Home >> Ludhiana >> National >> punjab >> Recent >> ਇੰਟਰਨੈਸ਼ਨਲ ਹਿਊਮਨ ਰਾਈਟਸ ਕੌਂਸਲ ਦੀ ਸੂਬਾ ਪੱਧਰੀ ਮੀਟਿੰਗ ਹੋਈ - ਅਲਬਰਟ ਦੂਆ ਕੌਂਸਲ ਦੇ ਸੂਬਾ ਮੁੱਖ ਸਲਾਹਕਾਰ ਨਿਯੁਕਤ - 7 ਜੁਲਾਈ ਨੂੰ ਨਸ਼ਿਆਂ ਖਿਲਾਫ਼ ਵਿਸ਼ਾਲ ਸਕੂਟਰ-ਮੋਟਰਸਾਈਕਲ ਰੈਲੀ ਕੱਢੀ ਜਾਵੇਗੀ

ਇੰਟਰਨੈਸ਼ਨਲ ਹਿਊਮਨ ਰਾਈਟਸ ਕੌਂਸਲ ਦੀ ਸਰਕਟ ਹਾਊਸ ਲੁਧਿਆਣਾ ਵਿਖੇ ਹੋਈ ਮੀਟਿੰਗ ਸਮੇਂ ਅਲਬਰਟ ਦੂਆ ਨੂੰ ਕੌਂਸਲ ਦੇ ਮੁੱਖ ਸਲਾਹਕਾਰ ਵਜੋਂ ਨਿਯੁਕਤੀ ਪੱਤਰ ਦਿੰਦੇ ਹੋਏ ਪ੍ਰਧਾਨ ਜੈ ਸਿੰਘ, ਨਾਲ ਉਪ ਪ੍ਰਧਾਨ ਅਨੁਸ਼ਕਾ ਸੁਰਿਆਵੰਸ਼ੀ, ਮਨਪ੍ਰੀਤ ਕੌਰ, ਡਾ: ਮੀਨੂੰ ਕਪੂਰ, ਹਰਪਿੰਦਰ ਕੌਰ ਤੇ ਹੋ

ਲੁਧਿਆਣਾ, 30 ਜੂਨ (  ਅਮਨਦੀਪ ਸਿੰਘ   )-ਇੰਟਰਨੈਸ਼ਨਲ ਹਿਊਮਨ ਰਾਈਟਸ ਕੌਂਸਲ ਪੰਜਾਬ ਦੀ ਇਕ ਅਹਿਮ ਮੀਟਿੰਗ ਕੌਂਸਲ ਦੇ ਪੰਜਾਬ ਪ੍ਰਧਾਨ ਜੈ ਸਿੰਘ ਦੀ ਪ੍ਰਧਾਨਗੀ ਹੇਠ ਸਰਕਟ ਹਾਊਸ ਲੁਧਿਆਣਾ ਵਿਖੇ ਹੋਈ, ਜਿਸ ਦੌਰਾਨ ਪੰਜਾਬ ਵਿਚ ਨਸ਼ਿਆਂ ਦੇ ਵੱਧ ਰਹੇ ਰੁਝਾਨ ਉਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆਇਸ ਮੌਕੇ ਕ੍ਰਿਸ਼ਚਨ ਯੂਨਾਈਟਿਡ ਫੈਡਰੇਸ਼ਨ ਅਤੇ ਜਨਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਅਲਬਰਟ ਦੂਆ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏਇਸ ਮੌਕੇ ਪ੍ਰਧਾਨ ਜੈ ਸਿੰਘ ਅਤੇ ਕੌਂਸਲ ਦੇ ਮੈਂਬਰਾਂ ਦੀ ਸਰਬਸੰਮਤੀ ਨਾਲ ਸ੍ਰੀ ਅਲਬਰਟ ਦੂਆ ਨੂੰ ਕੌਂਸਲ ਦਾ ਮੁੱਖ ਸਲਾਹਕਾਰ ਪੰਜਾਬ ਨਿਯੁਕਤ ਕੀਤਾ ਗਿਆਸ੍ਰੀ ਦੂਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੌਂਸਲ ਸੂਬੇ ਵਿਚ ਨਸ਼ੇ ਨੂੰ ਜੜੋਂ ਪੁੱਟਣ ਲਈ ਪਿੰਡ-ਪਿੰਡ ਜਾ ਕੇ ਨੌਜਵਾਨਾਂ ਨੂੰ ਜਾਗਰੂਕ ਕਰੇਗੀ ਤਾਂ ਜੋ ਪੰਜਾਬ ਦੀ ਤਬਾਹ ਹੋ ਰਹੀ ਜਵਾਨੀ ਨੂੰ ਬਚਾਇਆ ਜਾ ਸਕੇਇਸ ਮੌਕੇ ਸ੍ਰੀ ਦੂਆ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਲਾਹਨਤ ਨੂੰ ਖਤਮ ਕਰਨ ਲਈ ਸੂਬੇ ਦੇ ਹਰ ਵਰਗ ਨੂੰ ਜਾਗਰੂਕ ਹੋਣਾ ਚਾਹੀਦਾ ਹੈਇਸ ਮੌਕੇ ਉਨਾਂ ਪੰਜਾਬ ਵਿਚ ਵੱਧ ਰਹੇ ਪ੍ਰਦੂਸ਼ਨ ਨੂੰ ਲੈ ਕੇ ਵੀ ਵਿਚਾਰ ਚਰਚਾ ਕੀਤੀ ਅਤੇ ਕਿਹਾ ਕਿ ਕੌਂਸਲ ਪੰਜਾਬ ਵਿਚ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਵੀ ਲੋਕਾਂ ਨੂੰ ਜਾਗਰੂਕ ਕਰੇਗੀਇਸ ਮੌਕੇ ਉਨਾਂ ਸੂਬੇ ਦੇ ਸਮੂਹ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਤਾਂ ਜੋ ਪੰਜਾਬ ਨੂੰ ਮੁੜ ਹਰਿਆ ਭਰਿਆ ਅਤੇ ਨਸ਼ਾ ਮੁਕਤ ਕੀਤਾ ਜਾ ਸਕੇਇਸ ਮੌਕੇ ਪ੍ਰਧਾਨ ਜੈ ਸਿੰਘ ਨੇ ਦੱਸਿਆ ਕਿ ਕੌਂਸਲ ਵਲੋਂ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਤੋਂ 7 ਜੁਲਾਈ ਨੂੰ ਨਸ਼ਿਆਂ ਖਿਲਾਫ਼ ਵਿਸ਼ਾਲ ਸਕੂਟਰ-ਮੋਟਰਸਾਈਕਲ ਰੈਲੀ ਕੱਢੀ ਜਾਵੇਗੀ, ਜਿਸਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਅਗਰਵਾਲ ਕਰਨਗੇਇਸ ਮੌਕੇ ਅਨੁਸ਼ਕਾ ਸੁਰਿਆਵੰਸ਼ੀ ਉਪ ਪ੍ਰਧਾਨ ਚੰਡੀਗੜ, ਮਨਪ੍ਰੀਤ ਕੌਰ ਸਲਾਹਕਾਰ, ਰਮਨੀਕ ਸਿੰਘ ਪੰਨੂੰ ਅਤੇ ਡਾ: ਮੀਨੂੰ ਕਪੂਰ ਜਨਰਲ ਸਕੱਤਰ ਚੰਡੀਗੜ, ਬਲਜੀਤ ਸਿੰਘ ਸੰਯੁਕਤ ਸਕੱਤਰ, ਹਰਪਿੰਦਰ ਕੌਰ ਦੁਆਬਾ ਜ਼ੋਨ ਪ੍ਰਧਾਨ, ਤੇਜਿੰਦਰ ਸਿੰਘ ਢੀਂਡਸਾ ਪਟਿਆਲਾ ਪ੍ਰਧਾਨ, ਹਰਦੀਪ ਸਿੰਘ ਰੋਪੜ ਪ੍ਰਧਾਨ, ਸ਼ਿਵਮ ਅਰੋੜਾ ਲੁਧਿਆਣਾ ਯੂਥ ਪ੍ਰਧਾਨ, ਕੁਲਵਿੰਦਰ ਸਿੰਘ ਪਟਿਆਲਾ ਯੂਥ ਪ੍ਰਧਾਨ, ਭਗਵਿੰਦਰਪਾਲ ਸਿੰਘ ਗੋਲਡੀ ਸਲਾਹਕਾਰ ਲੁਧਿਆਣਾ ਆਦਿ ਹਾਜ਼ਰ ਸਨ

 
Top