ਪਿਆਜੀਓ ਗਰੁੱਪ |
ਭਾਰਤੀ ਰਾਜਾਂ ਵਿੱਚ ਵਾਇਰਸ ਨੂੰ ਰੋਕਣ ਲਈ ਲਗਾਈਆਂ ਮੌਜੂਦਾ ਪਾਬੰਦੀਆਂ ਦੇ ਕਾਰਣ ਉਪਭੋਗਤਾ ਵਾਰੰਟੀ ਦੇ ਫਾਇਦੇ ਉਠਾਉਣ ਜਾਂ ਆਪਣੇ ਵੀਹੀਕਲ ਦੀ ਸਰਵਿਸ ਕਰਵਾਉਣ ਵਿੱਚ ਅਸਮਰਥ ਹੋਣਗੇ । ਇਸ ਸਮੱਸਿਆ ਦੇ ਹੱਲ ਲਈ ਪਿਆਜੀਓ ਆਪਣੇ ਉਪਭੋਗਤਾਵਾਂ ਨੂੰ ਵਾਰੰਟੀ ਅਤੇ ਮੁਫਤ ਸਰਵਿਸ ਪੀਰੀਅਡ ਵਿੱਚ ਇੱਕ ਮਹੀਨੇ ਦੀ ਐਕਸਟੈਂਸ਼ਨ (ਵਾਧਾ) ਦੇ ਰਿਹਾ ਹੈ । ਇਹ ਫਾਇਦਾ ਉਹਨਾਂ ਉਪਭੋਗਤਾਵਾਂ ਦੇ ਲਈ ਹੈ ਜਿਹਨਾਂ ਦੀ ਵਾਰੰਟੀ ਅਤੇ ਮੁਫਤ ਸਰਵਿਸ ਲਾਕਡਾਊਨ ਦੌਰਾਨ ਖਤਮ ਹੋ ਰਹੀ ਹੈ । ਇਹ ਸਰਵਿਸ ਲਾਕਡਾਊਨ ਤੋਂ ਬਾਅਦ ਇੱਕ ਮਹੀਨੇ ਤੱਕ ਵਧਾਈ ਜਾਵੇਗੀ ।
ਇਸ ਘੋਸ਼ਣਾ ਬਾਰੇ ਬੋਲਦਿਆਂ ਸ਼੍ਰੀ ਡਾਈਜੋ ਗ੍ਰਾਫੀ, ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਪਿਆਜੀਓ ਇੰਡੀਆ ਨੇ ਕਿਹਾ, Tਅਸੀਂ ਜਾਣਦੇ ਹਾਂ ਕਿ ਕੋਵਿਡ-19 ਦੀ ਦੂਸਰੀ ਲਹਿਰ ਕਾਰਣ ਦੇਸ਼ ਮੁਸ਼ਕਿਲ ਸਮੇਂ ਵਿੱਚੋਂ ਗੁਜ਼ਰ ਰਿਹਾ ਹੈ । ਅਸੀਂ ਮੰਨਦੇ ਹਾਂ ਕਿ ਉਪਭੋਗਤਾਵਾਂ ਨੂੰ ਬਿਹਤਰੀਨ ਸਰਵਿਸਾਂ ਅਤੇ ਹੱਲ ਪ੍ਰਦਾਨ ਕੀਤੇ ਜਾਣ ਅਤੇ ਇਸ ਮੁਸ਼ਕਿਲ ਸਮੇਂ ਦੌਰਾਨ ਉਹਨਾਂ ਨਾਲ ਰਿਹਾ ਜਾਵੇ । ਇਹਨਾਂ ਮੁਸ਼ਕਿਲ ਸਮਿਆਂ ਦੌਰਾਨ ਆਪਣੇ ਉਪਭੋਗਤਾਵਾਂ ਨੂੰ ਸਹਿਯੋਗ ਦੇਣ ਲਈ ਅਸੀਂ ਵਾਰੰਟੀ ਅਤੇ ਮੁਫਤ ਸਰਿਵਸ ਪੀਰੀਅਡ ਨੂੰ ਇੱਕ ਮਹੀਨੇ ਤੱਕ ਵਧਾ ਰਹੇ ਹਾਂ । ਟ੍ਰੈਵਲ ਕਰਨ ਤੇ ਪਾਬੰਦੀਆਂ ਸਦਕਾ ਕਈ ਰਾਜਾਂ ਦੇ ਉਪਭੋਗਤਾ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ । ਵਾਰੰਟੀ ਪੀਰੀਅਡ ਅਤੇ ਮੁਫਤ ਸਰਵਿਸ ਵਿੱਚ ਵਾਧੇ ਨਾਲ ਇਹਨਾਂ ਉਪਭੋਗਤਾਵਾਂ ਨੂੰ ਕਾਫੀ ਰਾਹਤ ਮਿਲੇਗੀ ਕਿਉਂਕਿ ਉਹ ਲਾੱਕਡਾਊਨ ਦੌਰਾਨ ਵੀ ਸਾਡੀਆਂ ਸੇਵਾਵਾਂ ਦਾ ਫਾਇਦਾ ਉਠਾ ਸਕਣਗੇ ।
ਲਾੱਕਡਾਊਨ ਦੌਰਾਨ ਵਾਰੰਟੀ ਅਤੇ ਸਰਿਵਸਾਂ ਨੂੰ ਲਾੱਕਡਾਊਨ ਤੋਂ ਬਾਅਦ ਇੱਕ ਮਹੀਨੇ ਤੱਕ ਜਾਂ ਅਧਿਕਤਮ 31 ਜੁਲਾਈ 2021 ਤੱਕ ਵਧਾਇਆ ਜਾਵੇਗਾ।