Home >> ਫੀਕੋ >> ਵਪਾਰ >> ਐਮਐਸਐਮਈ ਦਿਵਸ ਮੌਕੇ ਕੇ.ਕੇ. ਸੇਠ ਚੇਅਰਮੈਨ ਨੀਲਮ ਸਾਈਕਲ ਨੂੰ ਸਾਲ 2021 ਦੇ ਐਮਐਸਐਮਈ ਪੁਰਸਕਾਰ ਨਾਲ ਨਿਵਾਜਿਆ ਗਿਆ

 


ਲੁਧਿਆਣਾ (ਭਗਵਿੰਦਰ ਪਾਲ ਸਿੰਘ )

ਅੱਜ ਫੈਡਰੇਸ਼ਨ ਆਫ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਨੇ ਸ੍ਰੀ ਕੇ.ਕੇ. ਸੇਠ ਚੇਅਰਮੈਨ ਨੀਲਮ ਸਾਈਕਲ ਨੂੰ ਸਾਲ 2021 ਦੇ ਐਮਐਸਐਮਈ ਪੁਰਸਕਾਰ ਨਾਲ ਨਿਵਾਜਿਆ। ਸ. ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਦੀ ਪ੍ਰਧਾਨਗੀ ਹੇਠ ਸ: ਮਨਜਿੰਦਰ ਸਿੰਘ ਸਚਦੇਵਾ ਪ੍ਰੈਜੀਡੈਂਟ ਬਰਾਡੋ ਅਤੇ ਜਨਰਲ ਸੱਕਤਰ  ਯੂਸੀਪੀਐੱਮਏ ਦੇ ਨਾਲ ਸ੍ਰੀ ਰਾਜੀਵ ਜੈਨ ਜਨਰਲ ਸੱਕਤਰ ਫਿਕੋ ਅਤੇ ਪ੍ਰਧਾਨ ਲਘੂ ਉਦਯੋਗ ਭਾਰਤੀ, ਸ੍ਰੀ  ਅਸ਼ਪ੍ਰੀਤ ਸਿੰਘ ਸਾਹਨੀ ਚੇਅਰਮੈਨ ਸੀਆਈਆਈ ਲੁਧਿਆਣਾ ਜ਼ੋਨ, ਸ੍ਰੀ ਸਤਨਾਮ ਸਿੰਘ ਮੱਕੜ ਪ੍ਰਧਾਨ ਢੰਡਾਰੀ ਉਦਯੋਗਿਕ ਭਲਾਈ ਐਸੋਸੀਏਸ਼ਨ ਅਤੇ ਸੀਨੀਅਰ ਮੀਤ ਪ੍ਰਧਾਨ ਯੂਸੀਪੀਐੱਮਏ, ਵਲੋਂ ਸੇਠ ਸਾਹਿਬ ਦਾ ਸਨਮਾਨ ਕੀਤਾ ਗਿਆ |

ਐਮਐਸਐਮਈ ਦਿਵਸ ਦੇ ਮੌਕੇ ਤੇ ਲੁਧਿਆਣਾ ਵਿਖੇ ਸ੍ਰੀ ਕੇ.ਕੇ. ਸੇਠ ਚੇਅਰਮੈਨ ਨੀਲਮ ਸਾਈਕਲ ਨੂੰ ਮੈਨੂਫੈਕਚਰਿੰਗ ਐਕਸੀਲੈਂਸ, ਲੀਨ ਮੈਨੂਫੈਕਚਰਿੰਗ ਅਤੇ ਰਿਸੋਰਸ ਮੈਨੇਜਮੈਂਟ ਜਿਹੇ ਪਹਿਲਕਦਮੀਆਂ ਦੁਆਰਾ, ਲੁਧਿਆਣਾ ਵਿੱਚ ਐਮਐਸਐਮਈ ਇਕਾਈਆਂ ਨੂੰ ਮਜ਼ਬੂਤ ਕਰਨ ਲਈ ਸਾਲ 2021 ਦੇ  ਐਮਐਸਐਮਈ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ। ਸ੍ਰੀ ਕੇ.ਕੇ. ਸੇਠ ਦੇ ਚੇਅਰਮੈਨ ਨੀਲਮ ਸਾਈਕਲ,  ਫੈਡਰੇਸ਼ਨ ਆਫ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਦੇ ਵੀ` ਚੇਅਰਮੈਨ ਹਨ।

ਸ੍ਰੀ ਗੁਰਮੀਤ ਸਿੰਘ ਕੁਲਾਰ ਪ੍ਰਧਾਨ ਅਤੇ ਟੀਮ ਫਿਕੋ ਨੇ ਸੇਠ ਸਾਹਿਬ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਸ੍ਰੀ ਸੇਠ ਦੀ ਕੜੀ ਮਿਹਨਤ ਅਤੇ ਯੋਗਦਾਨ ਨੂੰ ਐਮਐਸਐਮਈ ਦਿਵਸ ‘ਤੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ।

ਸ੍ਰੀ ਰਾਜੀਵ ਜੈਨ ਜਨਰਲ ਸੈਕਟਰੀ ਫਿਕੋ ਨੇ ਕਿਹਾ ਕਿ ਨੀਲਮ ਸਾਈਕਲ ਇਕ ਐਮਐਸਐਮਈ ਯੂਨਿਟ ਹੈ ਜਿਸ ਵਿੱਚ ਸਾਈਕਲ ਦੇ 8 ਵੱਡੇ ਪੁਰਜੇ ਇਕ ਛੱਤ ਹੇਠ ਤਿਆਰ ਕੀਤੇ ਜਾਂਦੇ ਹਨ ਅਤੇ ਨੀਲਮ ਸਾਇਕਿਲ ਵੱਲੋ ਲੁਧਿਆਣਾ ਅਤੇ ਪੰਜਾਬ ਦੇ ਉਦਯੋਗ ਨੂੰ ਅਟੁੱਟ ਸਮਰਥਨ ਦੇ ਕੇ ਐਮਐਸਐਮਈ ਇਕਾਈਆਂ ਦੀ ਸਕਾਰਾਤਮਕ ਮੱਦਦ  ਕੀਤੀ ਜਾਂਦੀ ਹੈ |

ਸਨਮਾਨਤ ਹੋਣ ਤੇ ਵਧਾਈ ਦੇਣ ਵਾਲੇ ਪਤਵੰਤੇ ਸੱਜਣਾਂ ਸ. ਦਲਬੀਰ ਸਿੰਘ ਧੀਮਾਨ ਚੇਅਰਮੈਨ ਯੂਨਾਈਟਿਡ ਸਿਲਾਈ ਮਸ਼ੀਨ ਐਂਡ ਪਾਰਟਸ ਮੈਨੂਫੈਕਚਰਜ਼ ਐਸੋਸੀਏਸ਼ਨ, ਸ. ਮਨਜੀਤ ਸਿੰਘ ਮਠਾੜੂ ਸਾਬਕਾ ਜਨਰਲ ਸੱਕਤਰ ਐਸੋਸੀਏਸ਼ਨ, ਲੁਧਿਆਣਾ ਮਸ਼ੀਨ ਟੂਲਜ਼ ਇੰਡਸਟਰੀਜ਼, ਸ.ਸੁਖਦਿਆਲ ਸਿੰਘ ਬਸੰਤ ਚੇਅਰਮੈਨ ਰਾਮਗੜ੍ਹੀਆ ਫਾਊਂਡੇਸ਼ਨ, ਸ. ਰਘਬੀਰ ਸਿੰਘ ਪ੍ਰਧਾਨ ਲੁਧਿਆਣਾ ਪਲਾਈਵੁੱਡ ਮੈਨੂਫੈਕਤੁਰਰ ਐਸੋਸਿਏਸ਼ਨ , ਸ: ਅਮਰਜੀਤ ਸਿੰਘ ਚੌਹਾਨ ਪ੍ਰਧਾਨ ਡਾਬਾ ਰੋਡ ਇੰਡਸਟਰੀਜ਼ ਐਸੋਸੀਏਸ਼ਨ, ਸ. ਨਰਿੰਦਰ ਭਮਰਾ ਪ੍ਰਧਾਨ ਫ਼ਾਸ੍ਟਨਰਸ ਮੈਨੂਫੈਕਚਰਰ ਐਸੋਸੀਏਸ਼ਨ ਆਫ ਇੰਡੀਆ, ਸ ਗਗਨੀਸ਼ ਖੁਰਾਣਾ ਜਨਰਲ ਸੈਕਟਰੀ ਫੇਜ਼ ਅੱਠ 34 ਏਕੜ ਮੰਗਲੀ ਐਸੋਸੀਏਸ਼ਨ |
 
Top