ਲੁਧਿਆਣਾ, 26 ਦਸੰਬਰ 2021 (ਭਗਵਿੰਦਰ ਪਾਲ ਸਿੰਘ): ਤਿਉਹਾਰ ਦੇ ਉਤਸ਼ਾਹ ਅਤੇ ਖੁਸ਼ੀ ਨੂੰ ਵਧਾਉਣ ਲਈ ਓਮੈਕਸ ਰਾਇਲ ਰੈਜ਼ੀਡੈਂਸੀ ਨੇ ਇੱਕ ਵੱਖਰੇ ਅੰਦਾਜ਼ ਵਿੱਚ ‘ਦ ਨਾਈਟ ਬਾਜ਼ਾਰ’ ਦੇ ਪ੍ਰਬੰਧ ਰਾਹੀਂ ਕ੍ਰਿਸਮਸ ਦਾ ਜਸ਼ਨ ਬੜੇ ਉਤਸ਼ਾਹ ਨਾਲ ਮਨਾਇਆ। ਦੋ ਦਿਨਾਂ ਸਲਾਨਾ ਪ੍ਰੋਗਰਾਮ 25 ਅਤੇ 26 ਦਿਸੰਬਰ 2021 ਨੂੰ ਓਮੈਕਸ ਰਾਇਲ ਸਟ੍ਰੀਟ, ਸੈਕਟਰ ਸਤਾਰਾ, ਪਖੋਵਾਲ ਰੋਡ, ਲੁਧਿਆਣਾ ਵਿੱਚ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਲੁਧਿਆਣਾ ਦੇ ਨਾਲ ਨਾਲ ਲੋਕ ਆਸ-ਪਾਸ ਦੇ ਸ਼ਹਿਰ ਜਿਵੇਂ ਦੀ ਫਿੱਲੌਰ, ਫਗਵਾੜਾ, ਖੰਨਾ, ਮੰਡੀ ਗੋਬਿੰਦਗੜ, ਕਪੂਰਥਲਾ, ਮੋਗਾ, ਮਲੇਰਕੋਟਲਾ, ਸਰਹਿੰਦ, ਨਕੋਦਰ, ਤੋਂ ਵੀ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਕ੍ਰਿਸਮਸ ਮਨਾਉਣ ਲਈ ‘ਦ ਨਾਈਟ ਬਾਜ਼ਾਰ’ ਆਏ ਸਨ ਅਤੇ ਉਹਨਾਂ ਨੇ ਸ਼ਾਮ ਦਾ ਬਖੂਬੀ ਆਨੰਦ ਲਿਆ। ਖਰੀਦਾਰੀ, ਸਵਾਦਿਸ਼ਟ ਭੋਜਨ, ਸੰਗੀਤ ਅਤੇ ਮਨੋਰੰਜਕ ਗਤੀਵਿਧੀਆਂ ਨੇ ਲੋਕਾਂ ਵਿੱਚ ਉਤਸ਼ਾਹ ਦਾ ਸੰਚਾਰ ਕੀਤਾ।
ਨਾਇਟ ਫਲੀ ਮਾਰਕੇਟ, ਕਾਰਨਿਵਲ ਗੇਮ੍ਸ, ਫੂਡ ਕੋਰਟ, ਕਿਡ੍ਸ ਪਲੇ ਜੋਨ, ਕੰਪੀਟੀਸ਼ਨ ਵਰਕਸ਼ਾਪ ਅਤੇ ਕਈ ਹੋਰ ਮਜੇਦਾਰ ਅਤੇ ਮਨੋਰੰਜਨ ਗਤੀਵਿਧੀਆਂ ਇਸ ਉਤਸਵ ਦੀ ਖਿੱਚ ਸਨ। ਚਮਕਦਾਰ ਰੋਸ਼ਨੀ, ਰੰਗ-ਬਿਰੰਗੇ ਅਤੇ ਚਮਕਦੇ ਸਿਤਾਰੀਆਂ ਦੀ ਸਜਾਵਟ ਨੇ ਮਾਹੌਲ ਨੂੰ ਮੋਹਕ ਜੀਵੰਤਤਾ ਨਾਲ ਭਰ ਦਿੱਤਾ।
ਦ ਨਾਇਟ ਬਾਜ਼ਾਰ ਨੇ ਖਰੀਦਾਰਾਂ ਅਤੇ ਮਨੋਰੰਜਨ ਚਾਹੁਣ ਵਾਲਿਆਂ ਨੂੰ ਬੇਹੱਦ ਆਕਰਸ਼ਤ ਕੀਤਾ, ਜਿਸਦੇ ਨਾਲ ਇਹ ਕ੍ਰਿਸਮਸ ਦੇ ਦੌਰਾਨ ਸਭਤੋਂ ਜਿਆਦਾ ਮੰਗ ਵਾਲੇ ਸਥਾਨਾਂ ਵਿੱਚੋਂ ਇੱਕ ਰਿਹਾ।