Home >> ਅੰਮਿ੍ਤਸਰ >> ਸਿੱਖਿਆ >> ਗਿਆਨਧੰਨ >> ਚੰਡੀਗੜ੍ਹ >> ਪੰਜਾਬ >> ਲੁਧਿਆਣਾ >> ਵਪਾਰ >> ਗਿਆਨਧੰਨ ਅੰਮਿ੍ਤਸਰ, ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਸਟੂਡੈਂਟਸ ਨੂੰ ਵਿਦੇਸ਼ ਵਿੱਚ ਪੜ੍ਹਨ ਦੇ ਮੌਕੇ ਉਪਲਭਧ ਕਰਵਾ ਰਿਹਾ ਹੈ

ਗਿਆਨਧੰਨ

ਲੁਧਿਆਣਾ / ਅੰਮ੍ਰਿਤਸਰ, 19 ਅਪ੍ਰੈਲ 2022 (
ਭਗਵਿੰਦਰ ਪਾਲ ਸਿੰਘ): ਗਿਆਨਧੰਨ ਭਾਰਤ ਦਾ ਪਹਿਲਾ ਡਿਜ਼ੀਟਲ ਐਜ਼ੂਕੇਸ਼ਨ ਫਾਇਨੈਂਸਿੰਗ ਪਲੇਟਫਾਰਮ ਅਤੇ ਐਨਬੀਐਫਸੀ ਅਮਿ੍ਤਸਰ, ਲੁਧਿਆਣਾ ਅਤੇ ਚੰਡੀਗੜ੍ਹ ਤੋਂ ਐਜ਼ੂਕੇਸ਼ਨ ਕਰਜ਼ (ਲੋਨ) ਦੀ ਵਧਦੀ ਮੰਗ ਦੇਖ ਰਿਹਾ ਹੈ, ਕਿਉਂਕਿ ਬੱਚੇ ਕੈਨੇਡਾ, ਯੂ.ਕੇ. ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਕਾਫੀ ਜ਼ਿਆਦਾ ਸੰਖਿਆ ਵਿੱਚ ਜਾ ਰਿਹਾ ਹੈ ।

ਚੰਡੀਗੜ੍ਹ ਵਿੱਚ 60 ਫੀਸਦ ਦਾ ਵਾਧਾ ਦੇਖਿਆ ਗਿਆ ਹੈ, ਜਦੋਂ ਕਿ ਅੰਮਿ੍ਤਸਰ ਵਿੱਚ 129 ਫੀਸਦ ਅਤੇ ਲੁਧਿਆਣਾ ਵਿੱਚ 140 ਫੀਸਦ ਨਾਲ ਸਭ ਤੋਂ ਵੱਧ ਹੈ । ਕੈਨੇਡਾ, ਸਥਾਨਕ ਸਟੂਡੈਂਟਸ ਦਾ ਪਸੰਦੀਦਾ ਡੈਸਟੀਨੇਸ਼ਨ ਹੈ, ਇਸ ਤੋਂ ਬਾਅਦ ਯੂ.ਕੇ., ਆਸਟ੍ਰੇਲੀਆ ਅਤੇ ਯੂ.ਐਸ.ਏ. ਹਨ । ਇੰਜੀਨੀਅਰਿੰਗ, ਤਕਨੀਕੀ ਅਤੇ ਪ੍ਰਬੰਧਨ ਪਾਠਕ੍ਰਮ ਵਰਗੇ ਕੋਰਸਿਜ਼ ਦੀ ਕੁੱਲ ਕੋਰਸਿਜ਼ ਵਿੱਚ 50 ਫੀਸਦ ਹਿੱਸੇਦਾਰੀ ਹੈ ।

ਕੈਨੇਡਾ ਨੂੰ ਉੱਚ ਸਿੱਖਿਆ, ਪੀਜੀ ਡਿਪਲੋਮਾ ਕੋਰਸ ਅਤੇ ਮਾਸਟਰਜ਼ ਤੋਂ ਬਾਅਦ ਯੂਜੀ ਡਿਪਲੋਮਾ ਅਤੇ ਯੂਜੀ ਡਿਗਰੀ ਲਈ ਸਭ ਤੋਂ ਵੱਧ ਚੁਣਿਆ ਗਿਆ ਹੈ । ਕੈਨੇਡਾ ਵਿੱਚ ਐਲਗੋਂਕੁਇਨ ਕਾਲਜ, ਬ੍ਰਾਕ ਯੂਨੀਵਰਸਿਟੀ, ਸੈਂਟੇਨੀਅਲ ਕਾਲੇਜ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ । ਆਸਟ੍ਰੇਲੀਆ ਵਿੱਚ ਸਵਾਈਨਬਰਨ ਯੂਨੀਵਰਸਿਟੀ, ਦੱਖਣੀ ਆਸਟ੍ਰੇਲੀਆ ਯੂਨੀਵਰਸਿਟੀ ਸ਼ਾਮਲ ਹਨ । ਨਿਊਯਾਰਕ ਯੁੂਨੀਵਰਸਿਟੀ, ਮੁਰੇ ਸਟੇਟ ਯੂਨੀਵਰਸਿਟੀ ਅਤੇ ਐਰੀਜੋਨਾ ਸਟੇਟ ਯੂਨੀਵਰਸਿਟੀ ਯੂਐਸਏ ਵਿੱਚ ਸਟੂਡੈਂਟਸ ਵਿਕਲਪ ਹਨ । ਯੂਕੇ ਲਈ ਨੌਟਿੰਘਮ ਟ੍ਰੈਂਟ ਯੂਨੀਵਰਸਿਟੀ, ਟੀਸਾਈਡ ਯੂਨੀਵਰਸਿਟੀ, ਬਰਮਿੰਘਮ ਸਿਟੀ ਯੂਨੀਵਰਸਿਟੀ, ਕੋਵੈਂਟਰੀ ਕਾਲਜ, ਕਿੰਗਜ਼ ਕਾਲਜ ਲੰਦਨ ਅਤੇ ਮੈਨਚੈਸਟਰ ਯੂਨੀਵਰਸਿਟੀ ਵਰਗੇ ਯੂਨੀਵਰਸਿਟੀ ਸਟੂਡੈਂਟਸ ਦਾ ਸਭ ਤੋਂ ਵੱਧ ਪ੍ਰਮੁੱਖਤਾ ਹੈ ।

ਗਿਆਨਧੰਨ ਦੀ ਰਿਪੋਰਟ ਅਨੁਸਾਰ ਵਿਦੇਸ਼ਾਂ ਵਿੱਚ ਸਿੱਖਿਆ ਦੇ ਚਾਹਵਾਨ ਇਨ੍ਹਾਂ ਸ਼ਹਿਰਾਂ ਵਿੱਚ 2.5 ਗੁਣਾ ਤੇਜੀ ਨਾਲ ਵੱਧ ਰਹੇ ਹਨ, ਜਿਸ ਨਾਲ ਉਹ ਭਾਰਤ ਦੇ ਟੌਪ 20 ਸ਼ਹਿਰਾਂ ਵਿੱਚ ਸ਼ਾਮਲ ਹੋ ਗਏ ਹਨ । ਅੰਮਿ੍ਤਸਰ ਦੀ ਮਹਿਲਾ ਸਟੂਡੈਂਟਸ ਕੋਵਿਡ ਤੋਂ ਬਾਅਦ ਵਿਦੇਸ਼ ਜਾਣਾ ਪਸੰਦ ਕਰ ਰਹੀ ਹੈ ਅਤੇ 2021 ਵਿੱਚ ਇਹ ਫੀਸਦ ਵੱਧ ਕੇ 128 ਫੀਸਦ ਹੋ ਗਈ ਹੈ ।

ਲੁਧਿਆਣਾ ਅਤੇ ਚੰਡੀਗੜ੍ਹ ਤੋਂ 13 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਕਰਜ਼ ਰਾਸ਼ੀ ਦੀ ਮੰਗ ਨਾਲ ਗਿਆਨਧੰਨ ਨੂੰ 34 ਮਿਲੀਅਨ ਅਮਰੀਕੀ ਡਾਲਰ ਦੇ ਲੋਨ ਐਪਲੀਕੇਸ਼ਨ ਪ੍ਰਾਪਤ ਹੋਏ । ਪਿਛਲੇ ਦੋ ਸਾਲਾਂ ਵਿੱਚ ਕਰਜ਼ ਦੀ ਮਾਤਰਾ ਵਿੱਚ ਕਾਫੀ ਤੇਜ ਵਾਧਾ ਹੋਇਆ ਹੈ । ਪਿਛਲੇ ਸਾਲ ਲੁਧਿਆਣਾ ਵਿੱਚ 2 ਗੁਣਾ ਵਾਧਾ ਦੇਖਿਆ ਗਿਆ ਹੈ, ਜਦੋਂ ਕਿ ਅੰਮਿ੍ਤਸਰ ਵਿੱਚ 1.5 ਗੁਣਾ ਅਤੇ ਚੰਡੀਗੜ੍ਹ ਵਿੱਚ 1.1 ਗੁਣਾ ਵਾਧਾ ਹੋਇਆ ।

ਗਿਆਨਧੰਨ 'ਤੇ ਕਰਜ਼ ਲੈਣ ਦੀ ਪ੍ਰਕਿਰਿਆ ਨੂੰ ਅਸਾਨ ਬਣਾ ਦਿੱਤਾ ਗਿਆ ਹੈ । ਉਨ੍ਹਾਂ ਨੇ ਬਜ਼ਾਰ ਵਿੱਚ ਕਈ ਕਰਜ਼ਦਾਤਾਵਾਂ ਨਾਲ ਹਿੱਸੇਦਾਰੀ ਕੀਤੀ ਹੈ ਜੋ ਉਨ੍ਹਾਂ ਨੂੰ ਆਪਣੇ ਗਾਹਕਾਂ ਨੂੰ ਕਰਜ਼ ਅਰਜੀਆਂ ਨੂੰ ਤੇਜੀ ਨਾਲ ਟ੍ਰੈਕ ਕਰਨ ਵਿਚ ਸਮਰਥ ਬਣਾਉਂਦਾ ਹੈ । ਪ੍ਰਕਿਰਿਆ ਨੂੰ ਨਿਰਪੱਖ ਅਤੇ ਮੈਰੀਟੋਕ੍ਰੈਟਿਕ ਬਣਾਉਣ ਲਈ ਉਨ੍ਹਾਂ ਨੇ ਇਕ ਇਨ-ਹਾਊਸਸ ਕ੍ਰੈਡਿਟ ਸਕੋਰ ਮਾਡਲ ਬਣਾਇਆ ਹੈ, ਜਿਸ ਨੂੰ ਗਿਆਨਧੰਨ ਸਕੋਰ ਕਿਹਾ ਜਾਂਦਾ ਹੈ, ਜੋ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਕੈਡਮਿਕ ਰਿਕਾਰਡ, ਪ੍ਰੋਫੈਸ਼ਨਲ ਉਪਲਭਧੀਆਂ, ਭਵਿੱਖ ਦੀ ਕਮਾਈ ਸਮਰਥਾ ਅਤੇ ਟਾਰਗੈਟ ਕੋਰਸਿਜ਼ ਅਤੇ ਦੇਸ਼ ਦਾ ਮੁੱਲਾਂਕਣ ਕਰਨ ਤੋਂ ਬਾਅਦ ਕ੍ਰੈਡਿਟ ਸਕੋਰ ਪ੍ਰਦਾਨ ਕਰਦਾ ਹੈ । ਇਹ ਪਰੰਪਾਰਿਕ ਕਰਜ਼ਦਾਤਾਵਾਂ ਵੱਲੋਂ ਉਪਯੋਗ ਕੀਤੇ ਜਾਣ ਵਾਲੇ ਕੋਲੈਟਰਲ ਵਰਗੇ ਕਰਜ਼ ਯੋਗਤਾ ਦੇ ਬਰਾਬਰ ਮਾਰਕਰਾਂ ਨੂੰ ਸਮਾਪਤ ਕਰਦਾ ਹੈ । ਕਰਜ਼ ਅਰਜੀ ਨੂੰ ਪੂਰੀ ਤਰ੍ਹਾਂ ਨਾਲ ਅਰਜੀ ਦੇ ਪ੍ਰੋਫਾਈਲ ਦੇ ਅਧਾਰ 'ਤੇ ਜੱਜ ਕੀਤਾ ਜਾਂਦਾ ਹੈ । ਇਹ ਪ੍ਰਭਾਵਸ਼ਾਲੀ ਰੂਪ ਨਾਲ ਉਨ੍ਹਾਂ ਵਿਦਿਆਰਥੀਆਂ ਲਈ ਕਰਜ਼ ਪ੍ਰਵਾਨਗੀ ਦੀ ਸੰਭਾਵਨਾ ਨੂੰ ਵਧਾਉਂਦਾ ਹੈ ਜੋ ਕਰਜ਼ ਸੁਰੱਖਿਅਤ ਕਰਨ ਲਈ ਕੋਈ ਜਮਾਨਤ ਗਿਰਵੀ ਨਹੀਂ ਰੱਖ ਸਕਦੇ ਹਨ ।

ਗਿਆਨਧੰਨ ਦੇ ਸਹਿ-ਸੰਸਥਾਪਕ ਅਤੇ ਸੀਈਓ ਅੰਕਿਤ ਮਹਿਰਾ ਨੇ ਕਿਹਾ ਕਿ ਇਤਿਹਾਸਕ ਰੂਪ ਨਾਲ ਪੰਜਾਬ ਅਤੇ ਚੰਡੀਗੜ੍ਹ ਦੇ ਸਟੂਡੈਂਟਸ ਵਿਦੇਸ਼ ਵਿੱਚ ਆਪਣੀ ਉੱਚ ਸਿੱਖਿਆ ਲਈ ਕੈਨੇਡਾ ਦਾ ਵਿਕਲਪ ਚੁਣਦੇ ਹਨ । ਹਾਲਾਂਕਿ ਡੈਟਾ ਦੱਸਦਾ ਹੈ ਕਿ ਸੰਯੁਕਤ ਰਾਜ ਅਮਰੀਕਾ, ਜਰਮਨੀ ਅਤੇ ਫ੍ਰਾਂਸ ਵਰਗੇ ਹੋਰ ਦੇਸ਼ ਹੌਲੀ ਹੌਲੀ ਪਰ ਸਥਿਰ ਰੂਪ ਨਾਲ ਉਨ੍ਹਾਂ ਦੀ ਪਸੰਦ ਬਣਦੇ ਜਾ ਰਹੇ ਹਨ । ਅਸਾਨ ਅਤੇ ਬਿਹਤਰ ਲੋਨ ਪ੍ਰਕਿਰਿਆ ਨੂੰ ਸੁਵਿਧਾਜਨਕ ਬਣਾਉਣ ਲਈ ਗਿਆਨਧੰਨ ਇਕ ਨਵਾਂ ਗਰੁੱਪ ਲੋਨ ਉਤਪਾਦ ਲੌਂਚ ਕਰ ਰਿਹਾ ਹੈ । ਵਿਦਿਆਰਥੀਆਂ ਨੂੰ ਨਿਸ਼ਚਿਤ ਕੈਸ਼ਬੈਕ ਨਾਲ ਗਿਆਨਧੰਨ ਦੀ ਰੁਕਾਵਟ ਰਹਿਤ ਐਜ਼ੂਕੇਸ਼ਨ ਲੋਨ ਪ੍ਰੋਸੈਸ ਦਾ ਲਾਭ ਮਿਲਦਾ ਹੈ ਅਤੇ ਆਪਣੇ ਸਟੱਡੀ ਡੈਸਟੀਨੇਸ਼ਨ ਲਈ ਸਪਾਂਸਰਡ ਫਲਾਈਟ ਟਿਕਟ ਜਿੱਤਣ ਦਾ ਮੌਕਾ ਮਿਲਦਾ ਹੈ ।
 
Top