ਲੁਧਿਆਣਾ, 23 ਦਸੰਬਰ 2021 (ਭਗਵਿੰਦਰ ਪਾਲ ਸਿੰਘ): ਸਨੈਪਡੀਲ ਲਿਮਿਟਡ (ਸਨੈਪਡੀਲ), ਵਿੱਤੀ ਸਾਲ 2020 ਲਈ ਮਾਲੀਏ ਦੇ ਮਾਮਲੇ ਵਿੱਚ, ਭਾਰਤ ਦੇ ਸਭ ਤੋਂ ਵੱਡੇ ਪਿਓਰ -ਪਲੇ ਵੈਲਿਊ ਈ-ਕਾਮਰਸ ਪਲੇਟਫਾਰਮ ਨੇ ਆਈਪੀਓ ਲਈ ਡਰਾਫਟ ਰੈੱਡ ਹੈਰਿੰਗ ਪ੍ਰਾਸਪੈਕਟਸ ਦਾਇਰ ਕੀਤਾ ਹੈ। ਇਸ ਪੇਸ਼ਕਸ਼ ਵਿੱਚ 1,250 ਕਰੋੜ ਰੁਪਏ ਤੱਕ ਦਾ ਇੱਕ ਨਵਾਂ ਇਸ਼ੂ ਅਤੇ 30,769,600 ਇਕੁਇਟੀ ਸ਼ੇਅਰਾਂ ਦੀ ਵਿਕਰੀ ਦੀ ਪੇਸ਼ਕਸ਼ ਸ਼ਾਮਲ ਹੈ ।
ਸਨੈਪਡੀਲ ਨੇ 1,250 ਕਰੋੜ ਰੁਪਏ ਦੇ ਨਵੇਂ ਇਸ਼ੂ ਦੀ ਸ਼ੁੱਧ ਕਮਾਈ ਦੀ ਵਰਤੋਂ ਨਾਲ ਨਿਮਨਲਿਖਤ ਟੀਚਿਆਂ ਨੂੰ ਪੂਰਾ ਕਰਨ ਦਾ ਪ੍ਰਸਤਾਵ ਦਿੱਤਾ ਹੈ।
1.- ਜੈਵਿਕ ਵਿਕਾਸ ਪਹਿਲਕਦਮੀਆਂ ਲਈ ਫੰਡਿੰਗ - 900 ਕਰੋੜ ਰੁਪਏ ;ਅਤੇ 2. ਆਮ ਕਾਰਪੋਰੇਟ ਉਦੇਸ਼ (ਸਮੂਹਿਕ ਤੌਰ 'ਤੇ, ਇੱਥੇ "ਟੀਚਿਆਂ " ਵਜੋਂ ਦਰਸਾਇਆ ਗਿਆ ਹੈ)।
3. ਆਪਣੇ ਡੀਆਰਐਚਪੀ ਵਿੱਚ, ਸਨੈਪਡੀਲ ਦਾ ਕਹਿਣਾ ਹੈ ਕਿ ਵਿੱਤੀ ਸਾਲ 2020 ਦੇ ਮਾਲੀਏ ਦੇ ਲਿਹਾਜ਼ ਨਾਲ, ਇਹ ਭਾਰਤ ਦਾ ਸਭ ਤੋਂ ਵੱਡਾ ਪਿਓਰ -ਪਲੇ ਵੈਲਿਊ ਈ-ਕਾਮਰਸ ਪਲੇਟਫਾਰਮ ਹੈ। ਇਸ ਤੋਂ ਇਲਾਵਾ, ਗੂਗਲ ਪਲੇ ਸਟੋਰ 'ਤੇ 200 ਮਿਲੀਅਨ ਤੋਂ ਵੱਧ ਐਪ ਇੰਸਟਾਲੇਸ਼ਨਜ਼ ਦੇ ਨਾਲ, ਇਹ 31 ਅਗਸਤ, 2021 ਤੱਕ, ਭਾਰਤ ਵਿੱਚ ਕੁੱਲ ਐਪ ਇੰਸਟਾਲੇਸ਼ਨਜ ਦੇ ਮਾਮਲੇ ਵਿੱਚ ਸਭ ਤੋਂ ਵੱਧ ਇੰਸਟਾਲਡ ਪਿਓਰ -ਪਲੇ ਵੈਲਿਊ ਈ-ਕਾਮਰਸ ਐਪਲੀਕੇਸ਼ਨ ਅਤੇ ਚੋਟੀ ਦੇ ਚਾਰ ਆਨਲਾਈਨ ਲਾਈਫ ਸਟਾਈਲ ਸ਼ਾਪਿੰਗ ਡੇਸਟੀਨੇਸ਼ਨਜ ਵਿੱਚੋਂ ਇੱਕ ਬਣਿਆ ਹੈ । (ਸਰੋਤ: ਰੈਡ ਸੀਰ ਰਿਪੋਰਟ, ਜਿਸਨੂੰ ਵਿਸ਼ੇਸ਼ ਤੌਰ 'ਤੇ ਆਫਰਜ਼ ਲਈ ਸਾਡੇ ਵਲੋਂ ਕਮਿਸ਼ਨ ਅਤੇ ਭੁਗਤਾਨ ਦਿੱਤਾ ਗਿਆ ਹੈ) । 2007 ਵਿਚ ਸਥਾਪਿਤ ਸਨੈਪਡੀਲ ਨੇ ਇੱਕ ਕੂਪਨ ਬੁੱਕਲੇਟ ਕਾਰੋਬਾਰ ਵਜੋਂ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ , ਜਿਸ ਨੂੰ 2010 ਵਿੱਚ ਉਸਨੇ ਇੱਕ ਆਨਲਾਈਨ ਡੀਲ ਪਲੇਟਫਾਰਮ ਅਤੇ 2012 ਵਿੱਚ ਇੱਕ ਆਨਲਾਈਨ ਈ-ਕਾਮਰਸ ਮਾਰਕਿਟਪਲੇਸ ਵਿੱਚ ਬਦਲ ਦਿੱਤਾ । ਸਨੈਪਡੀਲ ਦਾ ਮੁੱਲ ਪ੍ਰਸਤਾਵ 'ਭਾਰਤ' ਦੇ ਖਰੀਦ ਦਾਰਾਂ ਦੀਆਂ ਵੱਖੋ-ਵੱਖਰੀਆਂ ਖਰੀਦ ਲੋੜਾਂ ਨੂੰ ਪੂਰਾ ਕਰਦਾ ਹੈ।
4. (ਸਰੋਤ: ਰੈਡ ਸੀਰ ਰਿਪੋਰਟ, ਜਿਸਨੂੰ ਵਿਸ਼ੇਸ਼ ਤੌਰ 'ਤੇ ਆਫਰਜ਼ ਲਈ ਸਾਡੇ ਵਲੋਂ ਕਮਿਸ਼ਨ ਅਤੇ ਭੁਗਤਾਨ ਦਿੱਤਾ ਗਿਆ ਹੈ)। ਸਨੈਪਡੀਲ ਪਲੇਟਫਾਰਮ ਨੂੰ ਐਪ ਐਨੀ (ਇੱਕ ਮੋਬਾਈਲ ਮਾਰਕੀਟ ਡੇਟਾ ਅਤੇ ਵਿਸ਼ਲੇਸ਼ਣ ਪਲੇਟਫਾਰਮ) ਦੁਆਰਾ ‘ਟੌਪ ਪਬਲਿਸ਼ਰ ਅਵਾਰਡ 2020’ ਵਿੱਚ ਸਾਲ 2019 ਲਈ ਮਹੀਨਾਵਾਰ ਸਰਗਰਮ ਉਪਭੋਗਤਾਵਾਂ (“ ਐਮਏਯੂ ”) ਦੇ ਸੰਦਰਭ ਵਿੱਚ ਭਾਰਤ ਦੇ ਚੋਟੀ ਦੇ 10 ਸ਼ਾਪਿੰਗ ਐਪਸ ਵਿਚ ਸਥਾਨ ਦਿੱਤਾ ਗਿਆ ਸੀ ।
5. ਰੈਡ ਸੀਰ ਰਿਸਰਚ ਦੇ ਅਨੁਸਾਰ, ਸਾਡਾ ਕੁੱਲ ਅਡਰੇਸੇਬਲ ਮਾਰਕੀਟ - ਭਾਰਤ ਦੇ ਵੈਲਿਊ ਲਾਈਫ ਸਟਾਈਲ ਰਿਟੇਲ ਮਾਰਕੀਟ ਦੇ - ਵਿੱਤੀ ਸਾਲ 2021 ਦੇ 88 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਕੇ 15% ਦੇ ਸੀਏਜੀਆਰ ਨਾਲ 2026 ਵਿਚ 175 ਬਿਲੀਅਨ ਅਮਰੀਕੀ ਡਾਲਰ ਤੱਕ ਹੋਣ ਦਾ ਅਨੁਮਾਨ ਹੈ।