Home >> ਉੱਤਰੀ ਭਾਰਤ >> ਆਟੋ >> ਸ਼ਕੋਡਾ >> ਕਾਰ >> ਪੰਜਾਬ >> ਲੁਧਿਆਣਾ >> ਵਪਾਰ >> ਸ਼ਕੋਡਾ ਆਟੋ ਇੰਡੀਆ ਨੇ ਉੱਤਰੀ ਭਾਰਤ ਵਿੱਚ ਆਪਣੀ ਪਹੁੰਚ ਦਾ ਵਿਸਥਾਰ ਕੀਤਾ

ਜ਼ੈਕ ਹੋਲਿਸ, ਬ੍ਰਾਂਡ ਡਾਇਰੈਕਟਰ, ਸ਼ਕੋਡਾ ਆਟੋ ਇੰਡੀਆ

ਲੁਧਿਆਣਾ, 11 ਅਪ੍ਰੈਲ 2022 (
ਭਗਵਿੰਦਰ ਪਾਲ ਸਿੰਘ): ਸ਼ਕੋਡਾ ਆੱਟੋ ਇੰਡੀਆ ਨੇ ਉੱਤਰੀ ਭਾਰਤ ਵਿੱਚ ਆਪਣੀ ਮਾਰਕੀਟ ਮੌਜੂਦਗੀ ਦਾ ਲਗਾਤਾਰ ਵਿਸਤਾਰ ਕਰਕੇ ਆਪਣੀ ਵਿਕਾਸ ਕਹਾਣੀ ਨੂੰ ਹੋਰ ਵੀ ਵਧਾ ਦਿੱਤਾ ਹੈ | ਇਸ ਦੇ ਨਤੀਜੇ ਵਜੋਂ ਪੂਰੇ ਉੱਤਰ ਭਾਰਤ ਵਿੱਚ ਗਾਹਕ ਟੱਚਪੁਆਇੰਟ ਦੀ ਸੰਖਿਆ 2019 ਵਿੱਚ 25 ਤੋਂ ਵੱਧ ਕੇ 2022 ਵਿੱਚ 51 ਹੋ ਗਈ ਹੈ, ਜੋ ਕਿ ਪਿਛਲੇ ਦੋ ਸਾਲਾਂ ਵਿੱਚ ਇਸ ਮਾਰਕੀਟ ਵਿੱਚ 104% ਵਾਧਾ ਹੈ | ਇਸ ਤੋਂ ਇਲਾਵਾ, ਸ਼ਕੋਡਾ ਆੱਟੋ ਇੰਡੀਆ ਨੇ ਉੱਤਰੀ ਭਾਰਤ ਦੇ ਸ਼ਹਿਰੀ ਕੇਂਦਰਾਂ ਵਿੱਚ ਆਪਣੇ ਅਧਾਰ ਨੂੰ 127% ਤੱਕ ਵਧਾ ਦਿੱਤਾ ਹੈ, ਹੁਣ ਇਹ 2019 ਵਿੱਚ 15 ਸ਼ਹਿਰਾਂ ਤੋਂ ਵਧ ਕੇ 2022 ਵਿੱਚ 34 ਤੱਕ ਪਹੁੰਚ ਗਿਆ ਹੈ |

ਖੇਤਰ ਵਿੱਚ ਵਾਧਾ ਨਾ ਸਿਰਫ ਨਵੇਂ ਪਲੇਟਫਾਰਮਾਂ ਅਤੇ ਉਤਪਾਦ ਲਾਈਨਾਂ ਨੂੰ ਪੇਸ਼ ਕਰਨ ਦੀ ਸ਼ਕੋਡਾ ਆੱਟੋ ਦੀ ਇੰਡੀਆ 2.0 ਰਣਨੀਤੀ ਦਾ ਹਿੱਸਾ ਹੈ, ਸਗੋਂ ਇਹ ਵੀ ਯਕੀਨੀ ਬਣਾਉਂਦਾ ਹੈ ਕਿ ਸ਼ਕੋਡਾ ਆੱਟੋ ਵਧੇ ਹੋਏ ਗਾਹਕ ਟੱਚਪੁਆਇੰਟਾਂ ਰਾਹੀਂ ਹੋਰ ਜ਼ਿਆਦਾ ਭਾਰਤੀ ਗਾਹਕਾਂ ਦੇ ਨੇੜੇ ਹੋਇਆ ਹੈ | ਉੱਤਰ ਵਿੱਚ ਡੀਲਰ ਨੈਟਵਰਕ ਦੇ ਇਸ ਤੇਜ਼ ਵਿਸਤਾਰ ਦੇ ਨਤੀਜੇ ਵਜੋਂ ਪੂਰੇ ਖੇਤਰ ਦੀ ਵਿਕਰੀ ਵਿੱਚ 173% ਵਾਧਾ ਹੋਇਆ ਹੈ |

ਇਹ ਕਾਰ ਨਿਰਮਾਤਾ ਹੁਣ ਸੋਲਨ, ਦੇਹਰਾਦੂਨ, ਬਰੇਲੀ, ਕਾਨਪੁਰ, ਪ੍ਰਯਾਗਰਾਜ ਅਤੇ ਕੋਟਾ ਵਿੱਚ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੁਵਿਧਾਵਾਂ ਅਤੇ ਕੇਂਦਰਾਂ ਨਾਲ ਪੂਰੀ ਤਰ੍ਹਾਂ ਲੈਸ ਹੈ | ਆਉਣ ਵਾਲੇ ਮਹੀਨਿਆਂ ਵਿੱਚ ਸ਼ਕੋਡਾ ਆਟੋ ਇੰਡੀਆ ਅੰਮਿ੍ਤਸਰ, ਮੁਰਾਦਾਬਾਦ, ਵਾਰਾਣਸੀ ਅਤੇ ਰੁੜਕੀ ਵਿੱਚ ਮੌਜੂਦ ਹੋਵੇਗੀ |

ਉੱਤਰੀ ਖੇਤਰ ਵਿੱਚ ਗਾਹਕਾਂ ਦੇ ਸੰਪਰਕ ਵਿੱਚ ਵਾਧੇ 'ਤੇ ਟਿੱਪਣੀ ਕਰਦੇ ਹੋਏ, ਜ਼ੈਕ ਹੋਲਿਸ, ਬ੍ਰਾਂਡ ਡਾਇਰੈਕਟਰ, ਸ਼ਕੋਡਾ ਆਟੋ ਇੰਡੀਆ ਨੇ ਕਿਹਾ, "ਆਪਣੇ ਨੈੱਟਵਰਕ ਦਾ ਵਿਸਤਾਰ ਕਰਨਾ ਅਤੇ ਪੂਰੇ ਭਾਰਤ ਵਿੱਚ ਆਪਣੇ ਪ੍ਰਵੇਸ਼ ਨੂੰ ਤੇਜ਼ ਕਰਨਾ ਸਾਡੀ ਪ੍ਰਮੁੱਖ ਤਰਜੀਹ ਰਹੀ ਹੈ | ਦੱਖਣ ਅਤੇ ਪੱਛਮ ਵਿੱਚ ਸਾਡੇ ਵਿਸਤਾਰ ਤੋਂ ਬਾਅਦ, ਇਹ ਕੁਦਰਤੀ ਸੀ ਕਿ ਉੱਤਰੀ ਭਾਰਤ ਵੀ ਸਾਡੀ ਵਿਕਾਸ ਕਹਾਣੀ ਵਿੱਚ ਸ਼ਾਮਲ ਹੋਵੇ | ਹਾਲਾਂਕਿ ਵਿਸਤਰ ਬੇਅੰਤ ਹੈ, ਇਹ ਸਿਰਫ ਸ਼ੁਰੂਆਤ ਹੈ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਸਾਨੂੰ ਹੋਰ ਬਹੁਤ ਕੁਝ ਦੀ ਉਮੀਦ ਹੈ | ਸ਼ਕੋਡਾ ਆੱਟੋ ਇੰਡੀਆ ਦਾ ਅੰਤਮ ਟੀਚਾ ਸਭ ਤੋਂ ਵਧੀਆ ਸੇਵਾ ਪ੍ਰਦਾਨ ਕਰਨਾ ਅਤੇ ਗਾਹਕਾਂ ਦੀ ਸੰਤੁਸ਼ਟੀ ਨੂੰ ਯਕੀਨੀ ਬਣਾਉਣਾ ਹੈ | ਸਾਡੇ ਗਾਹਕ ਟੱਚਪੁਆਇੰਟਾਂ ਦਾ ਇਹ ਵਿਸਤਾਰ ਸਾਡੇ ਗਾਹਕਾਂ ਅਤੇ ਪ੍ਰਸ਼ੰਸਕਾਂ ਦੇ ਹੋਰ ਨੇੜੇ ਜਾਣ ਦੇ ਯਤਨ ਦਾ ਹਿੱਸਾ ਹੈ |"

ਸ਼ਕੋਡਾ ਆਟੋ ਇੰਡੀਆ ਨੇ ਹਾਲ ਹੀ ਵਿੱਚ ਸਲਾਵੀਆ ਸੇਡਾਨ ਲਾਂਚ ਕੀਤੀ ਹੈ, ਜੋ ਕਿ ਭਾਰਤ ਲਈ ਬਣੇ ਐਮਕਿਊਬੀ ਏ0 ਇਨ ਪਲੇਟਫਾਰਮ 'ਤੇ ਆਧਾਰਿਤ ਦੇ ਸ਼ਕੋਡਾ ਆੱਟੋ ਦੇ ਇੰਡੀਆ 2.0 ਪ੍ਰੋਜੈਕਟ ਦੇ ਤਹਿਤ ਦੂਜਾ ਉਤਪਾਦ ਹੈ | ਸਾਲ 2021 ਸ਼ਕੋਡਾ ਆੱਟੋ ਇੰਡੀਆ ਲਈ ਵਿਕਾਸ ਦਾ ਸਾਲ ਸੀ ਜਿਸ ਵਿੱਚ ਕੰਪਨੀ ਨੇ ਕੁਸ਼ਾਕ ਐਸਯੂਵੀ ਦੀ 60% ਵਿਕਰੀ ਵਿਕਾਸ ਦੇ ਨਾਲ ਆਪਣੀ ਵਿਕਰੀ ਵਿੱਚ 130% ਵਾਧਾ ਦਰਜ ਕੀਤਾ | ਸਾਲ 2022 ਲਈ ਟੀਚਾ ਕਾਰ ਨਿਰਮਾਤਾ ਲਈ ਸਮੁੱਚੀ ਵਿਕਰੀ ਨੂੰ ਦੁੱਗਣਾ ਕਰਨ ਦਾ ਹੈ | ਸ਼ਕੋਡਾ ਆਟੋ ਇੰਡੀਆ ਨੇ ਸਲਾਵੀਆ ਦੇ ਨਾਲ ਭਾਰਤ ਵਿੱਚ ਰੁਕੇ ਹੋਏ ਸੇਡਾਨ ਸੈਗਮੇਂਟ ਨੂੰ ਮੁੜ ਸੁਰਜੀਤ ਕੀਤਾ ਹੈ | ਇਸ ਨਵੀਂ ਸੇਡਾਨ ਦੇ ਨਾਲ, ਕੰਪਨੀ ਪ੍ਰੀਮੀਅਮ ਮਿਡ-ਸਾਈਜ਼ ਸੇਡਾਨ ਸੈਗਮੈਂਟ ਵਿੱਚ ਟਾਪ-2 ਵਿੱਚ ਸ਼ਾਮਲ ਹੋਣ ਦਾ ਟੀਚਾ ਰੱਖਦੀ ਹੈ |

ਸੁਚਾਰੂ ਵਪਾਰਕ ਪ੍ਰਕਿਰਿਆਵਾਂ ਦੇ ਨਾਲ ਆਧੁਨਿਕ ਡੀਲਰਸ਼ਿਪ ਸੁਵਿਧਾਵਾਂ

ਸ਼ਕੋਡਾ ਆੱਟੋ ਇੰਡੀਆ ਦੀ ਡੀਲਰਸ਼ਿਪ ਅਤੇ ਗਾਹਕ ਟੱਚਪੁਆਇੰਟ ਫੈਮਿਲੀ ਵਿੱਚ ਨਵਾਂ ਵਾਧਾ ਸਿਰਫ ਸਹੂਲਤਾਂ ਦਾ ਵਾਧਾ ਨਹੀਂ ਹੈ | ਇਹ ਕੇਂਦਰ ਸਭ ਤੋਂ ਸਖਤ ਗੁਣਵੱਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ ਅਤੇ ਸਮੁੱਚੇ ਗਾਹਕ ਅਨੁਭਵ ਨੂੰ ਵਧਾਉਣ ਦੇ ਉਦੇਸ਼ ਨਾਲ ਸਿਗਨੇਚਰ ਆਰਕੀਟੈਕਚਰ, ਫੰਕਸ਼ਨਲ ਇੰਟੀਰੀਅਰਜ਼, ਡਿਜੀਟਲ ਤੱਤਾਂ ਅਤੇ ਤਰਕਸੰਗਤ ਵਪਾਰਕ ਪ੍ਰਕਿਰਿਆਵਾਂ ਦੇ ਇੱਕ ਸਮਾਨ ਸ਼ਕੋਡਾ ਆਟੋ-ਇੰਬਾਈਬਡ ਥੀਮ ਦੀ ਪਾਲਣਾ ਕਰਦੇ ਹਨ | ਡੀਲਰਸ਼ਿਪ ਡਿਜ਼ਾਈਨ ਦਾ ਆਰਕੀਟੈਕਚਰਲ ਸੰਕਲਪ ਸ਼ਕੋਡਾ ਆੱਟੋ ਦੇ Tਸਿੰਪਲੀ ਕਲੈਵਰ ਵਿਦ ਏ ਹਿਊਮਨ ਟੱਚT ਸਲੋਗਨ ਨੂੰ ਇੰਡੀਆ 2.0 ਪ੍ਰੋਜੈਕਟ ਦੇ ਅਨੁਸਾਰ ਦਰਸਾਉਂਦਾ ਹੈ |

ਡੀਲਰਸ਼ਿਪ ਸਹੂਲਤ ਦੇ ਸੁਹਜ-ਸ਼ਾਸਤਰ ਨੂੰ ਸਪਸ਼ਟ ਅਤੇ ਸਧਾਰਨ ਆਕਾਰ, ਇਕਸੁਰਤਾ ਵਾਲੇ ਕਲਰ ਕੰਬੀਨੇਸ਼ਨ, ਮਾਡਯੂਲਰ ਡਿਜ਼ਾਈਨ ਵਿਸ਼ੇਸ਼ਤਾਵਾਂ, ਅਤੇ ਇੱਕ ਆਧੁਨਿਕ ਲਾਈਟਿੰਗ ਕਾੱਨਸੈਪਟ ਦੁਆਰਾ ਦਰਸਾਇਆ ਗਿਆ ਹੈ | ਸ਼ਕੋਡਾ ਆੱਟੋ ਡੀਲਰਸਸ਼ਿਪਾਂ ਦੇ ਐਕਸਟੀਰੀਅਰ ਦਿਨ ਅਤੇ ਰਾਤ ਵਿੱਚ ਬ੍ਰਾਂਡ ਨੂੰ ਸਭ ਤੋਂ ਸ਼ਕਤੀਸ਼ਾਲੀ ਤਰੀਕੇ ਨਾਲ ਪੇਸ਼ ਕਰਨਗੇ ਕਿਉਂਕਿ ਇਹ ਸਾਫ, ਪਾਰਦਰਸ਼ੀ, ਆਧੁਨਿਕ ਅਤੇ ਖੁੱਲ੍ਹੇ ਹਨ |
 
Top