Home >> ਆਟੋ >> ਸਕੋਡਾ >> ਸਿੰਗਲ >> ਟੂਰਨਾਮੈਂਟ >> ਪੰਜਾਬ >> ਲੁਧਿਆਣਾ >> ਵਪਾਰ >> ਵਿਕਟ >> ਸਕੋਡਾ ਆਟੋ ਇੰਡੀਆ ਨੇ ਸਕੋਡਾ ਸਿੰਗਲ ਵਿਕਟ ਟੂਰਨਾਮੈਂਟ ਦੇ ਸੀਜ਼ਨ 2 ਦੀ ਘੋਸ਼ਣਾ ਕੀਤੀ

ਸਕੋਡਾ ਆਟੋ ਇੰਡੀਆ ਨੇ ਸਕੋਡਾ ਸਿੰਗਲ ਵਿਕਟ ਟੂਰਨਾਮੈਂਟ ਦੇ ਸੀਜ਼ਨ 2 ਦੀ ਘੋਸ਼ਣਾ ਕੀਤੀ

ਲੁਧਿਆਣਾ, 09 ਮਾਰਚ 2023 (
ਭਗਵਿੰਦਰ ਪਾਲ ਸਿੰਘ): ਸਕੋਡਾ ਆਟੋ ਇੰਡੀਆ ਨੇ ਪੂਰੇ ਭਾਰਤ ਵਿੱਚ 59 ਸ਼ਹਿਰਾਂ ਅਤੇ 32,000+ ਨੌਜਵਾਨ ਕ੍ਰਿਕਟਰਾਂ ਨੂੰ ਕਵਰ ਕਰਨ ਦੇ ਉਦੇਸ਼ ਨਾਲ ਸਕੋਡਾ ਸਿੰਗਲ ਵਿਕਟ ਟੂਰਨਾਮੈਂਟ ਦੇ ਸੀਜ਼ਨ 2 ਦੀ ਘੋਸ਼ਣਾ ਕੀਤੀ ਹੈ। ਸਕੋਡਾ ਸਿੰਗਲ ਵਿਕਟ ਸੀਜ਼ਨ 2 ਦੀ ਸ਼ੁਰੂਆਤ 28 ਅਪ੍ਰੈਲ ਨੂੰ ਹੋਵੇਗੀ।

ਸ਼੍ਰੀ ਪੇਟਰ ਸ਼ੋਲਕ, ਬ੍ਰਾਂਡ ਨਿਰਦੇਸ਼ਕ, ਸਕੋਡਾ ਆਟੋ ਇੰਡੀਆ, ਨੇ ਕਿਹਾ, “ਸਕੋਡਾ ਆਟੋ ਇੰਡੀਆ ਲਈ, ਗਾਹਕ ਕੇਂਦਰਿਤਤਾ ਅਤੇ ਸਾਡੇ ਗਾਹਕਾਂ ਪ੍ਰਤੀ ਮਨੁੱਖੀ ਛੋਹ ਦੀ ਪਹੁੰਚ ਸਾਡੇ ਹਰ ਕੰਮ ਦੇ ਕੇਂਦਰ ਵਿੱਚ ਰਹੀ ਹੈ। ਖੇਡਾਂ ਸਾਡੇ ਜੀਵਨ ਵਿੱਚ ਮੁਕਾਬਲੇ ਅਤੇ ਹੁਨਰ ਨੂੰ ਵਧਾਉਣ ਤੋਂ ਇਲਾਵਾ, ਮਨੁੱਖੀ ਭਾਵਨਾਵਾਂ ਦਾ ਜਸ਼ਨ ਵੀ ਮਨਾਉਂਦੀਆਂ ਹਨ। ਸਕੋਡਾ ਸਿੰਗਲ ਵਿਕਟ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇੱਕ ਪ੍ਰਮਾਣਿਕ ਅਤੇ ਵਿਲੱਖਣ ਪਲੇਟਫਾਰਮ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਇਹ ਭਾਗੀਦਾਰਾਂ ਲਈ ਭਵਿੱਖ ਵਿੱਚ ਹੋਰ ਵੀ ਵੱਡੀਆਂ ਪ੍ਰਾਪਤੀਆਂ ਦੀ ਇੱਛਾ ਰੱਖਣ ਅਤੇ ਆਪਣੇ ਪਰਿਵਾਰਾਂ ਅਤੇ ਭਾਈਚਾਰਿਆਂ ਨਾਲ ਕੀਮਤੀ ਪਲਾਂ ਦਾ ਆਨੰਦ ਲੈਣ ਦੇ ਮੌਕੇ ਵਜੋਂ ਵੀ ਕੰਮ ਕਰੇਗਾ। ਭਾਰਤ ਵਿੱਚ ਭਰਪੂਰ ਮਾਤਰਾ ਵਿੱਚ ਨੌਜਵਾਨ ਪ੍ਰਤਿਭਾ ਨੂੰ ਨਿਖਾਰਨਾ, ਪ੍ਰੇਰਿਤ ਕਰਨਾ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨਾ ਅਤੇ ਸਕੋਡਾ ਬ੍ਰਾਂਡ ਨੂੰ ਪੂਰੇ ਭਾਰਤ ਵਿੱਚ ਨਵੇਂ ਪਰਿਵਾਰਾਂ ਤੱਕ ਪਹੁੰਚਾਉਣਾ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।”

ਖਾਸ ਤੌਰ `ਤੇ, ਸਕੋਡਾ ਸਿੰਗਲ ਵਿਕਟ ਟੂਰਨਾਮੈਂਟ ਨੇ ਇਸ ਸੀਜ਼ਨ ਵਿੱਚ ਲੜਕੀਆਂ ਦੀ ਅੰਡਰ-16 ਸ਼੍ਰੇਣੀ ਨੂੰ ਸ਼ਾਮਿਲ ਕੀਤਾ ਹੈ। ਟੂਰਨਾਮੈਂਟ ਵਿੱਚ 59 ਸ਼ਹਿਰਾਂ ਵਿੱਚੋਂ ਸਰਵੋਤਮ ਕੁੜੀਆਂ ਦੀ ਚੋਣ ਕੀਤੀ ਜਾਵੇਗੀ। ਸਾਰੀਆਂ ਸ਼੍ਰੇਣੀਆਂ ਲਈ ਸਿਟੀ ਟਰਾਇਲ ਅਤੇ ਫਾਈਨਲ ਇਸ ਸਾਲ ਅਪ੍ਰੈਲ ਅਤੇ ਮਈ ਦੌਰਾਨ ਹੋਣਗੇ ਅਤੇ ਕੁੱਲ 180 ਲੜਕੇ (ਅੰਡਰ-12 ਅਤੇ ਅੰਡਰ-16) ਅਤੇ ਲੜਕੀਆਂ (ਅੰਡਰ-16) ਮਈ ਵਿੱਚ ਮੁੰਬਈ ਵਿੱਚ ਹੋਣ ਵਾਲੇ ਨੈਸ਼ਨਲ ਫਾਈਨਲ ਵਿੱਚ ਖੇਡਣਗੇ।

ਸਕੋਡਾ ਸਿੰਗਲ ਵਿਕਟ ਛੇ ਗੇਂਦਾਂ ਦਾ ਬੱਲੇਬਾਜ਼ੀ ਅਤੇ ਛੇ ਗੇਂਦਾਂ ਦਾ ਗੇਂਦਬਾਜ਼ੀ ਮੁਕਾਬਲਾ ਹੈ ਜੋ ਲੜਕਿਆਂ ਦੇ ਅੰਡਰ-12 ਅਤੇ ਅੰਡਰ-16 ਅਤੇ ਲੜਕੀਆਂ ਦੇ ਅੰਡਰ-16 ਲਈ ਖੁੱਲ੍ਹਾ ਹੈ ਜਿਸ ਵਿੱਚ ਭਾਗ ਲੈਣ ਵਾਲਿਆਂ ਨੂੰ ਚੋਣਕਾਰਾਂ ਦੇ ਇੱਕ ਪੈਨਲ ਨੂੰ ਆਪਣੀ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੇ ਹੁਨਰ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ ਅਤੇ ਇਹ ਚੋਣਕਾਰ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੀ ਹਰ ਗੇਂਦ ਨੂੰ ਅੰਕ ਦੇਣਗੇ। ਇਹ ਮੁਕਾਬਲਾ 59 ਸ਼ਹਿਰਾਂ ਵਿੱਚ ਮਨੋਨੀਤ ਸਕੋਡਾ ਆਟੋ ਜ਼ੋਨਾਂ ਵਿੱਚ ਆਯੋਜਿਤ ਕੀਤਾ ਜਾਵੇਗਾ।

ਸਕੋਡਾ ਆਟੋ ਇੰਡੀਆ ਨੇ ਸਕੋਡਾ ਸਿੰਗਲ ਵਿਕਟ ਮਾਈਕ੍ਰੋਸਾਈਟ `ਤੇ ਡਿਜੀਟਲ ਰੂਪ ਨਾਲ ਟੂਰਨਾਮੈਂਟ ਲਈ ਰਜਿਸਟ੍ਰੇਸ਼ਨ ਖੋਲ੍ਹ ਦਿੱਤੀ ਹੈ। ਅੱਜ ਤੋਂ, ਭਾਗੀਦਾਰ ਆਪਣੇ ਨਜ਼ਦੀਕੀ ਸ਼ਹਿਰ ਵਿੱਚ ਸਿਟੀ ਟਰਾਇਲਾਂ ਲਈ ਆਪਣੇ ਆਪ ਨੂੰ ਰਜਿਸਟਰ ਕਰਨ ਲਈ www.singlewicket.co.in `ਤੇ ਲੌਗ ਆਨ ਕਰ ਸਕਦੇ ਹਨ।

ਟੂਰਨਾਮੈਂਟ ਦੇ 3 ਵਰਗਾਂ- ਲੜਕੇ ਅੰਡਰ-12 ਅਤੇ ਅੰਡਰ-16 ਅਤੇ ਲੜਕੀਆਂ ਅੰਡਰ-16- ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਵਿੱਚੋਂ ਵਿਜੇਤਾਵਾਂ ਨੂੰ 8 ਲੱਖ ਰੁਪਏ ਅਤੇ ਉਪ ਜੇਤੂ ਨੂੰ 4 ਲੱਖ ਰੁਪਏ ਦਾ ਨਕਦ ਇਨਾਮ ਜਿੱਤਣ ਦਾ ਮੌਕਾ ਮਿਲੇਗਾ ਹੈ। ਸਾਰੇ ਜੇਤੂਆਂ ਨੂੰ ਕ੍ਰਿਕਟ ਅਕੈਡਮੀ ਸਕਾਲਰਸ਼ਿੱਪ ਵੀ ਦਿੱਤੀ ਜਾਵੇਗੀ।

ਸਕੋਡਾ ਸਿੰਗਲ ਵਿਕਟ ਟੂਰਨਾਮੈਂਟ ਕੰਪਨੀ ਦੇ ਇੰਡੀਆ 2.0 ਪ੍ਰੋਜੈਕਟ ਦਾ ਹਿੱਸਾ ਹੈ ਜਿਸ ਨੇ ਬ੍ਰਾਂਡ, ਇਸਦੀ ਸਥਿਤੀ, ਡੀਲਰਾਂ, ਸੇਵਾ ਅਤੇ ਵਿਕਰੀ ਨੈੱਟਵਰਕ ਨੂੰ ਵਿਆਪਕ ਰੂਪ ਨਾਲ ਉੱਚਾ ਉਠਾਇਆ ਹੈ। ਪਾਥ-ਬ੍ਰੇਕਿੰਗ ਪ੍ਰੋਜੈਕਟ ਵਿੱਚ ਨਵੇਂ, ਭਾਰਤ ਲਈ ਤਿਆਰ ਕੀਤੇ ਪਲੈਟਫਾਰਮਾਂ ਤੇ ਨਿਰਮਿਤ ਭਾਰਤ ਲਈ ਤਿਆਰ ਕੀਤੇ ਵਾਹਨ ਸ਼ਾਮਿਲ ਹਨ। ਇਸ ਵਿੱਚ ਕੰਪਨੀ ਦੀ ਬਿਜ਼ਨਸ ਪ੍ਰਕਿਰਿਆ ਨੂੰ ਹੋਰ ਬਿਹਤਰ ਬਣਾਉਂਦਿਆਂ ਹੋਰ ਕਸਟਮਰ ਟੱਚਪੁਆਇੰਟਸ ਅਤੇ ਮਲਕੀਅਤ ਤੇ ਮੈਂਟੇਨੈਂਸ ਖਰਚੇ ਵਿੱਚ ਕਟੌਤੀ ਵੀ ਸ਼ਾਮਿਲ ਹੈ।

ਇਸਨੇ ਐਮਕਿਊਬੀ-ਏ0-ਇਨ ਪਲੇਟਫਾਰਮ ਨੂੰ 95% ਲੋਕਾਲਾਈਜੇਸ਼ਨ ਅਤੇ ਮਾਲਕੀ ਦੀ ਲਾਗਤ 0.46 ਰੁਪਏ ਪ੍ਰਤੀ ਕਿਲੋਮੀਟਰ ਤੋਂ ਘੱਟ ਦੇ ਨਾਲ ਪੇਸ਼ ਕੀਤਾ। KUSHAQ ਐਸ.ਯੂ.ਵੀ. ਨੇ ਜੁਲਾਈ 2021 ਵਿੱਚ ਇਸ ਪਲੇਟਫਾਰਮ `ਤੇ ਸ਼ੁਰੂਆਤ ਕੀਤੀ ਅਤੇ ਮਾਰਚ 2022 ਵਿੱਚ SLAVIA ਸੇਡਾਨ ਦੀ ਸ਼ੁਰੂਆਤ ਹੋਈ, ਅਤੇ ਫਿਰ ਭਾਰਤ ਅਤੇ ਚੈੱਕ ਰਿਪਬਲਿਕ ਦੀਆਂ ਟੀਮਾਂ ਨੇ ਮਿਲ ਕੇ ਭਾਰਤ ਲਈ ਦੋ ਵਲਡ-ਫਸਟ ਕਾਰਾਂ ਵਿਕਸਤ ਕੀਤੀਆਂ। ਇਹਨਾਂ ਇੰਡੀਆ 2.0 ਕਾਰਾਂ ਦੀ ਸ਼ਾਨਦਾਰ ਸਫਲਤਾ ਨੂੰ ਹੁਣ ਉਸ ਭਾਵਨਾਤਮਕ ਅਤੇ ਨਵੀਨਤਾਕਾਰੀ ਕਨੈਕਟ ਦਾ ਸਮਰਥਨ ਮਿਲ ਰਿਹਾ ਹੈ ਜਿਸਦੀ ਉਮੀਦ ਸਿੰਗਲ ਵਿਕਟ ਟੂਰਨਾਮੈਂਟ ਤੋਂ ਕੀਤੀ ਜਾ ਰਹੀ ਹੈ।
 
Top