Home >> ਈਸਪੋਰਟਸ >> ਟੂਰਨਾਮੈਂਟ >> ਪੰਜਾਬ >> ਮੋਬਾਈਲ ਗੇਮਸ >> ਲੁਧਿਆਣਾ >> ਵਪਾਰ >> ਵੀ >> ਵੀ ਨੇ ਕੀਤਾ ਈਸਪੋਰਟਸ ਵਿੱਚ ਪ੍ਰਵੇਸ਼; ਈਸਪੋਰਟਸ ਦਾ ਲੋਕਤੰਤਰੀਕਰਨ ਕਰਦੇ ਹੋਏ ਵੀ ਦੇ ਉਪਭੋਗਤਾਵਾਂ ਨੂੰ ਈਸਪੋਰਟਸ ਟੂਰਨਾਮੈਂਟ ਖੇਡਣ ਲਈ ਇੱਕ ਪਲੇਟਫਾਰਮ ਕਰਾਇਆ ਉਪਲਬੱਧ

ਵੀ ਨੇ ਕੀਤਾ ਈਸਪੋਰਟਸ ਵਿੱਚ ਪ੍ਰਵੇਸ਼; ਈਸਪੋਰਟਸ ਦਾ ਲੋਕਤੰਤਰੀਕਰਨ ਕਰਦੇ ਹੋਏ ਵੀ ਦੇ ਉਪਭੋਗਤਾਵਾਂ ਨੂੰ ਈਸਪੋਰਟਸ ਟੂਰਨਾਮੈਂਟ ਖੇਡਣ ਲਈ ਇੱਕ ਪਲੇਟਫਾਰਮ ਕਰਾਇਆ ਉਪਲਬੱਧ

ਲੁਧਿਆਣਾ, 01 ਮਾਰਚ, 2023 (
ਭਗਵਿੰਦਰ ਪਾਲ ਸਿੰਘ): ਵੀ ਐਪ 'ਤੇ 1200 ਤੋਂ ਵੱਧ ਮੋਬਾਈਲ ਗੇਮਸ, ਮਲਟੀਪਲੇਅਰ ਅਤੇ ਪ੍ਰਤੀਯੋਗੀ ਗੇਮਿੰਗ ਦੀ ਪੇਸ਼ਕਸ਼ ਕਰਨ ਵਾਲੇ ਵੀ ਗੇਮਜ਼ ਦੇ ਸਫਲ ਲਾਂਚ ਤੋਂ ਬਾਅਦ, ਪ੍ਰਮੁੱਖ ਭਾਰਤੀ ਦੂਰਸੰਚਾਰ ਆਪਰੇਟਰ ਵੋਡਾਫੋਨ ਆਈਡੀਆ (ਵੀ ) ਨੇ ਅੱਜ ਈਸਪੋਰਟਸ ਦੇ ਨਾਲ ਆਪਣੇ ਮੋਬਾਈਲ ਗੇਮਿੰਗ ਕੈਟਾਲਾਗ ਦੇ ਵਿਸਤਾਰ ਦਾ ਐਲਾਨ ਕੀਤਾ ਹੈ। ਮੋਹਰੀ ਈਸਪੋਰਟਸ ਸਟਾਰਟ-ਅੱਪ ਗੇਮਰਜੀ ਨਾਲ ਸਾਂਝੇਦਾਰੀ ਕਰਦੇ ਹੋਏ, ਵੀ ਗੇਮਜ਼ ਦੇ ਤਹਿਤ, ਵੀ ਐਪ 'ਤੇ ਇੱਕ ਈਸਪੋਰਟਸ ਪਲੇਟਫਾਰਮ ਲਾਂਚ ਕੀਤਾ ਹੈ।

ਗੇਮਰਜੀ ਦੇ ਨਾਲ ਸਾਂਝੇਦਾਰੀ ਵਿਚ ਵੀ ਗੇਮ੍ਸ ਵੱਖ-ਵੱਖ ਸ਼੍ਰੇਣੀਆਂ ਜਿਵੇਂ ਕਿ ਬੈਟਲ ਰੋਇਲ, ਰੇਸਿੰਗ, ਕ੍ਰਿਕੇਟ, ਐਕਸ਼ਨ ਰੋਲ ਪਲੇਇੰਗ, ਆਦਿ ਵਿੱਚ ਪ੍ਰਸਿੱਧ ਈਸਪੋਰਟਸ ਗੇਮ੍ਸ ਲੈ ਕੇ ਆਇਆ ਹੈ । ਵੀ ਐਪ ਨੂੰ ਗੇਮਿੰਗ ਦੇ ਸ਼ੌਕੀਨਾਂ ਲਈ ਪਸੰਦੀਦਾ ਮੰਜ਼ਿਲ ਬਣਾਉਣ ਦੇ ਉਦੇਸ਼ ਨਾਲ, ਲਾਂਚ ਦੇ ਦੌਰਾਨ ਪਲੇਟਫਾਰਮ ਵਿੱਚ ਪ੍ਰਸਿੱਧ ਈਸਪੋਰਟਸ ਟਾਈਟਲ ਪੇਸ਼ ਕੀਤੇ ਜਾਣਗੇ ਜਿਵੇਂ ਕਿ ਨਿਊ ਸਟੇਟ, ਫ੍ਰੀ ਫਾਇਰ ਮੈਕਸ, ਕਾਲ ਆਫ ਡਿਊਟੀ ਮੋਬਾਈਲ, ਵਰਲਡ ਕ੍ਰਿਕੇਟ ਚੈਂਪੀਅਨਸ਼ਿਪ 3, ਅਸਫਾਲਟ 9, ਅਤੇ ਕਲੈਸ਼ ਰੋਇਲ ਆਦਿ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਪ੍ਰਸਿੱਧ ਟਾਈਟਲ ਵੀ ਸ਼ਾਮਲ ਕੀਤੇ ਜਾਣਗੇ ।

ਪਿਛਲੇ ਕੁਝ ਸਾਲਾਂ ਤੋਂ, ਭਾਰਤ ਈਸਪੋਰਟਸ ਦਾ ਕੇਂਦਰ ਬਣ ਗਿਆ ਹੈ। ਫਿਕਕੀ -ਈਵਾਈ ਮੀਡੀਆ ਐਂਡ ਐਂਟਰਟੈਨਮੈਂਟ ਰਿਪੋਰਟ 2022 ਦੇ ਅਨੁਸਾਰ, ਭਾਰਤ ਵਿੱਚ ਈਸਪੋਰਟਸ ਪਲੇਅਰਸ ਦੀ ਸੰਖਿਆ 2020 ਵਿੱਚ ਤਿੰਨ ਲੱਖ ਸੀ, ਜੋ ਸਾਲ 2021 ਵਿੱਚ ਦੁਗਣੀ ਹੋ ਕੇ ਛੇ ਲੱਖ ਹੋ ਗਈ । ਦੇਸ਼ ਦਾ ਈਸਪੋਰਟਸ ਉਦਯੋਗ 46% ਦੀ ਸੀਏਜੀਆਰ ਦੀ ਦਰ ਨਾਲ ਅੱਗੇ ਵਧ ਰਿਹਾ ਹੈ, ਅਤੇ 2025 ਤੱਕ ਇਸਦੀ ਰੁਪਏ 11 ਬਿਲੀਅਨ ਤੱਕ ਪਹੁੰਚਣ ਦੀ ਉਮੀਦ ਹੈ। ਗੇਮਿੰਗ ਸੈਗਮੇਂਟ ਵੀ ਹੁਣ ਤੋਂ ਲੈ ਕੇ ਸਾਲ 2025 ਤੱਕ ਲਗਭਗ ਰੁਪਏ 100 ਬਿਲੀਅਨ ਦਾ ਆਰਥਿਕ ਮੁੱਲ ਪੈਦਾ ਕਰੇਗਾ ।

ਲਾਂਚ 'ਤੇ ਟਿੱਪਣੀ ਕਰਦੇ ਹੋਏ, ਅਵਨੀਸ਼ ਖੋਸਲਾ, ਸੀਐਮਓ, ਵੀ, ਨੇ ਕਿਹਾ, “ਸਮਾਰਟਫੋਨ ਦੇ ਕਿਫਾਇਤੀ ਹੋਣ ਨਾਲ ਅਤੇ ਡਾਟਾ ਸਪੀਡ ਤੇਜ ਹੋਣ ਦੇ ਨਾਲ ਭਾਰਤ ਵਿੱਚ ਮੋਬਾਈਲ ਗੇਮਿੰਗ ਵੀ ਲੋਕਾਂ ਵਿਚ ਬਹੁਤ ਜ਼ਿਆਦਾ ਪ੍ਰਸਿੱਧ ਹੋ ਗਈ ਹੈ। ਭਾਰਤ ਵਿੱਚ 5ਜੀ ਦੇ ਨਾਲ, ਗੇਮਿੰਗ ਉਦਯੋਗ ਵਿੱਚ ਕਈ ਗੁਣਾ ਵਾਧਾ ਹੋਣ ਦੀ ਸੰਭਾਵਨਾ ਹੈ। ਮੋਬਾਈਲ ਗੇਮਿੰਗ ਡਿਜੀਟਲ ਯੁੱਗ ਵਿੱਚ ਵੀ ਦੀ ਕੰਟੇਂਟ ਸਟ੍ਰੇਟਜੀ ਲਈ ਵਿਕਾਸ ਦਾ ਇੱਕ ਪ੍ਰਮੁੱਖ ਫੋਕਸ ਦਾ ਖੇਤਰ ਬਣ ਗਿਆ ਹੈ। ਅਜਿਹੇ ਵਿਚ ਸਾਡੀ ਗੇਮਿੰਗ ਕੈਟਾਲਾਗ ਵਿੱਚ ਈਸਪੋਰਟਸ ਨੂੰ ਸ਼ਾਮਲ ਕਰਨਾ ਸੁਭਾਵਿਕ ਹੀ ਸੀ, ਇਸ ਨਾਲ ਵੀ ਐਪ ਨੂੰ ਸਾਰੇ ਗੇਮਿੰਗ ਪ੍ਰੇਮੀਆਂ ਲਈ ਪਸੰਦੀਦਾ ਮੰਜ਼ਿਲ ਬਣਾਉਣ ਵਿਚ ਮਦਦ ਮਿਲੇਗੀ । ਸਾਨੂੰ ਭਰੋਸਾ ਹੈ ਕਿ ਸਾਡੀ ਪੇਸ਼ਕਸ਼ ਗੇਮਿੰਗ ਪ੍ਰੇਮੀਆਂ ਨੂੰ ਅਤੇ ਖਾਸ ਤੌਰ 'ਤੇ ਨੌਜਵਾਨਾਂ ਨੂੰ ਖੂਬ ਲੁਭਾਏਗੀ ।

ਗੇਮਰਸ ਲਈ ਇਸ ਸਰਵਿਸ ਨੂੰ ਆਸਾਨ ਅਤੇ ਪਹੁੰਚਯੋਗ ਬਣਾਉਣ ਲਈ, ਵੀ ਦੀ ਇਹ ਈਸਪੋਰਟਸ ਪੇਸ਼ਕਸ਼ ਵੀ ਦੇ ਉਪਭੋਗਤਾਵਾਂ ਲਈ ਬਿਨਾਂ ਕਿਸੇ ਵਾਧੂ ਕੀਮਤ ਦੇ ਉਪਲਬੱਧ ਹੋਵੇਗੀ ਅਤੇ ਉਪਭੋਗਤਾ ਆਪਣੇ ਵਰਚੁਅਲ ਕੋਆਇੰਸ ਦੇ ਨਾਲ ਦਿਲਚਸਪ ਇਨਾਮ ਜਿੱਤਣ ਦਾ ਆਨੰਦ ਲੈ ਸਕਦੇ ਹਨ।

ਐਸੋਸੀਏਸ਼ਨ 'ਤੇ ਟਿੱਪਣੀ ਕਰਦੇ ਹੋਏ, ਸੋਹਮ ਠਾਕਰ, ਸੰਸਥਾਪਕ ਅਤੇ ਸੀਈਓ ਗੇਮਰਜੀ ਨੇ ਕਿਹਾ, “ਗੇਮਰਜੀ ਹਮੇਸ਼ਾ ਭਾਰਤ ਦੇ ਚਾਹਵਾਨ ਪਲੇਅਰਸ ਨੂੰ ਵਧੀਆ ਔਨਲਾਈਨ ਟੂਰਨਾਮੈਂਟ ਦਾ ਤਜਰਬਾ ਪ੍ਰਦਾਨ ਕਰਨ ਲਈ ਯਤਨਸ਼ੀਲ ਰਿਹਾ ਹੈ, ਅਤੇ ਉਨ੍ਹਾਂ ਨੂੰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਮੌਕੇ ਪ੍ਰਦਾਨ ਕਰਦਾ ਰਿਹਾ ਹੈ । ਵੀ ਨਾਲ ਇਸ ਸਾਂਝੇਦਾਰੀ ਦੇ ਜ਼ਰੀਏ ਅਸੀਂ ਐਪ ਰਾਹੀਂ ਵੱਡੇ ਗੇਮਿੰਗ ਭਾਈਚਾਰੇ ਨੂੰ ਸੇਵਾਵਾਂ ਪ੍ਰਦਾਨ ਕਰਕੇ ਵਧੀਆ ਅਨੁਭਵ ਪ੍ਰਦਾਨ ਕਰਨ ਦੇ ਯੋਗ ਹੋ ਸਕਾਂਗੇ, ਅਤੇ ਇਸਦੇ ਨਾਲ ਈਸਪੋਰਟਸ ਨੂੰ ਦੇਸ਼ ਵਿੱਚ ਪਸੰਦੀਦਾ ਪ੍ਰਤੀਯੋਗੀ ਖੇਡਾਂ ਵਿੱਚੋਂ ਇੱਕ ਵਜੋਂ ਸਥਾਪਤ ਕਰਨ ਦੇ ਯੋਗ ਹੋ ਸਕਾਂਗੇ ।”

ਉਪਭੋਗਤਾ ਵੀ ਐਪ 'ਤੇ ਵੀ ਗੇਮ੍ਸ ਨੂੰ ਐਕਸੈਸ ਕਰ ਸਕਦੇ ਹਨ। ਯੂਜ਼ਰਸ ਗੂਗਲ ਪਲੇ ਸਟੋਰ ਜਾਂ ਆਈਓਐਸ ਸਟੋਰ ਤੋਂ ਵੀ ਐਪ ਨੂੰ ਡਾਊਨਲੋਡ ਕਰ ਸਕਦੇ ਹਨ।
 
Top