Home >> ਏਸਯੂਡੀ ਲਾਈਫ >> ਪੰਜਾਬ >> ਬੈਂਕਿੰਗ >> ਲੁਧਿਆਣਾ >> ਵਕਰੰਗੀ >> ਵਪਾਰ >> ਬੈਂਕਿੰਗ ਸੇਵਾਵਾਂ ਤੋਂ ਵੰਚਿਤ ਅਤੇ ਕਮੀ ਵਾਲੇ ਭਾਰਤ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਏਸਯੂਡੀ ਲਾਈਫ ਨੇ ਵਕਰੰਗੀ ਦੇ ਨਾਲ ਗੰਢ-ਜੋੜ ਕੀਤਾ

ਦਿਨੇਸ਼ ਨੰਦਨਵਾਨਾ, ਐਮਡੀ ਅਤੇ ਗਰੁੱਪ ਸੀਈਓ, ਵਕਰੰਗੀ ਲਿਮਿਟੇਡ, ਗਣੇਸ਼ ਮੁਰੂਗਾ, ਈਵੀਪੀ ਅਤੇ ਹੈੱਡ - ਰਿਟੇਲ ਸੇਲਜ਼, ਸਟਾਰ ਯੂਨੀਅਨ ਦਾਈ-ਇਚੀ ਲਾਈਫ ਇੰਸ਼ੋਰੈਂਸ ਨਾਲ ਕਾਰਪੋਰੇਟ ਏਜੰਸੀ ਸਮਝੌਤੇ ਦਾ ਆਦਾਨ-ਪ੍ਰਦਾਨ ਕਰਦੇ ਹੋਏ।
ਦਿਨੇਸ਼ ਨੰਦਨਵਾਨਾ, ਐਮਡੀ ਅਤੇ ਗਰੁੱਪ ਸੀਈਓ, ਵਕਰੰਗੀ ਲਿਮਿਟੇਡ, ਗਣੇਸ਼ ਮੁਰੂਗਾ, ਈਵੀਪੀ ਅਤੇ ਹੈੱਡ - ਰਿਟੇਲ ਸੇਲਜ਼, ਸਟਾਰ ਯੂਨੀਅਨ ਦਾਈ-ਇਚੀ ਲਾਈਫ ਇੰਸ਼ੋਰੈਂਸ ਨਾਲ ਕਾਰਪੋਰੇਟ ਏਜੰਸੀ ਸਮਝੌਤੇ ਦਾ ਆਦਾਨ-ਪ੍ਰਦਾਨ ਕਰਦੇ ਹੋਏ।

ਲੁਧਿਆਣਾ, 24 ਮਾਰਚ, 2022 (
ਭਗਵਿੰਦਰ ਪਾਲ ਸਿੰਘ): ਭਾਰਤ ਵਿੱਚ ਪਬਲਿਕ ਸੇਕਟਰ ਦੇ ਦੋ ਆਗੂ ਬੈਂਕ, ਬੈਂਕ ਆਫ ਇੰਡਿਆ ਅਤੇ ਯੂਨੀਅਨ ਬੈਂਕ ਆਫ ਇੰਡਿਆ ਅਤੇ ਦਾਈ-ਇਚੀ ਲਾਈਫ ਜਾਪਾਨ ਦੇ ਵਿੱਚ ਸੰਯੁਕਤ ਉਪਕਰਮ, ਸਟਾਰ ਯੂਨੀਅਨ ਦਾਈ-ਇਚੀ ਲਾਈਫ ਇੰਸ਼ਯੋਰੇਂਸ (ਏਸਯੂਡੀ ਲਾਈਫ) ਨੇ ਵਿੱਤੀ ਸਮਾਵੇਸ਼ਨ ਅਤੇ ਸਾਮਾਜਕ ਸਮਾਵੇਸ਼ਨ ਲਿਆਉਣ ਲਈ ਕੰਮ ਕਰ ਰਹੀ ਫਿਨਟੇਕ ਕੰਪਨੀ, ਵਕਰੰਗੀ ਦੇ ਨਾਲ ਗੰਢ-ਜੋੜ ਕੀਤਾ ਹੈ। ਇਸ ਗੰਢ-ਜੋੜ ਦੇ ਤਹਿਤ ਸੰਗਠਨ ਦਾ ਵਿਸਥਾਰ ਭਾਰਤ ਵਿੱਚ ਆਖਰੀ ਕੋਨੇ ਤੱਕ ਕਰਦੇ ਹੋਏ ਇਸਦੇ ਕੇਂਦਰਾਂ ਦੇ ਨੈੱਟਵਰਕ ਰਾਹੀਂ ਬੀਮਾ ਸੇਵਾਵਾਂ ਪ੍ਰਦਾਨ ਕਰਣੀਆਂ ਹਨ।

ਇਸ ਨਵੇਂ ਗੰਢ-ਜੋੜ ਨਾਲ ਏਸਯੂਡੀ ਲਾਈਫ ਨੂੰ ਆਪਣੇ ਮਜ਼ਬੂਤ ਅਤੇ ਵਿਲੱਖਣ ਉਤਪਾਦ ਪੋਰਟਫੋਲੀਓ ਰਾਹੀਂ ਬੈਂਕਿੰਗ ਸੇਵਾਵਾਂ ਤੋਂ ਵੰਚਿਤ ਅਤੇ ਕਮੀ ਵਾਲੇ ਇਲਾਕੀਆਂ ਵਿੱਚ ਸਮਰੱਥ ਅਤੇ ਲਚਕੀਲੇ ਉਤਪਾਦ ਪੇਸ਼ ਕਰ ਸੇਵਾਵਾਂ ਦੇਣ ਵਿੱਚ ਮਦਦ ਮਿਲੇਗੀ ਅਤੇ ਗਾਹਕਾਂ ਨੂੰ ਗਾਰੰਟੀਸ਼ੁਦਾ ਪਰਿਪੱਕਤਾ ਲਾਭ, ਟੈਕਸ ਲਾਭ, ਕਰਜ਼ਾ ਸਹੂਲਤ, ਜੀਵਨ ਕਵਰ ਅਤੇ ਗਾਰੰਟੀਸ਼ੁਦਾ ਆਮਦਨ ਵਰਗੇ ਲਾਭ ਮਿਲਣਗੇ।

ਸਟਾਰ ਯੂਨੀਅਨ ਦਾਈ-ਇਚੀ ਲਾਈਫ ਇੰਸ਼ਯੋਰੇਂਸ ਦੇ ਏਮਡੀ ਅਤੇ ਸੀਈਓ, ਅਭਏ ਤਿਵਾਰੀ ਨੇ ਕਿਹਾ, "ਅਸੀਂ ਅਜਿਹੇ ਬੀਮਾ ਉਤਪਾਦ ਪ੍ਰਦਾਨ ਕਰਨ ਲਈ ਵਚਨਬੱਧ ਹਾਂ ਜੋ ਸਮਾਜ ਦੇ ਵੱਖ-ਵੱਖ ਹਿੱਸਿਆਂ ਅਤੇ ਭੂਗੋਲਿਆਂ ਦੇ ਗਾਹਕਾਂ ਦੀਆਂ ਵਿਲੱਖਣ ਲੋੜਾਂ ਨੂੰ ਪੂਰਾ ਕਰਦੇ ਹਨ।"

ਇਸ ਗੰਢ-ਜੋੜ ਦੇ ਬਾਰੇ ਵਿੱਚ ਬੀਨੂ ਗੋਪਾਲ ਕ੍ਰਿਸ਼ਣਾ, ਏਸਵੀਪੀ ਅਤੇ ਹੇਡ, ਆਰਆਰਬੀ ਅਤੇ ਬਰੋਕਿੰਗ, ਸਟਾਰ ਯੂਨੀਅਨ ਦਾਈ-ਇਚੀ ਲਾਈਫ ਇੰਸ਼ਯੋਰੇਂਸ ਕੰਪਨੀ ਲਿਮਿਟੇਡ ਨੇ ਕਿਹਾ, "ਇਹ ਰਣਨੀਤਕ ਗੱਠਜੋੜ ਸਟਾਰ ਯੂਨੀਅਨ ਦਾਈ-ਇਚੀ ਲਾਈਫ ਨੂੰ ਵਿਕਰੀ ਦੇ ਵਧੇਰੇ ਪੁਆਇੰਟਾਂ ਦੀ ਮਦਦ ਨਾਲ ਆਪਣੀ ਵੰਡ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਕਰੇਗਾ ਅਤੇ ਸਾਡੇ ਪੋਰਟਫੋਲੀਓ ਨੂੰ ਵਿਕਰੀ ਦੇ ਇਹਨਾਂ ਬਿੰਦੂਆਂ ਤੋਂ ਲਾਭ ਹੋਵੇਗਾ।"

ਵਕਰਾਂਗੀ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਗਰੁੱਪ ਸੀਈਓ ਦਿਨੇਸ਼ ਨੰਦਵਾਨਾ ਨੇ ਇਸ ਸਹਿਯੋਗ ਬਾਰੇ ਕਿਹਾ, "ਸਾਨੂੰ ਸਟਾਰ ਯੂਨੀਅਨ ਦਾਈ-ਇਚੀ ਲਾਈਫ ਇੰਸ਼ੋਰੈਂਸ ਨਾਲ ਇਸ ਸਾਂਝੇਦਾਰੀ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਇਸ ਸਾਂਝੇਦਾਰੀ ਰਾਹੀਂ, ਅਸੀਂ ਆਪਣੇ ਪਲੇਟਫਾਰਮ 'ਤੇ ਜੀਵਨ ਬੀਮਾ ਉਤਪਾਦ ਪੇਸ਼ ਕਰ ਸਕਾਂਗੇ। ਇਸ ਸਾਂਝੇਦਾਰੀ ਦੇ ਨਾਲ, ਅਸੀਂ ਵਕਰਾਂਗੀ ਕੇਂਦਰਾਂ ਅਤੇ ਭਾਰਤਈਜ਼ੀ ਸੁਪਰ ਐਪ 'ਤੇ ਉਪਲਬਧ ਸੇਵਾਵਾਂ ਦਾ ਵਿਸਤਾਰ ਕਰਨਾ ਜਾਰੀ ਰੱਖਦੇ ਹਾਂ।"
 
Top