Home >> ਸੰਗੀਤ >> ਗਾਣੇ >> ਪੰਜਾਬ >> ਲੁਧਿਆਣਾ >> ਵਪਾਰ >> ਵੀ >> ਵੀ ਐਪ 'ਤੇ ਆਪਣੀ ਖੁਦ ਦੀ ਪਲੇਲਿਸਟ ਬਣਾਓ ਅਤੇ ਇੱਕ ਆਈਪੈਡ ਜਿੱਤਣ ਦਾ ਮੌਕਾ ਪਾਓ

ਵੀ ਐਪ 'ਤੇ ਆਪਣੀ ਖੁਦ ਦੀ ਪਲੇਲਿਸਟ ਬਣਾਓ ਅਤੇ ਇੱਕ ਆਈਪੈਡ ਜਿੱਤਣ ਦਾ ਮੌਕਾ ਪਾਓ

ਲੁਧਿਆਣਾ, 15 ਸਤੰਬਰ, 2022 (ਭਗਵਿੰਦਰ ਪਾਲ ਸਿੰਘ)
: ਸਾਰੇ ਸੰਗੀਤ ਪ੍ਰੇਮੀਆਂ ਲਈ, ਪ੍ਰਮੁੱਖ ਟੈਲੀਕਾਮ ਆਪਰੇਟਰ, ਵੀ ਨੇ ਇੱਕ ਦਿਲਚਸਪ ਪੇਸ਼ਕਸ਼ ਦਾ ਐਲਾਨ ਕੀਤਾ ਹੈ । ਹੁਣ ਵੀ ਦੇ ਉਪਭੋਗਤਾਵਾਂ ਵੀ ਐਪ 'ਤੇ ਘੱਟੋ-ਘੱਟ 5 ਗੀਤਾਂ ਦੀ ਆਪਣੀ ਕਸਟਮਾਈਜ਼ਡ ਪਲੇਲਿਸਟ ਬਣਾ ਕੇ ਇੱਕ ਆਈਪੈਡ ਜਿੱਤ ਸਕਦੇ ਹਨ ਅਤੇ ਐਮਾਜ਼ਾਨ ਗਿਫਟ ਵਾਊਚਰ ਜਿੱਤਣ ਦਾ ਮੌਕਾ ਪ੍ਰਾਪਤ ਕਰ ਸਕਦੇ ਹਨ।

'ਜਿਆਦਾ ਸੁਣੋ ਅਤੇ ਜਿਆਦਾ ਜਿੱਤੋ' ਦੇ ਇੱਕ ਵਿਲੱਖਣ ਪ੍ਰਸਤਾਵ ਦੇ ਨਾਲ, ਜੇਤੂਆਂ ਦੀ ਚੋਣ ਘੱਟੋ-ਘੱਟ 5 ਗੀਤਾਂ ਵਾਲੀ ਪਲੇਲਿਸਟ ਬਣਾਉਣ ਤੋਂ ਬਾਅਦ ਇਹਨਾਂ ਗੀਤਾਂ ਨੂੰ ਵੱਧ ਤੋਂ ਵੱਧ ਸਮੇਂ ਲਈ ਸੁਣਨ ਦੇ ਆਧਾਰ 'ਤੇ ਕੀਤੀ ਜਾਵੇਗੀ।

ਇਸ ਪੇਸ਼ਕਸ਼ ਨੂੰ ਬਹੁਤ ਹੀ ਸਰਲ ਰੱਖਦੇ ਹੋਏ, ਵੀ ਆਪਣੇ ਉਪਭੋਗਤਾਵਾਂ ਲਈ ਕੁਝ ਦਿਲਚਸਪ ਇਨਾਮ ਜਿਵੇਂ ਕਿ ਆਈਪੈਡ ਅਤੇ 1000 ਰੁਪਏ ਦੇ ਐਮਾਜ਼ਾਨ ਵਾਊਚਰ ਜਿੱਤਣ ਦਾ ਇਹ ਵਧੀਆ ਮੌਕਾ ਲੈ ਕੇ ਆਇਆ ਹੈ। ਤਿੰਨ ਆਸਾਨ ਕਦਮਾਂ ਵਿੱਚ ਯੂਜ਼ਰ ਉਪਹਾਰ ਜਿੱਤਣ ਦਾ ਮੌਕਾ ਪ੍ਰਾਪਤ ਕਰ ਸਕਦੇ ਹਨ :

1. ਇੱਕ ਪਲੇਲਿਸਟ ਬਣਾਓ: 20 ਤੋਂ ਵੱਧ ਭਾਸ਼ਾਵਾਂ ਵਿੱਚ ਲੱਖਾਂ ਗੀਤਾਂ ਵਿੱਚੋਂ ਘੱਟੋ-ਘੱਟ 5 ਗੀਤਾਂ ਦੀ ਪਲੇਲਿਸਟ ਬਣਾਓ।
2. ਪਲੇਲਿਸਟ ਸੁਣੋ: ਆਪਣੀ ਪਲੇਲਿਸਟ ਅਤੇ ਉਪਲਬੱਧ ਨਵੇਂ ਗੀਤਾਂ ਨੂੰ ਸੁਣਦੇ ਰਹੋ
3. ਪੁਰਸਕਾਰ ਜਿੱਤੋ: ਘੱਟੋ-ਘੱਟ 5 ਗੀਤਾਂ ਨਾਲ ਬਣੀ ਪਲੇਲਿਸਟ ਨੂੰ ਸਭ ਤੋਂ ਜਿਆਦਾ ਬਾਰ ਸੁਣਨ ਵਾਲੇ ਟਾਪ ਦੇ 26 ਭਾਗੀਦਾਰਾਂ ਨੂੰ ਇੱਕ ਸਧਾਰਨ ਪ੍ਰਸ਼ਨਾਵਲੀ ਦਾ ਜਵਾਬ ਦੇਣ ਤੋਂ ਬਾਅਦ, ਇੱਕ ਆਈਪੈਡ ਅਤੇ 25 ਐਮਾਜ਼ਾਨ ਵਾਊਚਰ ਜਿੱਤਣ ਦਾ ਮੌਕਾ ਮਿਲੇਗਾ।

ਸਾਰੇ ਜੇਤੂਆਂ ਦੇ ਨਾਮ ਅਤੇ ਫੋਟੋਆਂ ਵੀ ਦੇ ਸੋਸ਼ਲ ਮੀਡੀਆ ਪੇਜਾਂ 'ਤੇ ਸਾਂਝੀਆਂ ਕੀਤੀਆਂ ਜਾਣਗੀਆਂ। ਜਲਦੀ ਕਰੋ, ਇਹ ਪੇਸ਼ਕਸ਼ 16 ਸਤੰਬਰ 2022 ਤੱਕ ਹੀ ਵੈਧ ਹੈ!

ਇੰਡਿਯਨ ਮਿਊਜ਼ਿਕ ਇੰਡਸਟਰੀ (ਆਈਐਮਆਈ ) ਦੁਆਰਾ ਹਾਲ ਹੀ ਵਿਚ ਜਾਰੀ ਕੀਤੀ 'ਡਿਜੀਟਲ ਮਿਊਜ਼ਿਕ ਸਟਡੀ ਰਿਪੋਰਟ 2021' ਦੇ ਅਨੁਸਾਰ, ਭਾਰਤ ਦੇ ਲੋਕ ਹਫ਼ਤੇ ਵਿੱਚ 21.9 ਘੰਟੇ ਸੰਗੀਤ ਸਟ੍ਰੀਮਿੰਗ ਵਿੱਚ ਬਿਤਾਉਂਦੇ ਹਨ, ਜੋ ਕਿ 18.4 ਘੰਟਿਆਂ ਦੀ ਗਲੋਬਲ ਔਸਤ ਤੋਂ ਜਿਆਦਾ ਹੈ। ਵੀ ਨੇ ਹੰਗਾਮਾ ਮਿਊਜ਼ਿਕ ਦੇ ਨਾਲ ਸਾਂਝੇਦਾਰੀ ਵਿੱਚ, ਵੀ ਐਪ 'ਤੇ ਇੱਕ ਵਿਸ਼ੇਸ਼ ਸੰਗੀਤ ਸਟ੍ਰੀਮਿੰਗ ਸੇਵਾ ਤਿਆਰ ਕੀਤੀ ਹੈ। 20 ਭਾਰਤੀ ਭਾਸ਼ਾਵਾਂ ਵਿੱਚ ਲੱਖਾਂ ਗੀਤਾਂ ਦੀ ਲਾਇਬ੍ਰੇਰੀ ਦੇ ਨਾਲ, ਵੀ ਬਿਨਾਂ ਕਿਸੇ ਵਾਧੂ ਕੀਮਤ 'ਤੇ 6 ਮਹੀਨਿਆਂ ਦੀ ਪ੍ਰੀਮੀਅਮ ਮਿਊਜ਼ਿਕ ਸਬਸਕ੍ਰਿਪਸ਼ਨ ਦੀ ਪੇਸ਼ਕਸ਼ ਕਰਦਾ ਹੈ। ਉਪਭੋਗਤਾ ਅਸੀਮਤ ਡਾਉਨਲੋਡਸ ਦੇ ਨਾਲ ਐਚਡੀ ਗੁਣਵੱਤਾ ਦੇ ਆਡੀਓ ਵਿੱਚ ਵਿਗਿਆਪਨ-ਮੁਕਤ ਸੰਗੀਤ ਦਾ ਆਨੰਦ ਲੈ ਸਕਦੇ ਹਨ।
 
Top