Home >> ਐਪ੍ਰੀਲਿਆ ਐਸ.ਐਕਸ.ਆਰ 125 >> ਪਿਆਜੀਓ ਇੰਡੀਆ >> ਵਪਾਰ >> ਪਿਆਜੀਓ ਨੇ ਐਪ੍ਰੀਲਿਆ ਐਸ.ਐਕਸ.ਆਰ 125 ਨੂੰ ਭਾਰਤ ਵਿੱਚ ਲਾਂਚ ਕੀਤਾ

ਐਪ੍ਰੀਲਿਆ ਐਸ.ਐਕਸ.ਆਰ 125
ਐਪ੍ਰੀਲਿਆ ਐਸ.ਐਕਸ.ਆਰ 125
ਲੁਧਿਆਣਾ, 20 ਮਈ 2021 (ਭਗਵਿੰਦਰ ਪਾਲ ਸਿੰਘ)
: ਪਿਆਜੀਓ ਇੰਡੀਆ ਨੇ ਅੱਜ ਐਪ੍ਰੀਲਿਆ ਐਸ.ਐਕਸ.ਆਰ 125 ਦੀ ਸ਼ੁਰੂਆਤ ਦੀ ਘੋਸ਼ਣਾ ਕੀਤੀ | ਐਪ੍ਰੀਲਿਆ ਐਸ.ਐਕਸ.ਆਰ 160 ਦੀ ਸਭ ਤੋਂ ਦਿਲਚਸਪ ਸ਼ੁਰੂਆਤ ਤੋਂ ਬਾਅਦ, ਹਰ ਪਲ ਜ਼ਿੰਦਗੀ ਨੂੰ ਵਧਾਉਣ ਵਾਲੇ ਆਜ਼ਾਦ ਖਿਆਲਾਂ ਦੇ ਉਤਸ਼ਾਹੀ ਰਾਈਡਰਜ਼ ਦੀ ਇੱਕ ਨਵੀਂ ਦਿਲਚਸਪ ਸ਼੍ਰੇਣੀ ਬਣਾਉਂਦੇ ਹੋਏ ਪਿਆਜੀਓ ਇੰਡੀਆ ਨੇ ਅੱਗੇ ਮਹਿਸੂਸ ਕੀਤਾ ਕਿ ਵਿਲੱਖਣ ਖਪਤਕਾਰ ਚੁਣਨ ਲਈ ਵਧੇਰੇ ਵਿਕਲਪ ਚਾਹੁੰਦੇ ਹਨ | ਐਪ੍ਰੀਲਿਆ ਐਸ.ਐਕਸ.ਆਰ 125 ਇੱਕ ਹੋਰ ਦਿਲਚਸਪ 125 ਸੀ.ਸੀ ਇੰਜਨ ਵਿਕਲਪ ਦੇ ਨਾਲ ਗ੍ਰੇਟ ਕੰਫਰਟ, ਸਟਾਈਲ ਅਤੇ ਪਰਫਾਰਮੰਸ ਪ੍ਰਦਾਨ ਕਰਨ ਦੀ ਨਵੀਂ ਇੱਛੁਕ ਚੋਣ ਹੈ ਅਤੇ ਇਸ ਨਾਲ ਉਪਭੋਗਤਾ ਹੁਣ ਨਵੇਂ ਐਪ੍ਰੀਲਿਆ ਐਸ.ਐਕਸ.ਆਰ 125 ਦੁਆਰਾ ਐਪ੍ਰੀਲਿਆ ਡੀਐਨਏ ਦਾ ਅਨੁਭਵ ਕਰ ਸਕਦੇ ਹਨ | ਐਪ੍ਰੀਲਿਆ ਐਸ.ਐਕਸ.ਆਰ 125 ਰੇਂਜ ਹੁਣ 1,14,994/- ਰੁਪਏ ਐਕਸ ਸ਼ੋਅਰੂਮ ਪੂਨੇ ਦੀ ਇੱਕ ਆਕਰਸ਼ਕ ਕੀਮਤ ਤੇ ਉਪਲਬਧ ਹੋਵੇਗੀ ਅਤੇ ਭਾਰਤ ਵਿੱਚ ਸਾਰੇ ਡੀਲਰਸ਼ਿਪਾਂ ਵਿੱਚ ਅਤੇ ਈ-ਕਾਮਰਸ ਵੈਬਸਾਈਟ https://apriliaindia.com/ ਦੁਆਰਾ ਇਸਨੂੰ 5000/- ਰੁਪਏ ਦੀ ਸ਼ੁਰੂਆਤੀ ਕੀਮਤ ਉੱਤੇ ਬੁੱਕ ਕੀਤੀ ਜਾ ਸਕਦੀ ਹੈ |

ਐਪ੍ਰੀਲਿਆ ਐਸ.ਐਕਸ.ਆਰ 125 ਵਿੱਚ ਐਪ੍ਰੀਲਿਆ ਦੀ ਨਵੀਨਤਮ ਗਲੋਬਲ ਡਿਜ਼ਾਈਨ ਭਾਸ਼ਾ ਸ਼ਾਮਲ ਕੀਤੀ ਗਈ ਹੈ ਅਤੇ ਇੱਕ ਸਿੰਗਲ-ਸਿਲੰਡਰ, 4-ਸਟ੍ਰੋਕ, ਏਅਰ-ਕੂਲਡ, 3 ਵਾਲਵ ਫਿਉਲ ਇੰਜੈਕਸ਼ਨ ਕਲੀਨ ਐਮੀਸ਼ਨ ਇੰਜਨ ਟੈਕਨਾਲੋਜੀ ਨਾਲ ਫਿੱਟ ਹੈ, ਜੋ 7600 ਆਰਪੀਐਮ ਉੱਤੇ 9.52 ਪੀਐਸ ਦੀ ਪੀਕ ਪਾਵਰ ਪੈਦਾ ਕਰਦੀ ਹੈ | ਸਵਾਰੀ ਦਾ ਸਭ ਤੋਂ ਵਧੀਆ ਤਜ਼ਰਬਾ ਅਤੇ ਉੱਚ ਪੱਧਰੀ ਆਰਾਮ ਪ੍ਰਦਾਨ ਕਰਨ ਲਈ, ਐਪ੍ਰੀਲਿਆ ਐਸ.ਐਕਸ.ਆਰ 125 ਵਿਸ਼ਾਲ, ਲੰਬੀ, ਆਰਾਮਦਾਇਕ ਅਤੇ ਅਰਗੋਨੋਮਿਕ ਸੀਟਾਂ ਦੀ ਪੇਸ਼ਕਸ਼ ਕਰਦੀ ਹੈ ਜਿਨ੍ਹਾਂ ਨੂੰ ਆਰਟ ਲੈਦਰ ਸੁਇਡ ਅਹਿਸਾਸ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਨ੍ਹਾਂ ਵਿੱਚ ਗ੍ਰੇ ਅਤੇ ਲਾਲ ਧਾਗੇ ਨਾਲ ਵਿਸ਼ੇਸ਼ ਸਿਲਾਈ ਪੈਟਰਨ ਪੇਸ਼ ਕੀਤਾ ਗਿਆ ਹੈ | ਸ਼ਾਰਪ ਬੌਡੀ ਲਾਇਨਾਂ, ਜਿਓਮੈਟਿ੍ਕ ਕੌਂਚੋਰਸ ਅਤੇ ਉੱਚ ਸ਼ਿਲਪਕਾਰੀ ਐਸ.ਐਕਸ.ਆਰ 160 ਦੀ ਗਤੀਸ਼ੀਲ ਪ੍ਰੀਮੀਅਮ ਅਪੀਲ ਨੂੰ ਦਰਸਾਉਂਦੇ ਹਨ |

ਇਸ ਮੌਕੇ ਟਿੱਪਣੀ ਕਰਦੇ ਹੋਏ, ਪਿਆਜੀਓ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ, ਡੀਏਗੋ ਗ੍ਰਾਫੀ ਨੇ ਕਿਹਾ, "ਮੈਂ ਅੱਜ ਬਹੁਤ ਖੁਸ਼ ਅਤੇ ਉਤਸ਼ਾਹਿਤ ਹਾਂ ਕਿਉਂਕਿ ਐਪ੍ਰੀਲਿਆ ਐਸ.ਐਕਸ.ਆਰ 160 ਸੀਸੀ ਅਤੇ ਹੁਣ 125 ਸੀਸੀ ਤੋਂ ਸ਼ੁਰੂ ਹੋਣ ਵਾਲੀ ਰੇਂਜ ਨੂੰ ਪੂਰਾ ਕਰਨ ਵੱਲ ਵਧ ਰਹੀ ਹੈ | ਐਪ੍ਰੀਲਿਆ ਐਸ.ਐਕਸ.ਆਰ 125 ਸਭ ਤੋਂ ਆਕਰਸ਼ਕ ਇੰਜਨ ਸ਼੍ਰੇਣੀ, 125 ਸੀ.ਸੀ, ਵਿੱਚ ਇੱਕ ਹੋਰ ਦਿਲਚਸਪ ਤਜਰਬਾ ਹੈ | ਸਾਡੇ ਇੰਜਣ 3 ਵਾਲਵ ਅਤੇ ਕਲੀਨ ਐਮੀਸ਼ਨ ਫਿਉਲ ਇੰਜੈਕਸ਼ਨ ਟੈਕਨਾਲੌਜੀ ਦੇ ਨਾਲ ਸਵਾਰੀ ਦੇ ਤਜਰਬੇ ਅਤੇ ਫਿਊਲ ਦੀ ਵਰਤੋਂ ਦੇ ਦਿਲਚਸਪ ਸੁਮੇਲ ਦੀ ਪੇਸ਼ਕਸ਼ ਕਰਦੇ ਹਨ | ਇਸ ਲਾਂਚ ਦੇ ਨਾਲ ਅਸੀਂ ਜ਼ਿੰਦਗੀ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਐਪ੍ਰੀਲਿਆ ਦੇ ਬਹੁਤ ਸਾਰੇ ਚਹੇਤਿਆਂ ਲਈ ਨਵਾਂ ਐਪ੍ਰੀਲਿਆ ਅਨੁਭਵ ਪੇਸ਼ ਕਰਨ ਦੇ ਯੋਗ ਹੋਵਾਂਗੇ |"

ਇਸ ਦੀਆਂ ਵਿਲੱਖਣ, ਅਨੌਖੀਆਂ ਦਿੱਖਾਂ ਨੂੰ 3 ਕੋਟ ਐਚਡੀ ਬੌਡੀ ਪੇਂਟ ਫਿਨਿਸ਼ ਨਾਲ ਬਿਹਤਰ ਬਣਾਇਆ ਗਿਆ ਹੈ ਜਿਸ ਵਿੱਚ ਐਪ੍ਰੀਲਿਆ ਸਿਗਨੇਚਰ ਗ੍ਰਾਫਿਕਸ ਦੀ ਵਿਸ਼ੇਸ਼ਤਾ ਮੌਜੂਦ ਹੈ ਅਤੇ ਇਸਨੂੰ ਡਾਰਕ ਕ੍ਰੋਮ ਐਲੀਮੈਂਟਸ ਸਮੇਤ ਮੈਟ ਬਲੈਕ ਡਿਜ਼ਾਈਨ ਟਿ੍ਮਸ ਦੇ ਨਾਲ ਜੋੜਿਆ ਗਿਆ ਹੈ | ਇਸ ਦੇ ਅਨੌਖੇ ਲਾਇਟ ਪਲੇਅ ਨੂੰ ਤਿਆਰ ਕਰਨ ਲਈ ਰੈਪ ਅਰਾਉਂਡ ਐਲਈਡੀ ਤਕਨਾਲੋਜੀ ਦੀਆਂ ਟਵਿਨ ਕਿ੍ਸਟਲ ਹੈੱਡ ਲਾਈਟਾਂ ਅਤੇ ਆਈ ਲਾਈਨ ਪੋਜੀਸ਼ਨ ਲਾਈਟਾਂ ਨੂੰ ਫਰੰਟ ਇੰਡੀਕੇਟਰ ਬਲਿੰਕਰਾਂ ਨਾਲ ਮੇਲਿਆ ਗਿਆ ਹੈ; ਏਕੀਕਿ੍ਤ ਰੀਅਰ ਬਲਿੰਕਰਾਂ ਦੇ ਨਾਲ ਐਲਈਡੀ ਟੇਲਲਾਈਟਸ ਦੇ ਦੁਆਲੇ ਡਾਇਮੰਡ ਰਿਫਲੈਕਸ਼ਨ ਨੂੰ ਰੈਪ ਕਰਕੇ ਬਰਾਬਰਤਾ ਨਾਲ ਨਵੇਂ ਯੁੱਗ ਦੀ ਅਪੀਲ ਪੈਦਾ ਕੀਤੀ ਗਈ ਹੈ | ਐਸ.ਐਕਸ.ਆਰ 125 ਇੱਕ ਕੌਂਬੀ ਬ੍ਰੇਕਿੰਗ ਸਿਸਟਮ (ਸੀਬੀਐਸ) ਦੇ ਨਾਲ ਵੈਂਟੀਲੇਟੇਡ ਡਿਸਕ ਬ੍ਰੇਕ ਅਤੇ ਟਵਿਨ ਪੌਟਸ ਕੈਲੀਪਰ ਦੇ ਨਾਲ ਆਉਂਦੀ ਹੈ | ਐਪ੍ਰੀਲਿਆ ਐਸ.ਐਕਸ.ਆਰ 125 ਬਹੁਤ ਆਕਰਸ਼ਕ ਗਲੋਸੀ ਰੈਡ, ਮੈਟ ਬਲੂ, ਗਲੋਸੀ ਵ੍ਹਾਈਟ ਅਤੇ ਮੈਟ ਬਲੈਕ ਰੰਗਾਂ ਵਿੱਚ ਉਪਲਬਧ ਹੋਵੇਗੀ |

ਇੱਕ ਵਿਸ਼ਾਲ 210 ਸੈਂਟੀਮੀਟਰ ਵਰਗ ਦੀ ਮਲਟੀਫੰਕਸ਼ਨਲ ਸੰਪੂਰਨ ਡਿਜਿਟਲ ਕਲਸਟਰ ਡਿਸਪਲੇਅ ਨਾਲ ਲੈਸ, ਐਸ.ਐਕਸ.ਆਰ 125 ਵਿੱਚ ਡਿਜੀਟਲ ਸਪੀਡ ਇੰਡੀਕੇਟਰ, ਆਰਪੀਐਮ ਮੀਟਰ, ਮਾਈਲੇਜ ਇੰਡੀਕੇਟਰ, ਔਸਤ ਸਪੀਡ ਅਤੇ ਟੌਪ ਸਪੀਡ ਡਿਸਪਲੇਅ, ਡਿਜੀਟਲ ਫਿਉਲ ਇੰਡੀਕੇਟਰ ਆਦਿ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ | ਉਪਭੋਗਤਾ ਬਲਿਉਟੁੱਥ ਮੋਬਾਈਲ ਕਨੈਕਟੀਵਿਟੀ ਅਸੈਸਰੀ ਦੀ ਵੀ ਚੋਣ ਕਰ ਸਕਦੇ ਹਨ ਜੋ ਬਹੁਤ ਸਾਰੀਆਂ ਕੁਨੈਕਟੀਵਿਟੀ ਵਿਸ਼ੇਸ਼ਤਾਵਾਂ ਲਈ ਉਪਭੋਗਤਾ ਦੇ ਮੋਬਾਈਲ ਨੂੰ ਸਕੂਟਰ ਨਾਲ ਜੋੜਦੀ ਹੈ | ਐਸ.ਐਕਸ.ਆਰ ਇੱਕ 12ਵੀ, 5.0ਏ.ਐੱਚ ਐਮ.ਐਫ ਬੈਟਰੀ ਅਤੇ 7ਲੀਟਰ ਦੀ ਫਿਊਲ ਸਮਰੱਥਾ ਦੇ ਨਾਲ ਆਉਂਦੀ ਹੈ |
 
Top