Home >> ਐਸਟਰ >> ਐਮਜੀ ਮੋਟਰ ਇੰਡੀਆ >> ਪੰਜਾਬ >> ਲੁਧਿਆਣਾ >> ਵਪਾਰ >> ਐਮਜੀ ਮੋਟਰ ਇੰਡੀਆ ਨੇ ਪਰਸਨਲ ਏਆਈ ਅਸਿਸਟੈਂਟ ਅਤੇ ਆੱਟੋਨੋਮਸ (ਲੈਵਲ-2) ਟੈਕਨੋਲੋਜੀ ਵਾਲੀ ਐਸਟਰ ਲਾਂਚ ਕੀਤੀ।

ਰਾਜੀਵ ਚਾਬਾ, ਪ੍ਰਧਾਨ ਅਤੇ ਐਮਡੀ, ਐਮਜੀ ਮੋਟਰ ਇੰਡੀਆ ਐਸਟਰ ਲਾਂਚ ਕਰਦੇ ਹੋਏ
ਰਾਜੀਵ ਚਾਬਾ, ਪ੍ਰਧਾਨ ਅਤੇ ਐਮਡੀ, ਐਮਜੀ ਮੋਟਰ ਇੰਡੀਆ ਐਸਟਰ ਲਾਂਚ ਕਰਦੇ ਹੋਏ

ਲੁਧਿਆਣਾ, 15 ਸਤੰਬਰ, 2021 (ਭਗਵਿੰਦਰ ਪਾਲ ਸਿੰਘ):
ਐਮਜੀ ਮੋਟਰ ਇੰਡੀਆ ਨੇ ਪਰਸਨਲ ਏਆਈ ਅਸਿਸਟੈਂਟ ਅਤੇ ਗੈਮੈਂਟ ਵਿੱਚ ਪਹਿਲੀ ਆੱਟੋਨੋਮਸ (ਲੈਵਲ-2) ਟੈਕਨੋਲੋਜੀ ਵਾਲੀ ਭਾਰਤ ਦੀ ਪਹਿਲੀ ਐਸਯੂਵੀ ਐਮਜੀ ਐਸਟਰ ਲਾਂਚ ਕੀਤੀ ਹੈ। ਐਸਟਰ ਐਮਜੀ ਦੇ ਸਫ਼ਲ ਗਲੋਬਲ ਪਲੇਟਫਾਰਮ ਜੇਡਐਸ ‘ਤੇ ਆਧਾਰਿਤ ਹੈ।

ਇਮੋਸ਼ਨਲ ਡਾਇਨਾਮਿਜ਼ਮ ਦੀ ਡਿਜ਼ਾਇਨ ਫਿਲਾਸਫੀ ਦੇ ਆਧਾਰ ‘ਤੇ ਐਮਜੀ ਦੀ ਐਸਟਰ ਦੀ ਅਤਿਆਧੁਨਿਕ ਸਟਾਇਲ ਇਸ ਕਾਰ ਅਤੇ ਗਾਹਕਾਂ ਦੇ ਵਿਚਕਾਰ ਕਨੈਕਟ ਕਰੇਗੀ। ਇਸ ਵਿੱਚ ਇੱਕ ਪ੍ਰਮੁੱਖ ਬੋਲਡ ਸੇਲੈਸਟੀਅਲ ਗ੍ਰਿਲ ਹੈ ਜੋ ਆੱਨ-ਰੋਡ ਕਾਰ ਦੀ ਬਹੁਤ ਹੀ ਮਜ਼ਬੂਤ ਇਮੇਜ਼ ਬਣਾਉਂਦਾ ਹੈ। ਕਲਾਸਿਕ ਲੇਪਰਡ ਜੰਪ ਸ਼ੋਲਡਰ ਲਾਇਨ ਦੇ ਨਾਲ ਐਸਯੂਵੀ ਇੱਕ ਐਲੀਗੈਂਟ ਅਤੇ ਐਕਸ਼ਨ ਲਈ ਤਿਆਰ ਨਜ਼ਰ ਆਉਂਦੀ ਹੈ। ਐਲਈਡੀ ਹੈਡਲੈਂਪਸ ਵਿੱਚ ਐਸਟਰ ਦੇ ਨੌ ਕ੍ਰਿਸਟਲ ਡਾਇਮੰਡ ਐਲੀਮੈਂਟਸ ਸਟੀਕ ਵਿਵਰਣ ਦੇ ਨਾਲ ਇੱਕ ਵੱਖ ਹੀ ਹਾੱਕ-ਆਈ ਐਕਸਪ੍ਰੈਸ਼ਨ ਬਣਾਉਂਦੇ ਹਨ।

ਇੰਟੀਰੀਅਰ ਵਿੱਚ ਸਾੱਫ਼ਟ ਟੱਚ ਅਤੇ ਪ੍ਰੀਮੀਅਮ ਕੰਟੈਂਟ ਦੇ ਨਾਲ ਸਰੁਚੀਪੂਰਨ ਢੰਗ ਨਾਲ ਤਿਆਰ ਕੀਤਾ ਗਿਆ ਹੈ। ਇਹ ਦੋ ਇੰਜਣ ਵਿਕਲਪਾਂ ਵਿੱਚ ਆਵੇਗਾ-ਬ੍ਰਿਟ ਡਾਇਨੈਮਿਕ 220 ਟਰਬੋ ਪੈਟਰੋਲ ਇੰਜਣ ਜਿਸ ਵਿੱਚ 6-ਸਪੀਡ ਏਟੀ ਹੈ ਜੋ 220Nm ਦਾ ਟਾੱਰਕ ਅਤੇ 140ps ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਅਤੇ ਦੂਜਾ-ਮੈਨੁਅਲ ਟ੍ਰਾਂਸਮੀਸ਼ਨ ਵਾਲਾ ਵੀਟੀਆਈ ਟੇਕ ਪੈਟਰੋਲ ਇੰਜਣ ਅਤੇ 8-ਸਪੀਡ ਸੀਵੀਟੀ, ਜੋ 144Nm ਦਾ ਟਾੱਰਕ ਅਤੇ 110ps ਦੀ ਪਾਵਰ ਦਿੰਦਾ ਹੈ।

ਬਹੁਤ ਸਮੇਂ ਤੋਂ ਉਡੀਕ ਅਧੀਨ ਮੱਧਮ ਆਕਾਰ ਦੀ ਐਮਜੀ ਐਸਟਰ 19 ਸਤੰਬਰ ਤੋਂ ਐਮਜੀ ਸ਼ੋਰੂਮ ਵਿੱਚ ਪ੍ਰਦਰਸ਼ਿਤ ਹੋਵੇਗੀ ਅਤੇ ਇਸਦੇ ਤੁਰੰਤ ਬਾਅਦ ਇਸਦੇ ਲਈ ਬੁਕਿੰਗ ਸ਼ੁਰੂ ਹੋ ਜਾਵੇਗੀ।

ਐਸਟਰ ਦੀ ਅਪੀਲ ਦੇ ਬਾਰੇ ਗੱਲ ਕਰਦੇ ਹੋਏ ਯੂਕੇ ਦੇ ਲੰਦਨ ਵਿੱਚ ਐਮਜੀ ਦੇ ਗਲੋਬਲ ਡਿਜ਼ਾਇਨ ਸੈਂਟਰ ਵਿੱਚ ਅਡਵਾਂਸਡ ਡਿਜ਼ਾਇਨ ਡਾਇਰੈਕਟਰ ਕਾਰਲ ਗੋਥਮ ਨੇ ਕਿਹਾ, "ਇਮੋਸ਼ਨਲ ਡਾਇਨੈਮਿਜ਼ਮ ਦਾ ਕਾਂਸੈਪਟ ਐਸਟਰ ਨੂੰ ਪ੍ਰੀਮੀਅਮ ਅਹਿਸਾਸ ਦਿੰਦਾ ਹੈ। ਮੱਧਮ ਆਕਾਰ ਦੀ ਐਸਯੂਵੀ ਅਸਧਾਰਨ ਸਤਰ ‘ਤੇ ਡਿਟੇਲਿੰਗ ਅਤੇ ਜ਼ਿਕਰਯੋਗ ਵਿਸ਼ੇਸ਼ਤਾਵਾਂ ਦੇ ਨਾਲ ਦੇਖਣ ਵਾਲੇ ਨੂੰ ਆਨੰਦ ਨਾਲ ਭਰ ਦਿੰਦੀ ਹੈ। ਅਸੀਂ ਡਿਜ਼ਾਇਨ ਨੂੰ ਕਾਰ ਬਣਾਉਣ ਦੇ ਕੇਂਦਰ ਵਿੱਚ ਰੱਖਿਆ ਤਾਂ ਕਿ ਤਕਨੀਕੀ ਤੌਰ ‘ਤੇ ਜੋ ਬਿਹਤਰੀਨ ਫੀਚਰਸ ਉਹ ਦਿੰਦੀ ਹੈ, ਉੰਨੀ ਹੀ ਖੂਬਸੂਰਤ ਉਹ ਦਿਖਣ ਵਿੱਚ ਵੀ ਲੱਗੇ। ਇਹ ਅਤਿਆਧੁਨਿਕ ਤਕਨੀਕ ਅਤੇ ਡਿਜ਼ਾਇਨ ਉੱਤਮਤਾ ਦੇ ਨਾਲ ਐਮਜੀ ਦੇ ਬ੍ਰਾਂਡ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾਂਦਾ ਹੈ। ਭਾਰਤ ਐਮਜੀ ਐਸਟਰ ਦੇ ਅੰਦਰ ਪਰਸਨਲ ਏਆਈ ਐਸਿਸਟੈਂਟ ਦੇ ਨਾਲ ਸਹਿਜ ਡ੍ਰਾਇਵਿੰਗ ਅਨੁਭਵ ਵਿੱਚ ਡੁੱਬਣ ਦੀ ਉਮੀਦ ਕਰ ਸਕਦਾ ਹੈ।"

ਐਸਟਰ ਦੇ ਲਾਂਚ ‘ਤੇ ਐਮਜੀ ਮੋਟਰ ਇੰਡੀਆ ਦੇ ਪ੍ਰਧਾਨ ਅਤੇ ਐਮਡੀ ਰਾਜੀਵ ਚਾਬਾ ਨੇ ਕਿਹਾ, "ਅਸੀਂ ਭਾਰਤੀ ਆੱਟੋਮੋਟਿਵ ਮਾਰਕਿਟ ਵਿੱਚ ਐਸਯੂਵੀ ਦੇ ਨਾਲ ਕਈ ਇੰਡਸਟ੍ਰੀ-ਫਰਸਟ ਹੱਲ ਪੇਸ਼ ਕੀਤੇ ਹਨ। ਇਸ ਵਾਰ ਸਾਡੇ ਕੋਲ ਆੱਟੋਨੋਮਸ (ਲੈਵਲ 2), ਐਮਜੀ ਐਸਟਰ, ਇੱਕ ਪਰਸਨਲ ਏਆਈ ਐਸਸਿਟੈਂਟ ਦੇ ਨਾਲ ਹੈ। ਆਪਣੇ ਖੂਬਸੂਰਤ ਐਕਸਟੀਰੀਅਰ, ਸ਼ਾਨਦਾਰ ਇੰਟੀਰੀਅਰ ਅਤੇ ਫਿਊਚਰਿਸਟਿਕ ਟੈਕਨੋਲੋਜੀ ਦੇ ਨਾਲ, ਅਸੀਂ ਮੰਨਦੇ ਹਾਂ ਕਿ ਐਸਟਰ ਸਭ ਨੂੰ ਪਸੰਦ ਆਉਣ ਵਾਲਾ ਪੈਕੇਜ ਹੈ ਜੋ ਗਾਹਕਾਂ ਦੇ ਨਾਲ ਤਾਲਮੇਲ ਬਿਠਾਏਗਾ।"
 
Top