਅੰਗਾਂ ਦੀ ਮਿਣਤੀ ਕੀਤੀ ਜਾ ਰਹੀ ਹੈ ਅਤੇ ਲੋੜੀਂਦੀ ਸਮੱਗਰੀ ਦੀਆਂ ਸੂਚੀਆਂ ਬਣਾਈਆਂ ਜਾ ਰਹੀਆਂ ਹਨ, ਜੋ ਕਿ ਤਿੰਨ ਮਹੀਨੇ ਬਾਅਦ ਸੰਬੰਧਤ ਲੋੜਵੰਦਾਂ ਨੂੰ ਮੁਹੱਈਆ ਕਰਵਾ ਦਿੱਤੇ ਜਾਣਗੇਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਅਗਵਾਈ ਵਿੱਚ ਲਗਾਏ ਜਾ ਰਹੇ ਇਨਾਂ ਕੈਂਪਾਂ ਵਿੱਚ ਲੋੜਵੰਦਾਂ ਨੂੰ ਟਰਾਈਸਾਈਕਲ, ਵੀਲ ਚੇਅਰ, ਫੌੜੀਆਂ, ਸੋਟੀਆਂ, ਕੰਨਾਂ ਵਾਲੀਆਂ ਮਸ਼ੀਨਾਂ, ਬਲਾਂਈਡ ਬੱਚਿਆਂ ਲਈ ਆਵਾਜ਼ ਕੱਢਣ ਵਾਲੇ ਸਮਾਰਟ ਫੋਨ, ਗੇਮਜ਼ ਐਂਡ ਮੈਡੀਕਲ ਕਿੱਟਾਂ ਅਤੇ ਹੋਰ ਸਮੱਗਰੀ ਬਿਲਕੁਲ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ
ਰਹਿੰਦੇ ਕੈਂਪਾਂ ਦਾ ਵੇਰਵਾ ਜਾਰੀ ਕਰਦਿਆਂ ਉਨਾਂ ਕਿਹਾ ਕਿ ਮਿਤੀ 12 ਜੂਨ ਨੂੰ ਹਲਕਾ ਗਿੱਲ (ਗਿੱਲਜ਼ ਗਾਰਡਨ ਰਿਜ਼ੋਰਟ, ਜੀ. ਐੱਨ. ਈ. ਕਾਲਜ ਦੇ ਪਿੱਛੇ, ਗਿੱਲ ਰੋਡ) ਵਿੱਚ, ਮਿਤੀ 13 ਜੂਨ ਨੂੰ ਹਲਕਾ ਦਾਖਾ (ਡਾ. ਅੰਬੇਦਕਰ ਭਵਨ, ਮੰਡੀ ਮੁੱਲਾਂਪੁਰ ਦਾਖਾ) ਵਿੱਚ ਅਤੇ ਮਿਤੀ 14 ਜੂਨ ਨੂੰ ਹਲਕਾ ਜਗਰਾਂਉ (ਵਿਮਲ ਮੁਨੀ ਹਾਲ, ਸਨਮਤੀ ਜੈਨ ਸਕੂਲ, ਸਦਨ ਮਾਰਕੀਟ ਜਗਰਾਂਉ) ਵਿਖੇ ਇਹ ਕੈਂਪ ਆਯੋਜਿਤ ਕੀਤੇ ਜਾਣਗੇ
ਉਨਾਂ ਨੇ ਸਮੂਹ ਵਿਧਾਇਕਾਂ, ਕੌਂਸਲਰਾਂ, ਪ੍ਰਸਾਸ਼ਨਿਕ ਅਧਿਕਾਰੀਆਂ, ਰਾਜਸੀ ਪਾਰਟੀਆਂ ਦੇ ਆਗੂਆਂ ਅਤੇ ਗੈਰ ਸਰਕਾਰੀ ਸੰਗਠਨਾਂ (ਐੱਨ. ਜੀ. ਓਜ਼) ਦੇ ਮੈਂਬਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨਾਂ ਕੈਂਪਾਂ ਦਾ ਲਾਭ ਵੱਧ ਤੋਂ ਵੱਧ ਲੋੜਵੰਦਾਂ ਨੂੰ ਪਹੁੰਚਾਉਣ ਲਈ ਸਹਿਯੋਗ ਕਰਨਉਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨਾਂ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਉੱਪਰ ਦਿੱਤੀਆਂ ਮਿਤੀਆਂ ਨੂੰ ਲੋੜਵੰਦਾਂ ਨੂੰ ਕੈਂਪਾਂ ਤੱਕ ਪਹੁੰਚਾਉਣਾ ਯਕੀਨੀ ਬਣਾਉਣ

 
Top