ਚਿਲਡਰਨ ਟ੍ਰੈਫਿਕ ਟ੍ਰੇਨਿੰਗ ਪਾਰਕ |
ਲੁਧਿਆਣਾ, 28 ਜੁਲਾਈ 2021 (ਭਗਵਿੰਦਰ ਪਾਲ ਸਿੰਘ): ਸ਼ਹਿਰ ਦੇ ਲੋਕਾਂ ਵਿੱਚ ਸੜਕ ਸੁਰੱਖਿਆ ਅਤੇ ਸੁਰੱਖਿਅਤ ਡਰਾਈਵਿੰਗ ਦੀਆਂ ਆਦਤਾਂ ਪ੍ਰਤੀ ਜਾਗਰੂਕਤਾ ਵਧਾਉਣ ਲਈ ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਪ੍ਰਾਈਵੇਟ ਲਿਮਟਿਡ (ਐਚਐਮਐਸਆਈ) ਅਤੇ ਨਗਰ ਨਿਗਮ ਲੁਧਿਆਣਾ ਨੇ ਬਲਵਿੰਦਰ ਸਿੰਘ (ਸਬ ਡਿਵੀਜ਼ਨਲ ਅਫ਼ਸਰ, ਲੁਧਿਆਣਾ) ਦੀ ਹਾਜ਼ਰੀ ਵਿੱਚ ਮਾਡਲ ਟਾਓਨ ਵਿੱਚ ਬੱਚਿਆਂ ਦੇ ਟ੍ਰੈਫਿਕ ਟ੍ਰੇਨਿੰਗ ਪਾਰਕ ਦੀ 5 ਵੀਂ ਵਰੇਗੰਢ ਮਨਾਈ ।
ਸੜਕ ਸੁਰੱਖਿਆ ਜਾਗਰੂਕਤਾ ਫੈਲਾਉਣ ਬਾਰੇ ਵਿਸਥਾਰਪੂਰਵਕ ਦੱਸਦੇ ਹੋਏ ਹੌਂਡਾ ਮੋਟਰਸਾਈਕਲ ਅਤੇ ਸਕੂਟਰ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਬ੍ਰਾਂਡ ਐਂਡ ਕਮਿਊਨੀਕੇਸ਼ਨ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਪ੍ਰਭੂ ਨਾਗਰਾਜ ਨੇ ਕਿਹਾ, "ਹਰ ਉਮਰ ਵਰਗ ਵਿੱਚ ਸੜਕ ਸੁਰੱਖਿਆ ਜਾਗਰੂਕਤਾ ਫੈਲਾਉਣਾ ਐਚਐਮਐਸਆਈ ਹਮੇਸ਼ਾ ਤੋਂ ਪਹਿਲ 'ਤੇ ਰਿਹਾ ਹੈ। ਜੁਲਾਈ 2016 ਵਿੱਚ, ਅਸੀਂ ਲੁਧਿਆਣਾ ਮਿਉਂਸਿਪਲ ਕਾਰਪੋਰੇਸ਼ਨ ਦੇ ਪੂਰੇ ਸਹਿਯੋਗ ਨਾਲ ਲੁਧਿਆਣਾ ਵਿਖੇ ਬੱਚਿਆਂ ਦੇ ਟ੍ਰੈਫਿਕ ਟ੍ਰੇਨਿੰਗ ਪਾਰਕ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਸੀ। ਅੱਜ, ਇਹ ਦੱਸ ਕੇ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਸ਼ਹਿਰ ਦੇ 1.45 ਲੱਖ ਤੋਂ ਵੱਧ ਲੋਕਾਂ ਨੂੰ ਸਿਖਲਾਈ ਦੇ ਚੁੱਕੇ ਹਾਂ, ਜਿਸ ਵਿਚ 5 ਸਾਲ ਦੇ ਬੱਚਿਆਂ ਤੋਂ ਲੈ ਕੇ ਪਹਿਲਾਂ ਤੋਂ ਡਰਾਈਵਿੰਗ ਜਾਣਦੇ ਲੋਕ ਅਤੇ ਨਵੇਂ ਰਾਈਡਰਸ ਵੀ ਸ਼ਾਮਲ ਹਨ , ਇਸਦੇ ਨਾਲ ਹੀ ਅਸੀਂ ਨਵੀਆਂ ਮਹਿਲਾ ਰਾਇਡਰ੍ਸ ਨੂੰ ਸੁਤੰਤਰ ਰਾਈਡਰ ਬਣਨ ਦੇ ਸਮਰਥ ਬਣਾਇਆ ਹੈ। ਨਿਊ ਨਾਰਮਲਸ ਨਾਲ ਅੱਗੇ ਵੱਧਦੇ ਹੋਏ, ਅਸੀਂ ਆਉਣ ਵਾਲੇ ਸਮੇਂ ਵਿਚ ਵੀ ਆਪਣੇ ਡਿਜੀਟਲ ਆਊਟਰੀਚ ਪ੍ਰੋਗਰਾਮ ਹੌਂਡਾ ਰੋਡ ਸੇਫਟੀ ਈ-ਗੁਰੂਕੁਲ ਦੁਆਰਾ ਲੋਕਾਂ ਨੂੰ ਸੜਕ ਸੁਰੱਖਿਆ ਨਾਲ ਸਬੰਧਤ ਚੰਗੀਆਂ ਆਦਤਾਂ ਦੀ ਸਿਖਲਾਈ ਦਿੰਦੇ ਰਹਾਂਗੇ।"