ਲੁਧਿਆਣਾ, 01 ਜੂਨ, 2022 (ਭਗਵਿੰਦਰ ਪਾਲ ਸਿੰਘ): ਕੰਮ ਅਤੇ ਤਣਾਅ, ਰੋਜ਼ਾਨਾ ਸਫ਼ਰ ਅਤੇ ਥਕਾਵਟ ਕਾਰਨ ਇਨ੍ਹਾਂ ਦਿਨਾਂ ਵਿੱਚ ਸਰੀਰਕ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਓਮੈਕਸ ਨੇ ਸਰੀਰ ਨੂੰ ਫਿੱਟ ਅਤੇ ਕੁਸ਼ਲ ਰੱਖਣ ਲਈ ਓਮੈਕਸ ਰਾਇਲ ਰੈਜ਼ੀਡੈਂਸੀ, ਪੱਖੋਵਾਲ ਰੋਡ ਵਿਖੇ ਨਿਵਾਸੀਆਂ ਲਈ ਮੁਫਤ ਮੈਡੀਕਲ ਅਤੇ ਫਿਜ਼ੀਓਥੈਰੇਪੀ ਕੈਂਪ ਲਗਾਇਆ।
ਐਸਪੀਐਸ ਮੈਡੀਸੈਂਟਰ ਦੇ ਸਹਿਯੋਗ ਨਾਲ ਇਹ ਮੁਫਤ ਮੈਡੀਕਲ ਅਤੇ ਫਿਜ਼ੀਓਥੈਰੇਪੀ ਕੈਂਪ ਲਗਾਇਆ ਗਿਆ। ਐਸਪੀਐਸ ਮੈਡੀਸੈਂਟਰ ਤੋਂ ਡਾ: ਗੁਰਵਿੰਦਰ ਸਿੰਘ ਅਤੇ ਫਿਜ਼ੀਓਥੈਰੇਪਿਸਟ ਡਾ: ਈਸ਼ਨੂਰ ਕੌਰ ਵੱਲੋਂ ਕੁੱਲ 86 ਵਿਅਕਤੀਆਂ ਦੀ ਜਾਂਚ ਕੀਤੀ ਗਈ।
ਰੈਜ਼ੀਡੈਂਸੀ ਦੇ ਲੋਕਾਂ ਨੇ ਇਸ ਕੈਂਪ ਦੀ ਸ਼ਲਾਘਾ ਕੀਤੀ ਅਤੇ ਕੈਂਪ ਵਿੱਚ ਆਯੋਜਿਤ ਸਹੂਲਤਾਂ ਦਾ ਲਾਭ ਉਠਾਇਆ ਅਤੇ ਆਪਣੀ ਸਿਹਤ ਦੀ ਜਾਂਚ ਕਰਵਾਈ। ਲੋਕਾਂ ਦੀਆਂ ਸਿਹਤ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਓਮੈਕਸ ਭਵਿੱਖ ਵਿੱਚ ਅਜਿਹੇ ਹੋਰ ਮੈਡੀਕਲ ਕੈਂਪ ਲਗਾਏਗਾ ਜਿੱਥੇ ਲੋਕ ਭੱਜ-ਦੌੜ ਭਰੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਕੱਢ ਕੇ ਆਪਣੀ ਸਿਹਤ ਲਈ ਦੇ ਸਕਣ।
ਐਸਪੀਐਸ ਮੈਡੀਸੈਂਟਰ ਨੇ ਓ ਆਰ ਡਬਲਯੂ ਏਸ ਦੇ ਸਾਰੇ ਮੁੱਖ ਪ੍ਰਬੰਧਕਾਂ ਦਾ ਉਹਨਾਂ ਦੇ ਸਮਰਥਨ ਲਈ ਅਤੇ ਮੈਡੀਕਲ ਅਤੇ ਫਿਜ਼ੀਓਥੈਰੇਪੀ ਕੈਂਪ ਲਈ ਓਮੈਕਸ ਨਿਵਾਸੀਆਂ ਦੇ ਭਰਵੇਂ ਹੁੰਗਾਰੇ ਲਈ ਧੰਨਵਾਦ ਪ੍ਰਗਟ ਕੀਤਾ।