Home >> ਸਿਵਲ ਸਰਜਨ >> ਸਿਵਲ ਸਰਜਨ ਵੱਲੋਂ ਪਲਸ ਪੋਲੀਓ ਮੁਹਿੰਮ ਦਾ ਆਗਾਜ਼



 


ਲੁਧਿਆਣਾ (ਭਗਵਿੰਦਰ ਪਾਲ ਸਿੰਘ )    -27 ਜੂਨ ਤੋਂ 1 ਜੁਲਾਈ ਤੱਕ, 1.63 ਲੱਖ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਬੂੰਦਾ- ਡਾ. ਕਿਰਨ ਆਹਲੂਵਾਲੀਆ
ਲੁਧਿਆਣਾ, 27 ਜੂਨ (000) - ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਵੱਲੋਂ ਪਲਸ ਪੋਲੀਓ ਮੁਹਿੰਮ ਦਾ ਉਦਘਾਟਨ ਬੱਸ ਅੱਡੇ ਨੇੜੇ ਝੁੱਗੀਆਂ-ਝੋਪੜੀਆਂ ਵਿਚ ਰਹਿਣ ਵਾਲੇ ਪਰਿਵਾਰਾਂ ਦੇ 0-5 ਸਾਲ ਦੇ ਬੱਚਿਆਂ ਨੂੰ ਪੋਲੀੳ ਬੂੰਦਾਂ ਪਿਲਾ ਕੇ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਪੁਨੀਤ ਜੁਨੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗੇੜ ਵਿਚ ਕੇਵਲ ਭੱਠੇ, ਫੈਕਟਰੀਆਂ, ਨਿਰਮਾਣ ਅਧੀਨ ਇਮਾਰਤਾਂ, ਝੁੱਗੀਆਂ ਅਤੇ ਝੋਪੜੀਆਂ ਦੇ 163162 ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਈਆਂ ਜਾਣਗੀਆਂ। ਇਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਲਗਭਗ 777 ਸਿਹਤ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚੋ 405 ਟੀਮਾਂ ਪਿੰਡਾਂ ਵਿਚ 372 ਸ਼ਹਿਰਾਂ ਵਿਚ ਕੰਮ ਕਰਨਗੀਆਂ।
ਇਸ ਮੁਹਿੰਮ ਦੀ ਦੇਖ-ਰੇਖ ਲਈ ਲਗਭਗ 194 ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ 413494 ਘਰਾਂ ਤੱਕ ਪਹੁੰਚ ਕਰਕੇ ਪੋਲੀਓ ਬੂੰਦਾਂ ਪਲਾਈਆਂ ਜਾਣਗੀਆਂ।
ਇਸ ਮੌਕੇ ਡਾ. ਜੁਨੇਜਾ ਨੇ ਕੋਰੋਨਾ ਦੀ ਭਿਆਨਕ ਬਿਮਾਰੀ ਦੇ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਬੱਚਿਆਂ ਦੇ ਮਾਪਿਆਂ ਨੂੰ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਪੂਰਨ ਤੌਰ 'ਤੇ ਸਹਿਯਗ ਦੇਣ ਦੀ ਅਪੀਲ ਵੀ ਕੀਤੀ। ਇਸ ਮੌਕੇ ਪਲਸ ਪੋਲੀਉ ਟੀਮਾਂ ਦੇ ਸੁਪਰਵਾਈਜ਼ਰ ਡਾ. ਨੀਲਮ ਗਿੱਲ ਵੀ ਹਾਜ਼ਰ ਸਨ।
 
Top