ਲੁਧਿਆਣਾ, 24 ਜੂਨ 2022 (ਭਗਵਿੰਦਰ ਪਾਲ ਸਿੰਘ): ਭਾਰਤ ਦੇ ਪ੍ਰਮੁੱਖ ਉੱਚ ਸਿੱਖਿਆ ਸੇਵਾ ਪ੍ਰਦਾਤਾਵਾਂ ਵਿੱਚੋਂ ਇੱਕ, ਸਨਸਟੋਨ, ਜਿਸਦੀ 25 ਸ਼ਹਿਰਾਂ ਵਿੱਚ 30 ਤੋਂ ਵੱਧ ਸੰਸਥਾਵਾਂ ਦੇ ਨਾਲ ਮਜਬੂਤ ਮੌਜੂਦਗੀ ਹੈ , ਹੁਣ ਪੰਜਾਬ ਵਿਚ ਲੁਧਿਆਣਾ ਵਿਖੇ ਸਤਿਥ ਸੀਟੀ ਯੂਨੀਵਰਸਿਟੀ (ਸੀਟੀਯੂ) ਵਿਚ ਆਪਣੀਆਂ ਸੁਵਿਧਾਵਾਂ ਉਪਲਬਧ ਕਰਵਾ ਰਹੀ ਹੈ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਆਫ ਇੰਡੀਆ ਦੁਆਰਾ ਮਾਨਤਾ ਪ੍ਰਾਪਤ, ਸੀਟੀ ਯੂਨੀਵਰਸਿਟੀ ਵੱਖ-ਵੱਖ ਵਿਸ਼ਿਆਂ ਵਿਚ ਕਈ ਤਰਾਂ ਦੇ ਪ੍ਰੋਗਰਾਮ ਅਤੇ ਵੱਖ-ਵੱਖ ਪੱਧਰਾਂ 'ਤੇ ਯੂਜੀ ਪ੍ਰੋਗਰਾਮਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਦੀ ਪੇਸ਼ਕਸ਼ ਕਰਦੀ ਹੈ।
ਇਸ ਵਿਸਤਾਰ ਦੇ ਨਾਲ, ਸਨਸਟੋਨ ਦੁਆਰਾ ਉਪਲਬੱਧ ਕਰਾਏ ਜਾਣ ਵਾਲੇ ਵਾਧੂ ਫਾਇਦੇ ਹੁਣ ਸੀਟੀ ਯੂਨੀਵਰਸਿਟੀ ਦੁਆਰਾ ਪੇਸ਼ ਬੀਬੀਏ ਅਤੇ ਐਮਬੀਏ ਕੋਰਸਾਂ ਦੇ ਨਾਲ ਉਪਲਬੱਧ ਹੋਣਗੇ। ਸਨਸਟੋਨ ਦੇ ਫਾਇਦਿਆਂ ਦੇ ਚਲਦੇ ਵਿਦਿਆਰਥੀ ਕਾਲਜ ਪੱਧਰ 'ਤੇ ਹੀ ਇੰਡਸਟਰੀ ਦੀ ਜਰੂਰਤ ਮੁਤਾਬਕ ਉਦਯੋਗ-ਮੁਖੀ ਸਿੱਖਿਆ ਅਤੇ ਹੁਨਰ ਪ੍ਰੋਗਰਾਮਾਂ ਨੂੰ ਪੂਰਾ ਕਰਕੇ ਨੌਕਰੀ ਲਈ ਤਿਆਰ ਹੋ ਸਕਣਗੇ। ਵਿਦਿਆਰਥੀ ਸਨਸਟੋਨ ਦੇ 1000 ਤੋਂ ਵੀ ਵੱਧ ਰਿਕਰੂਟਸ ਦੇ ਮਜ਼ਬੂਤ ਨੈੱਟਵਰਕ ਦੇ ਨਾਲ ਜੁੜਨਗੇ ਅਤੇ ਅਤੇ 2000 ਤੋਂ ਵੀ ਵੱਧ ਨੌਕਰੀਆਂ ਦੇ ਅਵਸਰ ਪ੍ਰਾਪਤ ਕਰ ਸਕਣਗੇ। ਇਸ ਤਰਾਂ ਵਿਦਿਆਰਥੀਆਂ ਨੂੰ ਚੋਟੀ ਦੀਆਂ ਕੰਪਨੀਆਂ ਵਿੱਚ ਪਲੇਸਮੈਂਟ ਦੇ ਚੰਗੇ ਮੌਕੇ ਪ੍ਰਾਪਤ ਹੋ ਸਕਣਗੇ।
ਸੂਬੇ ਭਰ ਤੋਂ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਚਾਹਵਾਨ ਵਿਦਿਆਰਥੀ ਲੁਧਿਆਣਾ ਆਉਂਦੇ ਹਨ। ਸਰਕਾਰ ਦੇ ਲਗਾਤਾਰ ਯਤਨਾਂ ਅਤੇ ਫੋਕਸ ਦੇ ਚਲਦੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿਚ ਸੁਧਾਰ ਹੋ ਰਿਹਾ ਹੈ ,ਜੋ ਹੁਣ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਅਤੇ ਉਹਨਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਸਮਰੱਥ ਹੈ। ਹਾਲ ਹੀ ਵਿੱਚ, ਸਰਕਾਰ ਆਪਣੀ ਨੌਜਵਾਨ ਆਬਾਦੀ ਲਈ ਉੱਚ-ਸਿੱਖਿਆ ਦੇ ਅਵਸਰ ਉਪਲਬੱਧ ਕਰਾਉਣ ਲਈ ਨਵੀਨਤਾਕਾਰੀ ਯੋਜਨਾਵਾਂ ਲੈ ਕੇ ਆਈ ਹੈ।
ਇਸ ਅਵਸਰ 'ਤੇ ਬੋਲਦੇ ਹੋਏ ਸਨਸਟੋਨ ਦੇ ਸਹਿ-ਸੰਸਥਾਪਕ ਅਤੇ ਸੀਓਓ- ਪੀਯੂਸ਼ ਨਾਂਗਰੁ ਨੇ ਕਿਹਾ ਕਿ , "ਸਾਨੂੰ ਖੁਸ਼ੀ ਹੈ ਕਿ ਹੁਣ ਅਸੀਂ ਲੁਧਿਆਣਾ ਦੀ ਸੀਟੀ ਯੂਨੀਵਰਸਿਟੀ ਵਿੱਚ ਸਨਸਟੋਨ ਦੇ ਲਾਭਾਂ ਦੀ ਪੇਸ਼ਕਸ਼ ਕਰਨ ਜਾ ਰਹੇ ਹਾਂ। ਅਭਿਲਾਸ਼ੀ ਅਤੇ ਯੋਗ ਨੌਜਵਾਨਾਂ ਦੇ ਲਈ ਭਾਰਤ ਦੇ ਸ਼ਹਿਰਾਂ ਵਿਚ ਅਪਾਰ ਸੰਭਾਵਨਾਵਾਂ ਮੌਜੂਦ ਹਨ। ਸਨਸਟੋਨ ਵਿਖੇ , ਅਸੀਂ ਉੱਚ-ਸਿੱਖਿਆ ਦੇ ਚਾਹਵਾਨ ਵਿਦਿਆਰਥੀਆਂ ਲਈ ਗੁਣਵੱਤਾ ਪੂਰਨ ਸਿੱਖਿਆ ਦੇ ਅਵਸਰ ਉਪਲਬੱਧ ਕਰਾਉਣਾ ਚਾਹੁੰਦੇ ਹਾਂ। ਤਾਂ ਕਿ ਨੌਜਵਾਨ ਆਪਣੀ ਪੂਰੀ ਸਮਰੱਥਾ ਦੀ ਵਰਤੋਂ ਕਰਕੇ ਇਸਦਾ ਲਾਭ ਲੈ ਸਕਣ।
ਸਨਸਟੋਨ ਏਜ ਦੇ ਨਾਲ ਕੈਂਪਸ ਵਿਚ ਦਾਖਲਾ ਲੈਣ ਦੇ ਨਾਲ ਵਿਦਿਆਰਥੀ ਵਾਧੂ ਲਾਭ ਲੈ ਸਕਦੇ ਹਨ। ਵਿਦਿਆਰਥੀ ਉਦਯੋਗ ਜਗਤ ਦੇ ਅਨੁਸਾਰ ਉਦਯੋਗ-ਮੁਖੀ ਕੋਰਸ ਕਰਕੇ ਐਡਵਾਂਸ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹਨ , ਇਮਰਸਿਵ ਇੰਡਸਟਰੀ ਏਕੀਕ੍ਰਿਤ ਇੰਟਰਨਸ਼ਿਪਾਂ ਅਤੇ ਪ੍ਰੋਜੈਕਟਾਂ ਵਿੱਚ ਦਾਖਲਾ ਲੈ ਕੇ, ਉੱਚ-ਮੰਗ ਵਾਲੇ ਤਕਨੀਕੀ ਹੁਨਰ ਸਿੱਖ ਕੇ, ਆਪਣਾ ਪ੍ਰੋਫੈਸ਼ਨਲ ਪੋਰਟਫੋਲੀਓ ਮਜਬੂਤ ਬਣਾ ਸਕਦੇ ਹਨ।
ਵਧੇਰੇ ਸੰਪੂਰਨ ਅਤੇ ਵਿਆਪਕ ਸਿੱਖਿਆ ਲਈ, ਸਨਸਟੋਨ ਜੀਵਨ ਹੁਨਰ ਅਤੇ ਸਾਫਟ ਸਕਿਲਸ ਵਿਚ ਟਰੇਨਿੰਗ ਵੀ ਪ੍ਰਦਾਨ ਕਰਦੀ ਹੈ , ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਦਿਲਚਸਪੀ ਅਨੁਸਾਰ ਕਲੱਬ , ਸਪੋਰਟਸ ਮੀਟ , ਕਲਚਰਲ ਫੈਸਟ ਅਤੇ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਆਦਿ ਦਾ ਆਯੋਜਨ ਕਰਦੀ ਰਹਿੰਦੀ ਹੈ , ਵਿਦਿਆਰਥੀ ਸਨਸਟੋਨ ਦੀ ਸੰਪੰਨ ਡਿਜੀਟਲ ਕਮਿਊਨਿਟੀ ਦੇ ਨਾਲ ਵੀ ਜੁੜ ਸਕਦੇ ਹਨ।
ਇਸ ਸਾਂਝੇਦਾਰੀ 'ਤੇ ਗੱਲ ਕਰਦੇ ਹੋਏ ਡਾ. ਹਰਸ਼ ਸਦਾਵਰਤੀ, ਵਾਈਸ ਚਾਂਸਲਰ, ਸੀਟੀ ਯੂਨੀਵਰਸਿਟੀ ਨੇ ਕਿਹਾ, "ਸੀਟੀ ਯੂਨੀਵਰਸਿਟੀ ਵਿਖੇ ਅਸੀਂ ਵਿਦਿਆਰਥੀਆਂ ਲਈ ਉੱਚ-ਗੁਣਵੱਤਾ ਵਾਲੀ ਲਾਗਤ-ਪ੍ਰਭਾਵੀ ਸਿੱਖਿਆ ਪ੍ਰਦਾਨ ਕਰਕੇ ਸਮਾਜ ਦੇ ਲੰਬੇ ਸਮੇਂ ਦੇ ਵਿਕਾਸ ਦੀ ਦਿਸ਼ਾ ਵਲ ਹਮੇਸ਼ਾ ਯਤਨਸ਼ੀਲ ਹਾਂ। ਅਸੀਂ ਚਾਹੁੰਦੇ ਸੀ ਕਿ ਸਾਡੇ ਵਿਦਿਆਰਥੀਆਂ ਨੂੰ ਗੁਣਵੱਤਾ ਪੂਰਨ ਮਿਆਰੀ ਸਿੱਖਿਆ ਪ੍ਰਾਪਤ ਕਰਨ ਦੇ ਮੌਕੇ ਮਿਲਣ ਤਾਂ ਜੋ ਉਹਨਾਂ ਨੂੰ ਸਫਲਤਾ ਦੇ ਰਾਹ 'ਤੇ ਚਲਣ ਵਿਚ ਮਦਦ ਮਿਲ ਸਕੇ। ਸਾਨੂੰ ਯਕੀਨ ਹੈ ਕਿ ਸਨਸਟੋਨ ਦੀਆਂ ਪੇਸ਼ਕਸ਼ਾਂ ਸਾਡੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਲਾਹੇਵੰਦ ਸਿੱਧ ਹੋਣਗੀਆਂ।”