Home >> ਜਲੰਧਰ >> ਡੀਐਚਐਲ >> ਡੀਐਚਐਲ ਐਕਸਪ੍ਰੈਸ >> ਤਿਉਹਾਰਾਂ >> ਪੰਜਾਬ >> ਮੋਹਾਲੀ >> ਰੱਖੜੀ >> ਲੁਧਿਆਣਾ >> ਡੀਐਚਐਲ ਐਕਸਪ੍ਰੈਸ ਇੰਡੀਆ ਨੇ ਤਿਉਹਾਰਾਂ ਦੇ ਇਸ ਮੌਸਮ ਵਿੱਚ ਇਕ ਖਾਸ ਆਫਰ ਨਾਲ ਗਾਹਕਾਂ ਲਈ ਰੱਖੜੀ ਦਾ ਅਨੰਦ ਵਧਾਇਆ

ਡੀਐਚਐਲ ਐਕਸਪ੍ਰੈਸ ਇੰਡੀਆ ਨੇ ਤਿਉਹਾਰਾਂ ਦੇ ਇਸ ਮੌਸਮ ਵਿੱਚ ਇਕ ਖਾਸ ਆਫਰ ਨਾਲ ਗਾਹਕਾਂ ਲਈ ਰੱਖੜੀ ਦਾ ਅਨੰਦ ਵਧਾਇਆ

ਜਲੰਧਰ / ਲੁਧਿਆਣਾ / ਮੋਹਾਲੀ, 01 ਅਗਸਤ 2022 (
ਭਗਵਿੰਦਰ ਪਾਲ ਸਿੰਘ): ਡੀਐਚਐਲ ਐਕਸਪ੍ਰੈਸ, ਇੰਟਰਨੈਸ਼ਨਲ ਐਕਸਪ੍ਰੇਸ ਸੇਵਾ ਪ੍ਰਦਾਨ ਕਰਨ ਵਾਲੀ ਦੁਨੀਆ ਦੀ ਪ੍ਰਮੁੱਖ ਕੰਪਨੀ ਇਕ ਵਾਰ ਮੁੜ ਤੋਂ ਰੱਖੜੀ 'ਤੇ ਆਪਣੇ ਰਿਟੇਲ ਗਾਹਕਾਂ ਲਈ ਇਕ ਖਾਸ ਆਫਰ ਨਾਲ ਤਿਉੋਹਾਰੀ ਖੁਸ਼ੀਆਂ ਸੀਮਾਪਾਰ ਫੈਲਾ ਰਹੀ ਹੈ। ਇਹ ਆਫਰ ਵਿਦੇਸ਼ਾਂ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਰੱਖੜੀ ਅਤੇ ਤੋਹਫਿਆਂ ਰਾਹੀਂ ਉਨ੍ਹਾਂ ਦੇ ਘਰ ਦੇ ਨਜ਼ਦੀਕ ਲੈ ਕੇ ਆਵੇਗਾ।

ਰੱਖੜੀ ਦੇ ਫੈਸਟਿਵ ਆਫਰ ਦੇ ਤਹਿਤ ਡੀਐਚਐਲ ਦੇ ਰਿਟੇਲ ਗਾਹਕ 13 ਅਗਸਤ 2022 ਤੱਕ ਰੱਖੜੀ ਅਤੇ ਤੋਹਫਿਆਂ ਦੇ ਇੰਟਰਨੈਸ਼ਨਲ ਸ਼ਿਪਮੈਂਟਸ 'ਤੇ 50% ਤੱਕ ਦੀ ਛੋਟ ਪਾ ਸਕਦੇ ਹਨ। ਇਹ ਛੋਟ ਪੂਰੇ ਭਾਰਤ ਵਿੱਚ ਡੀਐਚਐਲ ਦੇ 650 ਤੋਂ ਵੱਧ ਰਿਟੇਲ ਸਟੋਰਾਂ 'ਤੇ 0.5 ਕਿਲੋ ਤੋਂ ਲੈ ਕੇ 2.5 ਕਿਲੋ ਅਤੇ 5 ਕਿਲੋ , 10 ਕਿਲੋ, 15 ਕਿਲੋ ਅਤੇ 20 ਕਿਲੋ ਵਜ਼ਨ ਦੇ ਸ਼ਿਪਮੈਂਟਸ ਲਈ ਉਪਲਭਧ ਹੈ। ਗਾਹਕ ਦੁਨੀਆਂ ਭਰ ਵਿੱਚ ਰਹਿਣ ਵਾਲੇ ਆਪਣੇਪਰਿਵਾਰਕ ਮੈਂਬਰਾਂ ਨੂੰ ਮਠਿਆਈਆਂ, ਤਿਆਰ ਤੋਹਫ਼ੇ, ਘਰ ਦੇ ਬਣੇ ਵਿਅੰਜਲ, ਆਦਿ ਭੇਜਣ ਲਈ ਇਸ ਸਪੈਸ਼ਲ ਡੀਲ ਦਾ ਇਸਤੇਮਾਲ ਕਰ ਸਕਦੇ ਹਨ।

ਡੀਐਚਐਲ ਐਕਸਪ੍ਰੈਸ ਇੰਡੀਆ ਵਿੱਚ ਸੇਲਜ਼ ਅਤੇ ਮਾਰਕੀਟਿੰਗ ਦੇ ਵਾਈਸ ਪ੍ਰੈਜੀਡੈਂਟ ਸੰਦੀਪ ਜੁਨੇਜਾ ਨੇ ਕਿਹਾ, ''ਡੀਐਚਐਲ ਐਕਸਪ੍ਰੈਸ ਵਿੱਚ ਅਸੀਂ ਇਸ ਅਨੰਦ ਨੂੰ ਮਹੱਤਵ ਦਿੰਦੇ ਹਾਂ, ਜਿਸ ਨੂੰ ਤਿਉਹਾਰ ਸਾਡੇ ਜੀਵਨ ਵਿੰਚ ਲੈ ਕੇ ਆਉਂਦੇ ਹਨ। ਇਸ ਲਈ ਅਸੀਂ ਰੱਖੜੀ ਦੇ ਮੌਕੇ 'ਤੇ ਇਹ ਖਾਸ ਆਫਰਾਂ ਤਿਆਰ ਕੀਤੀਆਂ ਹਨ। ਸਾਨੂੰ ਉਮੀਦ ਹੈ ਕਿ ਇਸ ਨਾਲ ਰੱਖੜੀ ਅਤੇ ਤੋਹਫਿਆਂ ਦਾ ਮਜ਼ਾ ਸੱਤ ਸਮੁੰਦਰ ਪਾਰ ਪਹੁੰਚੇਗਾ ਅਤੇ ਰਿਸ਼ਤੇ ਮਜ਼ਬੂਤ ਹੋਣਗੇ। ਇਹ ਡੀਐਚਐਲ ਦੇ 'ਐਕਸੀਲੈਂਸ, ਸਿੰਪਲੀ ਡਲੀਵਰਡ' ਦਾ ਇਕ ਹੋਰ ਉਦਾਹਰਣ ਹੈ।''

ਡੀਐਚਐਲ ਐਕਸਪ੍ਰੈਸ ਇੰਡੀਆ ਨੇ ਇਹ ਆਫਰ ਇਸ ਸੀਜਨ ਦੇ ਦੌਰਾਨ ਤੋਹਫਿਆਂ ਦੇ ਲੈਣ ਦੇਣ ਵਿੱਚ ਹੋਣ ਵਾਲੇ ਵਾਧੇ ਨੂੰ ਦੇਖਦੇ ਹੋਏ ਪੇਸ਼ ਕੀਤਾ ਹੈ। ਇਸ ਨੂੰ ਰਣਨੀਤਕ ਰੂਪ ਨਾਲ ਤਿਆਰ ਕੀਤਾ ਗਿਆ ਹੈ। ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀ ਆਂ ਦੀ ਚੰਗੀ ਖਾਸੀ ਸੰਖਿਆ ਦਾ ਧਿਆਨ ਰੱਖਿਆ ਗਿਆ ਹੈ।

ਗਾਹਕ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਸ਼ੁਭਕਾਮਨਾਵਾਂ ਦਾ ਟੋਕਨ ਭੇਜਣ ਲਈ 220 ਦੇਸ਼ਾਂ ਅਤੇ ਖੇਤਰਾਂ ਵਿੱਚ ਫੈਲੇ ਡੀਐਚਐਲ ਦੇ ਸੰਸਾਰ ਪੱਧਰੀ ਨੈਟਵਰਕ ਦਾ ਫਾਇਦਾ ਲੈ ਸਕਦੇ ਹਨ। ਇਹ ਆਫਰ ਸ਼ਿਪਮੈਂਟ ਦੀ ਪੂਰੀ ਵਿਜ਼ੀਬਿਲਟੀ ਦੇ ਭਰੋਸੇ ਨਾਲ ਆਉੂਾਦਾ ਹੈ। ਜਿਸ ਵਿੱਚ ਐਸਐਮਐਸ ਅਤੇ ਈ-ਮੇਲ ਰਾਹੀਂ ਅੱਗੇ ਤੋਂ ਅੱਗੇ ਰਹਿ ਕੇ ਅਪਡੇਟ ਹੁੰਦੇ ਹਨ, ਤਾਂ ਜੋ ਦੁਨੀਆਭਰ ਵਿੱਚ ਪਰੇਸ਼ਾਨੀ ਰਹਿਤ ਸਪਲਾਈ ਸੁਨਿਸ਼ਚਿਤ ਹੋ ਸਕੇ।

ਇਸ ਆਫਰ ਦੇ ਬਾਰੇ ਵਿੱਚ ਪੁੱਛਗਿੱਛ ਲਈ ਗਾਹਕ ਡੀਐਚਐਲਐਕਸਪ੍ਰੈਸ ਦੇ ਟੋਲ ਫ੍ਰੀ ਨੰ 1800111345 'ਤੇ ਕਾਲ ਕਰ ਸਕਦੇ ਹਨ।
 
Top