ਲੁਧਿਆਣਾ, 08 ਫਰਵਰੀ, 2023 (ਭਗਵਿੰਦਰ ਪਾਲ ਸਿੰਘ): ਰਿਪੋਰਟਾਂ ਤੋਂ ਪਤਾ ਚਲਦਾ ਹੈ ਕਿ ਮਸਤੀ , ਉਤਸੁਕਤਾ ਅਤੇ ਸ਼ਮੂਲੀਅਤ ਦੇ ਨਾਲ ਵਿਦਿਆਰਥੀਆਂ ਦੇ ਲਰਨਿੰਗ ਪੱਧਰ ਵਿਚ ਸੁਧਾਰ ਹੁੰਦਾ ਹੈ । ਇਸ ਦ੍ਰਿਸ਼ਟੀਕੋਣ ਦੇ ਨਾਲ, ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ ਵੀ , ਨੇ ਸਰਕਾਰੀ ਪ੍ਰੀਖਿਆਵਾਂ ਦੀ ਤਿਆਰੀ ਦੇ ਲਈ ਸਭ ਤੋਂ ਭਰੋਸੇਮੰਦ ਐਜੂਕੇਸ਼ਨ ਐਪ ਪਰੀਕਸ਼ਾ ਦੇ ਨਾਲ ਸਾਂਝੇਦਾਰੀ ਵਿੱਚ ਐਕਸਕਲਿਊਸਿਵ ਤੌਰ 'ਤੇ ਵੀ ਐਪ 'ਤੇ ਇੱਕ ਵਿਸ਼ੇਸ਼ ਪ੍ਰਤੀਯੋਗਿਤਾ - “ਟੈਸਟਸ ਲਾਗਾਓ, ਇਨਾਮ ਪਾਓ” ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ।
ਵੀ ਦੁਆਰਾ ਪੇਸ਼ ਕੀਤਾ ਗਿਆ ਕੰਟੈਸਟ 'ਟੈਸਟ ਲਗਾਓ, ਇਨਾਮ ਪਾਓ' ਵੱਖ-ਵੱਖ ਪ੍ਰੀਖਿਆ ਵਿਸ਼ਿਆਂ ਲਈ ਖਾਸ ਤੌਰ 'ਤੇ ਤਿਆਰ ਕੀਤੀ ਰੋਜ਼ਾਨਾ ਕਵਿਜ਼ ਪ੍ਰਤੀਯੋਗਿਤਾ ਹੈ। ਰੋਜ਼ਾਨਾ ਪੰਜ ਜੇਤੂਆਂ ਨੂੰ ਦਿਲਚਸਪ ਪੁਰਸਕਾਰ ਅਤੇ ਇਨਾਮ ਜਿੱਤਣ ਦਾ ਮੌਕਾ ਮਿਲੇਗਾ। ਇਸ ਪ੍ਰਤੀਯੋਗਿਤਾ ਦੇ ਜ਼ਰੀਏ, ਉਪਭੋਗਤਾ ਇਹਨਾਂ ਟੈਸਟਾਂ ਵਿੱਚ ਆਪਣੇ ਪ੍ਰਦਰਸ਼ਨ ਦੇ ਅਧਾਰ ਤੇ ਪੋਆਇੰਟਸ ਪ੍ਰਾਪਤ ਕਰ ਸਕਦੇ ਹਨ, ਅਤੇ ਸਕੋਰ ਬਣਾ ਸਕਦੇ ਹਨ।
ਰੋਜ਼ਾਨਾ ਟਾਪ ਸਕੋਰ ਹਾਸਲ ਕਰਨ ਵਾਲਿਆਂ ਨੂੰ 500 ਰੁਪਏ ਦਾ ਵਿਸ਼ੇਸ਼ ਗਿਫਟ ਵਾਊਚਰ ਜਿੱਤਣ ਦਾ ਮੌਕਾ ਮਿਲੇਗਾ। ਦੂਸਰੇ ਤੋਂ ਪੰਜਵੇਂ ਸਥਾਨ 'ਤੇ ਅਉਣ ਵਾਲੇ 4 ਜੇਤੂਆਂ ਨੂੰ, 249 ਰੁਪਏ ਦੇ 1 ਸਾਲ ਦੇ ਵੀ ਅਨਲਿਮਿਟਡ ਪਾਸ ਇਨਾਮ ਵਿਚ ਦਿੱਤੇ ਜਾਣਗੇ । ਇਹ ਪ੍ਰਤੀਯੋਗਿਤਾ 10 ਫਰਵਰੀ, 2023 ਨੂੰ ਸਮਾਪਤ ਹੋਵੇਗੀ ।
ਉਪਭੋਗਤਾ ਨੀਚੇ ਦਿੱਤੇ ਗਏ ਕੁਝ ਸਧਾਰਨ ਸਟੇਪ੍ਸ ਰਾਹੀਂ "ਟੈਸਟ ਲਗਾਓ, ਇਨਾਮ ਪਾਓ " ਪ੍ਰਤੀਯੋਗਿਤਾ ਵਿੱਚ ਹਿੱਸਾ ਲੈ ਸਕਦੇ ਹਨ:
- ਵੀਐਪਹੋਮਸਕ੍ਰੀਨ 'ਤੇ " ਜਾਬਸਐਂਡਐਜੂਕੇਸ਼ਨ " ਸੈਕਸ਼ਨ 'ਤੇ ਜਾਓ।
- " ਜਾਬਸ ਐਂਡ ਐਜੂਕੇਸ਼ਨ " ਸੈਕਸ਼ਨ 'ਤੇ "ਸਰਕਾਰੀ ਨੌਕਰੀ" ਟੈਬ 'ਤੇ ਕਲਿੱਕ ਕਰੋ
- ਆਪਣਾ ਸੂਬਾ, ਪ੍ਰੀਖਿਆ ਦੀ ਸ਼੍ਰੇਣੀ ਚੁਣੋ
- "ਰੋਜ਼ਾਨਾ ਡੋਜ਼ " ਸੈਕਸ਼ਨ 'ਤੇ ਕਲਿੱਕ ਕਰੋ ਅਤੇ ਆਪਣੀ ਪਸੰਦਦਾ ਵਿਸ਼ਾ ਚੁਣੋ
- ਹਰੇਕ ਵਿਸ਼ੇ ਦੇ ਕਈ ਟੈਸਟ ਹੋਣਗੇ, ਅਤੇ ਭਾਗੀਦਾਰ ਇਹਨਾਂ ਵਿੱਚੋਂ ਕੋਈ ਵੀ ਟੈਸਟ ਮੁਫ਼ਤ ਵਿੱਚ ਅਜ਼ਮਾ ਸਕਦੇ ਹਨ।
- ਹਰੇਕ ਸਹੀ ਉੱਤਰ ਦੇ ਲਈ ਉਪਭੋਗਤਾ ਦੇ ਅਕਾਉਂਟ ਵਿੱਚ 5 ਅੰਕ ਜੁੜਨਗੇ। ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈ।
- ਲੀਡਰ ਬੋਰਡ ਦੇ ਅਨੁਸਾਰ ਦਿਨ ਵਿੱਚ ਸਭ ਤੋਂ ਜਿਆਦਾ ਸਕੋਰ ਬਣਾਉਣ ਵਾਲੇ 5 ਉਮੀਦਵਾਰ ਜੇਤੂ ਹੋਣਗੇ।
ਕੇਂਦਰ/ਰਾਜ ਸਰਕਾਰ ਦੀਆਂ ਨੌਕਰੀਆਂ ਦੀ ਤਿਆਰੀ ਵਿਚ ਉਮੀਦਵਾਰਾਂ ਦੀ ਮਦਦ ਕਰਨ ਲਈ ਵੀ ਜਾਬਸ ਐਂਡ ਐਜੂਕੇਸ਼ਨ ਵੱਖ-ਵੱਖ ਸ਼੍ਰੇਣੀਆਂ ਜਿਵੇਂ ਕਿ ਸਟਾਫ ਸਲੈਕਸ਼ਨ ਕਮਿਸ਼ਨ , ਬੈਂਕਿੰਗ, ਟੀਚਿੰਗ, ਡਿਫੈਂਸ , ਰੇਲਵੇ ਆਦਿ ਵਿੱਚ 150 ਤੋਂ ਵੱਧ ਪ੍ਰੀਖਿਆਵਾਂ ਵਿੱਚ ਅਸੀਮਤ ਮੌਕ ਟੈਸਟਾਂ ਦੀ ਪੇਸ਼ਕਸ਼ ਕਰ ਰਿਹਾ ਹੈ । ਉਪਭੋਗਤਾ 249 ਰੁਪਏ ਪ੍ਰਤੀ ਸਾਲ ਦੀ ਮਾਮੂਲੀ ਗਾਹਕੀ ਫੀਸ 'ਤੇ ਇਸਦਾ ਲਾਭ ਉਠਾ ਸਕਦੇ ਹਨ । ਵੀ ਜਾਬਸ ਐਂਡ ਐਜੂਕੇਸ਼ਨ ਵੀ ਦੇ ਉਪਭੋਗਤਾਵਾਂ ਨੂੰ ਸਾਰੇ ਵੀਡੀਓ ਕੋਰਸਾਂ 'ਤੇ 10% ਵਾਧੂ ਛੋਟ ਪ੍ਰਦਾਨ ਕਰ ਰਿਹਾ ਹੈ। ਉਪਭੋਗਤਾ ਰੋਜ਼ਾਨਾ ਟੈਸਟਾਂ (ਰੋਜ਼ਾਨਾ ਡੋਜ਼ ) ਅਤੇ ਕਰੰਟ ਅਫੇਅਰਸ ਲਈ ਮੁਫਤ ਵਿੱਚ ਐਕਸੈਸ ਪ੍ਰਾਪਤ ਕਰ ਸਕਦੇ ਹਨ।
ਵੀ ਐਪ 'ਤੇ ਵੀ ਜਾਬਸ ਐਂਡ ਐਜੂਕੇਸ਼ਨ 'ਤੇ ਭਾਰਤ ਦਾ ਸਭ ਤੋਂ ਵੱਡਾ ਗ੍ਰੇ ਕਾਲਰਡ ਜਾਬ ਸਰਚ ਪਲੇਟਫਾਰਮ 'ਆਪਣਾ ' ; ਪ੍ਰਮੁੱਖ ਇੰਗਲਿਸ਼ ਲਰਨਿੰਗ ਪਲੇਟਫਾਰਮ 'ਐਨਗੁਰੁ '; ਅਤੇ ਸਰਕਾਰੀ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਮਾਹਰ ਪਲੇਟਫਾਰਮ 'ਪਰੀਕਸ਼ਾ' ਸ਼ਾਮਲ ਹੈ ।