Home >> ਅਕੈਡਮਿਕ >> ਕੈਨੇਡਾ >> ਪੰਜਾਬ >> ਪੀਅਰਸਨ >> ਪੀਟੀਈ >> ਲੁਧਿਆਣਾ >> ਵਪਾਰ >> ਵੀਜ਼ਾ >> ਕੈਨੇਡਾ ਵਿੱਚ ਸਟੂਡੈਂਟ ਡਾਇਰੈਕਟ ਸਟ੍ਰੀਮ ਵੀਜ਼ਾ ਲਈ ਪੀਟੀਈ ਅਕੈਡਮਿਕ ਨੂੰ ਕੀਤਾ ਜਾਵੇਗਾ ਸਵੀਕਾਰ

ਕੈਨੇਡਾ ਵਿੱਚ ਸਟੂਡੈਂਟ ਡਾਇਰੈਕਟ ਸਟ੍ਰੀਮ ਵੀਜ਼ਾ ਲਈ ਪੀਟੀਈ ਅਕੈਡਮਿਕ ਨੂੰ ਕੀਤਾ ਜਾਵੇਗਾ ਸਵੀਕਾਰ
ਲੁਧਿਆਣਾ, 30 ਮਈ, 2023 (
ਭਗਵਿੰਦਰ ਪਾਲ ਸਿੰਘ): ਵਿਸ਼ਵ ਦੀ ਪ੍ਰਮੁੱਖ ਲਰਨਿੰਗ ਕੰਪਨੀ, ਪੀਅਰਸਨ ਨੂੰ ਪੀਟੀਈ ਅਕੈਡਮਿਕ ਲਈ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ ) ਤੋਂ ਮੰਜ਼ੂਰੀ ਮਿਲ ਗਈ ਹੈ । ਹੁਣ ਆਈਆਰਸੀਸੀ ਪੀਟੀਈ ਅਕੈਡਮਿਕ ਨੂੰ ਸਾਰੀਆਂ ਐਸਡੀਐਸ (ਸਟੂਡੈਂਟ ਡਾਇਰੈਕਟ ਸਟ੍ਰੀਮ ) ਐਪਲੀਕੇਸ਼ਨ ਲਈ ਸਵੀਕਾਰ ਕਰੇਗਾ।

10 ਅਗਸਤ 2023 ਤੋਂ ਸਾਰੀਆਂ ਐਸਡੀਐਸ ਐਪਲੀਕੇਸ਼ਨਾਂ ਲਈ ਆਈਆਰਸੀਸੀ ਪੀਟੀਈ ਅਕੈਡਮਿਕ ਨੂੰ ਸਵੀਕਾਰ ਕਰੇਗਾ।

ਇਸ ਸਾਲ ਦੇ ਸ਼ੁਰੂ ਵਿੱਚ ਆਈਆਰਸੀਸੀ ਨੇ ਕੈਨੇਡਾ ਵਿਚ ਸਥਾਈ ਨਿਵਾਸ ਜਾਂ ਨਾਗਰਿਕਤਾ ਲਈ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਦੇ ਪ੍ਰਮਾਣ ਦੇ ਰੂਪ ਵਿਚ ਪੀਟੀਈ ਕੋਰ ਨੂੰ ਮੰਜ਼ੂਰੀ ਦਿੱਤੀ ਸੀ।

ਐਸਡੀਐਸ ਉਹਨਾਂ ਵਿਦਿਆਰਥੀਆਂ ਲਈ ਇੱਕ ਤੇਜ਼ ਸਟਡੀ ਪਰਮਿਟ ਪ੍ਰਕਿਰਿਆ ਹੈ,ਜੋ ਐਂਟੀਗੁਆ ਅਤੇ ਬਾਰਬੁਡਾ, ਬ੍ਰਾਜ਼ੀਲ, ਚੀਨ, ਕੋਲੰਬੀਆ, ਕੋਸਟਾ ਰੀਕਾ, ਭਾਰਤ, ਮੋਰੋਕੋ, ਪਾਕਿਸਤਾਨ, ਪੇਰੂ, ਫਿਲੀਪੀਨਜ਼, ਸੇਨੇਗਲ, ਸੇਂਟ ਵਿਨਸੈਂਟ ਐਂਡ ਗ੍ਰੇਨਾਡਾਈਨਜ਼, ਟ੍ਰਿਨਿਡੈਡ ਐਂਡ ਟੋਬਾਗੋ ਅਤੇ ਵੀਅਤਨਾਮ ਤੋਂ ਕੈਨੇਡਾ ਵਿੱਚ ਪੜ੍ਹਨ ਲਈ ਅਪਲਾਈ ਕਰਦੇ ਹਨ ।

2022 ਲਈ ਆਈਆਰਸੀਸੀ ਦੇ ਤਾਜ਼ਾ ਅੰਕੜੇ ਦਰਸਾਉਂਦੇ ਹਨ, ਕਿ ਇਸ ਮਿਆਦ ਦੇ ਦੌਰਾਨ ਕੈਨੇਡਾ ਪਹੁੰਚਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੰਖਿਆ ਹੁਣ ਤੱਕ ਦੀ ਸਭ ਤੋਂ ਜਿਆਦਾ ਹੋ ਗਈ ਹੈ। ਅਕਤੂਬਰ ਦੇ ਅੰਤ ਤੱਕ, ਆਈਆਰਸੀਸੀ ਨੇ 2022 ਕੈਲੰਡਰ ਸਾਲ ਦੌਰਾਨ 750,300 ਤੋਂ ਵੱਧ ਸਟਡੀ ਪਰਮਿਟ ਅਰਜ਼ੀਆਂ 'ਤੇ ਕਾਰਵਾਈ ਕੀਤੀ ਸੀ।

ਯੂਕੇ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਸਰਕਾਰਾਂ ਪਹਿਲਾਂ ਹੀ ਸਾਰੀਆਂ ਵੀਜ਼ਾ ਐਪਲੀਕੇਸ਼ਨਸ ਲਈ ਪੀਟੀਈ ਅਕੈਡਮਿਕ ਨੂੰ ਸਵੀਕਾਰ ਕਰਦੀਆਂ ਹਨ। ਪੀਟੀਈ ਅਕੈਡਮਿਕ ਨੂੰ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਆਇਰਲੈਂਡ, ਯੂਕੇ ਅਤੇ ਯੂਐਸਏ ਦੀਆਂ ਹਜ਼ਾਰਾਂ ਯੂਨੀਵਰਸਿਟੀਆਂ ਦੁਆਰਾ ਵੀ ਸਵੀਕਾਰ ਕੀਤਾ ਜਾਂਦਾ ਹੈ । 118 ਦੇਸ਼ਾਂ ਵਿੱਚ 400 ਤੋਂ ਵੱਧ ਪੀਟੀਈ ਕੇਂਦਰਾਂ ਵਿੱਚ ਪੀਟੀਈ ਲਿਆ ਜਾ ਸਕਦਾ ਹੈ।

ਪੀਅਰਸਨ ਦੇ ਸੀਈਓ , ਐਂਡੀ ਬਰਡ ਨੇ ਕਿਹਾ: “ਕੈਨੇਡਾ ਵਿਦਿਆਰਥੀਆਂ ਲਈ ਇੱਕ ਬਹੁਤ ਹੀ ਵਧੀਆ ਸਥਾਨ ਹੈ - ਸ਼ਾਨਦਾਰ ਕਾਲਜ, ਸੁੰਦਰ ਨਜ਼ਾਰੇ, ਰੋਮਾਂਚਕ ਸੱਭਿਆਚਾਰ ਅਤੇ ਨਾਈਟਲਾਈਫ, ਇਥੇ ਦਾ ਸਭ ਕੁਝ ਵਧੀਆ ਹੈ । ਪੀਟੀਈ ਅਕੈਡਮਿਕ ਨੂੰ ਹੁਣ ਐਸਡੀਐਸ ਉਦੇਸ਼ਾਂ ਲਈ ਮਾਨਤਾ ਪ੍ਰਾਪਤ ਹੋਣ ਦੇ ਨਾਲ, ਮੈਨੂੰ ਬਹੁਤ ਖੁਸ਼ੀ ਹੈ ਕਿ ਪੀਅਰਸਨ ਹੋਰ ਵੀ ਪ੍ਰੀਖਿਆਰਥੀਆਂ ਨੂੰ ਉੱਥੇ ਪੜ੍ਹਾਈ ਕਰਨ ਦੇ ਉਨ੍ਹਾਂ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਮਦਦ ਕਰ ਸਕਦਾ ਹੈ।

" ਇਸ ਸਾਲ ਦੇ ਸ਼ੁਰੂ ਵਿੱਚ ਕੈਨੇਡੀਅਨ ਇਕਨਾਮਿਕ ਮਾਈਗ੍ਰੇਸ਼ਨ ਉਦੇਸ਼ਾਂ ਲਈ ਪੀਟੀਈ ਕੋਰ ਨੂੰ ਮੰਜ਼ੂਰੀ ਮਿਲਣ ਤੋਂ ਠੀਕ ਬਾਅਦ ਹੁਣ ਇਹ ਮੰਜ਼ੂਰੀ ਮਿਲੀ ਹੈ, ਜੋ ਵਿਦੇਸ਼ਾਂ ਵਿੱਚ ਰਹਿਣ, ਕੰਮ ਕਰਨ ਜਾਂ ਸਟਡੀ ਕਰਨ ਦੀ ਇੱਛਾ ਰੱਖਣ ਵਾਲੇ ਹਰੇਕ ਵਿਅਕਤੀ ਲਈ ਪੀਟੀਈ ਪਸੰਦ ਦੀ ਪ੍ਰੀਖਿਆ ਬਣਾਉਣ ਦੇ ਸਾਡੇ ਦ੍ਰਿੜ ਇਰਾਦੇ ਨੂੰ ਦਰਸਾਉਂਦੀ ਹੈ।"

ਪੀਟੀਈ ਵਿਚ ਇੱਕ ਨਿਰਪੱਖ ਅਤੇ ਬਹੁਤ ਹੀ ਸਟੀਕ ਇੰਗਲਿਸ਼ ਲੈਂਗੁਏਜ ਪ੍ਰੋਫਿਸ਼ਿਐਂਸੀ ਪ੍ਰੀਖਿਆ ਦੇਣ ਦੇ ਲਈ ਮਨੁੱਖੀ ਮੁਹਾਰਤ ਅਤੇ ਨਵੀਨਤਮ ਏਆਈ ਤਕਨਾਲੋਜੀ ਦੇ ਸੁਮੇਲ ਦੀ ਵਰਤੋਂ ਕੀਤੀ ਜਾਂਦੀ ਹੈ । ਏਆਈ ਤਕਨਾਲੋਜੀ ਦੀ ਵਰਤੋਂ ਸਕੋਰਿੰਗ ਲਈ ਕੀਤੀ ਜਾਂਦੀ ਹੈ ਅਤੇ ਬਾਇਓਮੀਟ੍ਰਿਕ ਡਾਟਾ ਇਕੱਠਾ ਕਰਨਾ ਉੱਨਤ ਸੁਰੱਖਿਆ ਉਪਾਅ ਪ੍ਰਦਾਨ ਕਰਦਾ ਹੈ। ਪੀਟੀਈ ਨੂੰ ਪੀਅਰਸਨ ਦੇ ਕੰਪਿਊਟਰ-ਅਧਾਰਿਤ ਟੈਸਟਿੰਗ ਕਾਰੋਬਾਰ ਵੀਯੂਈ ਦੇ ਜ਼ਰੀਏ ਉਪਲਬੱਧ ਕਰਾਇਆ ਜਾਂਦਾ ਹੈ।

ਇਸ ਤੋਂ ਇਲਾਵਾ, ਪ੍ਰੀਖਿਆ ਦੇਣ ਦੇ ਇਛੁੱਕ ਵਿਦਿਆਰਥੀ 24 ਘੰਟੇ ਪਹਿਲਾਂ ਤੱਕ ਆਨਲਾਈਨ ਬੁੱਕ ਕਰ ਸਕਦੇ ਹਨ, ਸਾਲ ਭਰ ਵਿਸ਼ਵਵਿਆਪੀ ਟੈਸਟ ਸੈਂਟਰ ਸਲਾਟਾਂ ਦਾ ਲਾਭ ਲੈ ਸਕਦੇ ਹਨ ਅਤੇ ਔਸਤਨ 1.3 ਦਿਨਾਂ ਦੇ ਅੰਦਰ ਆਪਣੇ ਨਤੀਜੇ ਪ੍ਰਾਪਤ ਕਰ ਸਕਦੇ ਹਨ।

10 ਅਗਸਤ ਤੋਂ ਪਹਿਲਾਂ ਦਿੱਤੇ ਗਏ ਪੀਟੀਈ ਅਕੈਡਮਿਕ ਟੈਸਟ ਐਸਡੀਐਸ ਲਈ ਯੋਗ ਹੋਣਗੇ ਬਸ਼ਰਤੇ ਉਹ ਇਸ ਮਿਤੀ ਤੋਂ ਬਾਅਦ ਅਤੇ ਆਈਆਰਸੀਸੀ ਦੁਆਰਾ ਨਿਰਧਾਰਤ ਮਿਆਦ ਦੇ ਅੰਦਰ ਜਮਾ ਕੀਤੇ ਜਾਂਦੇ ਹਨ । ਬਿਨੈਕਾਰਾਂ ਨੂੰ ਬੇਨਤੀ ਹੈ ਕਿ ਉਹ ਆਈਆਰਸੀਸੀ ਦੇ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਨਾਲ ਪੜਨ ਅਤੇ ਓਹਨਾ ਦਾ ਪਾਲਣ ਕਰਨ।
 
Top